ਬਾਈਬਲ ਦੇ ਸ਼ਬਦਾਂ ਦੀ ਸੂਚੀ
ੳ
ਉਸਾਰੀ
, 1 ਕੁਰਿੰ 3:10 ਧਿਆਨ ਰੱਖੇ ਕਿ ਕਿਵੇਂ ~ ਕਰਦਾ
ਉਕਾਬ
, ਯਸਾ 40:31 ਉਹ ~ ਵਾਂਗ ਖੰਭ ਫੈਲਾ ਕੇ ਉੱਡਣਗੇ
ਉਂਗਲ
, ਕੂਚ 8:19 ਇਹ ਪਰਮੇਸ਼ੁਰ ਦੀ ~ ਹੈ
ਕੂਚ 31:18 ਫੱਟੀਆਂ ਉੱਤੇ ਪਰਮੇਸ਼ੁਰ ਨੇ ਆਪਣੀ ~ ਨਾਲ
ਉੱਚ
, ਰੋਮੀ 13:1 ~ ਅਧਿਕਾਰੀਆਂ ਦੇ ਅਧੀਨ ਰਹੇ
ਉੱਚਾ ਖ਼ਾਨਦਾਨ
, 1 ਕੁਰਿੰ 1:26 ਜ਼ਿਆਦਾ ਦਾ ਜਨਮ ~ ਵਿਚ ਨਹੀਂ
ਉਜਾੜ
, ਯਸਾ 35:6 ~ ਵਿਚ ਪਾਣੀ, ਰੇਗਿਸਤਾਨ ਵਿਚ
ਯਸਾ 41:18 ~ ਨੂੰ ਕਾਨਿਆਂ ਵਾਲਾ ਤਲਾਬ ਬਣਾ
ਉਜ਼ੀਯਾਹ
, 2 ਇਤਿ 26:21 ਰਾਜਾ ~ ਮੌਤ ਤਕ ਕੋੜ੍ਹੀ ਰਿਹਾ
ਉਡਾ
, ਲੂਕਾ 15:13 ਉਸ ਨੇ ਆਪਣਾ ਸਾਰਾ ਪੈਸਾ ~ ਦਿੱਤਾ
ਉਡੀਕ
, ਜ਼ਬੂ 37:7 ਧੀਰਜ ਨਾਲ ਯਹੋਵਾਹ ਦੀ ~ ਕਰ
ਮੀਕਾ 7:7 ਮੈਂ ਧੀਰਜ ਨਾਲ ਪਰਮੇਸ਼ੁਰ ਦੀ ~ ਕਰਾਂਗਾ
ਰੋਮੀ 8:25 ਧੀਰਜ ਰੱਖਦੇ ਹੋਏ ਬੇਸਬਰੀ ਨਾਲ ~ ਕਰਦੇ
ਉਣੀਂਦੇ
, 2 ਕੁਰਿੰ 6:5 ਰਾਤਾਂ ਨੂੰ ~ ਰਹਿ ਕੇ, ਭੁੱਖੇ ਰਹਿ ਕੇ
ਉੱਤਮ
, ਮੱਤੀ 6:26 ਕੀ ਤੁਸੀਂ ਉਨ੍ਹਾਂ ਨਾਲੋਂ ~ ਨਹੀਂ ਹੋ
ਉੱਤਰ ਦਾ ਰਾਜਾ
, ਦਾਨੀ 11:7 ~ ਦੇ ਕਿਲੇ ਖ਼ਿਲਾਫ਼ ਆਵੇਗਾ
ਦਾਨੀ 11:40 ~ ਰਥਾਂ ਨੂੰ ਤੂਫ਼ਾਨ ਵਾਂਗ ਲੈ ਕੇ ਆਵੇਗਾ
ਉੱਤਰ ਦੇਣਾ
, ਕਹਾ 15:28 ਧਰਮੀ ਦਾ ਮਨ ਸੋਚ ਕੇ ~
ਉਤਾਵਲਾ
, ਜ਼ਬੂ 84:2 ਯਹੋਵਾਹ ਦੇ ਘਰ ਦੇ ਵਿਹੜਿਆਂ ਲਈ ~
ਰੋਮੀ 1:15 ਖ਼ੁਸ਼ ਖ਼ਬਰੀ ਸੁਣਾਉਣ ਲਈ ~ ਹਾਂ
ਉਦਾਸ
, ਜ਼ਬੂ 38:6 ਸਾਰਾ-ਸਾਰਾ ਦਿਨ ~ ਰਹਿੰਦਾ
ਉਦਾਸੀ
, ਉਪ 7:3 ਚਿਹਰੇ ਦੀ ~ ਦਾ ਦਿਲ ʼਤੇ ਚੰਗਾ ਅਸਰ
2 ਕੁਰਿੰ 2:7 ਹੱਦੋਂ ਵੱਧ ~ ਵਿਚ ਨਾ ਡੁੱਬ ਜਾਵੇ
2 ਕੁਰਿੰ 7:9 ~ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੀ
ਉਧਾਰ
, ਜ਼ਬੂ 37:21 ਦੁਸ਼ਟ ~ ਲੈਂਦਾ ਅਤੇ ਨਹੀਂ ਮੋੜਦਾ
ਕਹਾ 19:17 ਗ਼ਰੀਬ ʼਤੇ ਦਇਆ, ਯਹੋਵਾਹ ਨੂੰ ~ ਦਿੰਦਾ
ਲੂਕਾ 6:35 ~ ਦਿੰਦੇ ਰਹੋ ਅਤੇ ਵਾਪਸ ਮਿਲਣ ਦੀ ਆਸ
ਉਧਾਰ ਲੈਣ ਵਾਲਾ
, ਕਹਾ 22:7 ~ ਦੇਣ ਵਾਲੇ ਦਾ ਗ਼ੁਲਾਮ
ਉੱਨ
, ਨਿਆ 6:37 ਪਿੜ ਵਿਚ ਸਿਰਫ਼ ~ ਦਾ ਗੁੱਛਾ ਰੱਖ
ਉਮੀਦ
, ਜ਼ਬੂ 146:5 ਖ਼ੁਸ਼ ਹੈ ਜਿਹੜਾ ਯਹੋਵਾਹ ਉੱਤੇ ~ ਲਾਉਂਦਾ
ਹੱਬ 2:3 ਜੇ ਲੱਗੇ ਦੇਰ ਹੋ ਰਹੀ ਹੈ, ~ ਰੱਖ!
ਰੋਮੀ 8:24 ਸਾਨੂੰ ਇਹ ~ ਮਿਲੀ, ਪਰ ਕੀ ~ ਕਰਨ ਦੀ ਲੋੜ
ਰੋਮੀ 12:12 ~ ਕਰਕੇ ਖ਼ੁਸ਼ ਰਹੋ
ਰੋਮੀ 15:4 ਧੀਰਜ ਕਰਕੇ ਸਾਨੂੰ ~ ਮਿਲਦੀ ਹੈ
ਅਫ਼ 1:18 ਜਾਣ ਲਵੋ ਕਿ ਤੁਹਾਨੂੰ ਕਿਸ ~ ਲਈ ਸੱਦਿਆ
ਅਫ਼ 2:12 ਕੋਈ ~ ਨਹੀਂ ਅਤੇ ਪਰਮੇਸ਼ੁਰ ਨੂੰ ਨਹੀਂ ਜਾਣਦੇ
ਇਬ 6:19 ਇਹ ~ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ
ਉਲੰਘਣਾ
, ਰਸੂ 17:7 ਸਮਰਾਟ ਦੇ ਹੁਕਮਾਂ ਦੀ ~ ਕਰਦੇ ਹੋਏ
ਉਲਝਣ
, 2 ਥੱਸ 2:2 ਤੁਹਾਡੇ ਮਨ ਝੱਟ ~ ਵਿਚ ਨਾ ਪੈ ਜਾਣ
ਊਠ
, ਮੱਤੀ 19:24 ~ ਵਾਸਤੇ ਲੰਘਣਾ ਜ਼ਿਆਦਾ ਸੌਖਾ
ਊਰੀਮ ਅਤੇ ਤੁੰਮੀਮ
, ਕੂਚ 28:30 ਸੀਨੇਬੰਦ ਵਿਚ ~ ਪਾਈਂ
ਅ
ਅਸਲੀ
, 1 ਤਿਮੋ 6:19 ~ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ
ਅਸ਼ਲੀਲ
, ਰੋਮੀ 1:27 ਬੰਦੇ ਬੰਦਿਆਂ ਨਾਲ ~ ਕੰਮ ਕਰਨ ਲੱਗੇ
ਕੁਲੁ 3:8 ਇਹ ਛੱਡ ਦਿਓ: ~ ਗੱਲਾਂ
ਅਸੀਸਾਂ
, ਲੂਕਾ 6:28 ਜਿਹੜੇ ਸਰਾਪ ਦਿੰਦੇ, ਉਨ੍ਹਾਂ ਨੂੰ ~ ਦਿੰਦੇ ਰਹੋ
ਅਸ਼ੁੱਧ
, ਲੇਵੀ 13:45 ਉੱਚੀ-ਉੱਚੀ ਕਹੇ, ~, ~
ਅੱਯੂ 14:4 ~ ਤੋਂ ਸ਼ੁੱਧ ਨੂੰ ਪੈਦਾ ਕਰ ਸਕਦਾ ਹੈ
ਅਸੂਲ
, ਗਲਾ 6:16 ਇਸ ~ ਮੁਤਾਬਕ ਚੱਲਣ ਵਾਲੇ ਲੋਕਾਂ
ਅੱਕਣਾ
, ਮਲਾ 1:13 ਅਸੀਂ ~ ਗਏ
ਅਕਲ
, ਲੂਕਾ 15:17 ਜਦੋਂ ਉਸ ਦੀ ~ ਟਿਕਾਣੇ ਆਈ,
ਲੂਕਾ 16:8 ਪ੍ਰਬੰਧਕ ਨੇ ~ ਤੋਂ ਕੰਮ ਲਿਆ
ਲੂਕਾ 12:20 ਓਏ ~ ਦੇ ਅੰਨ੍ਹਿਆ, ਅੱਜ ਰਾਤ ਨੂੰ
ਅਕੂਲਾ
, ਰਸੂ 18:2 ~ ਨਾਂ ਦਾ ਇਕ ਯਹੂਦੀ ਮਿਲਿਆ
ਅੱਖ
, ਜ਼ਬੂ 115:5 [ਬੁੱਤਾਂ ਦੀਆਂ] ~ ਹਨ, ਪਰ ਦੇਖ ਨਹੀਂ
ਕਹਾ 15:3 ਯਹੋਵਾਹ ਦੀਆਂ ~ ਹਰ ਪਾਸੇ
ਮੱਤੀ 5:38 ~ ਦੇ ਬਦਲੇ ~ ਅਤੇ ਦੰਦ ਦੇ ਬਦਲੇ ਦੰਦ
ਮੱਤੀ 6:22 ਜੇ ਤੇਰੀ ~ ਇੱਕੋ ਨਿਸ਼ਾਨੇ ʼਤੇ ਟਿਕੀ ਹੈ
1 ਕੁਰਿੰ 2:9 ਨਾ ~ ਨੇ ਕਦੀ ਦੇਖਿਆ, ਨਾ ਕੰਨਾਂ
1 ਕੁਰਿੰ 12:21 ~ ਹੱਥ ਨੂੰ ਨਹੀਂ ਕਹਿ ਸਕਦੀ
1 ਕੁਰਿੰ 15:52 ~ ਝਮਕਦਿਆਂ ਹੀ ਬਦਲ ਜਾਵਾਂਗੇ
ਅੱਗ
, ਯਿਰ 20:9 ਸੰਦੇਸ਼ ~ ਵਾਂਗ ਹੱਡੀਆਂ ਵਿਚ ਸੀ
ਮੱਤੀ 25:41 ਹਮੇਸ਼ਾ ਬਲ਼ਦੀ ਰਹਿਣ ਵਾਲੀ ~ ਸ਼ੈਤਾਨ ਲਈ
1 ਕੁਰਿੰ 3:13 ~ ਸਾਬਤ ਕਰ ਦੇਵੇਗੀ ਕਿ ਹਰੇਕ ਦਾ ਕੰਮ
2 ਪਤ 3:7 ਧਰਤੀ ~ ਵਿਚ ਸਾੜੇ ਜਾਣ ਲਈ ਰੱਖੇ ਹੋਏ
ਅੰਗ
, 1 ਕੁਰਿੰ 12:18 ਪਰਮੇਸ਼ੁਰ ਨੇ ਸਰੀਰ ਦੇ ਹਰ ~ ਨੂੰ
ਅਗਵਾਈ
, ਜ਼ਬੂ 48:14 ਪਰਮੇਸ਼ੁਰ ਹਮੇਸ਼ਾ ਸਾਡੀ ~ ਕਰੇਗਾ
ਮੱਤੀ 5:3 ਜਿਹੜੇ ਪਰਮੇਸ਼ੁਰ ਦੀ ~ ਲਈ ਤਰਸਦੇ ਹਨ
ਰੋਮੀ 12:8 ਜਿਹੜਾ ~ ਕਰਦਾ, ਪੂਰੀ ਲਗਨ ਨਾਲ ਕਰੇ
ਗਲਾ 5:25 ਪਵਿੱਤਰ ਸ਼ਕਤੀ ਦੀ ~ ਵਿਚ ਚੱਲਦੇ
1 ਥੱਸ 5:12 ਭਰਾਵਾਂ ਦਾ ਆਦਰ ਕਰੋ ਜਿਹੜੇ ~ ਕਰਦੇ ਹਨ
ਇਬ 13:7, 17 ~ ਕਰਨ ਵਾਲਿਆਂ ਨੂੰ ਯਾਦ ਰੱਖੋ
ਇਬ 13:7, 17 ਜਿਹੜੇ ~ ਕਰਦੇ, ਆਗਿਆਕਾਰੀ ਕਰੋ
ਅਗਵਾਕਾਰ
, ਬਿਵ 24:7 ~ ਨੂੰ ਜਾਨੋਂ ਮਾਰ ਦਿੱਤਾ ਜਾਵੇ
ਅੰਗੂਰਾਂ ਦਾ ਬਾਗ਼
, ਮੱਤੀ 21:28 ਪੁੱਤ, ਅੱਜ ਤੂੰ ~ ਵਿਚ ਕੰਮ ਕਰ
ਲੂਕਾ 20:9 ਆਦਮੀ ਨੇ ~ ਲਾਇਆ ਅਤੇ ਹੋਰ ਦੇਸ਼ ਚਲਾ
ਅੰਗੂਰੀ ਬਾਗ਼
, ਯਸਾ 65:21 ~ ਲਾਉਣਗੇ ਅਤੇ ਫਲ ਖਾਣਗੇ
ਅੰਗੂਰੀ ਵੇਲ
, ਮੀਕਾ 4:4 ਆਪਣੀ ~ ਅਤੇ ਅੰਜੀਰ ਦੇ ਦਰਖ਼ਤ
ਯੂਹੰ 15:1 ਮੈਂ ਅਸਲੀ ~ ਹਾਂ ਅਤੇ ਮੇਰਾ ਪਿਤਾ
ਅੱਗੇ
, ਮੱਤੀ 19:30 ਜਿਹੜੇ ~ ਹਨ, ਉਹ ਪਿੱਛੇ ਹੋ ਜਾਣਗੇ
ਅਚਾਨਕ
, ਉਪ 9:11 ਬੁਰਾ ਸਮਾਂ ਆਉਂਦਾ, ~ ਕੁਝ ਵੀ ਵਾਪਰ
ਲੂਕਾ 21:34 ਉਹ ਦਿਨ ~ ਤੁਹਾਡੇ ਉੱਤੇ
ਅਜਗਰ
, ਪ੍ਰਕਾ 12:9 ~ ਨੂੰ, ਉਸ ਪੁਰਾਣੇ ਸੱਪ ਨੂੰ ਸੁੱਟ ਦਿੱਤਾ
ਅਜਨਬੀ
, ਯੂਹੰ 10:5 ਉਹ ~ ਦੀ ਆਵਾਜ਼ ਨਹੀਂ ਪਛਾਣਦੀਆਂ
ਅਜ਼ਮਾਇਸ਼
, ਲੂਕਾ 22:28 ਤੁਸੀਂ ਮੇਰੀਆਂ ~ ਦੌਰਾਨ ਮੇਰਾ ਸਾਥ
ਯਾਕੂ 1:2 ਜਦੋਂ ~ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ
ਯਾਕੂ 1:12 ਖ਼ੁਸ਼ ਹੈ ਉਹ ਜਿਹੜਾ ~ ਸਹਿੰਦਾ ਰਹਿੰਦਾ ਹੈ
2 ਪਤ 2:9 ਯਹੋਵਾਹ ਲੋਕਾਂ ਨੂੰ ~ ਵਿੱਚੋਂ ਕੱਢਣਾ ਜਾਣਦਾ
ਅਜ਼ਰਾ
, ਅਜ਼ 7:11 ਪੁਜਾਰੀ ~, ਮਾਹਰ ਗਿਆਨੀ ਸੀ
ਅਜ਼ਾਜ਼ੇਲ
, ਲੇਵੀ 16:8 ਹਾਰੂਨ ~ ਲਈ ਗੁਣਾ ਪਾਵੇ
ਅੰਜਾਮ
, ਕਹਾ 27:12 ਨਾਤਜਰਬੇਕਾਰ ~ ਭੁਗਤਦਾ
ਅੰਜੀਰ ਦਾ ਦਰਖ਼ਤ
, 1 ਰਾਜ 4:25 ਆਪੋ-ਆਪਣੇ ~ ਥੱਲੇ
ਮੀਕਾ 4:4 ਆਪਣੀ ਅੰਗੂਰੀ ਵੇਲ ਅਤੇ ~ ਹੇਠ
ਮੱਤੀ 21:19 ~ ਉਸੇ ਵੇਲੇ ਸੁੱਕ ਗਿਆ
ਮਰ 13:28 ~ ਦੀ ਮਿਸਾਲ ਤੋਂ ਸਿੱਖੋ
ਅਟਕਲਾਂ
, 1 ਤਿਮੋ 1:4 ਇਨ੍ਹਾਂ ਤੋਂ ~ ਵਿਚ ਵਾਧਾ ਹੁੰਦਾ ਹੈ
ਅਟੱਲ ਪਿਆਰ
, ਕੂਚ 34:6 ਯਹੋਵਾਹ ~ ਨਾਲ ਭਰਪੂਰ ਹੈ
ਜ਼ਬੂ 13:5 ਮੈਨੂੰ ਤੇਰੇ ~ ʼਤੇ ਭਰੋਸਾ ਹੈ
ਜ਼ਬੂ 136:1-26 ਉਸ ਦਾ ~ ਸਦਾ ਰਹਿੰਦਾ ਹੈ
ਹੋਸ਼ੇ 6:6 ਮੈਨੂੰ ~ ਤੋਂ ਖ਼ੁਸ਼ੀ ਹੁੰਦੀ, ਨਾ ਕਿ ਬਲ਼ੀਆਂ ਤੋਂ
ਅੱਡ
, ਮੱਤੀ 25:32 ਉਹ ਲੋਕਾਂ ਨੂੰ ਇਕ-ਦੂਸਰੇ ਤੋਂ ~ ਕਰੇਗਾ
ਅੱਡਾ
, ਮੱਤੀ 21:13 ਲੁਟੇਰਿਆਂ ਦਾ ~
ਅਣਆਗਿਆਕਾਰ
, 1 ਥੱਸ 5:14 ~ ਨੂੰ ਚੇਤਾਵਨੀ ਦਿਓ
ਅਣਜਾਣ
, 2 ਕੁਰਿੰ 2:11 ਅਸੀਂ ਉਸ ਦੀਆਂ ਚਾਲਾਂ ਤੋਂ ~ ਨਹੀਂ
ਅਣਜਾਣੇ
, 1 ਤਿਮੋ 1:13 ਮੈਂ ਇਹ ~ ਵਿਚ ਕੀਤਾ
ਅਣਵਿਆਹਿਆ
, 1 ਕੁਰਿੰ 7:8 ਮੈਂ ~ ਅਤੇ ਵਿਧਵਾਵਾਂ ਨੂੰ ਕਹਿੰਦਾ
ਅੰਤ
, ਯਸਾ 46:10 ਮੈਂ ~ ਬਾਰੇ ਸ਼ੁਰੂ ਵਿਚ ਦੱਸ ਦਿੰਦਾ
ਮੱਤੀ 24:14 ਫਿਰ ~ ਆਵੇਗਾ
ਅੱਤ ਪ੍ਰਾਚੀਨ
, ਦਾਨੀ 7:9 ~ ਬੈਠ ਗਿਆ
ਅੱਤ ਮਹਾਨ
, ਜ਼ਬੂ 83:18 ਯਹੋਵਾਹ ~
ਦਾਨੀ 4:17 ਜਾਣ ਲੈਣ ਕਿ ~ ਪਰਮੇਸ਼ੁਰ ਰਾਜ ਕਰਦਾ
ਅਤਿਆਚਾਰ
, ਜ਼ਬੂ 119:86 ਲੋਕ ਬਿਨਾਂ ਵਜ੍ਹਾ ਮੇਰੇ ʼਤੇ ~ ਕਰਦੇ
ਉਪ 7:7 ~ ਬੁੱਧੀਮਾਨ ਨੂੰ ਪਾਗਲ ਕਰ ਸਕਦਾ
ਮੱਤੀ 13:21 ~, ਨਿਹਚਾ ਕਰਨੀ ਛੱਡ ਦਿੰਦਾ ਹੈ
ਮਰ 4:17 ਜਦ ~ ਹੁੰਦਾ, ਉਹ ਨਿਹਚਾ ਕਰਨੀ ਛੱਡ
ਮਰ 10:30 ਬੱਚੇ ਤੇ ਖੇਤ, ਪਰ ~ ਨਾਲ
ਯੂਹੰ 15:20 ਮੇਰੇ ਉੱਤੇ ~ ਕੀਤੇ, ਤੁਹਾਡੇ ਉੱਤੇ ~ ਕਰਨਗੇ
ਰਸੂ 22:4 ਮੈਂ ~ ਕਰਦਾ ਤੇ ਜਾਨੋਂ ਮਰਵਾ ਦਿੰਦਾ
ਰੋਮੀ 12:14 ਜਿਹੜੇ ~ ਕਰਦੇ, ਉਨ੍ਹਾਂ ਲਈ ਬਰਕਤ
2 ਕੁਰਿੰ 4:9 ਸਾਡੇ ਉੱਤੇ ~ ਕੀਤੇ ਜਾਂਦੇ, ਪਰ ਸਾਥ ਨਹੀਂ
ਅਥਾਹ ਕੁੰਡ
, ਪ੍ਰਕਾ 11:7 ~ ਵਿੱਚੋਂ ਨਿਕਲਿਆ ਵਹਿਸ਼ੀ ਦਰਿੰਦਾ
ਪ੍ਰਕਾ 17:8 ਦਰਿੰਦਾ ~ ਵਿੱਚੋਂ ਨਿਕਲਣ ਵਾਲਾ ਹੈ
ਪ੍ਰਕਾ 20:3 ਉਸ ਨੂੰ ~ ਵਿਚ ਸੁੱਟ ਦਿੱਤਾ
ਅਦਨ
, ਉਤ 2:8 ਪਰਮੇਸ਼ੁਰ ਨੇ ~ ਵਿਚ ਬਾਗ਼ ਲਾਇਆ
ਅੰਦਰੋਂ
, 2 ਕੁਰਿੰ 4:16 ਅਸੀਂ ~ ਦਿਨ-ਬਦਿਨ ਨਵੇਂ ਬਣਾਏ
ਅਦਾਲਤ
, ਦਾਨੀ 7:10 ~ ਦੀ ਕਾਰਵਾਈ ਸ਼ੁਰੂ ਹੋਈ
ਮਰ 13:9 ਲੋਕ ਤੁਹਾਨੂੰ ~ ਵਿਚ ਘੜੀਸਣਗੇ
1 ਕੁਰਿੰ 6:6 ਭਰਾ ਹੀ ਭਰਾ ਨੂੰ ~ ਵਿਚ ਘੜੀਸਦਾ
ਅਦਿੱਖ
, ਯੂਹੰ 4:24 ਪਰਮੇਸ਼ੁਰ ~ ਹੈ, ਪਵਿੱਤਰ ਸ਼ਕਤੀ ਅਨੁਸਾਰ
2 ਕੁਰਿੰ 3:17 ਯਹੋਵਾਹ ~ ਹੈ
ਇਬ 11:27 ਉਹ ~ ਪਰਮੇਸ਼ੁਰ ਨੂੰ ਦੇਖਦਾ ਹੋਇਆ
ਅੰਧਕਾਰ
, ਸਫ਼ 1:15 ਹਨੇਰੇ ਅਤੇ ~ ਦਾ ਦਿਨ
ਅਧਰੰਗੀ
, ਲੂਕਾ 5:24 ~ ਨੂੰ ਕਿਹਾ: ਉੱਠ, ਆਪਣੀ ਮੰਜੀ ਚੁੱਕ
ਅਧਿਕਾਰ
, ਮੱਤੀ 28:18 ਸਾਰਾ ~ ਮੈਨੂੰ ਦਿੱਤਾ ਗਿਆ ਹੈ
ਲੂਕਾ 4:6 ਮੈਂ ਤੈਨੂੰ ~ ਅਤੇ ਸ਼ਾਨੋ-ਸ਼ੌਕਤ ਦੇ ਦਿਆਂਗਾ
1 ਕੁਰਿੰ 6:19 ਤੁਹਾਡਾ ਆਪਣੇ ਉੱਤੇ ਕੋਈ ~ ਨਹੀਂ ਹੈ
1 ਕੁਰਿੰ 9:18 ਆਪਣੇ ~ ਦਾ ਗ਼ਲਤ ਇਸਤੇਮਾਲ ਨਾ ਕਰਾਂ
2 ਪਤ 2:10 ~ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ
ਅਧਿਕਾਰੀ
, ਰੋਮੀ 13:1 ਉੱਚ ~ ਦੇ ਅਧੀਨ ਰਹੇ
ਤੀਤੁ 3:1 ~ ਦੇ ਅਧੀਨ ਰਹਿਣ
ਅਧੀਨ
, ਉਤ 1:28 ਜੀਉਂਦੇ ਜਾਨਵਰਾਂ ਨੂੰ ਆਪਣੇ ~ ਕਰੋ
ਲੂਕਾ 2:51 ਉਹ ਉਨ੍ਹਾਂ ਦੇ ~ ਰਿਹਾ
ਰੋਮੀ 13:1 ਉੱਚ ਅਧਿਕਾਰੀਆਂ ਦੇ ~ ਰਹੇ
ਇਬ 13:17 ਜਿਹੜੇ ਅਗਵਾਈ ਕਰਦੇ ਹਨ, ਉਨ੍ਹਾਂ ਦੇ ~ ਰਹੋ
1 ਪਤ 2:13 ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਦੇ ~ ਕਰੋ
1 ਪਤ 5:6 ਆਪਣੇ ਆਪ ਨੂੰ ਪਰਮੇਸ਼ੁਰ ਦੇ ~ ਕਰੋ
ਅਧੂਰਾ
, 1 ਕੁਰਿੰ 13:9 ਸਾਡਾ ਗਿਆਨ ~ ਹੈ
ਅੰਨ
, ਜ਼ਬੂ 72:16 ਧਰਤੀ ਉੱਤੇ ਬਹੁਤ ~ ਹੋਵੇਗਾ
ਅਨਮੋਲ
, ਦਾਨੀ 9:23 ਤੂੰ ~ ਹੈਂ
1 ਪਤ 1:19 ਮਸੀਹ ਦੇ ~ ਲਹੂ ਦੁਆਰਾ
ਅੱਨਾ
, ਲੂਕਾ 2:36, 37 ~ ਨਬੀਆ ਸੀ ਅਤੇ 84 ਸਾਲਾਂ ਦੀ ਸੀ
ਅਨਿਆਂ
, ਬਿਵ 32:4 ਪਰਮੇਸ਼ੁਰ ਜੋ ਕਦੇ ~ ਨਹੀਂ ਕਰਦਾ
ਅੱਯੂ 34:12 ਸਰਬਸ਼ਕਤੀਮਾਨ ~ ਨਹੀਂ ਕਰਦਾ
ਰੋਮੀ 9:14 ਕੀ ਪਰਮੇਸ਼ੁਰ ~ ਕਰਦਾ ਹੈ
ਅਨੁਸ਼ਾਸਨ
, ਕਹਾ 1:7 ਮੂਰਖ ਬੁੱਧ ਤੇ ~ ਨੂੰ ਤੁੱਛ ਸਮਝਦੇ
ਕਹਾ 3:11 ਯਹੋਵਾਹ ਦੇ ~ ਨੂੰ ਨਾ ਠੁਕਰਾ
ਕਹਾ 19:18 ਜਦ ਤਕ ਆਸ ਹੈ, ਪੁੱਤਰ ਨੂੰ ~ ਦੇ
ਕਹਾ 23:13 ਮੁੰਡੇ ਨੂੰ ~ ਦੇਣ ਤੋਂ ਪਿੱਛੇ ਨਾ ਹਟ
ਇਬ 12:11 ~ ਦਿੱਤਾ ਜਾਂਦਾ, ਖ਼ੁਸ਼ੀ ਨਹੀਂ ਹੁੰਦੀ
ਪ੍ਰਕਾ 3:19 ਜਿਨ੍ਹਾਂ ਨੂੰ ਪਿਆਰ ਕਰਦਾ, ਉਨ੍ਹਾਂ ਨੂੰ ~ ਦਿੰਦਾ
ਅਨੁਵਾਦ
, 1 ਕੁਰਿੰ 12:30 ਸਾਰੇ ਦੂਸਰੀਆਂ ਬੋਲੀਆਂ ਵਿਚ ~ ਕਰਦੇ
ਅੰਨ੍ਹਾ
, ਉਤ 19:11 ਆਦਮੀਆਂ ਨੂੰ ~ ਕਰ ਦਿੱਤਾ
ਲੇਵੀ 19:14 ~ ਦੇ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਨਾ ਕਰੋ
ਯਸਾ 35:5 ~ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ
ਮੱਤੀ 15:14 ਉਹ ਤਾਂ ਖ਼ੁਦ ~ ਹਨ
ਅੰਨ੍ਹੀਆਂ
, 2 ਕੁਰਿੰ 4:4 ਦੁਨੀਆਂ ਦੇ ਈਸ਼ਵਰ ਨੇ ~ ਕੀਤੀਆਂ
ਅਪਣਾਉਣਾ
, ਰੋਮੀ 8:15 ਸਾਨੂੰ ਪੁੱਤਰਾਂ ਵਜੋਂ ~ ਜਾਂਦਾ ਹੈ
ਅਪਮਾਨ
, 2 ਸਮੂ 12:14 ਯਹੋਵਾਹ ਦਾ ਘੋਰ ~ ਕੀਤਾ ਹੈ
ਅਪਰਾਧੀ
, ਲੂਕਾ 22:37 ਉਹ ~ ਵਿਚ ਗਿਣਿਆ ਗਿਆ
ਅਪਾਰ ਕਿਰਪਾ
, ਯੂਹੰ 1:17 ~ ਯਿਸੂ ਰਾਹੀਂ ਪ੍ਰਗਟ
1 ਕੁਰਿੰ 15:10 ਉਸ ਨੇ ~ ਕੀਤੀ, ਵਿਅਰਥ ਸਾਬਤ ਨਹੀਂ
2 ਕੁਰਿੰ 6:1 ~ ਪ੍ਰਾਪਤ ਕਰ ਕੇ ਇਸ ਦਾ ਮਕਸਦ ਨਾ ਭੁੱਲੋ
2 ਕੁਰਿੰ 12:9 ਮੈਂ ਤੇਰੇ ਉੱਤੇ ਜੋ ~ ਕੀਤੀ ਹੈ, ਉਹੀ ਬਹੁਤ ਹੈ
ਅਪੁੱਲੋਸ
, ਰਸੂ 18:24 ~ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ
ਅਫ਼ਸੁਸ
, 1 ਕੁਰਿੰ 15:32 ~ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ
ਅਬਰਾਹਾਮ
, ਉਤ 21:12 ਪਰਮੇਸ਼ੁਰ ਨੇ ~ ਨੂੰ ਕਿਹਾ, ਉਸ ਦੀ ਸੁਣ
2 ਇਤਿ 20:7 ਆਪਣੇ ਦੋਸਤ ~ ਦੀ ਸੰਤਾਨ
ਮੱਤੀ 22:32 ~ ਦਾ ਪਰਮੇਸ਼ੁਰ, ਜੀਉਂਦਿਆਂ ਦਾ ਪਰਮੇਸ਼ੁਰ
ਰੋਮੀ 4:3 ~ ਨੇ ਨਿਹਚਾ ਕੀਤੀ, ਉਸ ਨੂੰ ਧਰਮੀ ਗਿਣਿਆ ਗਿਆ
ਅੱਬਾ
, ਰੋਮੀ 8:15 ~, ਹੇ ਪਿਤਾ! ਪੁਕਾਰਨ ਲਈ
ਅਬੀਗੈਲ
, 1 ਸਮੂ 25:3 ~ ਸਮਝਦਾਰ ਤੇ ਸੋਹਣੀ-ਸੁਨੱਖੀ ਸੀ
ਅਮਨ-ਚੈਨ
, 1 ਰਾਜ 4:25 ਇਜ਼ਰਾਈਲ ਦੇ ਲੋਕ ~ ਨਾਲ ਵੱਸਦੇ
ਅਮਰ
, 1 ਕੁਰਿੰ 15:53 ਮਰਨਹਾਰ ਸਰੀਰ ~ ਬਣ ਜਾਵੇਗਾ
ਅਮੀਰ
, ਲੇਵੀ 19:15 ~ ਦੀ ਤਰਫ਼ਦਾਰੀ ਨਾ ਕਰੋ
ਲੂਕਾ 14:12 ਜਦੋਂ ਤੂੰ ਦਾਅਵਤ ਦਿੰਦਾ ਹੈਂ, ~ ਨੂੰ ਨਾ ਸੱਦ
2 ਕੁਰਿੰ 6:10 ਗ਼ਰੀਬ, ਪਰ ਬਹੁਤਿਆਂ ਨੂੰ ~ ਬਣਾਉਂਦੇ ਹਾਂ
1 ਤਿਮੋ 6:9 ~ ਬਣਨ ʼਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ
1 ਤਿਮੋ 6:17 ~ ਹੰਕਾਰ ਨਾ ਕਰਨ ਅਤੇ ਉਮੀਦ ਰੱਖਣ
ਪ੍ਰਕਾ 3:17 ਤੂੰ ਕਹਿੰਦਾ ਹੈਂ, ਮੈਂ ~ ਹਾਂ ਅਤੇ
ਅਮੀਰੀ
, ਯਿਰ 9:23 ਨਾ ਅਮੀਰ ਆਪਣੀ ~ ʼਤੇ ਸ਼ੇਖ਼ੀ ਮਾਰੇ
ਅਯਾਸ਼ੀ
, ਪ੍ਰਕਾ 18:7 ਬੇਸ਼ਰਮ ਹੋ ਕੇ ਜਿੰਨੀ ~ ਕੀਤੀ
ਅੱਯੂਬ
, ਅੱਯੂ 1:9 ਕੀ ~ ਬਿਨਾਂ ਮਤਲਬ ਦੇ ਪਰਮੇਸ਼ੁਰ ਦਾ ਡਰ
ਯਾਕੂ 5:11 ~ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ
ਅਰਜੋਈ
, ਜ਼ਬੂ 20:5 ਯਹੋਵਾਹ ਤੇਰੀਆਂ ~ ਸੁਣੇ
ਅਰਤਿਮਿਸ
, ਰਸੂ 19:34 ਉੱਚੀ-ਉੱਚੀ ਨਾਅਰੇ: ~ ਮਹਾਨ ਹੈ!
ਅਰਾਰਾਤ
, ਉਤ 8:4 ਕਿਸ਼ਤੀ ~ ਪਹਾੜ ਉੱਤੇ
ਅਲੱਗ
, 1 ਕੁਰਿੰ 7:10 ਪਤਨੀ ਪਤੀ ਤੋਂ ~ ਨਾ ਹੋਵੇ
ਅਵਿਸ਼ਵਾਸੀ
, 1 ਕੁਰਿੰ 7:12 ~ ਪਤਨੀ ਰਹਿਣ ਲਈ ਸਹਿਮਤ
1 ਕੁਰਿੰ 6:6 ਅਦਾਲਤ ਵਿਚ ~ ਸਾਮ੍ਹਣੇ!
2 ਕੁਰਿੰ 6:14 ~ ਨਾਲ ਮੇਲ-ਜੋਲ ਨਾ ਰੱਖੋ
ਅਵਿਨਾਸ਼ੀ
, 1 ਕੁਰਿੰ 15:42 ਸਰੀਰ ~ ਹੁੰਦਾ ਹੈ
ਆਉਣਾ
, ਯਸਾ 55:1 ਪਿਆਸੇ ਲੋਕੋ, ~, ਪਾਣੀ ਕੋਲ ~!
ਯਾਕੂ 4:8 ਪਰਮੇਸ਼ੁਰ ਦੇ ਨੇੜੇ ~ ਅਤੇ ਉਹ
2 ਪਤ 3:4 ਉਸ ਨੇ ~ ਦਾ ਵਾਅਦਾ ਕੀਤਾ ਸੀ?
ਪ੍ਰਕਾ 22:17 ਜਿਹੜਾ ਸੁਣਦਾ ਹੈ, ਉਹ ਕਹੇ, ~!
ਆਸ
, ਕਹਾ 13:12 ~ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ
ਮੱਤੀ 24:44 ਜਿਸ ਵੇਲੇ ਤੁਸੀਂ ~ ਨਾ ਰੱਖੀ ਹੋਵੇ
ਆਹਾਂ
, ਕੂਚ 2:24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ~ ਸੁਣੀਆਂ
ਆਕਰਸ਼ਣ
, ਕਹਾ 31:30 ~ ਛਲ ਤੇ ਸੁੰਦਰਤਾ ਪਲ ਭਰ
ਆਕਾਸ਼
, ਜ਼ਬੂ 8:3 ਜਦ ਮੈਂ ਤੇਰੇ ~, ਚੰਦ-ਤਾਰੇ ਦੇਖਦਾ
ਜ਼ਬੂ 19:1 ~ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ
2 ਪਤ 3:13 ਨਵੇਂ ~ ਅਤੇ ਨਵੀਂ ਧਰਤੀ
ਆਕਾਨ
, ਯਹੋ 7:1 ~ ਨੇ ਕੁਝ ਚੀਜ਼ਾਂ ਲੈ ਲਈਆਂ
ਆਖ਼ਰੀ
, ਯਸਾ 2:2 ~ ਦਿਨਾਂ ਵਿਚ ਇਵੇਂ ਹੋਵੇਗਾ
ਮੱਤੀ 28:20 ਮੈਂ ਯੁਗ ਦੇ ~ ਸਮੇਂ ਤਕ ਤੁਹਾਡੇ ਨਾਲ ਰਹਾਂਗਾ
2 ਤਿਮੋ 3:1 ~ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ
ਆਗਿਆ
, ਜ਼ਬੂ 51:12 ਮੇਰੇ ਅੰਦਰ ਇੱਛਾ ਪੈਦਾ ਕਰ, ਤੇਰੀ ~ ਮੰਨਾਂ
ਯੂਹੰ 3:36 ਜਿਹੜਾ ਪੁੱਤਰ ਦੀ ~ ਨਹੀਂ ਮੰਨਦਾ
ਆਗਿਆਕਾਰ
, 1 ਰਾਜ 3:9 ਆਪਣੇ ਸੇਵਕ ਨੂੰ ~ ਦਿਲ ਦੇ
ਰੋਮੀ 16:26 ਨਿਹਚਾ ਕਰ ਕੇ ~ ਬਣਨ
ਫ਼ਿਲਿ 2:8 ਉਹ ਮਰਨ ਤਕ ~ ਰਿਹਾ
ਇਬ 5:8 ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ~ ਸਿੱਖੀ
ਇਬ 13:17 ਜਿਹੜੇ ਅਗਵਾਈ ਕਰਦੇ, ਉਨ੍ਹਾਂ ਦੀ ~ ਕਰੋ
ਆਗਿਆਕਾਰੀ
, ਰੋਮੀ 5:19 ਇਕ ਆਦਮੀ ਦੀ ~ ਕਰਕੇ
ਆਗੂ
, ਕਹਾ 28:16 ~ ਤਾਕਤ ਦਾ ਗ਼ਲਤ ਇਸਤੇਮਾਲ
ਮੱਤੀ 23:10 ਤੁਹਾਡਾ ~ ਸਿਰਫ਼ ਮਸੀਹ ਹੈ
ਯੂਹੰ 12:42 ਬਹੁਤ ਸਾਰੇ ~ ਉਸ ਉੱਤੇ ਨਿਹਚਾ ਕਰਨ
ਆਜ਼ਾਦ
, ਯੂਹੰ 8:32 ਸੱਚਾਈ ਤੁਹਾਨੂੰ ~ ਕਰੇਗੀ
ਰੋਮੀ 6:18 ਤੁਹਾਨੂੰ ਪਾਪ ਤੋਂ ~ ਕਰਾ ਲਿਆ
ਆਜ਼ਾਦੀ
, ਲੇਵੀ 25:10 ਇਹ ਤੁਹਾਡੇ ਲਈ ~ ਦਾ ਸਾਲ ਹੋਵੇਗਾ
ਰੋਮੀ 8:21 ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ~
2 ਕੁਰਿੰ 3:17 ਜਿੱਥੇ ਯਹੋਵਾਹ ਦੀ ਪਵਿੱਤਰ ਸ਼ਕਤੀ, ਉੱਥੇ ~
1 ਪਤ 2:16 ~ ਗ਼ਲਤ ਕੰਮ ਕਰਨ ਲਈ ਨਾ ਵਰਤੋ
2 ਪਤ 2:19 ਉਨ੍ਹਾਂ ਨਾਲ ~ ਦਾ ਵਾਅਦਾ ਕਰਦੇ ਹਨ
ਆਦਮ
, ਉਤ 5:5 ~ ਦੀ ਪੂਰੀ ਉਮਰ 930 ਸਾਲ
1 ਕੁਰਿੰ 15:22 ~ ਕਰਕੇ ਸਾਰੇ ਮਰਦੇ ਹਨ
1 ਕੁਰਿੰ 15:45 ਆਖ਼ਰੀ ~ ਸਵਰਗੀ ਸਰੀਰ
1 ਤਿਮੋ 2:14 ~ ਧੋਖੇ ਵਿਚ ਨਹੀਂ ਆਇਆ, ਪਰ ਹੱਵਾਹ
ਆਦਮੀ
, ਲੇਵੀ 20:13 ਜੇ ~ ਹੋਰ ਆਦਮੀ ਨਾਲ ਸਰੀਰਕ
ਆਦਰ
, ਕੂਚ 20:12 ਤੂੰ ਆਪਣੇ ਮਾਤਾ-ਪਿਤਾ ਦਾ ~ ਕਰ
ਕਹਾ 3:9 ਕੀਮਤੀ ਚੀਜ਼ਾਂ ਨਾਲ ਯਹੋਵਾਹ ਦਾ ~ ਕਰ
ਅਫ਼ 5:33 ਪਤਨੀ ਨੂੰ ਪਤੀ ਦਾ ~ ਕਰਨਾ ਚਾਹੀਦਾ
1 ਥੱਸ 5:12 ਉਨ੍ਹਾਂ ਦਾ ~ ਕਰੋ ਜੋ ਅਗਵਾਈ ਕਰਦੇ
1 ਤਿਮੋ 5:17 ਉਨ੍ਹਾਂ ਦਾ ਦੁਗਣਾ ~ ਕੀਤਾ ਜਾਵੇ
2 ਤਿਮੋ 2:20 ਭਾਂਡੇ ~ ਦੇ ਕੰਮਾਂ ਲਈ ਵਰਤੇ ਜਾਂਦੇ ਹਨ
1 ਪਤ 3:15 ਪੂਰੇ ~ ਨਾਲ ਜਵਾਬ ਦਿਓ
ਆਨੰਦ
, ਨਹ 8:10 ਯਹੋਵਾਹ ਦਾ ~ ਤੁਹਾਡਾ ਮਜ਼ਬੂਤ ਗੜ੍ਹ ਹੈ
ਕਹਾ 8:30 ਮੈਂ ਉਸ ਅੱਗੇ ਹਰ ਵੇਲੇ ~ ਮਾਣਦੀ ਸੀ
ਆਫ਼ਤ
, ਕੂਚ 11:1 ਫ਼ਿਰਊਨ ਉੱਤੇ ਇਕ ਹੋਰ ~
ਪ੍ਰਕਾ 18:4 ਉਸ ਉੱਤੇ ਆਈਆਂ ~ ਤੁਹਾਡੇ ਉੱਤੇ ਨਾ ਆਉਣ
ਆਮ
, ਰਸੂ 4:13 ਯੂਹੰਨਾ ਅਤੇ ਉਹ ਦੋਵੇਂ ~ ਆਦਮੀ
ਆਮੀਨ
, ਬਿਵ 27:15 ਸਾਰੇ ਲੋਕ ਕਹਿਣ, ~!
1 ਕੁਰਿੰ 14:16 ਪ੍ਰਾਰਥਨਾ ਤੋਂ ਬਾਅਦ ~
2 ਕੁਰਿੰ 1:20 ਉਸੇ ਰਾਹੀਂ ਪਰਮੇਸ਼ੁਰ ਨੂੰ ~ ਕਹਿੰਦੇ
ਆਰਮਾਗੇਡਨ
, ਪ੍ਰਕਾ 16:16 ਇਬਰਾਨੀ ਭਾਸ਼ਾ ਵਿਚ ~ ਕਿਹਾ
ਆਰਾਮ
, ਦਾਨੀ 12:13 ਤੂੰ ~ ਕਰੇਂਗਾ ਪਰ ਉੱਠ ਖੜ੍ਹਾ ਹੋਵੇਂਗਾ
ਲੂਕਾ 12:19 ਹੁਣ ਤੂੰ ~ ਕਰ, ਖਾ-ਪੀ, ਮੌਜਾਂ ਮਾਣ
2 ਥੱਸ 1:7 ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ~ ਦੇਵੇਗਾ
ਆਲਸੀ
, ਕਹਾ 6:6 ਓਏ ~, ਕੀੜੀ ਕੋਲ ਜਾਹ
ਕਹਾ 10:26 ਜਿਵੇਂ ਅੱਖਾਂ ਨੂੰ ਧੂੰਆਂ, ਉਸੇ ਤਰ੍ਹਾਂ ~
ਕਹਾ 19:24 ~ ਕਟੋਰੇ ਵਿਚ ਹੱਥ ਡੋਬਦਾ ਹੈ
ਕਹਾ 20:4 ਸਿਆਲ਼ ਵਿਚ ~ ਹਲ਼ ਨਹੀਂ ਵਾਹੁੰਦਾ
ਮੱਤੀ 25:26 ਦੁਸ਼ਟ ਤੇ ~ ਨੌਕਰ
ਰੋਮੀ 12:11 ਮਿਹਨਤੀ ਬਣੋ, ਨਾ ਕਿ ~
ਆਵਾਗੌਣ
, ਅੱਯੂ 6:3 ਮੇਰੇ ਮੂੰਹੋਂ ~ ਗੱਲਾਂ ਨਿਕਲੀਆਂ
ਆਵਾਜ਼
, 1 ਰਾਜ 19:12 ਅੱਗ ਤੋਂ ਬਾਅਦ ਧੀਮੀ ਤੇ ਨਰਮ ~ ਆਈ
ਜ਼ਬੂ 19:4 ਉਨ੍ਹਾਂ ਦੀ ~ ਸਾਰੀ ਧਰਤੀ ਉੱਤੇ ਗੂੰਜਦੀ
ਯੂਹੰ 5:28 ਕਬਰਾਂ ਵਿਚ ਪਏ ਲੋਕ ਉਸ ਦੀ ~ ਸੁਣਨਗੇ
ਯੂਹੰ 10:27 ਮੇਰੀਆਂ ਭੇਡਾਂ ਮੇਰੀ ~ ਸੁਣਦੀਆਂ
ਐਸ਼ਪਰਸਤੀ
, ਲੂਕਾ 8:14 ~ ਕਰਕੇ ਧਿਆਨ ਭਟਕ ਜਾਂਦਾ
ਐਰੀਆਪਗਸ ਦੀ ਸਭਾ
, ਰਸੂ 17:22 ਪੌਲੁਸ ਨੇ ~ ਵਿਚ ਕਿਹਾ
ਐਲਾਨ
, ਰੋਮੀ 10:10 ਮੁਕਤੀ ਲਈ ਸਾਰਿਆਂ ਸਾਮ੍ਹਣੇ ~
1 ਕੁਰਿੰ 11:26 ਪ੍ਰਭੂ ਦੀ ਮੌਤ ਦਾ ~ ਕਰਦੇ ਹੋ
ਇਬ 10:23 ਆਪਣੀ ਉਮੀਦ ਦਾ ~ ਕਰਦੇ
ਔਰਤ
, ਉਤ 3:15 ਤੇਰੇ ਅਤੇ ~ ਵਿਚ ਦੁਸ਼ਮਣੀ
ਕਹਾ 31:3 ਆਪਣੀ ਤਾਕਤ ~ ʼਤੇ ਬਰਬਾਦ ਨਾ ਕਰੀਂ
ਪ੍ਰਕਾ 12:1 ~ ਨੇ ਸੂਰਜ ਪਹਿਨਿਆ ਹੋਇਆ ਸੀ
ੲ
ਇਸਹਾਕ
, ਉਤ 22:9 ~ ਦੇ ਹੱਥ-ਪੈਰ ਬੰਨ੍ਹ
ਇਕੱਠਾ ਕਰਨਾ
, ਅਫ਼ 1:10 ਸਾਰੀਆਂ ਚੀਜ਼ਾਂ ~ ਮਸੀਹ ਦੇ ਅਧੀਨ
ਇਕੱਠੇ ਹੋਣਾ
, ਇਬ 10:25 ਇਕ-ਦੂਜੇ ਨਾਲ ~ ਨਾ ਛੱਡੀਏ
ਇਕਰਾਰ
, ਉਤ 15:18 ਯਹੋਵਾਹ ਨੇ ਅਬਰਾਮ ਨਾਲ ~ ਕਰਦੇ
ਯਿਰ 31:31 ਮੈਂ ਇਕ ਨਵਾਂ ~ ਕਰਾਂਗਾ
ਲੂਕਾ 22:20 ਮੇਰੇ ਲਹੂ ਦੁਆਰਾ ਕੀਤੇ ਨਵੇਂ ~
ਲੂਕਾ 22:29 ਮੈਂ ~ ਕਰਦਾ, ਜਿਵੇਂ ਮੇਰੇ ਪਿਤਾ ਨੇ
ਇਕੱਲਾ
, ਯੂਹੰ 16:32 ਮੈਨੂੰ ~ ਛੱਡ ਦਿਓਗੇ; ਪਰ ਮੈਂ ~ ਨਹੀਂ
ਇਕਲੌਤਾ
, ਯੂਹੰ 1:18 ~ ਈਸ਼ਵਰ ਨੇ ਉਸ ਬਾਰੇ ਸਮਝਾਇਆ
ਯੂਹੰ 3:16 ਉਸ ਨੇ ਆਪਣਾ ~ ਪੁੱਤਰ ਵਾਰ ਦਿੱਤਾ
ਇੱਕੋ
, 1 ਕੁਰਿੰ 8:6 ~ ਪਰਮੇਸ਼ੁਰ ਅਤੇ ~ ਯਿਸੂ ਮਸੀਹ
ਇੱਛਾ
, 1 ਇਤਿ 29:17 ਮੈਂ ਆਪਣੀ ~ ਨਾਲ ਸਾਰੀਆਂ ਚੀਜ਼ਾਂ ਭੇਟ
ਜ਼ਬੂ 40:8 ਤੇਰੀ ~ ਪੂਰੀ ਕਰ ਕੇ ਖ਼ੁਸ਼ੀ ਮਿਲਦੀ
ਜ਼ਬੂ 51:12 ਮੇਰੇ ਅੰਦਰ ~ ਪੈਦਾ ਕਰ ਕਿ ਆਗਿਆ ਮੰਨਾਂ
ਜ਼ਬੂ 143:10 ਮੈਨੂੰ ਆਪਣੀ ~ ਪੂਰੀ ਕਰਨੀ ਸਿਖਾ
ਜ਼ਬੂ 145:16 ਜੀਉਂਦੇ ਪ੍ਰਾਣੀਆਂ ਦੀ ~ ਪੂਰੀ
ਮੱਤੀ 6:10 ਤੇਰੀ ~ ਧਰਤੀ ਉੱਤੇ ਪੂਰੀ ਹੋਵੇ
ਮੱਤੀ 7:21 ਜਿਹੜਾ ਮੇਰੇ ਪਿਤਾ ਦੀ ~ ਪੂਰੀ ਕਰਦਾ
ਯੂਹੰ 6:38 ਮੈਂ ਆਪਣੀ ~ ਪੂਰੀ ਕਰਨ ਨਹੀਂ ਆਇਆ
ਰਸੂ 21:14 ਯਹੋਵਾਹ ਦੀ ~ ਪੂਰੀ ਹੋਵੇ
ਰੋਮੀ 7:18 ਮੇਰੇ ਅੰਦਰ ਚੰਗੇ ਕੰਮ ਕਰਨ ਦੀ ~ ਹੈ
ਰੋਮੀ 12:2 ਪਰਮੇਸ਼ੁਰ ਦੀ ਮਨਜ਼ੂਰਯੋਗ ਅਤੇ ਪੂਰੀ ~
1 ਕੁਰਿੰ 2:14 ਆਪਣੀਆਂ ~ ਅਨੁਸਾਰ ਚੱਲਣ ਵਾਲਾ ਕਬੂਲ
1 ਕੁਰਿੰ 3:3 ਤੁਸੀਂ ਹਾਲੇ ਵੀ ਆਪਣੀਆਂ ~ ਚੱਲਦੇ
ਗਲਾ 5:16 ਸਰੀਰ ਦੀ ਗ਼ਲਤ ~ ਪੂਰੀ ਨਹੀਂ
ਅਫ਼ 2:3 ਸਰੀਰ ਦੀਆਂ ~ ਮੁਤਾਬਕ
ਫ਼ਿਲਿ 2:13 ਤੁਹਾਡੇ ਵਿਚ ~ ਪੈਦਾ ਕਰਨ ਅਤੇ
1 ਥੱਸ 4:3 ਪਰਮੇਸ਼ੁਰ ਦੀ ~ ਕਿ ਹਰਾਮਕਾਰੀ ਤੋਂ ਦੂਰ
2 ਤਿਮੋ 2:22 ਜਵਾਨੀ ਦੀਆਂ ~ ਤੋਂ ਦੂਰ ਭੱਜ
ਇਬ 13:21 ਤਾਂਕਿ ਤੁਸੀਂ ਉਸ ਦੀ ~ ਪੂਰੀ ਕਰ ਸਕੋ
ਯਾਕੂ 1:14 ਆਪਣੀ ~ ਦੇ ਬਹਿਕਾਵੇ ਵਿਚ
1 ਪਤ 2:11 ਸਰੀਰਕ ~ ਤੋਂ ਦੂਰ ਰਹੋ
1 ਯੂਹੰ 2:17 ਪਰਮੇਸ਼ੁਰ ਦੀ ~ ਪੂਰੀ ਕਰਦਾ ਹੈ, ਉਹੀ ਰਹੇਗਾ
1 ਯੂਹੰ 5:14 ਉਸ ਦੀ ~ ਅਨੁਸਾਰ ਮੰਗਦੇ, ਉਹ ਸੁਣਦਾ
ਇੱਜ਼ਤ
, ਰੋਮੀ 12:10 ਇਕ-ਦੂਜੇ ਦੀ ~ ਕਰਨ ਵਿਚ ਪਹਿਲ ਕਰੋ
1 ਥੱਸ 5:13 ਉਨ੍ਹਾਂ ਦੇ ਕੰਮਾਂ ਕਰਕੇ ਪਿਆਰ ਅਤੇ ~ ਕਰੋ
1 ਪਤ 3:2 ਚਾਲ-ਚਲਣ ਨੇਕ ਅਤੇ ਦਿਲੋਂ ~
ਇੱਜ਼ਤ-ਮਾਣ
, ਕਹਾ 5:9 ਆਪਣਾ ~ ਦੂਜਿਆਂ ਨੂੰ ਨਾ ਦੇ
ਇਜ਼ਰਾਈਲ
, ਉਤ 35:10 ਤੇਰਾ ਨਾਂ ~ ਹੋਵੇਗਾ
ਜ਼ਬੂ 135:4 ~ ਨੂੰ ਆਪਣੇ ਖ਼ਾਸ ਲੋਕ ਚੁਣਿਆ ਹੈ
ਗਲਾ 6:16 ਪਰਮੇਸ਼ੁਰ ਦੇ ~ ਉੱਤੇ ਦਇਆ ਹੋਵੇ
ਇੰਤਜ਼ਾਰ
, ਲੂਕਾ 3:15 ਲੋਕ ਮਸੀਹ ਦਾ ~ ਕਰ ਰਹੇ
ਇਤਬਾਰ
, ਕਹਾ 3:5 ਆਪਣੀ ਸਮਝ ਉੱਤੇ ~ ਨਾ ਕਰ
ਇਨਸਾਨ
, ਹਿਜ਼ 18:4 ਜਿਹੜਾ ~ ਪਾਪ ਕਰਦਾ ਹੈ, ਉਹੀ ਮਰੇਗਾ
ਮੱਤੀ 4:19 ਮੈਂ ਤੁਹਾਨੂੰ ~ ਨੂੰ ਫੜਨਾ ਸਿਖਾਵਾਂਗਾ
ਇਨਸਾਨੀ
, ਕੁਲੁ 2:18 ਉਹ ਆਪਣੀ ~ ਸੋਚ ਕਰਕੇ ਘਮੰਡ
ਇਨਸਾਫ਼
, ਅੱਯੂ 40:8 ਕੀ ਤੂੰ ਮੇਰੇ ~ ʼਤੇ ਉਂਗਲ ਚੁੱਕੇਂਗਾ?
ਮੀਕਾ 6:8 ~ ਕਰ, ਵਫ਼ਾਦਾਰੀ ਨੂੰ ਫੜੀ ਰੱਖ
ਲੂਕਾ 18:7 ਕੀ ਪਰਮੇਸ਼ੁਰ ~ ਨਹੀਂ ਦੇਵੇਗਾ
ਇਨਕਾਰ
, ਮਰ 14:30 ਤਿੰਨ ਵਾਰ ~ ਕਰੇਂਗਾ ਕਿ ਤੂੰ ਮੈਨੂੰ ਜਾਣਦਾ
ਇਨਾਮ
, 1 ਕੁਰਿੰ 9:24 ਪਰ ~ ਇੱਕੋ ਨੂੰ ਮਿਲਦਾ ਹੈ
ਕੁਲੁ 2:18 ਖ਼ਬਰਦਾਰ ਰਹੋ, ਜੋ ਤੁਹਾਨੂੰ ~ ਤੋਂ ਵਾਂਝਾ ਕਰ
ਕੁਲੁ 3:24 ਯਹੋਵਾਹ ਹੀ ~ ਦੇਵੇਗਾ
ਇਬ 11:6 ਉਹ ਸਾਰਿਆਂ ਨੂੰ ~ ਦਿੰਦਾ ਹੈ
ਇਰਾਦਾ
, 1 ਇਤਿ 28:9 ਪਰਮੇਸ਼ੁਰ ਮਨ ਦੇ ਹਰ ~ ਨੂੰ ਭਾਂਪ ਲੈਂਦਾ
ਕਹਾ 16:2 ਯਹੋਵਾਹ ~ ਨੂੰ ਜਾਂਚਦਾ
ਇਲਾਕਾ
, ਰੋਮੀ 15:23 ~ ਵਿਚ ਜਗ੍ਹਾ ਨਹੀਂ ਜਿੱਥੇ ਮੈਂ
ਇਲਾਜ
, ਲੂਕਾ 4:23 ਹੇ ਹਕੀਮ, ਆਪਣਾ ~ ਕਰ
ਪ੍ਰਕਾ 22:2 ਪੱਤਿਆਂ ਨਾਲ ਕੌਮਾਂ ਦਾ ~ ਹੁੰਦਾ ਸੀ
ਈਸ਼ਵਰ
, 2 ਕੁਰਿੰ 4:4 ਦੁਨੀਆਂ ਦੇ ~ ਨੇ ਅੱਖਾਂ ਅੰਨ੍ਹੀਆਂ ਕੀਤੀਆਂ
ਈਜ਼ਬਲ
, 1 ਰਾਜ 21:23 ਕੁੱਤੇ ~ ਨੂੰ ਖਾ ਜਾਣਗੇ
ਪ੍ਰਕਾ 2:20 ~ ਨੂੰ ਬਰਦਾਸ਼ਤ ਕਰਦਾ ਹੈਂ
ਈਮਾਨਦਾਰ
, ਲੂਕਾ 16:10 ਛੋਟੀਆਂ-ਛੋਟੀਆਂ ਗੱਲਾਂ ਵਿਚ ~ ਹੈ
ਈਮਾਨਦਾਰੀ
, 2 ਕੁਰਿੰ 8:21 ਅਸੀਂ ਸਾਰੇ ਕੰਮ ~ ਨਾਲ ਕਰਦੇ
ਇਬ 13:18 ਹਰ ਗੱਲ ਵਿਚ ~ ਤੋਂ ਕੰਮ
ਈਰਖਾ
, ਜ਼ਬੂ 37:1 ਬੁਰੇ ਕੰਮ ਕਰਨ ਵਾਲਿਆਂ ਨਾਲ ~ ਨਾ
ਜ਼ਬੂ 73:3 ਮੈਨੂੰ ਘਮੰਡੀਆਂ ਨਾਲ ~ ਹੋ ਗਈ
ਜ਼ਬੂ 106:16 ਉਨ੍ਹਾਂ ਨੇ ਮੂਸਾ ਨਾਲ ~ ਕੀਤੀ
ਕਹਾ 14:30 ~ ਹੱਡੀਆਂ ਨੂੰ ਗਾਲ਼ ਦਿੰਦੀ
1 ਕੁਰਿੰ 13:4 ਪਿਆਰ ~ ਨਹੀਂ ਕਰਦਾ
ਏਸਾਓ
, ਉਤ 25:34 ~ ਨੇ ਜੇਠੇ ਹੋਣ ਦੇ ਹੱਕ ਨੂੰ
ਇਬ 12:16 ~ ਵਾਂਗ ਪਵਿੱਤਰ ਚੀਜ਼ਾਂ ਦੀ ਬੇਕਦਰੀ
ਏਕਤਾ
, ਅਫ਼ 4:3 ~ ਦੇ ਬੰਧਨ ਨੂੰ ਪੱਕਾ ਰੱਖਣ ਦੀ ਕੋਸ਼ਿਸ਼
ਅਫ਼ 4:13 ਜਦ ਤਕ ਨਿਹਚਾ ਵਿਚ ~ ਹਾਸਲ ਨਾ
1 ਯੂਹੰ 3:6 ਜਿਹੜਾ ਉਸ ਨਾਲ ~ ਵਿਚ, ਉਹ ਪਾਪ ਨਹੀਂ
ਏਕਾ
, ਫ਼ਿਲਿ 2:2 ਆਪਸ ਵਿਚ ~ ਰੱਖੋ
ਏਲੀ
, 1 ਸਮੂ 1:3 ~ ਦੇ ਪੁੱਤਰ, ਪੁਜਾਰੀਆਂ ਵਜੋਂ ਸੇਵਾ
ਏਲੀਯਾਹ
, ਯਾਕੂ 5:17 ~ ਸਾਡੇ ਵਰਗੀਆਂ ਭਾਵਨਾਵਾਂ ਵਾਲਾ
ਸ
ਸਹਾਇਕ ਸੇਵਕ
, 1 ਤਿਮੋ 3:8 ~ ਵੀ ਗੰਭੀਰ ਹੋਣ
ਸਹਾਰਾ
, 1 ਪਤ 4:11 ਪਰਮੇਸ਼ੁਰ ਦੀ ਤਾਕਤ ਦਾ ~ ਲੈ ਕੇ
ਸਹਿਣਾ
, ਮੱਤੀ 24:13 ਜਿਹੜਾ ਅੰਤ ਤਕ ~ ਰਹੇਗਾ, ਬਚਾਇਆ
ਅਫ਼ 4:2 ਪਿਆਰ ਨਾਲ ਇਕ-ਦੂਜੇ ਦੀ ~ ਲਵੋ
ਸ਼ਹਿਦ
, ਕੂਚ 3:8 ਦੁੱਧ ਅਤੇ ~ ਦੀਆਂ ਨਦੀਆਂ ਵਗਦੀਆਂ
ਕਹਾ 25:27 ਨਾ ਬਹੁਤ ਜ਼ਿਆਦਾ ~ ਖਾਣਾ ਚੰਗਾ
ਸਹਿਮਤ
, 1 ਕੁਰਿੰ 1:10 ਸਾਰੇ ਆਪਸ ਵਿਚ ~ ਹੋਵੋ
ਰਸੂ 15:25 ਅਸੀਂ ~ ਹੋ ਕੇ ਫ਼ੈਸਲਾ ਲਿਆ
ਸ਼ਹਿਰ
, ਲੂਕਾ 4:43 ਹੋਰਨਾਂ ~ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਇਬ 11:10 ~ ਜਿਸ ਦੀਆਂ ਨੀਂਹਾਂ ਪੱਕੀਆਂ ਸਨ
ਸਹੀ
, ਯਸਾ 26:9 ਧਰਤੀ ਦੇ ਵਾਸੀ ਸਿੱਖਦੇ ਕਿ ~ ਕੀ ਹੈ
ਲੂਕਾ 1:3 ~ ਜਾਣਕਾਰੀ ਇਕੱਠੀ ਕੀਤੀ ਹੈ
ਲੂਕਾ 4:13 ਸ਼ੈਤਾਨ ਗਿਆ ਅਤੇ ~ ਮੌਕੇ ਦੀ ਉਡੀਕ
1 ਕੁਰਿੰ 14:8 ਆਵਾਜ਼ ~ ਨਾ ਕੱਢੀ ਜਾਵੇ, ਤਾਂ ਕੌਣ
1 ਕੁਰਿੰ 14:40 ਸਲੀਕੇ ਨਾਲ ਅਤੇ ~ ਨਾਲ ਕਰੋ
ਅਫ਼ 4:12 ~ ਰਾਹ ʼਤੇ ਚੱਲਣ ਵਿਚ ਮਦਦ ਕਰਨ
2 ਤਿਮੋ 1:13 ~ ਸਿੱਖਿਆਵਾਂ ਦੇ ਨਮੂਨੇ ਮੁਤਾਬਕ ਚੱਲਦਾ
ਤੀਤੁ 2:1 ਜਿਹੜੀਆਂ ~ ਸਿੱਖਿਆ ਮੁਤਾਬਕ ਹਨ
ਸਹੀ ਗਿਆਨ
, ਰੋਮੀ 10:2 ਜੋਸ਼ ~ ਦੇ ਮੁਤਾਬਕ ਨਹੀਂ ਹੈ
ਕੁਲੁ 3:10 ~ ਲੈ ਕੇ ਆਪਣੇ ਸੁਭਾਅ ਨੂੰ
1 ਤਿਮੋ 2:4 ਇੱਛਾ ਕਿ ਲੋਕ ~ ਪ੍ਰਾਪਤ ਕਰਨ
ਸਹੁੰ
, ਉਤ 22:16 ਯਹੋਵਾਹ ਆਪਣੀ ~ ਖਾ ਕੇ ਕਹਿੰਦਾ
ਮੱਤੀ 5:34 ਕਦੀ ~ ਨਾ ਖਾਓ
ਸ਼ੱਕ
, ਮੱਤੀ 21:21 ਜੇ ਤੁਹਾਡੇ ਵਿਚ ਨਿਹਚਾ ਹੈ ਅਤੇ ~ ਨਾ ਕਰੋ
ਯਾਕੂ 1:6 ਭਰੋਸੇ ਨਾਲ ਮੰਗਦਾ ਰਹੇ ਅਤੇ ~ ਨਾ ਕਰੇ
ਯਹੂ 22 ~ ਕਰਨ ਵਾਲੇ ʼਤੇ ਦਇਆ
ਸ਼ਕਤੀ
, ਗਿਣ 11:25 ਥੋੜ੍ਹੀ ਜਿਹੀ ~ ਲੈ ਕੇ 70 ਬਜ਼ੁਰਗਾਂ ਨੂੰ
ਯਸਾ 61:1 ਯਹੋਵਾਹ ਦੀ ~ ਮੇਰੇ ਉੱਤੇ ਹੈ
ਜ਼ਕ 4:6 ਨਾ ਤਾਕਤ ਨਾਲ, ਸਗੋਂ ਮੇਰੀ ~ ਨਾਲ
ਮੱਤੀ 3:16 ਪਰਮੇਸ਼ੁਰ ਦੀ ~ ਨੂੰ ਕਬੂਤਰ ਦੇ ਰੂਪ ਵਿਚ
ਮਰ 5:30 ਯਿਸੂ ਨੂੰ ਮਹਿਸੂਸ ਹੋਇਆ ਉਸ ਵਿੱਚੋਂ ~ ਨਿਕਲੀ
1 ਕੁਰਿੰ 2:15 ~ ਦੀ ਅਗਵਾਈ ਵਿਚ ਚੱਲਣ ਵਾਲਾ ਇਨਸਾਨ
ਸਖ਼ਤ
, ਰੋਮੀ 12:9 ਬੁਰਾਈ ਨਾਲ ~ ਨਫ਼ਰਤ ਕਰੋ
1 ਪਤ 1:13 ~ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ
ਸੰਗਤ
, 1 ਕੁਰਿੰ 5:9 ਹਰਾਮਕਾਰਾਂ ਨਾਲ ~ ਕਰਨੀ ਛੱਡ ਦਿਓ
1 ਕੁਰਿੰ 15:33 ਬੁਰੀਆਂ ~ ਚੰਗੀਆਂ ਆਦਤਾਂ ਵਿਗਾੜ
ਸੱਚ
, ਜ਼ਬੂ 15:2 ਦਿਲੋਂ ~ ਬੋਲਦਾ ਹੈ
ਅਫ਼ 4:25 ਤੁਸੀਂ ਸਾਰੇ ਇਕ-ਦੂਜੇ ਨਾਲ ~ ਬੋਲੋ
ਸੱਚਾਈ
, ਜ਼ਬੂ 119:160 ਤੇਰਾ ਪੂਰਾ ਬਚਨ ~ ਹੈ
ਕਹਾ 23:23 ~ ਨੂੰ ਖ਼ਰੀਦ ਤੇ ਕਦੇ ਵੇਚੀ ਨਾ
ਯਸਾ 32:1 ਇਕ ਰਾਜਾ ~ ਖ਼ਾਤਰ ਰਾਜ ਕਰੇਗਾ
ਯੂਹੰ 4:24 ਪਵਿੱਤਰ ਸ਼ਕਤੀ ਅਤੇ ~ ਅਨੁਸਾਰ ਭਗਤੀ ਕਰਨ
ਯੂਹੰ 8:32 ~ ਨੂੰ ਜਾਣੋਗੇ ਤੇ ~ ਤੁਹਾਨੂੰ ਆਜ਼ਾਦ ਕਰੇਗੀ
ਯੂਹੰ 14:6 ਮੈਂ ਹੀ ਰਾਹ, ~ ਤੇ ਜ਼ਿੰਦਗੀ ਹਾਂ
ਯੂਹੰ 16:13 ~ ਦੀ ਪਵਿੱਤਰ ਸ਼ਕਤੀ ~ ਨੂੰ ਸਮਝਣ ਵਿਚ ਮਦਦ
ਯੂਹੰ 17:17 ~ ਨਾਲ ਪਵਿੱਤਰ ਕਰ; ਤੇਰਾ ਬਚਨ ਹੀ ~ ਹੈ
ਯੂਹੰ 18:38 ਪਿਲਾਤੁਸ ਨੇ ਕਿਹਾ: ~ ਕੀ ਹੁੰਦੀ?
2 ਕੁਰਿੰ 13:8 ਅਸੀਂ ~ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ
2 ਪਤ 1:12 ਤੁਸੀਂ ~ ਵਿਚ ਪੱਕੇ ਹੋ ਗਏ ਹੋ
3 ਯੂਹੰ 4 ਮੇਰੇ ਬੱਚੇ ~ ਦੇ ਰਾਹ ਉੱਤੇ ਚੱਲ ਰਹੇ ਹਨ
ਸੱਚੀ ਵਫ਼ਾ
, ਸ੍ਰੇਸ਼ 8:6 ~ ਕਬਰ ਵਾਂਗ ਕਿਸੇ ਅੱਗੇ ਨਹੀਂ ਝੁਕਦੀ
ਸੱਚੇ
, ਯੂਹੰ 17:3 ਤੈਨੂੰ ਇੱਕੋ-ਇਕ ~ ਪਰਮੇਸ਼ੁਰ ਨੂੰ ਜਾਣਨ
ਸੰਜਮ
, 1 ਕੁਰਿੰ 7:5 ~ ਦੀ ਘਾਟ ਕਰਕੇ ਤੁਹਾਨੂੰ ਲੁਭਾਉਣ
ਗਲਾ 5:22, 23 ਪਵਿੱਤਰ ਸ਼ਕਤੀ ਦੇ ਗੁਣ: ~
ਸਜ਼ਾ
, ਉਪ 8:11 ਬੁਰੇ ਕੰਮਾਂ ਦੀ ~ ਜਲਦੀ ਨਹੀਂ ਦਿੱਤੀ ਜਾਂਦੀ
ਰੋਮੀ 12:19 ਬਦਲਾ ਲੈਣਾ ਮੇਰਾ ਕੰਮ, ਮੈਂ ~ ਦਿਆਂਗਾ
1 ਕੁਰਿੰ 11:29 ਆਪਣੇ ਆਪ ਨੂੰ ~ ਦੇ ਲਾਇਕ
ਸੱਟ
, ਯਸਾ 11:9 ਨਾ ~ ਪਹੁੰਚਾਉਣਗੇ ਤੇ ਨਾ ਹੀ
ਸਤਰੰਗੀ ਪੀਂਘ
, ਉਤ 9:13 ~ ਨਿਸ਼ਾਨੀ ਹੋਵੇਗੀ
ਸਤਾਏ
, ਮੱਤੀ 5:10 ਖ਼ੁਸ਼ ਹਨ ਜਿਹੜੇ ~ ਜਾਂਦੇ
ਸੰਤਾਨ
, ਉਤ 3:15 ਤੇਰੀ ਅਤੇ ਔਰਤ ਦੀ ~ ਵਿਚ ਦੁਸ਼ਮਣੀ
ਉਤ 22:17 ਮੈਂ ਤੇਰੀ ~ ਨੂੰ ਜ਼ਰੂਰ ਵਧਾਵਾਂਗਾ
ਯਸਾ 65:23 ~ ਉੱਤੇ ਯਹੋਵਾਹ ਦੀ ਬਰਕਤ ਹੈ
ਗਲਾ 3:16 ਤੇਰੀ ~ ਨੂੰ, ਜੋ ਮਸੀਹ ਹੈ
ਗਲਾ 3:29 ਤੁਸੀਂ ਅਬਰਾਹਾਮ ਦੀ ~ ਅਤੇ ਵਾਰਸ
ਸੰਤੁਸ਼ਟ
, ਫ਼ਿਲਿ 4:11 ~ ਰਹਿਣਾ ਸਿੱਖ ਲਿਆ
1 ਤਿਮੋ 6:8 ਰੋਟੀ ਅਤੇ ਕੱਪੜਾ, ਇਸ ਵਿਚ ~ ਰਹਿਣਾ
ਸੱਦਣਾ
, ਮੱਤੀ 22:14 ~ ਤਾਂ ਬਹੁਤ ਲੋਕਾਂ ਨੂੰ, ਪਰ ਥੋੜ੍ਹੇ ਹੀ ਚੁਣੇ
ਸੱਦਾ
, ਅਫ਼ 4:1 ਤੁਹਾਡਾ ਚਾਲ-ਚਲਣ ~ ਦੇ ਯੋਗ ਹੋਵੇ
ਸੰਦੂਕ
, ਕੂਚ 25:10 ਕਿੱਕਰ ਦੀ ਲੱਕੜ ਦਾ ~ ਬਣਾ
2 ਸਮੂ 6:6 ਊਜ਼ਾਹ ਨੇ ~ ਵੱਲ ਹੱਥ ਵਧਾ ਕੇ ਫੜ
1 ਇਤਿ 15:2 ਲੇਵੀਆਂ ਤੋਂ ਛੁੱਟ ਕੋਈ ਵੀ ~ ਨਾ ਚੁੱਕੇ
ਸਦੂਮ
, ਉਤ 19:24 ~ ਉੱਤੇ ਗੰਧਕ ਅਤੇ ਅੱਗ
2 ਪਤ 2:6 ~ ਨੂੰ ਸਜ਼ਾ ਦਿੱਤੀ, ਨਮੂਨਾ ਕਾਇਮ ਕੀਤਾ
ਯਹੂ 7 ~, ਗਮੋਰਾ ਇਕ ਚੇਤਾਵਨੀ ਹੈ
ਸੰਦੇਸ਼ ਦੇਣ ਵਾਲਾ
, ਮਲਾ 3:1 ਮੈਂ ਆਪਣੇ ~ ਨੂੰ ਘੱਲਾਂਗਾ
ਸਨਹੇਰੀਬ
, 2 ਰਾਜ 19:16 ~ ਨੇ ਪਰਮੇਸ਼ੁਰ ਨੂੰ ਤਾਅਨੇ ਮਾਰਨ
ਸਨਮਾਨ
, ਰਸੂ 5:41 ਰਸੂਲ ਖ਼ੁਸ਼ ਸਨ ਕਿ ਉਨ੍ਹਾਂ ਨੂੰ ~ ਬਖ਼ਸ਼ਿਆ
ਫ਼ਿਲਿ 1:29 ਉਸ ਦੀ ਖ਼ਾਤਰ ਦੁੱਖ ਸਹਿਣ ਦਾ ~
ਸੱਪ
, ਉਤ 3:4 ~ ਨੇ ਔਰਤ ਨੂੰ ਕਿਹਾ:
ਯਸਾ 11:8 ਬੱਚਾ ~ ਦੀ ਖੁੱਡ ਉੱਤੇ ਖੇਡੇਗਾ
ਯੂਹੰ 3:14 ਮੂਸਾ ਨੇ ~ ਨੂੰ ਟੰਗਿਆ, ਉਸੇ ਤਰ੍ਹਾਂ ਪੁੱਤਰ
ਸਫ਼ਲ
, ਯਹੋ 1:8 ਫਿਰ ਤੂੰ ਆਪਣੇ ਹਰ ਕੰਮ ਵਿਚ ~
1 ਰਾਜ 2:3 ਫਿਰ ਤੂੰ ਜੋ ਵੀ ਕਰੇਂਗਾ ਤੂੰ ~ ਹੋਵੇਂਗਾ
2 ਇਤਿ 20:20 ਨਬੀਆਂ ʼਤੇ ਨਿਹਚਾ ਕਰੋ, ਤੁਸੀਂ ~ ਹੋਵੋਗੇ
ਯਸਾ 55:11 ਮੇਰਾ ਬਚਨ ਜ਼ਰੂਰ ~ ਹੋਵੇਗਾ
ਸਬਕ
, 1 ਕੁਰਿੰ 10:6 ਇਹ ਗੱਲਾਂ ਸਾਡੇ ਲਈ ~ ਹਨ
ਸਬਤ
, ਕੂਚ 20:8 ਤੂੰ ~ ਦਾ ਦਿਨ ਮਨਾਉਣਾ ਨਾ ਭੁੱਲ
ਮੱਤੀ 12:8 ਮਨੁੱਖ ਦਾ ਪੁੱਤਰ ~ ਦੇ ਦਿਨ ਦਾ ਪ੍ਰਭੂ
ਮਰ 2:27 ~ ਦਾ ਦਿਨ ਇਨਸਾਨ ਲਈ ਹੈ, ਨਾ ਕਿ
ਲੂਕਾ 14:5 ਪੁੱਤਰ ਜਾਂ ਬਲਦ ~ ਡਿਗ ਜਾਵੇ, ਤਾਂ ਕਿਹੜਾ
ਕੁਲੁ 2:16 ~ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ
ਇਬ 4:9 ਲੋਕਾਂ ਲਈ ~ ਵਾਂਗ ਆਰਾਮ ਦਾ ਦਿਨ
ਸ਼ਬਦ
, ਯੂਹੰ 1:1 ਸ਼ੁਰੂ ਵਿਚ ~ ਸੀ
ਸਬੂਤ
, ਲੂਕਾ 3:8 ਕੰਮਾਂ ਰਾਹੀਂ ਤੋਬਾ ਦਾ ~ ਦਿਓ
ਰੋਮੀ 5:8 ਪਰਮੇਸ਼ੁਰ ਆਪਣੇ ਪਿਆਰ ਦਾ ~ ਦਿੰਦਾ ਹੈ
ਸਭਾ
, ਲੇਵੀ 23:4 ਇਹ ਪਵਿੱਤਰ ~ ਰੱਖੋ
ਸ਼ਮਊਨ
, ਰਸੂ 8:18 ~ ਨੇ ਉਨ੍ਹਾਂ ਨੂੰ ਪੈਸੇ ਦਿੰਦਿਆਂ
ਸਮਸੂਨ
, ਨਿਆ 13:24 ਉਸ ਦਾ ਨਾਂ ~ ਰੱਖਿਆ
ਸਮਝ
, 1 ਰਾਜ 3:11 ਤੂੰ ਸੁਣਨ ਲਈ ~ ਮੰਗੀ
ਜ਼ਬੂ 119:99 ਆਪਣੇ ਸਿੱਖਿਅਕਾਂ ਨਾਲੋਂ ਜ਼ਿਆਦਾ ~
ਕਹਾ 3:5 ਆਪਣੀ ~ ਉੱਤੇ ਇਤਬਾਰ ਨਾ ਕਰ
ਕਹਾ 4:7 ਤੂੰ ਜੋ ਹਾਸਲ ਕਰਦਾ, ਉਸ ਨਾਲ ~ ਵੀ ਹਾਸਲ
ਦਾਨੀ 11:33 ਬਹੁਤ ਸਾਰਿਆਂ ਨੂੰ ~ ਦੇਣਗੇ
ਮੱਤੀ 22:37 ਯਹੋਵਾਹ ਨੂੰ ਪੂਰੀ ~ ਨਾਲ ਪਿਆਰ ਕਰ
ਮੱਤੀ 24:15 ਬਿਰਤਾਂਤ ਪੜ੍ਹਨ ਵਾਲਾ ~ ਤੋਂ ਕੰਮ ਲਵੇ
1 ਕੁਰਿੰ 14:20 ~ ਵਿਚ ਸਿਆਣੇ ਬਣੋ
ਅਫ਼ 3:5 ਭੇਤ ਦੀ ~ ਰਸੂਲਾਂ ਅਤੇ ਨਬੀਆਂ ਨੂੰ ਦਿੱਤੀ
ਸਮਝਣਾ
, ਨਹ 8:8 ਗੱਲਾਂ ~ ਵਿਚ ਲੋਕਾਂ ਦੀ ਮਦਦ ਕੀਤੀ
ਅੱਯੂ 6:24 ~ ਕਿ ਮੈਥੋਂ ਕਿਹੜੀ ਭੁੱਲ ਹੋਈ ਹੈ
ਜ਼ਬੂ 119:27 ਮੈਨੂੰ ਆਪਣੇ ਆਦੇਸ਼ਾਂ ਦਾ ਮਤਲਬ ~
ਰੋਮੀ 12:3 ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ~
ਗਲਾ 6:3 ਕੁਝ ਨਾ ਹੁੰਦੇ ਹੋਏ ਆਪਣੇ ਆਪ ਨੂੰ ਕੁਝ ~
ਇਬ 4:15 ਸਾਡੀਆਂ ਕਮਜ਼ੋਰੀਆਂ ਨੂੰ ~ ਸਕੇ
ਇਬ 5:11 ਤੁਸੀਂ ~ ਦੀ ਕੋਸ਼ਿਸ਼ ਨਹੀਂ ਕਰਦੇ
1 ਪਤ 1:12 ਦੂਤ ਇਨ੍ਹਾਂ ਗੱਲਾਂ ਨੂੰ ~ ਦੀ ਤਮੰਨਾ ਰੱਖਦੇ
ਸਮਝਦਾਰ
, ਕਹਾ 12:23 ~ ਇਨਸਾਨ ਗੱਲਾਂ ਲੁਕੋ ਰੱਖਦਾ
ਕਹਾ 22:3 ~ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ
ਮੱਤੀ 24:45 ਵਫ਼ਾਦਾਰ ਅਤੇ ~ ਨੌਕਰ ਕੌਣ ਹੈ
ਗਲਾ 6:1 ਤੁਸੀਂ ਜਿਹੜੇ ~ ਹੋ
ਇਬ 5:14 ~ ਲੋਕ ਸੋਚਣ-ਸਮਝਣ ਦੀ ਕਾਬਲੀਅਤ
ਇਬ 6:1 ਆਪਾਂ ~ ਬਣਨ ਲਈ ਪੂਰੀ ਵਾਹ ਲਾਈਏ
ਸਮਝਦਾਰੀ
, ਫ਼ਿਲਿ 4:5 ਆਪਣੀ ~ ਦਾ ਸਬੂਤ ਦਿਓ
ਸਮਝਾਉਣਾ
, ਨਹ 8:8 ਕਾਨੂੰਨ ਵਿੱਚੋਂ ਸਾਫ਼-ਸਾਫ਼ ~ ਰਹੇ ਅਤੇ
ਯੂਹੰ 1:18 ਉਸ ਬਾਰੇ ਸਾਨੂੰ ~
ਰਸੂ 17:3 ਹਵਾਲੇ ਦੇ ਕੇ ~ ਤੇ ਸਾਬਤ ਕੀਤਾ
2 ਤਿਮੋ 3:14 ਜਿਨ੍ਹਾਂ ਬਾਰੇ ~ ਕੇ ਯਕੀਨ ਦਿਵਾਇਆ
ਸਮਰਾਟ
, ਯੂਹੰ 19:12 ਤੂੰ ~ ਦਾ ਦੋਸਤ ਨਹੀਂ
ਯੂਹੰ 19:15 ~ ਤੋਂ ਸਿਵਾਇ ਸਾਡਾ ਕੋਈ ਰਾਜਾ ਨਹੀਂ
ਰਸੂ 25:11 ਮੈਂ ~ ਨੂੰ ਫ਼ਰਿਆਦ ਕਰਦਾ ਹਾਂ!
ਸਮਾਂ
, ਉਪ 3:1 ਹਰ ਕੰਮ ਦਾ ਇਕ ~
ਉਪ 9:11 ਬੁਰਾ ~ ਆਉਂਦਾ ਅਤੇ ਕੁਝ ਵੀ ਵਾਪਰ
ਦਾਨੀ 2:21 ਉਹ ~ ਨੂੰ ਬਦਲਦਾ ਹੈ
ਦਾਨੀ 7:25 ਇਕ ~ ਦੋ ~ ਅਤੇ ਅੱਧੇ ~
ਯੂਹੰ 7:8 ਮੇਰਾ ~ ਅਜੇ ਨਹੀਂ ਆਇਆ
ਰਸੂ 1:7 ਜਾਣਨਾ ਜ਼ਰੂਰੀ ਨਹੀਂ ਮਿਥਿਆ ਹੋਇਆ ~ ਕਿਹੜਾ
1 ਕੁਰਿੰ 7:29 ~ ਥੋੜ੍ਹਾ ਰਹਿ ਗਿਆ ਹੈ
ਅਫ਼ 5:16 ਆਪਣੇ ~ ਨੂੰ ਚੰਗੀ ਤਰ੍ਹਾਂ ਵਰਤੋ
1 ਥੱਸ 5:1 ਘਟਨਾਵਾਂ ਦੇ ਵਾਪਰਨ ਦਾ ਮਿਥਿਆ ~
ਸਮੁੰਦਰ
, ਕੂਚ 14:21 ~ ਤਲ ਸੁੱਕ ਗਿਆ
ਯਸਾ 57:20 ਦੁਸ਼ਟ ~ ਵਾਂਗ ਜੋ ਸ਼ਾਂਤ ਨਹੀਂ ਹੋ ਸਕਦਾ
ਸਮੂਏਲ
, 1 ਸਮੂ 1:20 ਹੰਨਾਹ ਨੇ ਉਸ ਦਾ ਨਾਂ ~ ਰੱਖਿਆ
1 ਸਮੂ 2:18 ~ ਭਾਵੇਂ ਛੋਟਾ ਸੀ, ਸੇਵਾ ਕਰ ਰਿਹਾ ਸੀ
ਸ਼ਰਮ-ਹਯਾ
, 1 ਤਿਮੋ 2:9 ਤੀਵੀਆਂ ਦੇ ਪਹਿਰਾਵੇ ਤੋਂ ~ ਝਲਕਣੀ
ਸ਼ਰਮਿੰਦਗੀ
, ਮਰ 8:38 ਮੇਰਾ ਚੇਲਾ ਹੋਣ ਵਿਚ ~ ਮਹਿਸੂਸ ਕਰਦਾ
ਰੋਮੀ 1:16 ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ~ ਨਹੀਂ
2 ਤਿਮੋ 1:8 ਗਵਾਹੀ ਦੇਣ ਵਿਚ ~ ਮਹਿਸੂਸ ਨਾ ਕਰ
2 ਤਿਮੋ 2:15 ਸੇਵਕ ਨੂੰ ਆਪਣੇ ਕੰਮ ਤੋਂ ਕੋਈ ~ ਨਹੀਂ
ਇਬ 11:16 ਪਰਮੇਸ਼ੁਰ ਨੂੰ ਕੋਈ ~ ਨਹੀਂ ਹੈ
1 ਪਤ 4:16 ਮਸੀਹੀ ਹੋਣ ਕਰਕੇ ~ ਮਹਿਸੂਸ ਨਾ ਕਰੇ
ਸ਼ਰਮਿੰਦਾ
, ਅਜ਼ 9:6 ~ ਹਾਂ, ਮੈਂ ਆਪਣਾ ਮੂੰਹ ਪਰਮੇਸ਼ੁਰ ਵੱਲ ਨਹੀਂ
ਜ਼ਬੂ 25:3 ਤੇਰੇ ʼਤੇ ਆਸ ਲਾਉਣ ਵਾਲੇ ~ ਨਹੀਂ ਹੋਣਗੇ
1 ਕੁਰਿੰ 4:14 ~ ਕਰਨ ਲਈ ਨਹੀਂ, ਸਗੋਂ ਨਸੀਹਤ
ਸਰਾਪ
, ਗਿਣ 23:8 ਮੈਂ ਉਨ੍ਹਾਂ ਨੂੰ ~ ਕਿਵੇਂ ਦੇ ਸਕਦਾਂ
ਯੂਹੰ 7:49 ਲੋਕ ਮੂਸਾ ਦੇ ਕਾਨੂੰਨ ਨੂੰ ਨਹੀਂ ਸਮਝਦੇ, ~ ਹੋਏ
ਰੋਮੀ 12:14 ਬਰਕਤ ਮੰਗੋ ਅਤੇ ~ ਨਾ ਦਿਓ
ਸ਼ਰਾਬ
, ਕਹਾ 20:1 ~ ਬੇਕਾਬੂ ਕਰ ਦਿੰਦੀ
ਸ਼ਰਾਬੀ
, ਕਹਾ 23:21 ~ ਕੰਗਾਲ ਹੋ ਜਾਣਗੇ
1 ਕੁਰਿੰ 5:11 ~ ਨਾਲ ਸੰਗਤ ਕਰਨੀ ਛੱਡ ਦਿਓ
1 ਕੁਰਿੰ 6:10 ~ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ
ਅਫ਼ 5:18 ~ ਨਾ ਹੋਵੋ
ਸਰੀਰ
, ਉਤ 2:24 ਉਹ ਇਕ ~ ਹੋਣਗੇ
ਮੱਤੀ 26:26 ਲਓ ਖਾਓ, ਇਹ ਰੋਟੀ ਮੇਰੇ ~ ਨੂੰ ਦਰਸਾਉਂਦੀ
ਰੋਮੀ 6:13 ਆਪਣੇ ~ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ
ਰੋਮੀ 8:5 ਜਿਹੜੇ ~ ਅਨੁਸਾਰ ਚੱਲਦੇ ਹਨ
ਰੋਮੀ 12:1 ਆਪਣੇ ~ ਨੂੰ ਬਲੀਦਾਨ ਦੇ ਤੌਰ ਤੇ ਚੜ੍ਹਾਓ
1 ਕੁਰਿੰ 7:4 ਆਪਣੇ ~ ਉੱਤੇ ਅਧਿਕਾਰ ਨਹੀਂ ਹੁੰਦਾ, ਸਗੋਂ ਪਤਨੀ
1 ਕੁਰਿੰ 12:18 ਪਰਮੇਸ਼ੁਰ ਨੇ ~ ਦੇ ਹਰ ਅੰਗ ਨੂੰ
1 ਕੁਰਿੰ 15:44 ਇਨਸਾਨੀ ~ ਦੱਬਿਆ ਜਾਂਦਾ, ਪਰ ਸਵਰਗੀ
1 ਕੁਰਿੰ 15:50 ਹੱਡ-ਮਾਸ ਦੇ ~ ਰਾਜ ਦੇ ਵਾਰਸ ਨਹੀਂ
ਗਲਾ 5:19 ~ ਦੇ ਕੰਮ ਸਾਫ਼ ਦੇਖੇ ਜਾ ਸਕਦੇ
ਫ਼ਿਲਿ 3:21 ਸਾਡੇ ਮਾਮੂਲੀ ~ ਨੂੰ ਬਦਲ ਕੇ
ਸਰੂਪ
, ਉਤ 1:26 ਇਨਸਾਨ ਨੂੰ ਆਪਣੇ ~ ਉੱਤੇ
ਸਲਾਹ
, ਕਹਾ 15:22 ਜੇ ~ ਨਾ ਮਿਲੇ, ਤਾਂ ਯੋਜਨਾਵਾਂ ਸਿਰੇ ਨਹੀਂ
ਸਲਾਹਕਾਰ
, ਯਸਾ 9:6 ਉਸ ਨੂੰ ਅਦਭੁਤ ~ ਸੱਦਿਆ ਜਾਵੇਗਾ
ਸਲਾਹ ਦੇਣ ਵਾਲੇ
, ਕਹਾ 15:22 ~ ਬਹੁਤੇ ਹੋਣ, ਤਾਂ ਕਾਮਯਾਬੀ
ਸਲਾਮਤ
, ਯਿਰ 39:18 ਤੇਰੀ ਜਾਨ ~ ਰਹੇਗੀ
ਸਲੀਕਾ
, 1 ਤਿਮੋ 3:2 ਨਿਗਾਹਬਾਨ ਸਮਝਦਾਰ, ~ ਕੰਮ ਕਰੇ
1 ਕੁਰਿੰ 14:40 ਸਾਰੇ ਕੰਮ ~ ਨਾਲ ਕਰੋ
ਸਵਰਗ
, ਯੂਹੰ 3:13 ਕੋਈ ਵੀ ਇਨਸਾਨ ~ ਨੂੰ ਨਹੀਂ ਗਿਆ
2 ਕੁਰਿੰ 12:2 ਤੀਸਰੇ ~ ਨੂੰ ਚੁੱਕ ਲਿਆ ਗਿਆ ਸੀ
ਸਵਰਗੀ
, 1 ਕੁਰਿੰ 15:44 ਇਸ ਨੂੰ ~ ਸਰੀਰ ਵਿਚ ਜੀਉਂਦਾ ਕੀਤਾ
1 ਪਤ 3:18 ਪਰ ~ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ
ਸ਼ਾਊਲ
, 1 ਸਮੂ 15:11 ਅਫ਼ਸੋਸ ਕਿ ਮੈਂ ~ ਨੂੰ ਰਾਜਾ ਬਣਾਇਆ
ਸਾਇਆ
, ਜ਼ਬੂ 91:1 ਉਹ ਸਰਬਸ਼ਕਤੀਮਾਨ ਦੇ ~ ਹੇਠ ਰਹੇਗਾ
ਸਾਹ
, ਉਤ 2:7 ਨਾਸਾਂ ਵਿਚ ਜੀਵਨ ਦਾ ~ ਫੂਕਿਆ
ਜ਼ਬੂ 104:29 ਉਨ੍ਹਾਂ ਦਾ ~ ਕੱਢ ਲੈਂਦਾ, ਉਹ ਮਰ ਕੇ
ਜ਼ਬੂ 146:4 ਉਸ ਦਾ ~ ਨਿਕਲ ਜਾਂਦਾ ਅਤੇ ਮਿੱਟੀ ਵਿਚ ਮੁੜ
ਸਾਂਝਾ
, ਰੋਮੀ 12:13 ~ ਕਰ ਕੇ ਲੋੜਾਂ ਪੂਰੀਆਂ ਕਰੋ
ਸ਼ਾਂਤ
, ਕਹਾ 14:30 ~ ਮਨ ਸਰੀਰ ਦਾ ਜੀਉਣ
ਕਹਾ 17:27 ਸੂਝ-ਬੂਝ ਵਾਲਾ ~ ਰਹਿੰਦਾ
1 ਪਤ 3:4 ~ ਅਤੇ ਨਰਮ ਸੁਭਾਅ
ਸ਼ਾਂਤੀ
, ਜ਼ਬੂ 29:11 ਯਹੋਵਾਹ ਆਪਣੇ ਲੋਕਾਂ ਨੂੰ ~ ਬਖ਼ਸ਼ੇਗਾ
ਜ਼ਬੂ 37:11 ~ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ
ਜ਼ਬੂ 72:7 ਜਦ ਤਕ ਚੰਦ, ਉਦੋਂ ਤਕ ~
ਜ਼ਬੂ 119:165 ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ~
ਯਸਾ 9:7 ~ ਦੀ ਕੋਈ ਹੱਦ ਨਾ ਹੋਵੇਗੀ
ਯਸਾ 32:18 ਅਜਿਹੀ ਥਾਂ ਜਿੱਥੇ ~ ਹੋਵੇਗੀ
ਯਸਾ 48:18 ਤੇਰੀ ~ ਨਦੀ ਵਾਂਗ ਹੋਵੇਗੀ
ਯਸਾ 54:13 ਤੇਰੇ ਪੁੱਤਰਾਂ ਦੀ ~ ਭਰਪੂਰ ਹੋਵੇਗੀ
ਯਸਾ 57:21 ਦੁਸ਼ਟਾਂ ਨੂੰ ~ ਨਹੀਂ ਮਿਲਦੀ
ਯਸਾ 60:17 ਮੈਂ ~ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾ
ਯਿਰ 6:14 ~ ਹੈ ਬਈ ~!
ਮੱਤੀ 5:9 ਖ਼ੁਸ਼ ਹਨ ~ ਕਾਇਮ ਕਰਨ ਵਾਲੇ
ਮਰ 9:50 ਦੂਸਰਿਆਂ ਨਾਲ ~ ਬਣਾ ਕੇ ਰੱਖੋ
ਯੂਹੰ 14:27 ਮੈਂ ਤੁਹਾਨੂੰ ~ ਦੇ ਰਿਹਾ; ਆਪਣੀ ~ ਦਿੰਦਾ
ਰਸੂ 9:31 ਮੰਡਲੀ ਲਈ ~ ਦਾ ਸਮਾਂ
ਰੋਮੀ 5:1 ਯਿਸੂ ਰਾਹੀਂ ਪਰਮੇਸ਼ੁਰ ਨਾਲ ~ ਭਰਿਆ ਰਿਸ਼ਤਾ
ਰੋਮੀ 8:6 ਪਵਿੱਤਰ ਸ਼ਕਤੀ ਉੱਤੇ ਮਨ ਲਾਉਣਾ ਮਤਲਬ ~
ਰੋਮੀ 12:18 ~ ਬਣਾਈ ਰੱਖਣ ਦੀ ਕੋਸ਼ਿਸ਼ ਕਰੋ
ਫ਼ਿਲਿ 4:7 ਪਰਮੇਸ਼ੁਰ ਦੀ ~ ਤੁਹਾਡੇ ਦਿਲਾਂ ਦੀ ਰਾਖੀ
1 ਥੱਸ 4:11 ~ ਨਾਲ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰੋ
1 ਥੱਸ 5:3 ~ ਅਤੇ ਸੁਰੱਖਿਆ, ਅਚਾਨਕ ਵਿਨਾਸ਼
1 ਪਤ 3:11 ~ ਕਾਇਮ ਕਰਨ ਅਤੇ ਬਣਾਈ ਰੱਖਣ ਦਾ
ਪ੍ਰਕਾ 6:4 ਧਰਤੀ ਉੱਤੋਂ ~ ਖ਼ਤਮ ਕਰਨ ਦਾ ਅਧਿਕਾਰ
ਸਾਥ
, ਲੂਕਾ 22:28 ਤੁਸੀਂ ਅਜ਼ਮਾਇਸ਼ਾਂ ਦੌਰਾਨ ~ ਨਿਭਾਇਆ
ਲੂਕਾ 23:51 ਉਸ ਨੇ ਉਨ੍ਹਾਂ ਦਾ ~ ਨਹੀਂ ਦਿੱਤਾ
ਸਾਥੀ
, ਜ਼ਬੂ 55:13 ਮੇਰਾ ਆਪਣਾ ~ ਜਿਸ ਨੂੰ ਮੈਂ ਚੰਗੀ ਤਰ੍ਹਾਂ
ਸ਼ਾਨ
, ਕਹਾ 19:11 ਠੇਸ ਨੂੰ ਨਜ਼ਰਅੰਦਾਜ਼ ਕਰਨਾ ~ ਹੈ
ਸਾਫ਼
, ਦਾਨੀ 11:35 ~ ਕਰਨ ਦਾ ਕੰਮ ਕੀਤਾ ਜਾ ਸਕੇ
ਦਾਨੀ 12:10 ਬਹੁਤ ਸਾਰੇ ਆਪਣੇ ਆਪ ਨੂੰ ~ ਅਤੇ ਸ਼ੁੱਧ
ਮੱਤੀ 5:8 ਖ਼ੁਸ਼ ਹਨ ~ ਦਿਲ ਵਾਲੇ
ਸਾਬਤ
, ਰਸੂ 17:3 ਹਵਾਲੇ ਦੇ ਕੇ ਸਮਝਾਇਆ ਤੇ ~ ਕੀਤਾ
2 ਕੁਰਿੰ 6:4 ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ~ ਕਰਦੇ
ਸ਼ਾਬਾਸ਼
, ਮੱਤੀ 25:21 ~, ਚੰਗੇ ਤੇ ਭਰੋਸੇਮੰਦ ਨੌਕਰ
ਸ਼ਾਮ ਦਾ ਭੋਜਨ
, 1 ਕੁਰਿੰ 11:20 ਪ੍ਰਭੂ ਦਾ ~ ਖਾਣ ਲਈ
ਸਾਮਰਿਯਾ
, 2 ਰਾਜ 17:6 ਅੱਸ਼ੂਰ ਦੇ ਰਾਜੇ ਨੇ ~ ʼਤੇ ਕਬਜ਼ਾ ਕੀਤਾ
ਸਾਮਰੀ
, ਲੂਕਾ 10:33 ~ ਨੂੰ ਬੜਾ ਤਰਸ ਆਇਆ
ਯੂਹੰ 4:7 ~ ਤੀਵੀਂ ਪਾਣੀ ਭਰਨ ਆਈ
ਸਾਰਾਹ
, ਉਤ 17:19 ~ ਤੇਰੇ ਪੁੱਤਰ ਨੂੰ ਜਨਮ ਦੇਵੇਗੀ
1 ਪਤ 3:6 ~ ਅਬਰਾਹਾਮ ਦਾ ਕਹਿਣਾ ਮੰਨਦੀ ਸੀ
ਸਾਲ
, ਗਿਣ 14:34 40 ਦਿਨ, ਇਕ ਦਿਨ ਬਦਲੇ ਇਕ ~
ਸਾਵਧਾਨ
, ਮੱਤੀ 10:16 ਸੱਪਾਂ ਵਾਂਗ ~, ਕਬੂਤਰਾਂ ਵਾਂਗ ਮਾਸੂਮ
ਸਿਆਣੇ
, 1 ਕੁਰਿੰ 14:20 ਸਮਝ ਵਿਚ ~ ਬਣੋ
ਸਿੱਕਾ
, ਲੂਕਾ 15:8 ਚਾਂਦੀ ਦੇ ਦਸ ~ ਹੋਣ ਅਤੇ ਇਕ ਗੁਆਚ
ਸ਼ਿਕਾਰ
, ਲੇਵੀ 17:13 ~ ਕਰ ਕੇ ਉਸ ਦਾ ਖ਼ੂਨ ਡੋਲ੍ਹ ਦੇਵੇ
ਸਿੱਖਣਾ
, ਬਿਵ 4:10 ਇਕੱਠਾ ਕਰ ਤਾਂਕਿ ਉਹ ਡਰ ਮੰਨਣਾ ~
ਫ਼ਿਲਿ 4:9 ਜਿਹੜੀਆਂ ਗੱਲਾਂ ~, ਉਨ੍ਹਾਂ ਉੱਤੇ ਚੱਲਦੇ ਰਹੋ
2 ਤਿਮੋ 3:7 ~ ਤਾਂ ਰਹਿੰਦੀਆਂ, ਪਰ ਨਹੀਂ ਸਮਝਦੀਆਂ
ਸਿਖਲਾਈ
, 1 ਪਤ 5:10 ਪਰਮੇਸ਼ੁਰ, ਤੁਹਾਡੀ ~ ਪੂਰੀ ਕਰੇਗਾ
ਸਿਖਾਉਣਾ
, ਅਜ਼ 7:10 ਅਜ਼ਰਾ ਨੇ ~ ਦੇਣ ਲਈ ਦਿਲ ਤਿਆਰ
ਜ਼ਬੂ 32:8 ਤੈਨੂੰ ~ ਕਿ ਤੈਨੂੰ ਕਿਹੜੇ ਰਾਹ ਜਾਣਾ
ਜ਼ਬੂ 143:10 ਮੈਨੂੰ ਆਪਣੀ ਇੱਛਾ ਪੂਰੀ ਕਰਨੀ ~
ਕਹਾ 9:9 ਧਰਮੀ ਨੂੰ ~, ਉਹ ਗਿਆਨ ਹੋਰ ਵਧਾਵੇਗਾ
ਕਹਾ 22:6 ਮੁੰਡੇ ਨੂੰ ~; ਬੁਢਾਪੇ ਵਿਚ ਵੀ ਨਹੀਂ ਹਟੇਗਾ
ਯਸਾ 54:13 ਤੇਰੇ ਪੁੱਤਰ ਯਹੋਵਾਹ ਦੁਆਰਾ ~ ਹੋਏ ਹੋਣਗੇ
ਮੱਤੀ 28:20 ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ~
ਰੋਮੀ 2:21 ਹੋਰਾਂ ਨੂੰ ਤਾਂ ~ ਹੈਂ, ਪਰ ਆਪਣੇ ਆਪ ਨੂੰ ਨਹੀਂ ~
1 ਤਿਮੋ 2:12 ਮੈਂ ਤੀਵੀਆਂ ਨੂੰ ~ ਦੀ ਇਜਾਜ਼ਤ ਨਹੀਂ ਦਿੰਦਾ
2 ਤਿਮੋ 4:2 ਧੀਰਜ ਨਾਲ ਅਤੇ ~ ਦੀ ਕਲਾ ਵਰਤ ਕੇ
ਸਿੱਖਿਅਕ
, ਜ਼ਬੂ 119:99 ਮੈਨੂੰ ਆਪਣੇ ~ ਨਾਲੋਂ ਜ਼ਿਆਦਾ ਸਮਝ
ਅਫ਼ 4:11 ਕੁਝ ਚਰਵਾਹਿਆਂ ਤੇ ਕੁਝ ~ ਵਜੋਂ ਦਿੱਤੇ
ਸਿੱਖਿਆ
, ਯਸਾ 48:17 ਜੋ ਤੇਰੇ ਫ਼ਾਇਦੇ ਲਈ ~ ਦਿੰਦਾ
ਯਿਰ 31:34 ਆਪਣੇ ਭਰਾ ਨੂੰ ~ ਨਹੀਂ ਦੇਵੇਗਾ
ਮੱਤੀ 7:28 ਉਸ ਦੇ ~ ਦੇਣ ਦੇ ਢੰਗ ਤੋਂ ਹੈਰਾਨ
ਮੱਤੀ 7:29 ਅਧਿਕਾਰ ਰੱਖਣ ਵਾਲੇ ਵਾਂਗ ~
ਮੱਤੀ 15:9 ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ~ ਦਿੰਦੇ ਹਨ
ਯੂਹੰ 7:16 ਜੋ ~ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ
ਰੋਮੀ 15:4 ਸਾਨੂੰ ~ ਦੇਣ ਲਈ ਲਿਖਿਆ ਸੀ
ਸਿੰਗ
, ਦਾਨੀ 7:7 ਚੌਥਾ ਦਰਿੰਦਾ ਅਤੇ ਉਸ ਦੇ ਦਸ ~
ਦਾਨੀ 8:8 ਵੱਡਾ ~ ਟੁੱਟ ਗਿਆ
ਸ਼ਿੰਗਾਰਨਾ
, 1 ਪਤ 3:3 ਬਾਹਰੀ ਰੂਪ ਨੂੰ ~ ਵਿਚ ਨਾ ਲੱਗੀਆਂ
ਸਿੰਘਾਸਣ
, ਜ਼ਬੂ 45:6 ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ~
ਯਸਾ 6:1 ਯਹੋਵਾਹ ਨੂੰ ~ ਉੱਤੇ ਬੈਠਾ ਦੇਖਿਆ
ਦਾਨੀ 7:9 ~ ਰੱਖੇ ਗਏ
ਮੱਤੀ 25:31 ਜਦੋਂ ਮਨੁੱਖ ਦਾ ਪੁੱਤਰ, ਆਪਣੇ ~ ਉੱਤੇ ਬੈਠੇਗਾ
ਸਿੱਟੇ ਚੁਗਣਾ
, ਲੇਵੀ 19:9 ਨਾ ਹੀ ਖੇਤਾਂ ਵਿੱਚੋਂ ~
ਰੂਥ 2:8 ਬੋਅਜ਼: ਕਿਸੇ ਹੋਰ ਦੇ ਖੇਤ ਵਿਚ ~ ਨਾ ਜਾਈਂ
ਸਿਦਕੀਯਾਹ
, ਯਿਰ 52:11 ~ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ
ਸਿਰ
, ਉਤ 3:15 ਉਹ ਤੇਰੇ ~ ਨੂੰ ਕੁਚਲੇਗਾ
ਦਾਨੀ 2:32 ਮੂਰਤ ਦਾ ~ ਖਾਲਸ ਸੋਨੇ ਦਾ
1 ਕੁਰਿੰ 11:3 ਹਰ ਤੀਵੀਂ ਦਾ ~ ਆਦਮੀ ਹੈ
ਅਫ਼ 5:23 ਮਸੀਹ ਮੰਡਲੀ ਦਾ ~ ਹੈ
ਅਫ਼ 5:23 ਪਤੀ ਆਪਣੀ ਪਤਨੀ ਦਾ ~ ਹੈ
ਸਿਰਜਣਹਾਰ
, ਉਪ 12:1 ਜਵਾਨੀ ਵਿਚ ~ ਨੂੰ ਯਾਦ ਰੱਖ
ਸਿਰਜਣਾ
, ਯਸਾ 45:18 ਧਰਤੀ ਨੂੰ ਐਵੇਂ ਹੀ ਨਹੀਂ ~
ਰੋਮੀ 1:20 ਦੁਨੀਆਂ ਨੂੰ ~ ਦੇ ਸਮੇਂ ਤੋਂ ਹੀ ਦਿਖਾਈ ਦੇ
ਕੁਲੁ 1:16 ਉਸ ਲਈ ਸਾਰੀਆਂ ਚੀਜ਼ਾਂ ~ ਗਈਆਂ
ਪ੍ਰਕਾ 4:11 ਤੂੰ ਸਾਰੀਆਂ ਚੀਜ਼ਾਂ ~ ਅਤੇ ਤੇਰੀ ਇੱਛਾ
ਸੀਓਨ
, ਜ਼ਬੂ 2:6 ~ ʼਤੇ ਆਪਣੇ ਰਾਜੇ ਨੂੰ ʼਤੇ ਬਿਠਾ ਦਿੱਤਾ
ਜ਼ਬੂ 48:2 ~ ਪਹਾੜ, ਮਹਾਨ ਰਾਜੇ ਦਾ ਸ਼ਹਿਰ
ਯਸਾ 66:8 ~ ਨੇ ਪੁੱਤਰਾਂ ਨੂੰ ਜਨਮ ਦਿੱਤਾ
ਪ੍ਰਕਾ 14:1 ~ ਪਹਾੜ ਉੱਤੇ ਲੇਲੇ ਨਾਲ 1,44,000 ਜਣੇ
ਸ਼ੀਸ਼ਾ
, 1 ਕੁਰਿੰ 13:12 ਧਾਤ ਦੇ ~ ਵਿਚ ਧੁੰਦਲਾ ਦੇਖਦੇ ਹਾਂ
2 ਕੁਰਿੰ 3:18 ਅਸੀਂ ~ ਵਾਂਗ ਮਹਿਮਾ ਝਲਕਾਉਂਦੇ ਹਾਂ
ਯਾਕੂ 1:23 ~ ਵਿਚ ਆਪਣਾ ਮੂੰਹ ਦੇਖਦਾ ਹੈ
ਸੀਨਈ
, ਕੂਚ 19:20 ਯਹੋਵਾਹ ~ ਪਹਾੜ ʼਤੇ ਉੱਤਰਿਆ
ਸੀਨਾ
, ਯਸਾ 40:11 ਉਹ ਉਨ੍ਹਾਂ ਨੂੰ ~ ਨਾਲ ਲਾਈ ਫਿਰੇਗਾ
ਸੀਨਾਬੰਦ
, ਅਫ਼ 6:14 ਧਾਰਮਿਕਤਾ ਦਾ ~
ਸ਼ੀਲੋਹ
, ਉਤ 49:10 ਜਦ ਤਕ ~ ਨਾ ਆ ਜਾਵੇ
ਯਹੋ 18:1 ~ ਵਿਚ ਮੰਡਲੀ ਦਾ ਤੰਬੂ ਲਾਇਆ
ਸੁਸਤ
, ਕਹਾ 19:15 ~ ਇਨਸਾਨ ਭੁੱਖਾ ਰਹੇਗਾ
ਸ਼ੁਕਰਗੁਜ਼ਾਰ
, ਕੁਲੁ 3:15 ਦਿਖਾਓ ਕਿ ਤੁਸੀਂ ~ ਹੋ
1 ਤਿਮੋ 1:12 ਮੈਂ ਯਿਸੂ ਮਸੀਹ ਦਾ ~ ਹਾਂ
ਸੁੱਖਣਾ
, ਬਿਵ 23:21 ਜਦ ਤੁਸੀਂ ਯਹੋਵਾਹ ਅੱਗੇ ~ ਸੁੱਖਦੇ ਹੋ
ਨਿਆ 11:30 ਯਿਫਤਾਹ ਨੇ ~ ਸੁੱਖੀ
ਸੁਣਨਾ
, ਕਹਾ 1:5 ਬੁੱਧੀਮਾਨ ਇਨਸਾਨ ~ ਹੈ
ਹਿਜ਼ 2:7 ਦੱਸੀਂ, ਭਾਵੇਂ ਉਹ ਤੇਰੀ ਗੱਲ ~ ਜਾਂ ਨਾ
ਮੱਤੀ 17:5 ਮੇਰਾ ਪਿਆਰਾ ਪੁੱਤਰ, ਇਸ ਦੀ ਗੱਲ ~
ਲੂਕਾ 10:16 ਜਿਹੜਾ ਤੁਹਾਡੀ ~, ਉਹ ਮੇਰੀ ਵੀ ~
ਰਸੂ 4:19 ਉਸ ਦੀ ਗੱਲ ~ ਦੀ ਬਜਾਇ ਤੁਹਾਡੀ
ਰੋਮੀ 10:14 ਉਹ ਉਸ ਬਾਰੇ ਕਿਵੇਂ ~ ਜਦ ਤਕ
ਯਾਕੂ 1:19 ~ ਲਈ ਤਿਆਰ, ਬੋਲਣ ਵਿਚ ਕਾਹਲੀ ਨਾ
ਸੁੱਤੇ
, 1 ਥੱਸ 5:6 ਬਾਕੀ ਲੋਕਾਂ ਵਾਂਗ ~ ਨਾ ਰਹੀਏ
ਸੁੰਦਰਤਾ
, ਕਹਾ 6:25 ਉਸ ਦੀ ~ ਦੀ ਲਾਲਸਾ ਨਾ ਕਰ
ਕਹਾ 31:30 ~ ਪਲ ਭਰ ਦੀ
ਸ਼ੁੱਧ
, ਜ਼ਬੂ 51:2 ਮੇਰੇ ਪਾਪ ਤੋਂ ਮੈਨੂੰ ~ ਕਰ
ਸਫ਼ 3:9 ~ ਭਾਸ਼ਾ ਸਿਖਾਵਾਂਗਾ
ਜ਼ਕ 13:9 ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ~ ਕਰਾਂਗਾ
ਯੂਹੰ 15:3 ਤੁਸੀਂ ਪਹਿਲਾਂ ਹੀ ~ ਹੋ
2 ਕੁਰਿੰ 7:1 ਗੰਦਗੀ ਤੋਂ ਆਪਣੇ ਆਪ ਨੂੰ ~ ਕਰੀਏ
ਸੁਧਰਨਾ
, 2 ਇਤਿ 36:16 ਜਦ ਤਕ ਉਨ੍ਹਾਂ ਦੇ ~ ਕੋਈ ਉਮੀਦ
ਸੁਧਾਰਨਾ
, ਜ਼ਬੂ 94:12 ਖ਼ੁਸ਼ ਹੈ ਉਹ ਜਿਸ ਨੂੰ ਤੂੰ ~
2 ਕੁਰਿੰ 13:11 ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ~ ਰਹੋ
ਗਲਾ 6:1 ਨਰਮਾਈ ਨਾਲ ~ ਦੀ ਕੋਸ਼ਿਸ਼ ਕਰੋ
ਸੁੰਨ
, ਜ਼ਬੂ 143:4 ਮੇਰਾ ਦਿਲ ~ ਹੋ ਗਿਆ
ਯਸਾ 44:8 ਡਰ ਦੇ ਮਾਰੇ ~ ਨਾ ਹੋਵੋ
ਮੱਤੀ 13:15 ਲੋਕਾਂ ਦੇ ਮਨ ~ ਹੋ ਗਏ
ਸੁੰਨਤ
, ਰੋਮੀ 2:29 ਦਿਲ ਦੀ ~ ਪਵਿੱਤਰ ਸ਼ਕਤੀ ਅਨੁਸਾਰ
1 ਕੁਰਿੰ 7:19 ਮਾਅਨੇ ਨਹੀਂ ਕਿ ~ ਕਰਾਈ ਹੈ ਜਾਂ ਨਹੀਂ
ਸੁਨਿਆਰਾ
, ਮਲਾ 3:3 ਜਿਵੇਂ ~ ਚਾਂਦੀ ਪਿਘਲਾ ਕੇ ਮੈਲ਼ ਕੱਢਦਾ
ਸੁਪਨਾ
, ਉਪ 5:3 ਮਨ ਵਿਚ ਬਹੁਤੀਆਂ ਗੱਲਾਂ ਕਰਕੇ ~ ਆਉਂਦੇ
ਸੁਭਾਅ
, ਅਫ਼ 4:24 ਨਵੇਂ ~ ਨੂੰ ਪਹਿਨ ਲਓ
ਫ਼ਿਲਿ 2:5 ਮਨ ਦਾ ~ ਮਸੀਹ ਵਰਗਾ ਹੋਵੇ
ਕੁਲੁ 3:9 ਪੁਰਾਣੇ ~ ਨੂੰ ਲਾਹ ਕੇ ਸੁੱਟ ਦਿਓ
ਸ਼ੁਭ-ਅਸ਼ੁਭ
, ਬਿਵ 18:10 ਤੁਹਾਡੇ ਵਿੱਚੋਂ ਕੋਈ ਵੀ ~ ਨਾ ਵਿਚਾਰੇ
ਸੁਰਖ਼ ਲਾਲ
, ਯਸਾ 1:18 ਭਾਵੇਂ ਤੁਹਾਡੇ ਪਾਪ ~ ਹੋਣ
ਸੁਰੱਖਿਅਤ
, ਕਹਾ 3:23 ਆਪਣੇ ਰਾਹ ʼਤੇ ~ ਚੱਲੇਂਗਾ
ਹੋਸ਼ੇ 2:18 ਮੈਂ ਉਨ੍ਹਾਂ ਨੂੰ ~ ਵਸਾਵਾਂਗਾ
ਸੁਰੱਖਿਆ
, ਉਪ 7:12 ਜਿਵੇਂ ਪੈਸਾ ~ ਦਿੰਦਾ, ਬੁੱਧ ~ ਦਿੰਦੀ
ਯਸਾ 32:17 ਧਾਰਮਿਕਤਾ ਦਾ ਫਲ ~ ਹੋਵੇਗਾ
ਸੁਰਤ
, 1 ਰਾਜ 8:47 ਉਨ੍ਹਾਂ ਦੀ ~ ਟਿਕਾਣੇ ਆਵੇ ਤੇ ਮੁੜਨ
ਸ਼ੁਰੂ
, ਯਸਾ 46:10 ਮੈਂ ਅੰਤ ਬਾਰੇ ~ ਵਿਚ ਦੱਸ ਦਿੰਦਾ
ਸ਼ੁਰੂਆਤ
, ਜ਼ਕ 4:10 ਛੋਟੀ ~ ਦੇ ਦਿਨ ਨੂੰ ਤੁੱਛ ਨਾ ਜਾਣੇ
ਮੱਤੀ 24:8 ਇਹ ਪੀੜਾਂ ਦੀ ~ ਹੈ
ਪ੍ਰਕਾ 1:8 ਮੈਂ ਹੀ ~ ਅਤੇ ਅੰਤ ਹਾਂ
ਸੁਲੇਮਾਨ
, 1 ਰਾਜ 4:29 ਪਰਮੇਸ਼ੁਰ ਨੇ ~ ਨੂੰ ਬੁੱਧ ਦਿੱਤੀ
ਮੱਤੀ 6:29 ~ ਦੀ ਭਾਵੇਂ ਕਿ ਇੰਨੀ ਸ਼ਾਨੋ-ਸ਼ੌਕਤ ਸੀ
ਸੁਲ੍ਹਾ
, ਮੱਤੀ 5:24 ਪਹਿਲਾਂ ਜਾ ਕੇ ਭਰਾ ਨਾਲ ~ ਕਰ
ਰੋਮੀ 3:25 ਮਸੀਹ ਦੀ ਕੁਰਬਾਨੀ, ਪਰਮੇਸ਼ੁਰ ਨਾਲ ~
ਰੋਮੀ 5:10 ਪਰਮੇਸ਼ੁਰ ਨਾਲ ਸਾਡੀ ~ ਹੋਈ
1 ਕੁਰਿੰ 7:11 ਅਣਵਿਆਹੀ ਰਹੇ ਜਾਂ ਫਿਰ ~ ਕਰ ਲਵੇ
2 ਕੁਰਿੰ 5:19 ਪਰਮੇਸ਼ੁਰ ਲੋਕਾਂ ਨਾਲ ~ ਕਰ ਰਿਹਾ ਸੀ
1 ਯੂਹੰ 2:2 ਉਸ ਨੇ ~ ਕਰਾਉਣ ਲਈ ਕੁਰਬਾਨੀ ਦਿੱਤੀ
ਸੂਰ
, ਲੂਕਾ 8:33 ਦੁਸ਼ਟ ਦੂਤ ~ ਨੂੰ ਜਾ ਚਿੰਬੜੇ
ਲੂਕਾ 15:15 ਆਪਣੇ ਖੇਤਾਂ ਵਿਚ ~ ਚਾਰਨ ਭੇਜਿਆ
ਸੂਰਜ
, ਯਹੋ 10:12 ~, ਗਿਬਓਨ ਉੱਤੇ ਟਿਕਿਆ ਰਹਿ
ਯਸਾ 41:2 ~ ਦੇ ਚੜ੍ਹਦੇ ਪਾਸਿਓਂ ਕਿਸੇ ਨੂੰ ਉਕਸਾਇਆ
ਮੱਤੀ 24:29 ਕਸ਼ਟ ਤੋਂ ਇਕਦਮ ਬਾਅਦ, ~ ਹਨੇਰਾ
ਰਸੂ 2:20 ~ ਹਨੇਰਾ ਹੋ ਜਾਵੇਗਾ
ਸੂਰਨੀ
, 2 ਪਤ 2:22 ਨਵ੍ਹਾਈ ਹੋਈ ~ ਚਿੱਕੜ ਵਿਚ ਲਿਟਣ
ਸੂਲ਼ੀ
, ਮਰ 15:25 ਉਨ੍ਹਾਂ ਨੇ ਉਸ ਨੂੰ ~ ʼਤੇ ਟੰਗਿਆ ਸੀ
ਲੂਕਾ 23:21 ਉਸ ਨੂੰ ~ ʼਤੇ ਟੰਗ ਦਿਓ!
ਗਲਾ 3:13 ~ ਉੱਤੇ ਟੰਗਿਆ ਇਨਸਾਨ ਸਰਾਪਿਆ ਹੁੰਦਾ ਹੈ
ਸ਼ੇਖ਼ੀ
, 1 ਕੁਰਿੰ 1:31 ਜੇ ਕੋਈ ~ ਮਾਰੇ, ਤਾਂ ਯਹੋਵਾਹ ਬਾਰੇ ~ ਮਾਰੇ
ਸੇਧ
, ਕਹਾ 11:14 ਸਹੀ ~ ਨਾ ਮਿਲਣ ਤੇ ਲੋਕ ਡਿਗ ਪੈਂਦੇ
ਯਿਰ 10:23 ਇਨਸਾਨ ਕਾਬਲ ਨਹੀਂ ਕਦਮਾਂ ਨੂੰ ~ ਦੇਵੇ
ਸੇਬ
, ਕਹਾ 25:11 ਟੋਕਰੀ ਵਿਚ ਸੋਨੇ ਦੇ ~ ਵਾਂਗ
ਸ਼ੇਰ
, 1 ਸਮੂ 17:36 ~ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ
ਜ਼ਬੂ 91:13 ਤੂੰ ~ ਅਤੇ ਫਨੀਅਰ ਨਾਗ ਨੂੰ ਮਿੱਧੇਂਗਾ
ਯਸਾ 11:7 ~ ਬਲਦ ਵਾਂਗ ਘਾਹ-ਫੂਸ ਖਾਵੇਗਾ
ਦਾਨੀ 6:27 ਉਸੇ ਨੇ ਦਾਨੀਏਲ ਨੂੰ ~ ਤੋਂ ਛੁਡਾਇਆ
1 ਪਤ 5:8 ਸ਼ੈਤਾਨ ਗਰਜਦੇ ~ ਵਾਂਗ ਘੁੰਮ ਰਿਹਾ
ਪ੍ਰਕਾ 5:5 ~ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ
ਸੇਵਕ
, 1 ਸਮੂ 2:11 ਮੁੰਡਾ ਯਹੋਵਾਹ ਦਾ ~ ਬਣ ਗਿਆ
ਯਸਾ 42:1 ਦੇਖੋ! ਮੇਰਾ ~ ਜਿਸ ਨੂੰ ਮੈਂ ਸੰਭਾਲਦਾ ਹਾਂ
ਯਸਾ 65:13 ਮੇਰੇ ~ ਖਾਣਗੇ, ਪਰ ਤੁਸੀਂ
ਮਰ 10:43 ਵੱਡਾ ਬਣਨਾ ਚਾਹੁੰਦਾ, ਉਹ ਤੁਹਾਡਾ ~ ਬਣੇ
2 ਕੁਰਿੰ 3:6 ਪਵਿੱਤਰ ਸ਼ਕਤੀ ਦੇ ~ ਬਣਨ ਦੇ ਯੋਗ
2 ਕੁਰਿੰ 6:4 ਆਪਣੇ ਆਪ ਨੂੰ ਪਰਮੇਸ਼ੁਰ ਦੇ ~ ਸਾਬਤ
ਸੇਵਕਾਈ
, 2 ਕੁਰਿੰ 6:3 ਸਾਡੀ ~ ਵਿਚ ਕੋਈ ਨੁਕਸ ਕੱਢੇ
ਸੇਵਾ
, 1 ਇਤਿ 28:9 ਪੂਰੇ ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ ~ ਕਰ
ਜ਼ਬੂ 100:2 ਖ਼ੁਸ਼ੀ ਨਾਲ ਯਹੋਵਾਹ ਦੀ ~ ਕਰੋ
ਦਾਨੀ 7:10 ਦਸ ਲੱਖ ਉਸ ਦੀ ~ ਕਰ ਰਹੇ ਸਨ
ਮੱਤੀ 20:28 ਮਨੁੱਖ ਦਾ ਪੁੱਤਰ ~ ਕਰਨ ਆਇਆ
ਰਸੂ 20:24 ਦੌੜ ਅਤੇ ~ ਦਾ ਕੰਮ ਪੂਰਾ ਕਰ
ਰੋਮੀ 11:13 ਮੈਂ ਆਪਣੀ ~ ਦੀ ਕਦਰ ਕਰਦਾ
2 ਕੁਰਿੰ 4:1 ~ ਦਾ ਇਹ ਕੰਮ ਦਇਆ ਸਦਕਾ
ਗਲਾ 5:13 ਪਿਆਰ ਨਾਲ ਇਕ-ਦੂਜੇ ਦੀ ~ ਕਰੋ
1 ਤਿਮੋ 1:12 ਭਰੋਸਾ ਕਰ ਕੇ ਮੈਨੂੰ ~ ਦਾ ਕੰਮ ਸੌਂਪਿਆ
2 ਤਿਮੋ 4:5 ~ ਦਾ ਕੰਮ ਚੰਗੀ ਤਰ੍ਹਾਂ ਕਰ
1 ਪਤ 4:10 ਹੁਨਰ ਇਕ-ਦੂਜੇ ਦੀ ~ ਲਈ ਵਰਤੋ
ਸ਼ੈਤਾਨ
, ਅੱਯੂ 1:6 ~ ਉਨ੍ਹਾਂ ਵਿਚਕਾਰ ਹਾਜ਼ਰ ਹੋਇਆ
ਜ਼ਕ 3:2 ਹੇ ~, ਯਹੋਵਾਹ ਤੈਨੂੰ ਝਿੜਕੇ
ਮੱਤੀ 4:10 ~ ਦੂਰ ਹੋ ਜਾ ਕਿਉਂਕਿ ਲਿਖਿਆ ਹੈ
ਮੱਤੀ 16:23 ਪਤਰਸ ਨੂੰ ਕਿਹਾ: ਹੇ ~, ਪਰੇ ਹਟ!
ਮੱਤੀ 25:41 ਅੱਗ ~ ਅਤੇ ਉਸ ਦੇ ਦੂਤਾਂ ਲਈ
ਮਰ 4:15 ~ ਆਉਂਦਾ ਹੈ ਤੇ ਬਚਨ ਕੱਢ ਕੇ ਲੈ ਜਾਂਦਾ ਹੈ
ਲੂਕਾ 4:6 ~ ਨੇ ਕਿਹਾ: ਮੈਨੂੰ ਅਧਿਕਾਰ ਦਿੱਤਾ
ਲੂਕਾ 8:12 ~ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ
ਯੂਹੰ 8:44 ਤੁਹਾਡਾ ਪਿਉ ~ ਹੈ
ਰੋਮੀ 16:20 ਤੁਸੀਂ ~ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ
1 ਕੁਰਿੰ 5:5 ਉਸ ਆਦਮੀ ਨੂੰ ~ ਦੇ ਹਵਾਲੇ ਕਰ ਦਿਓ
2 ਕੁਰਿੰ 2:11 ~ ਸਾਡੇ ʼਤੇ ਹਾਵੀ ਨਾ ਹੋ ਜਾਵੇ
2 ਕੁਰਿੰ 11:14 ~ ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ
ਅਫ਼ 4:27 ~ ਨੂੰ ਮੌਕਾ ਨਾ ਦਿਓ
ਅਫ਼ 6:11 ~ ਦਾ ਡਟ ਕੇ ਮੁਕਾਬਲਾ ਕਰਨ
2 ਥੱਸ 2:9 ਦੁਸ਼ਟ ਬੰਦੇ ਦੀ ਮੌਜੂਦਗੀ ~ ਕਰਕੇ
ਯਾਕੂ 4:7 ~ ਦਾ ਵਿਰੋਧ ਕਰੋ ਅਤੇ ਉਹ
1 ਪਤ 5:8 ~ ਗਰਜਦੇ ਸ਼ੇਰ ਵਾਂਗ ਘੁੰਮ ਰਿਹਾ
1 ਯੂਹੰ 3:8 ~ ਦੇ ਕੰਮਾਂ ਨੂੰ ਨਾਸ਼ ਕਰੇ
1 ਯੂਹੰ 5:19 ਸਾਰੀ ਦੁਨੀਆਂ ~ ਦੇ ਵੱਸ ਵਿਚ ਹੈ
ਪ੍ਰਕਾ 12:9 ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ~ ਨੂੰ
ਪ੍ਰਕਾ 12:12 ਹਾਇ! ਹਾਇ! ~ ਥੱਲੇ ਆ ਗਿਆ ਹੈ
ਪ੍ਰਕਾ 20:2 ~ ਨੂੰ 1,000 ਸਾਲ ਲਈ ਬੰਨ੍ਹ ਦਿੱਤਾ
ਪ੍ਰਕਾ 20:10 ~ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ
ਸੋਹਣਾ ਦੇਸ਼
, ਦਾਨੀ 11:45 ਅਤੇ ~ ਦੇ ਪਵਿੱਤਰ ਪਹਾੜ
ਸੋਹਣਾ ਬਾਗ਼
, 2 ਕੁਰਿੰ 12:4 ਉਸ ਨੂੰ ~ ਵਿਚ ਲਿਜਾਇਆ ਗਿਆ
ਸੋਕਾ
, ਯਿਰ 17:8 ~ ਦੇ ਸਾਲ ਵਿਚ ਕੋਈ ਚਿੰਤਾ ਨਹੀਂ
ਸੋਗ
, ਉਪ 7:2 ~ ਵਾਲੇ ਘਰ ਜਾਣਾ ਚੰਗਾ
ਮੱਤੀ 5:4 ਖ਼ੁਸ਼ ਹਨ ਜਿਹੜੇ ~ ਮਨਾਉਂਦੇ ਹਨ
1 ਥੱਸ 4:13 ਬਾਕੀ ਲੋਕਾਂ ਵਾਂਗ ~ ਨਾ ਮਨਾਓ
ਸੋਚ
, ਜ਼ਬੂ 26:2 ਮੇਰੇ ਮਨ ਦੀਆਂ ~ ਨੂੰ ਸੁਧਾਰ
ਰੋਮੀ 12:2 ਆਪਣੇ ਆਪ ਨੂੰ ਬਦਲਣ ਲਈ ~ ਬਦਲੋ
2 ਕੁਰਿੰ 10:5 ਹਰ ~ ਨੂੰ ਮਸੀਹ ਦੇ ਆਗਿਆਕਾਰ
ਅਫ਼ 4:23 ~ ਨੂੰ ਨਵਾਂ ਬਣਾਉਂਦੇ ਰਹੋ
ਸੋਚਣਾ
, ਕਹਾ 15:28 ਧਰਮੀ ~ ਕੇ ਉੱਤਰ ਦਿੰਦਾ
ਲੂਕਾ 21:26 ਉਸ ਬਾਰੇ ~ ਕੇ ਲੋਕ ਚਕਰਾ ਜਾਣਗੇ
ਰੋਮੀ 15:1 ਆਪਣੇ ਬਾਰੇ ਹੀ ਨਾ ~
1 ਕੁਰਿੰ 13:5 [ਪਿਆਰ] ਆਪਣੇ ਬਾਰੇ ਹੀ ਨਹੀਂ ~
ਫ਼ਿਲਿ 2:21 ਬਾਕੀ ਸਾਰੇ ਆਪਣੇ ਬਾਰੇ ਹੀ ~ ਹਨ
ਸੋਚਣਾ-ਸਮਝਣਾ
, ਕਹਾ 1:4 ਨੌਜਵਾਨ ਨੂੰ ~ ਦੀ ਕਾਬਲੀਅਤ
ਰੋਮੀ 12:1 ~ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ
ਸੋਚ-ਵਿਚਾਰ
, ਫ਼ਿਲਿ 4:8 ਗੱਲਾਂ ਉੱਤੇ ~ ਕਰੋ ਜਿਹੜੀਆਂ ਸੱਚੀਆਂ
ਸੋਚੇ ਬਿਨਾਂ
, ਕਹਾ 12:18 ~ ਬੋਲਣ ਵਾਲੇ ਦੀਆਂ ਗੱਲਾਂ ਵਿੰਨ੍ਹਦੀਆਂ
ਸੋਨਾ
, ਹਿਜ਼ 7:19 ਨਾ ਚਾਂਦੀ ਅਤੇ ਨਾ ~ ਉਨ੍ਹਾਂ ਨੂੰ ਬਚਾ ਸਕੇਗਾ
ਦਾਨੀ 3:1 ਨਬੂਕਦਨੱਸਰ ਨੇ ~ ਦੀ ਮੂਰਤ ਬਣਵਾਈ
ਸ਼ੋਭਾ
, ਤੀਤੁ 2:10 ਪਰਮੇਸ਼ੁਰ ਦੀ ਸਿੱਖਿਆ ਦੀ ~ ਵਧਾਉਣ
ਸੋਮਾ
, ਜ਼ਬੂ 36:9 ਤੂੰ ਜ਼ਿੰਦਗੀ ਦਾ ~ ਹੈ
ਸੌਦਾ
, 2 ਕੁਰਿੰ 2:17 ਅਸੀਂ ਬਚਨ ਦਾ ~ ਨਹੀਂ ਕਰਦੇ
ਸੌਂਪਣਾ
, ਜ਼ਬੂ 31:5 ਆਪਣੀ ਜਾਨ ਤੇਰੇ ਹੱਥਾਂ ਵਿਚ ~
ਲੂਕਾ 16:11 ਤੁਹਾਨੂੰ ਸੱਚੇ ਧਨ ਦੀ ਜ਼ਿੰਮੇਵਾਰੀ ਕੌਣ ~?
1 ਪਤ 2:23 ਉਸ ਨੇ ਆਪਣੇ ਆਪ ਨੂੰ ~ ਦਿੱਤਾ
1 ਪਤ 4:19 ਆਪਣੇ ਸਿਰਜਣਹਾਰ ਨੂੰ ~
ਸੌਲੁਸ
, ਰਸੂ 7:58 ~ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ
ਰਸੂ 8:3 ~ ਮੰਡਲੀ ਉੱਤੇ ਕਹਿਰ ਢਾਹੁਣ ਲੱਗਾ
ਰਸੂ 9:1 ~ ਉੱਤੇ ਧਮਕਾਉਣ ਅਤੇ ਕਤਲ ਕਰਨ ਦਾ ਜਨੂਨ
ਰਸੂ 9:4 ~, ~, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?
ਸ੍ਰਿਸ਼ਟੀ
, ਰੋਮੀ 8:20 ~ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ
2 ਕੁਰਿੰ 5:17 ਮਸੀਹ ਨਾਲ ਏਕਤਾ ਵਿਚ ਬੱਝਾ, ਉਹ ਨਵੀਂ ~ ਹੈ
ਪ੍ਰਕਾ 3:14 ਪਰਮੇਸ਼ੁਰ ਨੇ ~ ਵਿਚ ਸਭ ਤੋਂ ਪਹਿਲਾਂ ਬਣਾਇਆ
ਹ
ਹਉਕਾ
, ਯਸਾ 35:10 ਦੁੱਖ ਅਤੇ ~ ਭੱਜ ਜਾਣਗੇ
ਹਿਜ਼ 9:4 ਲੋਕਾਂ ਦੇ ਨਿਸ਼ਾਨ ਲਾ ਜਿਹੜੇ ~ ਭਰਦੇ ਅਤੇ
ਰੋਮੀ 8:22 ਸਾਰੀ ਸ੍ਰਿਸ਼ਟੀ ~ ਭਰ ਰਹੀ ਹੈ
ਰੋਮੀ 8:26 ਸਾਡੇ ਕੋਲ ਆਪਣੇ ~ ਨੂੰ ਬਿਆਨ ਕਰਨ
ਹੱਸਣਾ
, ਉਤ 18:13 ਸਾਰਾਹ ਕਿਉਂ ~
ਜ਼ਬੂ 2:4 ਸਵਰਗ ਵਿਚ ਬਿਰਾਜਮਾਨ ਉਨ੍ਹਾਂ ʼਤੇ ~
ਕਹਾ 14:13 ~ ਵਾਲੇ ਦਾ ਦਿਲ ਸ਼ਾਇਦ ਦੁਖੀ ਹੋਵੇ
ਹੱਕ
, ਹਿਜ਼ 21:27 ਜਿਸ ਦਾ ਕਾਨੂੰਨੀ ~ ਹੈ, ਉਸ ਨੂੰ ਦਿਆਂਗਾ
1 ਕੁਰਿੰ 7:3 ਪਤੀ ਆਪਣੀ ਪਤਨੀ ਦਾ ~ ਪੂਰਾ ਕਰੇ
1 ਕੁਰਿੰ 7:5 ਇਕ-ਦੂਜੇ ਨੂੰ ~ ਤੋਂ ਵਾਂਝਾ ਨਾ ਰੱਖਣ
ਹੱਕਦਾਰ
, ਪ੍ਰਕਾ 4:11 ਯਹੋਵਾਹ, ਤੂੰ ਹੀ ~ ਹੈਂ ਕਿਉਂਕਿ
ਹੰਕਾਰ
, ਕਹਾ 16:18 ਨਾਸ਼ ਤੋਂ ਪਹਿਲਾਂ ~ ਹੁੰਦਾ
ਫ਼ਿਲਿ 2:3 ~ ਵਿਚ ਆ ਕੇ ਕੋਈ ਕੰਮ ਨਾ ਕਰੋ
ਹੰਕਾਰੀ
, ਯਾਕੂ 4:6 ਪਰਮੇਸ਼ੁਰ ~ ਦਾ ਵਿਰੋਧ ਕਰਦਾ ਹੈ
ਹਕੀਮ
, ਲੂਕਾ 5:31 ~ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ
ਹਕੂਮਤ
, ਦਾਨੀ 4:34 ਉਸ ਦੀ ~ ਹਮੇਸ਼ਾ-ਹਮੇਸ਼ਾ ਕਾਇਮ
ਹਜ਼ਾਰ
, ਜ਼ਬੂ 91:7 ਤੇਰੇ ਇਕ ਪਾਸੇ ਇਕ ~ ਡਿਗਣਗੇ
ਯਸਾ 60:22 ਨਿੱਕਾ ਜਿਹਾ ~ ਹੋ ਜਾਵੇਗਾ
ਹਜ਼ਾਰ
, 2 ਪਤ 3:8 ਇਕ ਦਿਨ ਇਕ ~ ਸਾਲ ਦੇ ਬਰਾਬਰ
ਹਜ਼ਾਰਾਂ-ਹਜ਼ਾਰ
, ਪ੍ਰਕਾ 5:11 ਜਿਨ੍ਹਾਂ ਦੀ ਗਿਣਤੀ ~ ਸੀ
ਹਜ਼ੂਰ
, ਰਸੂ 24:2 ~ ਫ਼ੇਲਿਕਸ, ਤੇਰੇ ਕਰਕੇ ਅਸੀਂ
ਹੰਝੂ
, 2 ਰਾਜ 20:5 ਤੇਰੀ ਪ੍ਰਾਰਥਨਾ ਸੁਣ ਲਈ, ਤੇਰੇ ~ ਦੇਖੇ
ਜ਼ਬੂ 6:6 ਮੇਰਾ ਪਲੰਘ ~ ਦੇ ਹੜ੍ਹ ਵਿਚ ਡੁੱਬ ਜਾਂਦਾ
ਜ਼ਬੂ 126:5 ~ ਵਹਾ-ਵਹਾ ਕੇ ਬੀਜਦੇ ਖ਼ੁਸ਼ੀ-ਖ਼ੁਸ਼ੀ ਵੱਢਣਗੇ
ਉਪ 4:1 ਲੋਕਾਂ ਦੇ ~ ਦੇਖੇ, ਦਿਲਾਸਾ ਦੇਣ ਵਾਲਾ ਨਹੀਂ
ਰਸੂ 20:19 ~ ਵਹਾ-ਵਹਾ ਕੇ ਪ੍ਰਭੂ ਦੀ ਸੇਵਾ ਅਤੇ ਅਜ਼ਮਾਇਸ਼ਾਂ
ਰਸੂ 20:31 ~ ਵਹਾ-ਵਹਾ ਕੇ ਤੁਹਾਨੂੰ ਉਪਦੇਸ਼ ਦੇਣ ਤੋਂ
ਇਬ 5:7 ਮਸੀਹ ਨੇ ~ ਵਹਾ-ਵਹਾ ਕੇ ਮਿੰਨਤਾਂ
ਪ੍ਰਕਾ 21:4 ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ~ ਪੂੰਝ ਦੇਵੇਗਾ
ਹਟਣਾ
, ਜ਼ਬੂ 84:11 ਯਹੋਵਾਹ ਚੰਗੀ ਚੀਜ਼ ਦੇਣ ਤੋਂ ਪਿੱਛੇ ਨਹੀਂ ~
ਕਹਾ 3:27 ਭਲਾ ਕਰਨੋਂ ਪਿੱਛੇ ਨਾ ~
ਹੱਡੀ
, ਉਤ 2:23 ਇਹ ਮੇਰੀਆਂ ਹੱਡੀਆਂ ਵਿੱਚੋਂ ~
2 ਰਾਜ 13:21 ਆਦਮੀ ਦੀ ਲਾਸ਼ ਅਲੀਸ਼ਾ ਦੀਆਂ ~ ਨਾਲ ਛੂਹੀ
ਜ਼ਬੂ 34:20 ~ ਦੀ ਰਖਵਾਲੀ ਕਰਦਾ; ਇਕ ਵੀ ~ ਤੋੜੀ ਨਹੀਂ
ਕਹਾ 17:22 ਕੁਚਲਿਆ ਮਨ ~ ਸੁਕਾ ਦਿੰਦਾ
ਕਹਾ 25:15 ਕੋਮਲ ਜ਼ਬਾਨ ~ ਤੋੜ ਸਕਦੀ
ਯਿਰ 20:9 ਮੇਰੀਆਂ ~ ਵਿਚ ਅੱਗ ਦੇ ਭਾਂਬੜ ਵਾਂਗ ਸੀ
ਯੂਹੰ 19:36 ਉਸ ਦੀ ਇਕ ਵੀ ~ ਨਹੀਂ ਤੋੜੀ
ਹੱਥ
, ਜ਼ਬੂ 145:16 ਤੂੰ ~ ਖੋਲ੍ਹਦਾ ਅਤੇ ਇੱਛਾ ਪੂਰੀ ਕਰਦਾ
ਯਸਾ 35:3 ਕਮਜ਼ੋਰ ~ ਨੂੰ ਤਕੜੇ ਕਰੋ
ਯਸਾ 41:10 ਆਪਣੇ ਸੱਜੇ ~ ਨਾਲ ਤੈਨੂੰ ਸੰਭਾਲਾਂਗਾ
ਯਸਾ 52:11 ਕਿਸੇ ਅਸ਼ੁੱਧ ਚੀਜ਼ ਨੂੰ ~ ਨਾ ਲਾਓ
ਜ਼ਕ 14:13 ~ ਆਪਣੇ ਸਾਥੀ ਖ਼ਿਲਾਫ਼ ਉੱਠੇਗਾ
ਮੱਤੀ 6:3 ਖੱਬੇ ~ ਨੂੰ ਪਤਾ ਨਾ ਲੱਗੇ ਸੱਜਾ ~ ਕੀ ਕਰ
2 ਕੁਰਿੰ 6:17 ਅਸ਼ੁੱਧ ਚੀਜ਼ ਨੂੰ ~ ਲਾਉਣਾ ਬੰਦ ਕਰੋ
ਹੱਥ-ਵੱਸ
, ਕਹਾ 3:27 ਜੇ ਤੇਰੇ ~ ਹੋਵੇ, ਭਲਾ ਕਰ
ਹਥਿਆਰ
, ਯਸਾ 54:17 ਤੇਰੇ ਖ਼ਿਲਾਫ਼ ਕੋਈ ~ ਸਫ਼ਲ ਨਹੀਂ
2 ਕੁਰਿੰ 10:4 ਅਸੀਂ ਇਨਸਾਨੀ ~ ਨਾਲ ਨਹੀਂ ਲੜਦੇ
ਅਫ਼ 6:13 ਸਾਰੇ ~ ਚੁੱਕੋ
ਹੱਦ
, 1 ਥੱਸ 4:6 ਆਪਣੀ ~ ਪਾਰ ਕਰਦੇ ਹੋਏ ਫ਼ਾਇਦਾ
ਯਿਰ 30:11 ਜਾਇਜ਼ ~ ਤਕ ਅਨੁਸ਼ਾਸਨ ਦਿਆਂਗਾ
ਹੱਦੋਂ ਵੱਧ ਭਰੋਸਾ
, ਕਹਾ 14:16 ਮੂਰਖ ਆਪਣੇ ʼਤੇ ~ ਰੱਖਦਾ
ਹਨਾਨਿਆ
, ਰਸੂ 5:1 ~ ਨੇ ਆਪਣੀ ਪਤਨੀ ਸਫ਼ੀਰਾ ਨਾਲ
ਹਨੇਰਾ
, ਯਸਾ 60:2 ~ ਧਰਤੀ ਨੂੰ ਢਕ ਲਵੇਗਾ
ਯੋਏ 2:31 ਸੂਰਜ ~ ਹੋ ਜਾਵੇਗਾ
ਮੱਤੀ 4:16 ~ ਵਿਚ ਬੈਠੇ ਲੋਕਾਂ ਨੇ ਚਾਨਣ ਦੇਖਿਆ
ਯੂਹੰ 3:19 ਲੋਕਾਂ ਨੇ ~ ਨਾਲ ਪਿਆਰ ਕੀਤਾ
ਅਫ਼ 4:18 ਉਨ੍ਹਾਂ ਦੇ ਮਨ ~ ਵਿਚ ਹਨ
1 ਪਤ 2:9 ਤੁਹਾਨੂੰ ~ ਵਿੱਚੋਂ ਕੱਢ ਲਿਆਇਆ
ਹਨੇਰੀ
, ਮੱਤੀ 7:25 ~ ਵਗੀਆਂ, ਪਰ ਇਨ੍ਹਾਂ ਦੇ ਜ਼ੋਰ ਨਾਲ ਘਰ ਨਾ
ਹਨੋਕ
, ਉਤ 5:24 ~ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ
ਹਫ਼ਤਾ
, ਦਾਨੀ 9:24 70 ~ ਠਹਿਰਾਏ
1 ਕੁਰਿੰ 16:2 ਹਰ ~ ਦੇ ਪਹਿਲੇ ਦਿਨ ਪੈਸੇ ਵੱਖਰੇ ਰੱਖ ਲਵੇ
ਹੰਭਣਾ
, ਯਸਾ 40:28 ਉਹ ਨਾ ਥੱਕਦਾ ਤੇ ਨਾ ਕਦੇ ~ ਹੈ
ਹਮਦਰਦ
, ਯਾਕੂ 5:11 ਯਹੋਵਾਹ ਬਹੁਤ ਹੀ ~ ਹੈ
ਹਮਦਰਦੀ
, ਕੁਲੁ 3:12 ਮੋਹ, ~
ਹਮੇਸ਼ਾ
, ਉਤ 3:22 ਖਾ ਨਾ ਲਵੇ ਅਤੇ ~ ਲਈ ਜੀਉਂਦਾ
ਜ਼ਬੂ 37:29 ਧਰਮੀ ਧਰਤੀ ~ ਜੀਉਂਦੇ ਰਹਿਣਗੇ
ਉਪ 3:14 ਪਰਮੇਸ਼ੁਰ ਜੋ ਕਰਦਾ, ਉਹ ~ ਰਹਿੰਦਾ
ਦਾਨੀ 6:16 ਜਿਸ ਦੀ ਤੂੰ ~ ਭਗਤੀ ਕਰਦਾ
1 ਪਤ 1:25 ਯਹੋਵਾਹ ਦਾ ਬਚਨ ~ ਕਾਇਮ ਰਹਿੰਦਾ
ਹਮੇਸ਼ਾ ਦੀ ਜ਼ਿੰਦਗੀ
, ਦਾਨੀ 12:2 ਕੁਝ ਨੂੰ ~ ਮਿਲੇਗੀ
ਲੂਕਾ 18:30 ਹੁਣ ਕਈ ਗੁਣਾ ਇਹ ਚੀਜ਼ਾਂ ਅਤੇ ~
ਯੂਹੰ 3:16 ਉਹ ਨਾਸ਼ ਨਾ ਹੋਵੇ, ਸਗੋਂ ~ ਪਾਵੇ
ਯੂਹੰ 17:3 ~ ਪਾਉਣ ਲਈ ਜ਼ਰੂਰੀ ਕਿ ਉਹ ਤੈਨੂੰ ਜਾਣਨ
ਰਸੂ 13:48 ~ ਦੇ ਰਾਹ ʼਤੇ ਚੱਲਣ ਲਈ
ਰੋਮੀ 6:23 ਪਰਮੇਸ਼ੁਰ ਜੋ ਵਰਦਾਨ ਦਿੰਦਾ, ਉਹ ਹੈ ~
1 ਤਿਮੋ 6:12 ~ ਨੂੰ ਘੁੱਟ ਕੇ ਫੜ
ਹਰਜਾਨਾ
, ਕੂਚ 21:36 ਉਹ ਨੁਕਸਾਨ ਦਾ ~ ਭਰੇ
ਹਰਾਮਕਾਰ
, 1 ਕੁਰਿੰ 5:9 ~ ਨਾਲ ਸੰਗਤ ਕਰਨੀ ਛੱਡ ਦਿਓ
1 ਕੁਰਿੰ 6:9 ~ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ
ਹਰਾਮਕਾਰੀ
, ਕੂਚ 20:14 ਤੂੰ ~ ਨਾ ਕਰ
ਮੱਤੀ 5:28 ਆਪਣੇ ਦਿਲ ਵਿਚ ~ ਕਰ ਚੁੱਕਾ ਹੈ
ਮੱਤੀ 15:19 ਦਿਲ ਵਿੱਚੋਂ ~ ਚੋਰੀਆਂ,
ਮੱਤੀ 19:9 ਕਿਸੇ ਹੋਰ ਨਾਲ ਵਿਆਹ ਕਰਾਉਂਦਾ, ਤਾਂ ~ ਕਰਦਾ
ਰਸੂ 15:20 ~ ਤੋਂ ਅਤੇ ਖ਼ੂਨ ਤੋਂ ਦੂਰ ਰਹਿਣ
1 ਕੁਰਿੰ 6:18 ~ ਤੋਂ ਭੱਜੋ!
1 ਕੁਰਿੰ 10:8 ਨਾ ਅਸੀਂ ~ ਕਰੀਏ
ਗਲਾ 5:19 ~, ਗੰਦ-ਮੰਦ, ਬੇਸ਼ਰਮ ਹੋ ਕੇ ਗ਼ਲਤ ਕੰਮ
ਅਫ਼ 5:3 ~ ਦਾ ਜ਼ਿਕਰ ਤਕ ਨਾ ਕੀਤਾ ਜਾਵੇ
1 ਥੱਸ 4:3 ਪਰਮੇਸ਼ੁਰ ਦੀ ਇੱਛਾ, ~ ਤੋਂ ਦੂਰ ਰਹੋ
ਹਲ਼
, ਲੂਕਾ 9:62 ਜਿਹੜਾ ~ ʼਤੇ ਹੱਥ ਰੱਖ ਕੇ ਪਿੱਛੇ ਦੇਖਦਾ
ਹਲਲੂਯਾਹ
। “ਯਾਹ ਦੀ ਮਹਿਮਾ” ਦੇਖੋ।
ਹੱਲਾਸ਼ੇਰੀ
, ਰਸੂ 13:15 ~ ਦੇਣ ਵਾਲੀਆਂ ਗੱਲਾਂ ਦੱਸੋ
1 ਕੁਰਿੰ 8:1 ਪਰ ਪਿਆਰ ~ ਦਿੰਦਾ ਹੈ
1 ਕੁਰਿੰ 14:31 ਸਿੱਖਣ ਅਤੇ ਸਾਰਿਆਂ ਨੂੰ ~ ਮਿਲੇ
ਤੀਤੁ 1:9 ਸਹੀ ਸਿੱਖਿਆ ਦੇ ਕੇ ~ ਦੇਣ ਦੇ ਕਾਬਲ
ਇਬ 10:24 ਪਿਆਰ ਅਤੇ ਚੰਗੇ ਕੰਮ ਕਰਨ ਦੀ ~ ਦੇ
ਹਲੀਮ
, ਜ਼ਬੂ 37:11 ~ ਲੋਕ ਧਰਤੀ ਦੇ ਵਾਰਸ ਬਣਨਗੇ
ਯਸਾ 57:15 ~ ਲੋਕਾਂ ਵਿਚ ਜਾਨ ਪਾਵਾਂ
ਸਫ਼ 2:3 ਹੇ ~ ਲੋਕੋ, ਯਹੋਵਾਹ ਨੂੰ ਭਾਲੋ
ਹਵਾ
, ਉਪ 11:4 ਜਿਹੜਾ ~ ਦਾ ਰੁਖ ਦੇਖਦਾ, ਬੀ ਨਹੀਂ ਬੀਜੇਗਾ
1 ਕੁਰਿੰ 9:26 ਮੁੱਕੇਬਾਜ਼ ਨਹੀਂ ਜਿਹੜਾ ~ ਵਿਚ ਮੁੱਕੇ ਮਾਰਦਾ
ਅਫ਼ 4:14 ਡੋਲਦੇ ਹਨ, ਜਿਵੇਂ ~ ਕਰਕੇ ਕਿਸ਼ਤੀ ਸਮੁੰਦਰ
ਪ੍ਰਕਾ 7:1 ਧਰਤੀ ਦੀਆਂ ਚਾਰੇ ~ ਨੂੰ ਫੜ ਕੇ ਰੋਕ ਰੱਖਿਆ
ਹਵਾਲੇ ਕਰਨਾ
, ਰੋਮੀ 6:13 ਆਪਣੇ ਆਪ ਨੂੰ ਪਰਮੇਸ਼ੁਰ ਦੇ ~
ਹਾਂ
, ਮੱਤੀ 5:37 ਤੁਹਾਡੀ ~ ਦੀ ~ ਹੋਵੇ
ਹਾਇ
, ਯਸਾ 5:20 ~ ਜੋ ਬੁਰੇ ਨੂੰ ਚੰਗਾ ਕਹਿੰਦੇ
ਪ੍ਰਕਾ 12:12 ਧਰਤੀ ਅਤੇ ਸਮੁੰਦਰ ਉੱਤੇ ~ ~
ਹਾਕਮ
, ਜ਼ਬੂ 45:16 ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ~ ਠਹਿਰਾਏਂਗਾ
ਯਸਾ 32:1 ~ ਨਿਆਂ ਖ਼ਾਤਰ ਰਾਜ ਕਰਨਗੇ
ਦਾਨੀ 10:13 ਫਾਰਸ ਦਾ ~ ਵਿਰੋਧ ਕਰਦਾ ਰਿਹਾ
ਯੂਹੰ 12:31 ਦੁਨੀਆਂ ਦੇ ~ ਨੂੰ ਬਾਹਰ ਕੱਢਿਆ ਜਾਵੇਗਾ
ਯੂਹੰ 14:30 ਦੁਨੀਆਂ ਦਾ ~ ਆ ਰਿਹਾ ਅਤੇ ਉਸ ਦਾ ਵੱਸ
ਰਸੂ 4:26 ~ ਯਹੋਵਾਹ ਦੇ ਖ਼ਿਲਾਫ਼ ਇਕੱਠੇ ਹੋਏ
ਹਾਬਲ
, ਉਤ 4:8 ਕਾਇਨ ਨੇ ਆਪਣੇ ਭਰਾ ~ ʼਤੇ ਹਮਲਾ
ਮੱਤੀ 23:35 ਧਰਮੀ ~ ਤੋਂ ਲੈ ਕੇ
ਹਾਰ
, 2 ਕੁਰਿੰ 4:1 ਅਸੀਂ ~ ਨਹੀਂ ਮੰਨਦੇ
2 ਕੁਰਿੰ 4:16 ਇਸ ਲਈ ਅਸੀਂ ~ ਨਹੀਂ ਮੰਨਦੇ
ਹਾਲ-ਚਾਲ
, ਰਸੂ 15:36 ਜਾ ਕੇ ਭਰਾਵਾਂ ਦਾ ~ ਪਤਾ ਕਰੀਏ
ਹਾਵੀ
, ਜ਼ਬੂ 119:133 ਕਿਸੇ ਬੁਰੀ ਗੱਲ ਨੂੰ ਮੇਰੇ ʼਤੇ ~ ਨਾ
ਹਿੱਸਾ
, ਵਿਰ 3:24 ਯਹੋਵਾਹ ਮੇਰਾ ~ ਹੈ
ਦਾਨੀ 12:13 ਤੂੰ ~ ਲੈਣ ਲਈ ਉੱਠ ਖੜ੍ਹਾ ਹੋਵੇਂਗਾ
ਹਿੰਸਾ
, ਜ਼ਬੂ 11:5 ~ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ
ਜ਼ਬੂ 72:14 ਉਹ ਜ਼ੁਲਮ ਅਤੇ ~ ਤੋਂ ਬਚਾਵੇਗਾ
ਹਿਸਾਬ
, ਲੂਕਾ 14:28 ਬੈਠ ਕੇ ਪੂਰਾ ~ ਨਾ ਲਾਵੇ ਕਿ ਪੈਸਾ ਹੈ
1 ਕੁਰਿੰ 13:5 ਗਿਲੇ-ਸ਼ਿਕਵਿਆਂ ਦਾ ~ ਨਹੀਂ ਰੱਖਦਾ
ਹਿਜ਼ਕੀਯਾਹ
, 2 ਰਾਜ 19:15 ~ ਪ੍ਰਾਰਥਨਾ ਵਿਚ ਕਹਿਣ ਲੱਗਾ
ਹਿਫਾਜ਼ਤ
, ਫ਼ਿਲਿ 3:1 ਇਹੀ ਗੱਲਾਂ ਤੁਹਾਡੀ ~ ਲਈ ਹਨ
ਹਿੰਮਤ
, ਗਲਾ 6:9 ਅਸੀਂ ~ ਨਹੀਂ ਹਾਰਾਂਗੇ, ਚੰਗੀ ਫ਼ਸਲ ਵੱਢਾਂਗੇ
ਹਿਲਾਉਣਾ
, ਹੱਜ 2:7 ਮੈਂ ਸਾਰੀਆਂ ਕੌਮਾਂ ਨੂੰ ~
ਹੁਸ਼ਿਆਰ
, ਕਹਾ 14:15 ~ ਸੋਚ-ਸਮਝ ਕਦਮ ਕੇ ਚੁੱਕਦਾ
ਹੁਕਮ
, ਉਤ 3:16 ਪਤੀ ਤੇਰੇ ਉੱਤੇ ~ ਚਲਾਵੇਗਾ
ਉਪ 8:9 ਇਨਸਾਨ ਨੇ ਇਨਸਾਨ ʼਤੇ ~ ਚਲਾ ਕੇ ਦੁੱਖ
ਮੱਤੀ 22:40 ਦੋਹਾਂ ~ ਉੱਤੇ ਸਾਰਾ ਕਾਨੂੰਨ ਆਧਾਰਿਤ
ਮਰ 12:28 ਸਾਰੇ ~ ਵਿੱਚੋਂ ਸਭ ਤੋਂ ਵੱਡਾ ~ ਕਿਹੜਾ
ਮਰ 12:31 ਇਨ੍ਹਾਂ ਤੋਂ ਵੱਡਾ ਹੋਰ ਕੋਈ ~ ਨਹੀਂ
ਯੂਹੰ 13:34 ਨਵਾਂ ~ ਕਿ ਤੁਸੀਂ ਇਕ-ਦੂਜੇ ਨੂੰ ਪਿਆਰ
ਰਸੂ 5:28 ਅਸੀਂ ਤੁਹਾਨੂੰ ਸਖ਼ਤੀ ਨਾਲ ~ ਦਿੱਤਾ
ਰਸੂ 5:29 ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ~ ਮੰਨਾਂਗੇ
2 ਕੁਰਿੰ 1:9 ਸਾਨੂੰ ਮੌਤ ਦੀ ਸਜ਼ਾ ਦਾ ~ ਮਿਲ ਚੁੱਕਾ ਸੀ
ਹੁਨਰ
, ਕੂਚ 35:35 ਪਰਮੇਸ਼ੁਰ ਨੇ ਉਨ੍ਹਾਂ ਨੂੰ ~ ਬਖ਼ਸ਼ਿਆ
ਹੂੰਗਣਾ
, ਹਿਜ਼ 9:4 ਹਉਕੇ ਭਰਦੇ ਅਤੇ ਦੁੱਖ ਦੇ ਮਾਰੇ ~
ਹੈਰਾਨੀਜਨਕ
, ਜ਼ਬੂ 139:14 ਮੈਨੂੰ ~ ਤਰੀਕੇ ਨਾਲ ਰਚਿਆ
ਹੋਂਦ
, ਯੂਹੰ 7:28 ਜਿਸ ਨੇ ਮੈਨੂੰ ਘੱਲਿਆ, ਉਹ ~ ਵਿਚ ਹੈ
ਹੋਮ-ਬਲ਼ੀ
, ਯਸਾ 1:11 ~ ਤੋਂ ਖ਼ੁਸ਼ ਨਹੀਂ ਹਾਂ
ਹੋਰ ਭੇਡਾਂ
, ਯੂਹੰ 10:16 ਮੇਰੀਆਂ ~ ਇਸ ਵਾੜੇ ਦੀਆਂ ਨਹੀਂ
ਹੋਰ ਵੀ ਜ਼ਿਆਦਾ
, 1 ਥੱਸ 4:10 ਤੁਸੀਂ ~ ਪਿਆਰ ਕਰੋ
ਹੌਸਲਾ
, ਰਸੂ 14:22 ਚੇਲਿਆਂ ਨੂੰ ~ ਦਿੱਤਾ ਅਤੇ ਨਿਹਚਾ ਮਜ਼ਬੂਤ
ਰਸੂ 28:15 ਉਨ੍ਹਾਂ ਨੂੰ ਦੇਖ ਕੇ ਪੌਲੁਸ ਨੂੰ ~ ਮਿਲਿਆ
ਰੋਮੀ 1:12 ਇਕ-ਦੂਜੇ ਦੀ ਨਿਹਚਾ ਤੋਂ ~ ਮਿਲ
ਰੋਮੀ 14:19 ਇਕ-ਦੂਜੇ ਨੂੰ ~ ਦੇਣ ਦੀ ਪੂਰੀ ਕੋਸ਼ਿਸ਼
ਫ਼ਿਲਿ 1:14 ~ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ
ਕੁਲੁ 3:16 ਇਕ-ਦੂਜੇ ਨੂੰ ~ ਦਿੰਦੇ ਰਹੋ
ਇਬ 10:25 ਇਕ-ਦੂਜੇ ਨੂੰ ~ ਦਿੰਦੇ ਰਹੀਏ
ਹੌਲੀ-ਹੌਲੀ
, ਇਬ 2:1 ਤਾਂਕਿ ਅਸੀਂ ~ ਦੂਰ ਨਾ ਚਲੇ ਜਾਈਏ
ਕ
ਕਸ਼ਟ
, ਲੂਕਾ 21:25 ਕੌਮਾਂ ~ ਦੇ ਮਾਰੇ ਤੜਫਣਗੀਆਂ
ਰੋਮੀ 12:12 ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ~ ਸਹੋ
ਪ੍ਰਕਾ 7:14 ਜਿਹੜੇ ਮਹਾਂ ~ ਵਿੱਚੋਂ ਬਚ ਕੇ ਨਿਕਲੇ ਹਨ
ਕਹਿਣਾ
, ਕੂਚ 24:7 ਖ਼ੁਸ਼ੀ-ਖ਼ੁਸ਼ੀ ਕਰਾਂਗੇ ਤੇ ~ ਮੰਨਾਂਗੇ
1 ਸਮੂ 15:22 ~ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਚੰਗਾ
ਅਫ਼ 6:5 ਗ਼ੁਲਾਮੋ, ਆਪਣੇ ਮਾਲਕਾਂ ਦਾ ~ ਮੰਨੋ
ਕੱਖ
, ਮੱਤੀ 7:3 ਭਰਾ ਦੀ ਅੱਖ ਵਿਚ ਪਏ ~ ਨੂੰ ਕਿਉਂ ਦੇਖਦਾ
ਕੱਚੀ ਉਮਰ
, 1 ਕੁਰਿੰ 7:36 ਉਹ ਜਵਾਨੀ ਦੀ ~ ਲੰਘ ਚੁੱਕਾ ਹੈ
ਕੰਜੂਸ
, ਕਹਾ 23:6 ~ ਦਾ ਖਾਣਾ ਨਾ ਖਾਹ
ਕੱਟਣਾ-ਵੱਢਣਾ
, ਲੇਵੀ 21:5 ਸਰੀਰ ਨੂੰ ਨਾ ~
ਕਠੋਰ
, ਬਿਵ 15:7 ਗ਼ਰੀਬ ਭਰਾ ਪ੍ਰਤੀ ਦਿਲ ~ ਨਾ ਕਰਿਓ
ਕਹਾ 15:1 ~ ਬੋਲ ਗੁੱਸੇ ਨੂੰ ਭੜਕਾਉਂਦਾ
ਮਰ 3:5 ਉਨ੍ਹਾਂ ਦੇ ~ ਦਿਲਾਂ ਕਾਰਨ ਦੁਖੀ
ਇਬ 3:13 ਪਾਪ ਦੀ ਤਾਕਤ ਨਾਲ ~ ਨਾ ਬਣ ਜਾਵੇ
ਕੰਡਾ
, 2 ਕੁਰਿੰ 12:7 ਸਰੀਰ ਵਿਚ ਇਕ ~ ਚੋਭਿਆ ਗਿਆ
ਮਰ 15:17 ~ ਦਾ ਮੁਕਟ ਗੁੰਦ ਕੇ ਰੱਖਿਆ
ਕੰਡਿਆਲ਼ੀ ਝਾੜੀ
, ਰਸੂ 7:30 ~ ਦੀਆਂ ਲਪਟਾਂ ਵਿਚ ਪ੍ਰਗਟ
ਕੱਢਣਾ
, ਹੋਸ਼ੇ 13:14 ਕਬਰ ਦੇ ਮੂੰਹ ਵਿੱਚੋਂ ~
1 ਕੁਰਿੰ 5:13 ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ~
ਕਣਕ
, ਮੱਤੀ 13:25 ~ ਵਿਚ ਜੰਗਲੀ ਬੂਟੀ ਦੇ ਬੀ ਬੀਜੇ
ਕੱਦ-ਕਾਠ
, ਅਫ਼ 4:13 ਸਾਡਾ ~ ਪੂਰੀ ਤਰ੍ਹਾਂ ਵਧ ਕੇ
ਕਦਮ
, ਯਿਰ 10:23 ਇਨਸਾਨ ਕਾਬਲ ਨਹੀਂ ਕਿ ~ ਨੂੰ ਸੇਧ ਦੇਵੇ
ਗਲਾ 6:1 ਜੇ ਕੋਈ ਇਨਸਾਨ ਗ਼ਲਤ ~ ਉਠਾ ਲਵੇ
ਕਦਰ
, 1 ਕੁਰਿੰ 16:18 ਅਜਿਹੇ ਭਰਾਵਾਂ ਦੀ ~ ਕਰੋ
ਫ਼ਿਲਿ 2:29 ਉਸ ਵਰਗੇ ਭਰਾਵਾਂ ਦੀ ~ ਕਰਦੇ ਰਹੋ
ਕੰਧ
, ਯਹੋ 6:5 ਸ਼ਹਿਰ ਦੀ ~ ਢਹਿ-ਢੇਰੀ ਹੋ ਜਾਵੇਗੀ
ਹਿਜ਼ 38:11 ਜਿਨ੍ਹਾਂ ਦੀ ਸੁਰੱਖਿਆ ਲਈ ~, ਕੁੰਡਾ ਨਹੀਂ
ਦਾਨੀ 5:5 ਰਾਜੇ ਦੇ ਮਹਿਲ ਵਿਚ ~ ਉੱਤੇ ਲਿਖਣਾ
ਯੋਏ 2:7 ਉਹ ਫ਼ੌਜੀਆਂ ਵਾਂਗ ~ ਟੱਪਦੇ ਹਨ
ਕੱਪੜੇ
, ਕਹਾ 7:10 ਵੇਸਵਾ ਵਰਗੇ ~ ਪਾਏ
ਯਾਕੂ 2:15 ਭਰਾ ਜਾਂ ਭੈਣ ਕੋਲ ਪਾਉਣ ਲਈ ~
ਕੰਬਦੇ
, ਫ਼ਿਲਿ 2:12 ਡਰਦੇ ਅਤੇ ~ ਹੋਏ ਮੁਕਤੀ ਪਾਉਣ ਦਾ ਜਤਨ
ਕਬਰ
, ਅੱਯੂ 14:13 ਤੂੰ ਮੈਨੂੰ ~ ਵਿਚ ਲੁਕਾ ਦੇਵੇਂ
ਉਪ 9:10 ~ ਵਿਚ ਨਾ ਕੰਮ ਨਾ ਬੁੱਧ
ਹੋਸ਼ੇ 13:14 ਉਨ੍ਹਾਂ ਨੂੰ ~ ਦੇ ਮੂੰਹ ਵਿੱਚੋਂ ਕੱਢਾਂਗਾ
ਯੂਹੰ 5:28 ~ ਵਿਚ ਪਏ ਲੋਕ ਸੁਣਨਗੇ
ਰਸੂ 2:31 ਮਸੀਹ ਨੂੰ ~ ਵਿਚ ਨਹੀਂ ਛੱਡੇਗਾ
ਪ੍ਰਕਾ 1:18 ਮੇਰੇ ਕੋਲ ਮੌਤ ਅਤੇ ~ ਦੀਆਂ ਚਾਬੀਆਂ
ਪ੍ਰਕਾ 20:13 ਮੌਤ ਤੇ ~ ਨੇ ਮਰੇ ਹੋਏ ਲੋਕ ਮੋੜ ਦਿੱਤੇ
ਕਬੂਤਰ
, ਮੱਤੀ 3:16 ਪਰਮੇਸ਼ੁਰ ਦੀ ਸ਼ਕਤੀ ਨੂੰ ~ ਦੇ ਰੂਪ ਵਿਚ
ਮੱਤੀ 10:16 ~ ਵਾਂਗ ਮਾਸੂਮ
ਕਬੂਲ
, ਜ਼ਬੂ 32:5 ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ~ ਕਰ ਲਿਆ
ਮੱਤੀ 25:34 ਰਾਜ ਨੂੰ ~ ਕਰੋ ਜੋ ਤੁਹਾਡੇ ਲਈ ਤਿਆਰ
ਯੂਹੰ 8:37 ਮੇਰੀਆਂ ਸਿੱਖਿਆਵਾਂ ~ ਨਹੀਂ ਕਰਦੇ
ਰੋਮੀ 14:1 ਕਮਜ਼ੋਰ ਇਨਸਾਨ ਨੂੰ ~ ਕਰੋ
ਰੋਮੀ 15:7 ਇਕ-ਦੂਜੇ ਨੂੰ ~ ਕਰੋ ਜਿਵੇਂ ਮਸੀਹ ਨੇ ਕੀਤਾ
ਯਾਕੂ 5:16 ਇਕ-ਦੂਜੇ ਸਾਮ੍ਹਣੇ ਆਪਣੇ ਪਾਪ ~ ਕਰੋ
1 ਯੂਹੰ 1:9 ਜੇ ਅਸੀਂ ਪਾਪ ~ ਕਰਦੇ ਹਾਂ, ਤਾਂ ਉਹ ਮਾਫ਼ ਕਰ
ਕੰਮ
, ਨਹ 4:6 ਲੋਕ ਦਿਲ ਲਾ ਕੇ ~ ਕਰਦੇ
ਜ਼ਬੂ 104:24 ਹੇ ਯਹੋਵਾਹ, ਤੇਰੇ ~ ਕਿੰਨੇ ਸਾਰੇ
ਯੂਹੰ 5:17 ਪਿਤਾ ਅਜੇ ਤਕ ~ ਕਰ ਰਿਹਾ ਹੈ
ਯੂਹੰ 14:12 ਉਹ ਵੱਡੇ-ਵੱਡੇ ~ ਕਰੇਗਾ
ਰੋਮੀ 7:15 ਜੋ ~ ਮੈਂ ਕਰਨੇ ਚਾਹੁੰਦਾ, ਉਹ ਨਹੀਂ ਕਰਦਾ
ਰੋਮੀ 12:4 ਕਈ ਅੰਗ, ਪਰ ਇੱਕੋ ~ ਨਹੀਂ ਕਰਦੇ
ਅਫ਼ 4:16 ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ~ ਕਰਦਾ
1 ਥੱਸ 2:9 ਅਸੀਂ ਦਿਨ-ਰਾਤ ~ ਕੀਤਾ
2 ਥੱਸ 3:10 ~ ਨਹੀਂ ਕਰਦਾ, ਰੋਟੀ ਖਾਣ ਦਾ ਹੱਕ ਨਹੀਂ
ਇਬ 9:14 ਜ਼ਮੀਰ ਨੂੰ ਵਿਅਰਥ ~ ਤੋਂ ਸ਼ੁੱਧ ਕਰ
ਕਮਜ਼ੋਰ
, ਲੂਕਾ 17:2 ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ~ ਕਰੇ
ਰੋਮੀ 14:1 ~ ਇਨਸਾਨ ਨੂੰ ਕਬੂਲ ਕਰੋ
ਰੋਮੀ 15:1 ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੀ ਨਿਹਚਾ ~ ਹੈ
1 ਕੁਰਿੰ 1:27 ਪਰਮੇਸ਼ੁਰ ਨੇ ~ ਨੂੰ ਚੁਣਿਆ
2 ਕੁਰਿੰ 12:10 ਜਦੋਂ ਮੈਂ ~ ਹੁੰਦਾ, ਉਦੋਂ ਤਾਕਤਵਰ ਹੁੰਦਾ
1 ਥੱਸ 5:14 ~ ਨੂੰ ਸਹਾਰਾ ਦਿਓ ਅਤੇ ਧੀਰਜ ਰੱਖੋ
ਕਮਰਬੰਦ
, ਯਸਾ 11:5 ਧਾਰਮਿਕਤਾ ਦਾ ~
ਕਮਾਈ
, ਉਪ 5:10 ~ ਨਾਲ ਕਦੀ ਨਾ ਰੱਜੇਗਾ
ਕਰਜ਼ਦਾਰ
, ਰੋਮੀ 1:14 ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦਾ ~ ਹਾਂ
ਰੋਮੀ 13:8 ਪਿਆਰ ਤੋਂ ਸਿਵਾਇ ~ ਨਾ ਬਣੋ
ਕਰਜ਼ਾ
, ਕਹਾ 11:15 ਜਿਹੜਾ ~ ਦੀ ਜ਼ਿੰਮੇਵਾਰੀ ਚੁੱਕਦਾ
ਕਰੂਬੀ
, ਉਤ 3:24 ਪੂਰਬ ਵਿਚ ~ ਅਤੇ ਬਲ਼ਦੀ ਤਲਵਾਰ
ਹਿਜ਼ 28:14 ਤੈਨੂੰ ਚੁਣ ਕੇ ~ ਵਜੋਂ ਨਿਯੁਕਤ ਕੀਤਾ
ਕੱਲ੍ਹ
, ਕਹਾ 27:1 ~ ਬਾਰੇ ਸ਼ੇਖ਼ੀਆਂ ਨਾ ਮਾਰ
1 ਕੁਰਿੰ 15:32 ਖਾਈਏ-ਪੀਏ ਕਿਉਂਕਿ ~ ਨੂੰ ਤਾਂ ਅਸੀਂ ਮਰਨਾ
ਕਵੀ
, ਰਸੂ 17:28 ਜਿਵੇਂ ਤੁਹਾਡੇ ਵੀ ਕੁਝ ~ ਨੇ ਕਿਹਾ ਹੈ
ਕਾਇਨ
, 1 ਯੂਹੰ 3:12 ~ ਵਰਗੇ ਨਹੀਂ ਜਿਸ ਨੇ ਭਰਾ ਦਾ ਕਤਲ
ਕਾਇਲ
, 1 ਕੁਰਿੰ 2:4 ਗਿਆਨ ਨਾਲ ~ ਕਰਨ ਦੀ ਕੋਸ਼ਿਸ਼
2 ਕੁਰਿੰ 5:11 ਅਸੀਂ ਲੋਕਾਂ ਨੂੰ ~ ਕਰਦੇ ਹਾਂ
ਕਾਹਲੀ
, ਕਹਾ 29:20 ਆਦਮੀ ਜੋ ਬੋਲਣ ਵਿਚ ~ ਕਰਦਾ
ਯਾਕੂ 1:19 ਬੋਲਣ ਵਿਚ ~ ਨਾ ਕਰੇ ਅਤੇ ਜਲਦੀ ਗੁੱਸਾ ਨਾ
ਕਾਤਲ
, ਯੂਹੰ 8:44 ਉਹ ਸ਼ੁਰੂ ਤੋਂ ~ ਹੈ
ਕਾਨਾ
, ਯੂਹੰ 2:1 ਗਲੀਲ ਦੇ ~ ਸ਼ਹਿਰ ਵਿਚ ਇਕ ਵਿਆਹ
ਕਾਨੂੰਨ
, ਜ਼ਬੂ 19:7 ਯਹੋਵਾਹ ਦਾ ~ ਮੁਕੰਮਲ ਹੈ
ਜ਼ਬੂ 40:8 ਤੇਰਾ ~ ਮੇਰੇ ਦਿਲ ਵਿਚ ਸਮਾਇਆ
ਜ਼ਬੂ 94:20 ~ ਦਾ ਸਹਾਰਾ ਲੈ ਕੇ ਸਾਜ਼ਸ਼ਾਂ ਘੜਦੇ
ਜ਼ਬੂ 119:97 ਮੈਨੂੰ ਤੇਰੇ ~ ਨਾਲ ਕਿੰਨਾ ਪਿਆਰ ਹੈ
ਯਿਰ 31:33 ਮੈਂ ~ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ
ਹੱਬ 1:4 ~ ਨਕਾਰਾ ਹੋ ਚੁੱਕਾ ਅਤੇ ਨਿਆਂ
ਰੋਮੀ 7:22 ਮੈਨੂੰ ਪਰਮੇਸ਼ੁਰ ਦੇ ~ ਤੋਂ ਖ਼ੁਸ਼ੀ ਹੁੰਦੀ
ਰੋਮੀ 10:4 ਮਸੀਹ ਦੀ ਮੌਤ ਨਾਲ ਮੂਸਾ ਦਾ ~ ਖ਼ਤਮ
ਰੋਮੀ 13:8 ਜਿਹੜਾ ਪਿਆਰ ਕਰਦਾ, ਮੂਸਾ ਦੇ ~ ਦੀ ਪਾਲਣਾ
ਗਲਾ 3:24 ~ ਸਾਡਾ ਰਖਵਾਲਾ ਬਣ ਕੇ ਸਾਨੂੰ ਮਸੀਹ
ਗਲਾ 6:2 ਮਸੀਹ ਦਾ ~ ਪੂਰਾ ਕਰੋ
ਯਾਕੂ 2:8 ਤੁਸੀਂ ਇਸ ਸ਼ਾਹੀ ~ ʼਤੇ ਚੱਲਦੇ ਹੋ
ਯਾਕੂ 4:12 ਇਕ ਹੈ ਜਿਹੜਾ ~ ਬਣਾਉਂਦਾ ਹੈ
ਕਾਨੂੰਨੀ ਲੜਾਈ
, ਫ਼ਿਲਿ 1:7 ਪ੍ਰਚਾਰ ਕਰਨ ਦੇ ਹੱਕ ਦੀ ~
ਕਾਨੂੰਨੀ ਲਿਖਤ
, ਯਿਰ 32:12 ~ ਬਾਰੂਕ ਨੂੰ ਦੇ ਦਿੱਤੀ
ਕਾਬਲ
, ਕੂਚ 18:21 ~ ਤੇ ਭਰੋਸੇਮੰਦ ਆਦਮੀਆਂ ਨੂੰ ਚੁਣ
2 ਤਿਮੋ 2:2 ਭਰਾ ਦੂਸਰਿਆਂ ਨੂੰ ਸਿਖਾਉਣ ਦੇ ~ ਬਣਨ
ਕਾਬੂ
, ਕਹਾ 16:32 ਗੁੱਸੇ ʼਤੇ ~ ਰੱਖਣ ਵਾਲਾ
2 ਕੁਰਿੰ 10:5 ਹਰ ਸੋਚ ਨੂੰ ~ ਕਰ ਕੇ
1 ਥੱਸ 4:4 ਆਪਣੇ ਸਰੀਰ ਨੂੰ ਕਿਵੇਂ ~ ਵਿਚ ਰੱਖਣਾ
2 ਤਿਮੋ 2:24 ਬੁਰਾ ਸਲੂਕ ਹੋਣ ਵੇਲੇ ~ ਰੱਖੇ
ਕਾਮਯਾਬ
, ਜ਼ਬੂ 1:3 ਉਹ ਆਪਣੇ ਹਰ ਕੰਮ ਵਿਚ ~ ਹੋਵੇਗਾ
ਕਾਮ-ਵਾਸ਼ਨਾ
, ਰੋਮੀ 1:26 ਨੀਚ ~
ਰੋਮੀ 1:27 ਬੰਦੇ ~ ਦੀ ਅੱਗ ਵਿਚ ਮਚਣ ਲੱਗੇ
ਕੁਲੁ 3:5 ਬੇਕਾਬੂ ~
1 ਥੱਸ 4:5 ਲਾਲਚ ਵਿਚ, ~ ਨੂੰ ਬੇਕਾਬੂ ਨਾ ਹੋਣ ਦਿਓ
ਕਾਮਾ
, ਲੂਕਾ 10:7 ~ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ
ਕਾਰੋਬਾਰ
, ਯਾਕੂ 4:13 ਅਸੀਂ ~ ਕਰ ਕੇ ਪੈਸਾ ਕਮਾਵਾਂਗੇ
ਕਾਲ਼
, ਜ਼ਬੂ 37:19 ~ ਵੇਲੇ ਖਾਣ ਲਈ ਬਹੁਤ ਭੋਜਨ
ਆਮੋ 8:11 ~ ਰੋਟੀ ਅਤੇ ਪਾਣੀ ਦਾ ਨਹੀਂ
ਮੱਤੀ 24:7 ਥਾਂ-ਥਾਂ ~ ਪੈਣਗੇ
ਕਾਲੇਬ
, ਗਿਣ 13:30 ~ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
ਗਿਣ 14:24 ~ ਦੇ ਮਨ ਦਾ ਸੁਭਾਅ ਬਿਲਕੁਲ ਵੱਖਰਾ
ਕਿਉਂ
, ਉਪ 7:25 ਸਮਝਣ ਦੀ ਕੋਸ਼ਿਸ਼ ਕਿ ਜੋ ਹੁੰਦਾ, ~ ਹੁੰਦਾ
ਕਿਸ਼ਤੀ
, ਉਤ 6:14 ਤੂੰ ਆਪਣੇ ਲਈ ~ ਬਣਾਈਂ
ਕਿਸਮਤ
, ਯਸਾ 65:11 ਚੰਗੀ ~ ਦੇ ਦੇਵਤੇ
ਕਿਤਾਬ
, ਕੂਚ 32:33 ਮੈਂ ਉਸੇ ਦਾ ਨਾਂ ਆਪਣੀ ~ ਵਿੱਚੋਂ ਮਿਟਾ
ਬਿਵ 17:18 ਇਸ ਕਾਨੂੰਨ ਨੂੰ ਇਕ ~ ਵਿਚ ਲਿਖੇ
ਯਹੋ 1:8 ਕਾਨੂੰਨ ਦੀ ~ ਵੱਖ ਨਾ ਹੋਵੇ
ਉਪ 12:12 ਬਹੁਤੀਆਂ ~ ਲਿਖਣ ਦਾ ਕੋਈ ਅੰਤ ਨਹੀਂ
ਮਲਾ 3:16 ਯਾਦ ਰੱਖਣ ਲਈ ਇਕ ~ ਲਿਖੀ
ਰਸੂ 19:19 ~ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ
ਪ੍ਰਕਾ 20:12 ਸਿੰਘਾਸਣ ਦੇ ਸਾਮ੍ਹਣੇ ~ ਖੋਲ੍ਹੀਆਂ ਗਈਆਂ
ਪ੍ਰਕਾ 20:15 ਨਾਂ ਜੀਵਨ ਦੀ ~ ਵਿਚ ਨਹੀਂ ਮਿਲਿਆ
ਕਿਤੇ ਵੱਧ
, ਅਫ਼ 3:20 ਸਾਡੀਆਂ ਸੋਚਾਂ ਤੋਂ ~ ਸਾਡੇ ਲਈ ਕਰ
ਕਿਤੇ ਵਧੀਆ
, 1 ਕੁਰਿੰ 12:31 ਇਕ ਰਾਹ ਜੋ ਇਨ੍ਹਾਂ ਤੋਂ ~ ਹੈ
ਕਿਰਪਾ ਕਰ ਕੇ
, ਉਤ 15:5 ~ ਤਾਰਿਆਂ ਨੂੰ ਦੇਖ
ਕਿਲਾ
, ਜ਼ਬੂ 18:2 ਯਹੋਵਾਹ ਮੇਰਾ ~ ਹੈ
2 ਕੁਰਿੰ 10:4 ~ ਵਰਗੇ ਵਿਚਾਰਾਂ ਨੂੰ ਢਾਹ ਸਕਦੇ ਹਾਂ
ਕੀਮਤ
, 1 ਕੁਰਿੰ 7:23 ਤੁਹਾਨੂੰ ਵੱਡੀ ~ ਚੁਕਾ ਕੇ ਖ਼ਰੀਦਿਆ ਗਿਆ
ਕੀਮਤੀ
, ਕਹਾ 3:9 ~ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰ
ਹੱਜ 2:7 ਸਾਰੀਆਂ ਕੌਮਾਂ ਦੀਆਂ ~ ਚੀਜ਼ਾਂ ਆਉਣਗੀਆਂ
ਕੀੜੀ
, ਕਹਾ 6:6 ਓਏ ਆਲਸੀਆ, ~ ਕੋਲ ਜਾਹ
ਕਹਾ 30:25 ~ ਗਰਮੀਆਂ ਵਿਚ ਭੋਜਨ ਦਾ ਪ੍ਰਬੰਧ ਕਰਦੀਆਂ
ਕੁਆਰਾ
, 1 ਕੁਰਿੰ 7:25 ~ ਲੋਕਾਂ ਬਾਰੇ ਮੈਨੂੰ ਕੋਈ ਹੁਕਮ ਨਹੀਂ
1 ਕੁਰਿੰ 7:32 ~ ਆਦਮੀ ਨੂੰ ਪ੍ਰਭੂ ਦੇ ਕੰਮ ਦੀ ਚਿੰਤਾ
ਕੁਆਰੀਆਂ
, ਮੱਤੀ 25:1 ਰਾਜ ਦਸ ~ ਵਰਗਾ
ਕੁਹਾੜਾ
, ਉਪ 10:10 ਜਦ ~ ਖੁੰਢਾ ਹੋ ਜਾਂਦਾ
ਕੁੱਕੜ
, ਮੱਤੀ 26:34 ~ ਦੇ ਬਾਂਗ ਦੇਣ ਤੋਂ ਪਹਿਲਾਂ ਇਨਕਾਰ
ਕੁੱਕੜੀ
, ਮੱਤੀ 23:37 ਜਿਵੇਂ ~ ਚੂਚਿਆਂ ਨੂੰ ਇਕੱਠਾ ਕਰਦੀ
ਕੁਚਲ
, ਜ਼ਬੂ 34:18 ਉਹ ~ ਮਨ ਵਾਲਿਆਂ ਨੂੰ ਬਚਾਉਂਦਾ
ਕਹਾ 18:14 ~ ਹੋਏ ਮਨ ਨੂੰ ਕੌਣ ਸਹਿ ਸਕਦਾ ਹੈ?
ਯਸਾ 57:15 ਉਨ੍ਹਾਂ ਨਾਲ ਹਾਂ ਜੋ ~ ਅਤੇ ਮਨ ਦੇ
ਕੁੱਟ
, 2 ਕੁਰਿੰ 6:5 ~ ਖਾ ਕੇ, ਜੇਲ੍ਹ ਜਾ ਕੇ
ਕੁੰਡ
, ਕਹਾ 5:15 ਆਪਣੇ ਹੀ ~ ਵਿੱਚੋਂ ਪਾਣੀ ਪੀ
ਕੁੱਤਾ
, ਕਹਾ 26:17 ~ ਨੂੰ ਕੰਨੋਂ ਫੜਦਾ
ਉਪ 9:4 ਜੀਉਂਦਾ ~ ਮਰੇ ਸ਼ੇਰ ਨਾਲੋਂ ਚੰਗਾ
2 ਪਤ 2:22 ~ ਵਾਪਸ ਆ ਕੇ ਆਪਣੀ ਉਲਟੀ ਚੱਟ ਲੈਂਦਾ
ਕੁਦਰਤੀ
, ਰੋਮੀ 1:27 ਬੰਦਿਆਂ ਨੇ ਤੀਵੀਆਂ ਨਾਲ ~ ਸੰਬੰਧ ਛੱਡ
ਕੁਧਰਮੀ
, ਰਸੂ 24:15 ~ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ
1 ਕੁਰਿੰ 6:9 ~ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ
ਕੁਰਨੇਲੀਅਸ
, ਰਸੂ 10:24 ~ ਨੇ ਰਿਸ਼ਤੇਦਾਰ ਅਤੇ ਦੋਸਤ ਸੱਦੇ
ਕੁੜੀ
, 2 ਰਾਜ 5:2 ਇਕ ਛੋਟੀ ~ ਨੂੰ ਗ਼ੁਲਾਮ ਬਣਾ ਕੇ ਲੈ
ਮਰ 5:42 ~ ਉੱਠ ਕੇ ਤੁਰਨ-ਫਿਰਨ ਲੱਗ ਪਈ
ਕੁੜ੍ਹਦੇ
, ਯਹੂ 16 ਬੁੜ-ਬੁੜ ਕਰਦੇ, ~ ਹਨ
ਕੂੜੇ ਦਾ ਢੇਰ
, ਫ਼ਿਲਿ 3:8 ਮੈਂ ਇਨ੍ਹਾਂ ਚੀਜ਼ਾਂ ਨੂੰ ~ ਸਮਝਦਾ ਹਾਂ
ਕੇਫ਼ਾਸ
, 1 ਕੁਰਿੰ 15:5 ~ ਦੇ ਸਾਮ੍ਹਣੇ ਅਤੇ ਫਿਰ ਬਾਰਾਂ ਰਸੂਲਾਂ
ਗਲਾ 2:11 ~ ਅੰਤਾਕੀਆ ਆਇਆ, ਤਾਂ ਮੈਂ
ਕੋਸਾ
, ਪ੍ਰਕਾ 3:16 ਤੂੰ ~ ਹੈਂ
ਕੋਸ਼ਿਸ਼
, ਰੋਮੀ 14:19 ਸ਼ਾਂਤੀ ਬਣਾਈ ਰੱਖਣ ਦੀ ਪੂਰੀ ~
1 ਥੱਸ 4:1 ਚਾਲ-ਚਲਣ ਇਹੋ ਜਿਹਾ ਰੱਖਣ ਦੀ ਹੋਰ ~
2 ਪਤ 1:5 ਜੀ-ਜਾਨ ਨਾਲ ~ ਕਰ ਕੇ
ਕੋਠੜੀਆਂ
, ਯਸਾ 26:20 ਮੇਰੇ ਲੋਕੋ, ਆਪਣੀਆਂ ~ ਵਿਚ ਜਾਓ
ਕੋਨੇ ਦਾ ਪੱਥਰ
, ਜ਼ਬੂ 118:22 ਉਹੀ ~ ਬਣ ਗਿਆ
ਅਫ਼ 2:20 ਨੀਂਹ ਦੇ ~ ਮਸੀਹ ਯਿਸੂ ਹੈ
ਕੋਮਲ
, ਕਹਾ 25:15 ~ ਜ਼ਬਾਨ ਹੱਡੀ ਨੂੰ ਤੋੜ ਸਕਦੀ
ਕੋਰਹ
, ਗਿਣ 26:11 ~ ਦੇ ਪੁੱਤਰ ਨਹੀਂ ਮਰੇ
ਯਹੂ 11 ~ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼
ਕੋਲਾ
, ਰੋਮੀ 12:20 ਸਿਰ ਉੱਤੇ ਬਲ਼ਦੇ ~ ਦਾ ਢੇਰ ਲਾਏਂਗਾ
ਕੋੜ੍ਹ
, ਲੇਵੀ 13:45 ਜਿਸ ਨੂੰ ~ ਹੋਇਆ, ਉਹ ਕਹੇ, ਅਸ਼ੁੱਧ
ਗਿਣ 12:10 ਮਿਰੀਅਮ ਨੂੰ ~ ਹੋ ਗਿਆ
ਲੂਕਾ 5:12 ਆਦਮੀ ਜਿਸ ਦਾ ਸਰੀਰ ~ ਨਾਲ ਭਰਿਆ
ਕੌਮ
, ਉਤ 22:18 ਸਾਰੀਆਂ ~ ਨੂੰ ਬਰਕਤ ਮਿਲੇਗੀ
ਕੂਚ 19:6 ਰਾਜ ਕਰਨ ਵਾਲੇ ਪੁਜਾਰੀ ਅਤੇ ਪਵਿੱਤਰ ~
ਜ਼ਬੂ 33:12 ਖ਼ੁਸ਼ ਹੈ ~ ਜਿਸ ਦਾ ਪਰਮੇਸ਼ੁਰ ਯਹੋਵਾਹ
ਯਸਾ 66:8 ਕੀ ਇਕ ~ ਇਕਦਮ ਪੈਦਾ ਹੋ ਸਕਦੀ
ਮੱਤੀ 21:43 ਰਾਜ ਉਸ ~ ਨੂੰ ਦਿੱਤਾ ਜਿਹੜੀ ਯੋਗ
ਮੱਤੀ 24:7 ~ ~ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ
ਮੱਤੀ 25:32 ਸਾਰੀਆਂ ~ ਉਸ ਦੇ ਅੱਗੇ ਇਕੱਠੀਆਂ
ਲੂਕਾ 21:24 ਜਿੰਨਾ ਚਿਰ ~ ਦਾ ਮਿਥਿਆ ਸਮਾਂ ਪੂਰਾ
ਰਸੂ 17:26 ਇਕ ਆਦਮੀ ਤੋਂ ਸਾਰੀਆਂ ~ ਬਣਾਈਆਂ
1 ਥੱਸ 2:14 ਆਪਣੀ ~ ਦੇ ਹੱਥੋਂ ਅਤਿਆਚਾਰ ਸਹੇ
1 ਪਤ 2:9 ਚੁਣੇ ਹੋਏ ਲੋਕ, ਪਵਿੱਤਰ ~
ਕ੍ਰੋਧ
, ਕਹਾ 16:32 ਜਿਹੜਾ ~ ਕਰਨ ਵਿਚ ਧੀਮਾ, ਸੂਰਬੀਰ ਨਾਲੋਂ
ਖ
ਖ਼ਜ਼ਾਨਾ
, ਕਹਾ 2:4 ਗੁਪਤ ~ ਵਾਂਗ ਖੋਜ ਕਰਦਾ ਰਹੇਂ
ਮੱਤੀ 13:44 ਰਾਜ ਖੇਤ ਵਿਚ ਲੁਕਾਏ ਹੋਏ ~ ਵਰਗਾ ਹੈ
ਲੂਕਾ 6:45 ਦਿਲ ਦੇ ਚੰਗੇ ~ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ
2 ਕੁਰਿੰ 4:7 ਮਿੱਟੀ ਦੇ ਭਾਂਡਿਆਂ ਵਿਚ ~
ਖ਼ਤਮ
, ਮੱਤੀ 25:46 ਹਮੇਸ਼ਾ ਲਈ ~ ਹੋ ਜਾਣਗੇ
2 ਕੁਰਿੰ 4:16 ਅਸੀਂ ਬਾਹਰੋਂ ~ ਹੁੰਦੇ ਜਾ ਰਹੇ ਹਾਂ
2 ਥੱਸ 1:9 ਉਨ੍ਹਾਂ ਨੂੰ ਹਮੇਸ਼ਾ ਲਈ ~ ਕਰ
ਖ਼ਤਰਾ
, ਕਹਾ 22:3 ਸਮਝਦਾਰ ~ ਦੇਖ ਕੇ ਲੁਕ ਜਾਂਦਾ
ਰੋਮੀ 16:4 ਮੇਰੀ ਖ਼ਾਤਰ ਆਪਣੀ ਜਾਨ ~ ਵਿਚ ਪਾਈ
2 ਕੁਰਿੰ 11:26 ਸ਼ਹਿਰਾਂ ਵਿਚ ~ ਦਾ ਸਾਮ੍ਹਣਾ ਕੀਤਾ
ਖ਼ਬਰ
, ਕੂਚ 23:1 ਤੂੰ ਝੂਠੀ ~ ਨਾ ਫੈਲਾਈਂ
ਗਿਣ 14:36 ਬੁਰੀ ~ ਸੁਣ ਕੇ ਮੰਡਲੀ ਬੁੜਬੁੜਾਉਣ
ਜ਼ਬੂ 112:7 ਉਹ ਬੁਰੀ ~ ਤੋਂ ਨਹੀਂ ਡਰੇਗਾ
ਕਹਾ 25:25 ਦੂਰ ਦੇਸ਼ੋਂ ਆਈ ਚੰਗੀ ~
ਦਾਨੀ 11:44 ਉਹ ~ ਸੁਣ ਕੇ ਘਬਰਾ ਜਾਵੇਗਾ
ਖ਼ਬਰਦਾਰ
, ਹਿਜ਼ 3:17 ਤੂੰ ਮੇਰੇ ਵੱਲੋਂ ਉਨ੍ਹਾਂ ਨੂੰ ਜ਼ਰੂਰ ~ ਕਰੀਂ
ਹਿਜ਼ 33:9 ਜੇ ਤੂੰ ਦੁਸ਼ਟ ਨੂੰ ~ ਕਰਦਾ ਕਿ ਮੁੜ ਆਵੇ
1 ਕੁਰਿੰ 16:13 ~ ਰਹੋ, ਨਿਹਚਾ ਵਿਚ ਪੱਕੇ ਰਹੋ
ਖੰਭ
, ਰੂਥ 2:12 ਜਿਸ ਦੇ ~ ਹੇਠ ਤੂੰ ਪਨਾਹ ਲਈ ਹੈ
ਖਮੀਰ
, ਮੱਤੀ 13:33 ਸਵਰਗ ਦਾ ਰਾਜ ~ ਵਰਗਾ ਹੈ
1 ਕੁਰਿੰ 5:6 ਥੋੜ੍ਹੇ ਜਿਹੇ ~ ਨਾਲ ਆਟੇ ਦੀ ਪੂਰੀ ਤੌਣ
ਖਰਾ
, ਬਿਵ 32:4 ਉਹ ਚਟਾਨ ਹੈ, ਉਸ ਦਾ ਹਰ ਕੰਮ ~ ਹੈ
1 ਇਤਿ 29:17 ਤੂੰ ~ ਇਨਸਾਨ ਤੋਂ ਖ਼ੁਸ਼ ਹੁੰਦਾ
ਜ਼ਬੂ 101:2 ਮੈਂ ਆਪਣੇ ਘਰ ਵਿਚ ~ ਮਨ ਨਾਲ
ਖ਼ਰਾਬ
, ਰੋਮੀ 14:20 ਪਰਮੇਸ਼ੁਰ ਦਾ ਕੰਮ ~ ਕਰਨੋਂ ਹਟ ਜਾਓ
ਖ਼ਰੀਦਿਆ
, 1 ਕੁਰਿੰ 7:23 ਤੁਹਾਨੂੰ ਵੱਡੀ ਕੀਮਤ ਚੁਕਾ ਕੇ ~ ਗਿਆ
ਖੜਕਾਉਣਾ
, ਮੱਤੀ 7:7 ~ ਰਹੋ, ਤਾਂ ਖੋਲ੍ਹਿਆ ਜਾਵੇਗਾ
ਖੜ੍ਹਾ
, 1 ਕੁਰਿੰ 10:12 ਜਿਹੜਾ ਸੋਚਦਾ ਹੈ ਕਿ ਉਹ ~ ਹੈ
ਖਾਣ-ਪੀਣ ਵਾਲੀਆਂ ਚੀਜ਼ਾਂ
, ਰਸੂ 14:17 ~ ਨਾਲ ਰਜਾਉਂਦਾ
1 ਕੁਰਿੰ 8:13 ~ ਨਿਹਚਾ ਦੇ ਰਾਹ ਵਿਚ ਰੁਕਾਵਟ
ਖਾਣਾ
, ਦਾਨੀ 1:5 ਹਰ ਰੋਜ਼ ਸ਼ਾਹੀ ~ ਦਿੱਤਾ ਜਾਵੇ
1 ਕੁਰਿੰ 5:11 ਉਸ ਨਾਲ ਰੋਟੀ ਵੀ ਨਾ ~
2 ਥੱਸ 3:10 ਕੰਮ ਨਹੀਂ ਕਰਦਾ, ਰੋਟੀ ~ ਦਾ ਹੱਕ ਨਹੀਂ
ਖਾਲੀ ਹੱਥ
, ਬਿਵ 16:16 ਕੋਈ ਵੀ ~ ਹਾਜ਼ਰ ਨਾ ਹੋਵੇ
ਖ਼ਿਆਲ
, 1 ਰਾਜ 18:21 ਕਦ ਤਕ ਦੋ ~ ʼਤੇ ਲੰਗੜਾ ਕੇ
ਜ਼ਬੂ 19:14 ਮੇਰੇ ਮਨ ਦੇ ~ ਤੋਂ ਤੈਨੂੰ ਖ਼ੁਸ਼ੀ ਮਿਲੇ
1 ਕੁਰਿੰ 12:25 ਸਾਰੇ ਅੰਗ ਇਕ-ਦੂਜੇ ਦਾ ~ ਰੱਖਣ
ਖਿੱਚਣਾ
, ਯੂਹੰ 6:44 ਜਦੋਂ ਤਕ ਪਿਤਾ ਉਸ ਨੂੰ ਮੇਰੇ ਵੱਲ ~
ਖਿਝਾਉਣਾ
, ਅਫ਼ 6:4 ਆਪਣੇ ਬੱਚਿਆਂ ਨੂੰ ਨਾ ~
ਖ਼ਿਲਾਫ਼
, ਰੋਮੀ 8:31 ਪਰਮੇਸ਼ੁਰ ਸਾਡੇ ਨਾਲ, ਕੌਣ ਸਾਡੇ ~ ਹੋਵੇਗਾ?
1 ਥੱਸ 4:8 ਇਨਸਾਨਾਂ ~ ਨਹੀਂ, ਪਰਮੇਸ਼ੁਰ ਦੇ ~ ਜਾਂਦਾ
ਖਿੜਕੀ
, ਰਸੂ 20:9 ਯੂਤਖੁਸ ~ ʼਤੇ ਬੈਠਾ ਹੋਇਆ ਸੀ
ਖਿੜਨਾ
, ਯਸਾ 35:1 ਰੇਗਿਸਤਾਨ ਕੇਸਰ ਦੇ ਫੁੱਲ ਵਾਂਗ ~
ਖ਼ੁਸ਼
, 1 ਇਤਿ 29:9 ਲੋਕ ਬਲ਼ੀਆਂ ਚੜ੍ਹਾ ਕੇ ~ ਸਨ
ਜ਼ਬੂ 32:1 ~ ਹੈ ਜਿਸ ਦਾ ਪਾਪ ਢਕਿਆ ਗਿਆ
ਜ਼ਬੂ 94:12 ~ ਹੈ ਉਹ ਜਿਸ ਨੂੰ ਤੂੰ ਸੁਧਾਰਦਾ
ਜ਼ਬੂ 144:15 ~ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ
ਜ਼ਬੂ 149:4 ਯਹੋਵਾਹ ਆਪਣੇ ਲੋਕਾਂ ਤੋਂ ~ ਹੁੰਦਾ
ਕਹਾ 8:30 ਉਹ ਖ਼ਾਸ ਕਰਕੇ ਮੇਰੇ ਤੋਂ ~ ਹੁੰਦਾ ਸੀ
ਕਹਾ 27:11 ਪੁੱਤਰ, ਬੁੱਧੀਮਾਨ ਹੋਵੀਂ, ਮੇਰੇ ਜੀਅ ਨੂੰ ~ ਕਰ
ਮੱਤੀ 5:3 ~ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ
ਲੂਕਾ 3:22 ਮੇਰਾ ਪੁੱਤਰ; ਮੈਂ ਤੇਰੇ ਤੋਂ ~ ਹਾਂ
ਯੂਹੰ 8:29 ਮੈਂ ਉਹੀ ਕੰਮ ਕਰਦਾ ਜਿਸ ਤੋਂ ਉਹ ~ ਹੁੰਦਾ
ਰਸੂ 5:41 ਮਹਾਸਭਾ ਸਾਮ੍ਹਣਿਓਂ ਚਲੇ ਗਏ ਅਤੇ ~ ਸਨ
ਰੋਮੀ 12:12 ਉਮੀਦ ਕਰਕੇ ~ ਰਹੋ
ਰੋਮੀ 15:3 ਮਸੀਹ ਨੇ ਆਪਣੇ ਆਪ ਨੂੰ ~ ਨਹੀਂ
1 ਕੁਰਿੰ 7:33 ਆਪਣੀ ਪਤਨੀ ਨੂੰ ~ ਕਰਨਾ ਚਾਹੁੰਦਾ
1 ਕੁਰਿੰ 10:33 ਸਾਰੇ ਲੋਕਾਂ ਨੂੰ ~ ਕਰਨ ਦੀ ਕੋਸ਼ਿਸ਼
ਗਲਾ 1:10 ਕੀ ਮੈਂ ਇਨਸਾਨਾਂ ਨੂੰ ~ ਕਰਨ ਦੀ ਕੋਸ਼ਿਸ਼
ਗਲਾ 1:10 ਜੇ ਮੈਂ ਇਨਸਾਨਾਂ ਨੂੰ ~ ਕਰ ਰਿਹਾ ਹਾਂ
ਅਫ਼ 6:6 ਮਾਲਕਾਂ ਨੂੰ ~ ਕਰਨ ਲਈ ਜਦੋਂ ਉਹ ਦੇਖ
ਫ਼ਿਲਿ 3:1 ਪ੍ਰਭੂ ਦੀ ਸੇਵਾ ਕਰਕੇ ~ ਰਹੋ
ਫ਼ਿਲਿ 4:4 ਪ੍ਰਭੂ ਦੀ ਸੇਵਾ ਕਰਦਿਆਂ ~ ਰਹੋ, ~ ਰਹੋ
ਕੁਲੁ 1:10 ਯਹੋਵਾਹ ਨੂੰ ਪੂਰੀ ਤਰ੍ਹਾਂ ~ ਕਰ ਸਕੋ
ਖ਼ੁਸ਼ ਖ਼ਬਰੀ
, ਯਸਾ 52:7 ਜਿਹੜਾ ~ ਲਿਆਉਂਦਾ, ਉਸ ਦੇ ਪੈਰ
ਮੱਤੀ 24:14 ਰਾਜ ਦੀ ਇਸ ~ ਦਾ ਪ੍ਰਚਾਰ
ਲੂਕਾ 4:43 ~ ਦਾ ਪ੍ਰਚਾਰ ਕਰਾਂ, ਮੈਨੂੰ ਇਸੇ ਲਈ ਭੇਜਿਆ
ਰੋਮੀ 1:16 ਮੈਨੂੰ ~ ਸੁਣਾਉਣ ਵਿਚ ਸ਼ਰਮਿੰਦਗੀ ਨਹੀਂ
1 ਕੁਰਿੰ 9:16 ਲਾਹਨਤ ਹੈ ਮੇਰੇ ʼਤੇ ਜੇ ਮੈਂ ~ ਨਾ ਸੁਣਾਵਾਂ
1 ਕੁਰਿੰ 9:23 ਮੈਂ ਸਭ ਕੁਝ ~ ਦੀ ਖ਼ਾਤਰ ਕਰਦਾ ਹਾਂ
ਖ਼ੁਸ਼ਦਿਲ
, 1 ਤਿਮੋ 1:11 ~ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ
ਖੁਸਰਾ
, ਯਸਾ 56:4 ਜਿਹੜੇ ~ ਉਹੀ ਕਰਦੇ ਜੋ ਮੈਨੂੰ ਪਸੰਦ
ਖ਼ੁਸ਼ੀ
, ਅੱਯੂ 38:7 ਸਵੇਰ ਦੇ ਤਾਰਿਆਂ ਨੇ ~ ਨਾਲ ਜੈਕਾਰਾ
ਜ਼ਬੂ 1:2 ਯਹੋਵਾਹ ਦੇ ਕਾਨੂੰਨ ਤੋਂ ~ ਹੁੰਦੀ
ਜ਼ਬੂ 37:4 ਯਹੋਵਾਹ ਤੋਂ ਅਪਾਰ ~ ਪਾ
ਜ਼ਬੂ 40:8 ਇੱਛਾ ਪੂਰੀ ਕਰ ਕੇ ~ ਮਿਲਦੀ
ਜ਼ਬੂ 100:2 ~ ਨਾਲ ਯਹੋਵਾਹ ਦੀ ਸੇਵਾ ਕਰੋ
ਜ਼ਬੂ 137:6 ~ ਦਾ ਸਭ ਤੋਂ ਵੱਡਾ ਕਾਰਨ ਸਮਝਾਂ
ਜ਼ਬੂ 147:1 ਉਸ ਦੀ ਮਹਿਮਾ ਕਰ ਕੇ ~ ਹੁੰਦੀ
ਉਪ 8:15 ਚੰਗਾ ਕਿ ਖਾਵੇ-ਪੀਵੇ ਅਤੇ ~ ਮਨਾਵੇ
ਹਿਜ਼ 18:32 ਮੈਨੂੰ ਕਿਸੇ ਦੀ ਮੌਤ ਤੋਂ ~ ਨਹੀਂ ਹੁੰਦੀ
ਲੂਕਾ 15:7 ਸਵਰਗ ਵਿਚ ਜਿੰਨੀ ~ ਪਾਪੀ ਦੇ ਤੋਬਾ ਕਰਨ
ਯੂਹੰ 16:22 ਕੋਈ ਵੀ ਤੁਹਾਡੀ ~ ਨਹੀਂ ਖੋਹੇਗਾ
ਰਸੂ 20:35 ਲੈਣ ਨਾਲੋਂ ਦੇਣ ਵਿਚ ਜ਼ਿਆਦਾ ~
ਰੋਮੀ 5:3 ਮੁਸੀਬਤਾਂ ਸਹਿੰਦੇ ਹੋਏ ਵੀ ~ ਮਨਾਈਏ
ਰੋਮੀ 7:22 ਪਰਮੇਸ਼ੁਰ ਦੇ ਕਾਨੂੰਨ ਤੋਂ ~ ਹੁੰਦੀ
ਰੋਮੀ 12:15 ~ ਮਨਾਉਣ ਵਾਲਿਆਂ ਨਾਲ ~ ਮਨਾਓ
ਰੋਮੀ 15:13 ਪਰਮੇਸ਼ੁਰ ਤੁਹਾਨੂੰ ਭਰਪੂਰ ~ ਅਤੇ ਸ਼ਾਂਤੀ
2 ਕੁਰਿੰ 9:7 ਪਰਮੇਸ਼ੁਰ ~ ਨਾਲ ਦੇਣ ਵਾਲੇ ਨੂੰ ਪਿਆਰ
ਅਫ਼ 1:5 ਉਸ ਨੇ ਆਪਣੀ ~ ਅਤੇ ਇੱਛਾ ਮੁਤਾਬਕ
1 ਥੱਸ 1:6 ~ ਜੋ ਪਵਿੱਤਰ ਸ਼ਕਤੀ ਦੁਆਰਾ ਮਿਲਦੀ
ਇਬ 12:2 ਸਾਮ੍ਹਣੇ ਜੋ ~ ਰੱਖੀ ਗਈ, ਉਸ ਨੇ ਮੌਤ ਸਹੀ
3 ਯੂਹੰ 4 ~ ਦੀ ਗੱਲ ਕਿ ਬੱਚੇ ਸੱਚਾਈ ਉੱਤੇ ਚੱਲ ਰਹੇ
ਖ਼ੁਸ਼ੀ-ਖ਼ੁਸ਼ੀ
, ਕੂਚ 19:8 ਅਸੀਂ ਉਹ ਸਭ ਕੁਝ ~ ਕਰਾਂਗੇ
1 ਇਤਿ 28:9 ~ ਪਰਮੇਸ਼ੁਰ ਦੀ ਸੇਵਾ ਕਰ
ਜ਼ਬੂ 27:4 ਮੈਂ ਉਸ ਦੇ ਮੰਦਰ ਨੂੰ ~ ਤੱਕਾਂ
ਜ਼ਬੂ 110:3 ਲੋਕ ਆਪਣੇ ਆਪ ਨੂੰ ~ ਪੇਸ਼ ਕਰਨਗੇ
ਉਪ 2:24 ~ ਮਿਹਨਤ ਕਰੇ
ਲੂਕਾ 8:13 ਬਚਨ ਨੂੰ ~ ਮੰਨ ਲੈਂਦੇ ਹਨ
1 ਪਤ 5:2 ਭੇਡਾਂ ਦੀ ਦੇਖ-ਭਾਲ ~ ਕਰੋ
ਖੁਰਲੀ
, ਲੂਕਾ 2:7 ਉਸ ਨੂੰ ~ ਵਿਚ ਲੰਮਾ ਪਾ ਦਿੱਤਾ
ਖੁੱਲ੍ਹਾ ਦਿਲ
, ਕਹਾ 11:24 ਜੋ ~ ਨਾਲ ਦਿੰਦਾ, ਉਸ ਨੂੰ ਹੋਰ ਮਿਲਦਾ
ਯਾਕੂ 1:5 ਪਰਮੇਸ਼ੁਰ ਸਾਰਿਆਂ ਨੂੰ ~ ਨਾਲ ਦਿੰਦਾ ਹੈ
ਖੁੱਲ੍ਹੇ ਹੱਥੀਂ
, ਬਿਵ 15:8 ~ ਉਧਾਰ ਦਿਓ
ਖੁੱਲ੍ਹੇ ਦਿਲ ਵਾਲਾ
, ਕਹਾ 11:25 ~ ਵਧੇ-ਫੁੱਲੇਗਾ
1 ਤਿਮੋ 6:18 ~ ਬਣਨ ਅਤੇ ਸਾਂਝਾ ਕਰਨ ਲਈ
ਖ਼ੂਨ
, ਉਤ 9:4 ਮਾਸ ~ ਸਣੇ ਨਹੀਂ ਖਾਣਾ
ਕੂਚ 20:13 ਤੂੰ ~ ਨਾ ਕਰ
ਲੇਵੀ 7:26 ਤੂੰ ਹਰਗਿਜ਼ ~ ਨਾ ਖਾਈਂ
ਲੇਵੀ 17:11 ਜੀਉਂਦੇ ਪ੍ਰਾਣੀ ਦੀ ਜਾਨ ~ ਵਿਚ ਹੈ
ਲੇਵੀ 17:13 ~ ਡੋਲ੍ਹ ਦੇਵੇ ਅਤੇ ਮਿੱਟੀ ਪਾਵੇ
ਜ਼ਬੂ 72:14 ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ~ ਅਨਮੋਲ
ਹਿਜ਼ 3:18 ਮੈਂ ਤੇਰੇ ਤੋਂ ਉਸ ਦੇ ~ ਦਾ ਲੇਖਾ ਲਵਾਂਗਾ
ਮੱਤੀ 9:20 ਜਿਸ ਦੇ 12 ਸਾਲਾਂ ਤੋਂ ~ ਵਹਿ ਰਿਹਾ
ਮੱਤੀ 27:25 ਇਸ ਦਾ ~ ਸਾਡੇ ਸਿਰ ਅਤੇ ਸਾਡੇ ਬੱਚਿਆਂ
ਰਸੂ 15:29 ~ ਤੋਂ ਦੂਰ ਰਹੋ
ਰਸੂ 20:28 ਆਪਣੇ ਪੁੱਤਰ ਦੇ ~ ਨਾਲ ਖ਼ਰੀਦਿਆ
1 ਯੂਹੰ 1:7 ਯਿਸੂ ਦਾ ~ ਸਾਡੇ ਪਾਪਾਂ ਨੂੰ ਧੋ ਦਿੰਦਾ
ਪ੍ਰਕਾ 18:24 ਪਵਿੱਤਰ ਸੇਵਕਾਂ ਦਾ ~ ਪਾਇਆ ਗਿਆ
ਖ਼ੂਨ-ਖ਼ਰਾਬਾ
, ਉਤ 6:11 ਧਰਤੀ ਉੱਤੇ ~ ਹੋ ਰਿਹਾ ਸੀ
ਜ਼ਬੂ 5:6 ਯਹੋਵਾਹ ~ ਕਰਨ ਵਾਲਿਆਂ ਤੋਂ ਘਿਣ
ਖ਼ੂਨ ਦਾ ਦੋਸ਼ੀ
, ਗਿਣ 35:6 ਜਿੱਥੇ ~ ਭੱਜ ਕੇ ਪਨਾਹ ਲੈ ਸਕੇ
ਖ਼ੂਬਸੂਰਤ
, ਹਿਜ਼ 28:17 ~ ਹੋਣ ਕਰਕੇ ਦਿਲ ਘਮੰਡੀ ਹੋ ਗਿਆ
ਖੇਡ
, ਕਹਾ 10:23 ਮੂਰਖ ਸ਼ਰਮਨਾਕ ਕੰਮ ਨੂੰ ~ ਸਮਝਦਾ
ਖੇਤ
, ਮੱਤੀ 13:38 ~ ਦੁਨੀਆਂ ਹੈ
ਯੂਹੰ 4:35 ~ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ
1 ਕੁਰਿੰ 3:9 ਤੁਸੀਂ ਹੀ ਪਰਮੇਸ਼ੁਰ ਦਾ ~ ਹੋ
ਖੋਖਲੇ
, ਅਫ਼ 4:17 ਮਨ ਦੇ ~ ਵਿਚਾਰਾਂ ਮੁਤਾਬਕ
ਖੋਜ
, ਯਸਾ 55:6 ਯਹੋਵਾਹ ਦੀ ~ ਕਰੋ ਜਦ ਤਕ ਮਿਲ ਸਕਦਾ
ਦਾਨੀ 12:4 ਬਹੁਤ ਸਾਰੇ ਧਿਆਨ ਨਾਲ ~ ਕਰਨਗੇ
1 ਪਤ 1:10 ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ~
ਖੋਰਸ
, ਅਜ਼ 6:3 ਰਾਜਾ ~: ਇਸ ਭਵਨ ਨੂੰ ਦੁਬਾਰਾ ਬਣਾਇਆ
ਯਸਾ 45:1 ਚੁਣੇ ਹੋਏ ~ ਨੂੰ, ਜਿਸ ਦਾ ਸੱਜਾ ਹੱਥ
ਖੋਲ੍ਹਣਾ
, ਜ਼ਬੂ 62:8 ਉਸ ਦੇ ਸਾਮ੍ਹਣੇ ਆਪਣੇ ਦਿਲ ~ ਦਿਓ
ਮੱਤੀ 18:18 ਤੁਸੀਂ ਧਰਤੀ ਉੱਤੇ ਜੋ ~
ਖ਼ੌਫ਼
, ਜ਼ਬੂ 91:5 ਰਾਤ ਨੂੰ ਕਿਸੇ ਦਾ ~ ਨਹੀਂ ਹੋਵੇਗਾ
ਕਹਾ 29:25 ਇਨਸਾਨਾਂ ਦਾ ~ ਇਕ ਫੰਦਾ
ਖ਼ੌਫ਼ਨਾਕ
, ਇਬ 10:31 ਪਰਮੇਸ਼ੁਰ ਦੇ ਹੱਥੋਂ ਸਜ਼ਾ ਕਿੰਨੀ ~ ਗੱਲ
ਗ
ਗ਼ਹੈਨਾ
, ਮੱਤੀ 10:28 ਤੁਹਾਨੂੰ ~ ਵਿਚ ਨਾਸ਼ ਕਰ ਸਕਦਾ ਹੈ
ਗੰਜਾ
, ਲੇਵੀ 13:40 ਜੇ ਆਦਮੀ ~ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੈ
ਲੇਵੀ 21:5 ਉਹ ਆਪਣੇ ਸਿਰ ~ ਨਾ ਕਰਾਉਣ
ਗੰਜਿਆ
, 2 ਰਾਜ 2:23 ਓਏ ~, ਚੜ੍ਹ ਜਾ!
ਗੰਦ
, 1 ਕੁਰਿੰ 4:13 ਸਾਨੂੰ ਦੁਨੀਆਂ ਦਾ ~ ਸਮਝਿਆ ਜਾਂਦਾ
ਗੰਦਗੀ
, 2 ਕੁਰਿੰ 7:1 ਸਾਰੀ ~ ਤੋਂ ਆਪਣੇ ਆਪ ਨੂੰ ਸ਼ੁੱਧ
ਗੰਦ-ਮੰਦ
, ਕੁਲੁ 3:5 ਲਾਲਸਾਵਾਂ, ਹਰਾਮਕਾਰੀ ਅਤੇ ~
ਗੰਦਾ
, ਅਫ਼ 5:4 ਨਾ ਬੇਹੂਦਾ ਗੱਲਾਂ ਤੇ ਨਾ ~ ਮਜ਼ਾਕ ਕਰੋ
ਗੰਦੇ-ਮੰਦੇ ਕੰਮ
, ਰੋਮੀ 1:24 ਉਹ ~ ਕਰ ਕੇ, ਸਰੀਰਾਂ ਦਾ ਨਿਰਾਦਰ
ਗਧਾ
, ਜ਼ਕ 9:9 ਤੇਰਾ ਰਾਜਾ ~ ਉੱਤੇ ਸਵਾਰ
ਗਧੀ
, ਗਿਣ 22:28 ਯਹੋਵਾਹ ਨੇ ~ ਨੂੰ ਬੋਲਣ ਲਾ ਦਿੱਤਾ
ਗਮ
, ਜ਼ਬੂ 31:10 ਮੇਰੀ ਜ਼ਿੰਦਗੀ ~ ਨਾਲ ਭਰੀ ਹੋਈ
ਰੋਮੀ 9:2 ਮੇਰਾ ਦਿਲ ~ ਨਾਲ ਭਰਿਆ ਹੈ
ਗਮਲੀਏਲ
, ਰਸੂ 22:3 ~ ਦੇ ਚਰਨਾਂ ਵਿਚ ਸਿੱਖਿਆ
ਗਮੋਰਾ
, ਉਤ 19:24 ~ ਉੱਤੇ ਗੰਧਕ ਅਤੇ ਅੱਗ
ਗਰਭ
, ਕੂਚ 23:26 ਔਰਤਾਂ ਦਾ ~ ਨਹੀਂ ਡਿਗੇਗਾ
ਗਰਭਵਤੀ
, ਕੂਚ 21:22 ~ ਔਰਤ ਜ਼ਖ਼ਮੀ ਹੋ ਜਾਂਦੀ ਹੈ
1 ਥੱਸ 5:3 ਜਿਵੇਂ ~ ਤੀਵੀਂ ਨੂੰ ਅਚਾਨਕ ਪੀੜਾਂ ਲੱਗਦੀਆਂ
ਗਰਮ ਸੁਭਾਅ ਵਾਲਾ
, ਕਹਾ 19:19 ~ ਹਰਜਾਨਾ ਭਰੇਗਾ
ਗਰਮੀਆਂ ਦਾ ਮੌਸਮ
, ਮੱਤੀ 24:32 ~ ਆਉਣ ਵਾਲਾ ਹੈ
ਗ਼ਰੀਬ
, 1 ਸਮੂ 2:8 ਉਹੀ ~ ਨੂੰ ਸੁਆਹ ਵਿੱਚੋਂ ਚੁੱਕਦਾ ਹੈ
ਜ਼ਬੂ 9:18 ਪਰਮੇਸ਼ੁਰ ~ ਨੂੰ ਨਹੀਂ ਭੁੱਲੇਗਾ
ਜ਼ਬੂ 69:33 ਯਹੋਵਾਹ ~ ਦੀ ਸੁਣਦਾ ਹੈ
ਕਹਾ 30:9 ~ ਹੋ ਜਾਵਾਂ ਤੇ ਚੋਰੀ ਕਰ ਕੇ ਉਸ ਦੀ ਬਦਨਾਮੀ
ਲੂਕਾ 4:18 ~ ਨੂੰ ਖ਼ੁਸ਼ ਖ਼ਬਰੀ ਸੁਣਾਵਾਂ
ਯੂਹੰ 12:8 ~ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ
2 ਕੁਰਿੰ 6:10 ~, ਪਰ ਬਹੁਤਿਆਂ ਨੂੰ ਅਮੀਰ ਬਣਾਉਂਦੇ
2 ਕੁਰਿੰ 8:2 ਇੰਨੇ ~ ਹੁੰਦੇ ਹੋਏ ਵੀ ਖ਼ੁਸ਼ੀ-ਖ਼ੁਸ਼ੀ ਦਾਨ
2 ਕੁਰਿੰ 8:9 ਮਸੀਹ ਤੁਹਾਡੀ ਖ਼ਾਤਰ ~ ਬਣਿਆ
ਗਲਾ 2:10 ਅਸੀਂ ~ ਭਰਾਵਾਂ ਦਾ ਧਿਆਨ ਰੱਖੀਏ
ਗ਼ਰੀਬੀ
, ਕਹਾ 30:8 ਮੈਨੂੰ ਨਾ ~ ਦੇ, ਨਾ ਦੌਲਤ ਦੇ
ਗੱਲ
, ਕਹਾ 25:11 ਸਹੀ ਸਮੇਂ ਤੇ ਕਹੀ ਗਈ ~
ਗਲਗਥਾ
, ਯੂਹੰ 19:17 ਖੋਪੜੀ ਦੀ ਜਗ੍ਹਾ, ਇਬਰਾਨੀ ਵਿਚ ~
ਗ਼ਲਤ
, 1 ਕੁਰਿੰ 9:18 ਆਪਣੇ ਅਧਿਕਾਰ ਦਾ ~ ਇਸਤੇਮਾਲ ਨਾ
2 ਥੱਸ 3:6 ਭਰਾ ਤੋਂ ਦੂਰ ਰਹੋ ਜਿਹੜਾ ~ ਤਰੀਕੇ ਨਾਲ ਚੱਲਦਾ
ਗ਼ਲਤੀ
, ਜ਼ਬੂ 40:12 ~ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਜ਼ਿਆਦਾ
ਜ਼ਬੂ 130:3 ਜੇ ਤੂੰ ~ ਦੇਖਦਾ ਰਹਿੰਦਾ
ਯਾਕੂ 3:2 ਅਸੀਂ ਸਾਰੇ ਕਈ ਵਾਰ ~ ਕਰਦੇ ਹਾਂ
ਗੱਲਾਂ
, ਕਹਾ 14:23 ~ ਮਾਰਨ ਨਾਲ ਤੰਗੀ ਆ ਘੇਰਦੀ
ਰਸੂ 15:32 ਆਪਣੀਆਂ ~ ਨਾਲ ਭਰਾਵਾਂ ਨੂੰ ਹੌਸਲਾ ਦਿੱਤਾ
ਗੱਲ੍ਹ
, ਮੱਤੀ 5:39 ਤੇਰੀ ਸੱਜੀ ~ ʼਤੇ ਥੱਪੜ ਮਾਰੇ
ਗਵਾਹ
, ਬਿਵ 19:15 ਦੋ ਜਾਂ ਤਿੰਨ ~ ਦੇ ਬਿਆਨ
ਯਸਾ 43:10 ਤੁਸੀਂ ਮੇਰੇ ~ ਹੋ, ਯਹੋਵਾਹ ਐਲਾਨ
ਮੱਤੀ 18:16 ਦੋ ਜਾਂ ਤਿੰਨ ~ ਦੇ ਬਿਆਨ
ਪ੍ਰਕਾ 1:5 ਯਿਸੂ ਮਸੀਹ ਵਫ਼ਾਦਾਰ ~ ਹੈ
ਪ੍ਰਕਾ 11:3 ਦੋ ~ ਨੂੰ 1,260 ਦਿਨ ਭਵਿੱਖਬਾਣੀ ਕਰਨ
ਗਵਾਹੀ
, ਲੇਵੀ 5:1 ਉਹ ਗਵਾਹ ਹੈ ਪਰ ~ ਨਹੀਂ ਦਿੰਦਾ
ਮੱਤੀ 24:14 ~ ਦੇਣ ਲਈ ਰਾਜ ਦਾ ਪ੍ਰਚਾਰ
ਯੂਹੰ 7:7 ਦੁਨੀਆਂ ਨਫ਼ਰਤ ਕਰਦੀ ਹੈ ਕਿਉਂਕਿ ਮੈਂ ~ ਦਿੰਦਾ
ਯੂਹੰ 18:37 ਤਾਂਕਿ ਮੈਂ ਸੱਚਾਈ ਬਾਰੇ ~ ਦੇ ਸਕਾਂ
ਰਸੂ 1:8 ਮੇਰੇ ਬਾਰੇ ~ ਦਿਓਗੇ
ਰਸੂ 10:42 ਹੁਕਮ ਦਿੱਤਾ ਕਿ ਚੰਗੀ ਤਰ੍ਹਾਂ ~ ਦੇਈਏ
ਰਸੂ 28:23 ਰਾਜ ਬਾਰੇ ਚੰਗੀ ਤਰ੍ਹਾਂ ~ ਦਿੰਦਾ
ਪ੍ਰਕਾ 12:17 ਜਿਨ੍ਹਾਂ ਨੂੰ ਯਿਸੂ ਬਾਰੇ ~ ਦੇਣ ਦਾ ਕੰਮ
ਗੜਬੜੀ
, 1 ਕੁਰਿੰ 14:33 ਪਰਮੇਸ਼ੁਰ ~ ਦਾ ਨਹੀਂ, ਸਗੋਂ ਸ਼ਾਂਤੀ ਦਾ
ਗਾਉਣਾ
, ਜ਼ਬੂ 96:1 ਯਹੋਵਾਹ ਲਈ ਇਕ ਨਵਾਂ ਗੀਤ ~
ਗਾਇਕ
, 1 ਇਤਿ 15:16 ਦਾਊਦ ਨੇ ~ ਨਿਯੁਕਤ ਕਰਨ
ਗਾਰੰਟੀ
, ਰਸੂ 17:31 ਉਸ ਨੂੰ ਜੀਉਂਦਾ ਕਰ ਕੇ ~ ਦਿੱਤੀ
ਗਾਲ਼ੀ-ਗਲੋਚ
, ਅਫ਼ 4:31 ਕ੍ਰੋਧ, ਚੀਕ-ਚਿਹਾੜਾ, ~
ਗਿਆਨ
, ਕਹਾ 1:7 ਯਹੋਵਾਹ ਦਾ ਡਰ ~ ਦੀ ਸ਼ੁਰੂਆਤ
ਕਹਾ 2:10 ~ ਤੇਰੇ ਜੀਅ ਨੂੰ ਚੰਗਾ ਲੱਗੇਗਾ
ਕਹਾ 24:5 ~ ਨਾਲ ਆਦਮੀ ਆਪਣੀ ਤਾਕਤ
ਯਸਾ 5:13 ~ ਦੀ ਕਮੀ ਕਰਕੇ ਗ਼ੁਲਾਮੀ ਵਿਚ
ਯਸਾ 11:9 ਧਰਤੀ ਯਹੋਵਾਹ ਦੇ ~ ਨਾਲ ਭਰੀ
ਦਾਨੀ 12:4 ਸੱਚਾ ~ ਬਹੁਤ ਵਧ ਜਾਵੇਗਾ
ਮਲਾ 2:7 ਪੁਜਾਰੀ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦੇ ~ ਦੀਆਂ
ਲੂਕਾ 11:52 ਤੁਸੀਂ ~ ਦੇ ਦਰਵਾਜ਼ੇ ਦੀ ਚਾਬੀ ਦੱਬੀ ਬੈਠੇ
1 ਕੁਰਿੰ 8:1 ~ ਕਰਕੇ ਇਨਸਾਨ ਘਮੰਡ ਨਾਲ ਫੁੱਲ
ਗਿਆਨਵਾਨ
, ਲੂਕਾ 10:21 ਇਹ ਗੱਲਾਂ ~ ਤੋਂ ਲੁਕਾਈ ਰੱਖੀਆਂ
ਗਿਣਨਾ
, ਜ਼ਬੂ 90:12 ਸਾਨੂੰ ਜ਼ਿੰਦਗੀ ਦੇ ਦਿਨ ~ ਸਿਖਾ
ਲੂਕਾ 22:37 ਉਹ ਅਪਰਾਧੀਆਂ ਵਿਚ ~ ਗਿਆ
ਗਿਦਾਊਨ
, ਨਿਆ 7:20 ਯਹੋਵਾਹ ਦੀ ਤਲਵਾਰ ਤੇ ~ ਦੀ
ਗਿਬਓਨ
, ਯਹੋ 9:3 ~ ਦੇ ਵਾਸੀਆਂ ਨੇ ਵੀ ਸੁਣਿਆ
ਗੀਤ
, ਨਹ 12:46 ਉਸਤਤ ਤੇ ਧੰਨਵਾਦ ਦੇ ~
ਜ਼ਬੂ 98:1 ਯਹੋਵਾਹ ਲਈ ਇਕ ਨਵਾਂ ~ ਗਾਓ
ਮੱਤੀ 26:30 ਮਹਿਮਾ ਦੇ ~ ਗਾਉਣ ਤੋਂ ਬਾਅਦ ਉਹ ਚਲੇ ਗਏ
ਰਸੂ 16:25 ਪੌਲੁਸ ਤੇ ਸੀਲਾਸ ਮਹਿਮਾ ਦੇ ~ ਗਾ ਰਹੇ
ਗੁਆਚਣਾ
, ਜ਼ਬੂ 119:176 ਮੈਂ ~ ਭੇਡ ਵਾਂਗ ਭਟਕ ਗਿਆ
ਹਿਜ਼ 34:4 ਤੁਸੀਂ ~ ਨੂੰ ਲੱਭਣ ਨਹੀਂ ਗਏ
ਲੂਕਾ 15:24 ਮੇਰਾ ਪੁੱਤਰ ~ ਗਿਆ ਸੀ, ਪਰ ਹੁਣ ਲੱਭ
ਗੁਆਂਢੀ
, ਲੂਕਾ 10:27 ~ ਨੂੰ ਉਵੇਂ ਪਿਆਰ, ਜਿਵੇਂ ਆਪਣੇ ਆਪ
ਲੂਕਾ 10:36 ਕਿਸ ਨੇ ਆਪਣੇ ਆਪ ਨੂੰ ~ ਸਾਬਤ ਕੀਤਾ
ਗੁਸਤਾਖ਼ੀ
, ਬਿਵ 17:12 ਗੱਲ ਨਾ ਸੁਣਨ ਦੀ ~
1 ਸਮੂ 15:23 ~ ਕਰਨੀ, ਮੂਰਤੀ-ਪੂਜਾ ਕਰਨ ਦੇ ਬਰਾਬਰ
ਜ਼ਬੂ 19:13 ਆਪਣੇ ਸੇਵਕ ਨੂੰ ~ ਕਰਨ ਤੋਂ ਰੋਕ
ਕਹਾ 11:2 ਜਿਹੜਾ ~ ਕਰਦਾ
ਗੁੱਸਾ
, ਜ਼ਬੂ 37:8 ~ ਕਰਨੋਂ ਹਟ ਜਾ ਅਤੇ ਕ੍ਰੋਧ
ਜ਼ਬੂ 37:8 ~ ਵਿਚ ਆ ਕੇ ਬੁਰਾ ਕੰਮ ਨਾ ਕਰ
ਜ਼ਬੂ 103:8 ਯਹੋਵਾਹ ਛੇਤੀ ~ ਨਹੀਂ ਕਰਦਾ
ਕਹਾ 14:17 ਛੇਤੀ ~ ਹੋ ਜਾਂਦਾ, ਮੂਰਖਤਾਈ
1 ਕੁਰਿੰ 13:5 ~ ਵਿਚ ਭੜਕਦਾ ਨਹੀਂ
ਅਫ਼ 4:26 ਸੂਰਜ ਡੁੱਬਣ ਤੋਂ ਪਹਿਲਾਂ ~
ਕੁਲੁ 3:8 ਇਹ ਛੱਡ ਦਿਓ: ~, ਗਾਲ਼ੀ-ਗਲੋਚ
ਕੁਲੁ 3:21 ਆਪਣੇ ਬੱਚਿਆਂ ਨੂੰ ~ ਨਾ ਚੜ੍ਹਾਓ
ਗੁੰਗਾ
, ਯਸਾ 35:6 ~ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ
ਮੱਤੀ 15:31 ~ ਬੋਲਣ ਲੱਗ ਪਏ ਸਨ
ਗੁਜ਼ਾਰਸ਼
, ਫਿਲੇ 9 ਪਿਆਰ ਦਾ ਵਾਸਤਾ ਦੇ ਕੇ ~ ਕਰਦਾ
ਗੁਣ
, ਰੋਮੀ 1:20 ਉਸ ਦੇ ਅਣਦੇਖੇ ~ ਸਾਫ਼-ਸਾਫ਼ ਦਿਖਾਈ ਦੇ
ਰੋਮੀ 3:23 ਪਰਮੇਸ਼ੁਰ ਦੇ ਸ਼ਾਨਦਾਰ ~ ਜ਼ਾਹਰ ਕਰਨ ਵਿਚ
ਗਲਾ 5:22 ਇਹ ~ ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ
ਗੁਣਵਾਨ
, ਕਹਾ 31:29 ~ ਔਰਤਾਂ ਬਹੁਤ, ਤੂੰ ਸਾਰੀਆਂ ਨਾਲੋਂ ਵੱਧ
ਗੁਣੇ
, ਜ਼ਬੂ 22:18 ਉਹ ਮੇਰੇ ਕੱਪੜਿਆਂ ʼਤੇ ~ ਪਾਉਂਦੇ ਹਨ
ਗੁਨਾਹ
, ਯਸਾ 53:5 ਉਸ ਨੂੰ ਸਾਡੇ ~ ਕਰਕੇ ਕੁਚਲਿਆ ਗਿਆ
ਗੁਪਤ
, ਜ਼ਬੂ 91:1 ਅੱਤ ਮਹਾਨ ਦੀ ~ ਜਗ੍ਹਾ ਵਿਚ ਵੱਸਦਾ
ਲੂਕਾ 8:17 ~ ਗੱਲ ਨਹੀਂ ਜੋ ਜ਼ਾਹਰ ਨਹੀਂ ਕੀਤੀ
ਗੁਮਰਾਹ
, ਮੱਤੀ 24:24 ਚੁਣੇ ਹੋਇਆਂ ਨੂੰ ਵੀ ~ ਕਰਨ
ਗ਼ੁਲਾਮ
, ਕਹਾ 22:7 ਉਧਾਰ ਲੈਣ ਵਾਲਾ ਦੇਣ ਵਾਲੇ ਦਾ ~
ਯੂਹੰ 8:34 ਜੋ ਪਾਪ ਕਰਦਾ ਹੈ ਉਹ ਪਾਪ ਦਾ ~ ਹੈ
1 ਕੁਰਿੰ 6:12 ਮੈਂ ~ ਨਹੀਂ ਬਣਾਂਗਾ
ਗ਼ੁਲਾਮੀ
, 1 ਕੁਰਿੰ 7:23 ਇਨਸਾਨਾਂ ਦੀ ~ ਕਰਨੀ ਛੱਡ ਦਿਓ
ਗੇਹਾਜੀ
, 2 ਰਾਜ 5:20 ~ ਨੇ ਸੋਚਿਆ: ਮੈਂ ਭੱਜ ਕੇ ਉਸ ਦੇ
ਗ਼ੈਰ ਆਦਮੀ / ਤੀਵੀਂ
, 1 ਕੁਰਿੰ 6:9 ~ ਨਾਲ ਸੰਬੰਧ ਰੱਖਣ ਵਾਲੇ
ਗ਼ੈਰ-ਕੁਦਰਤੀ
, ਲੇਵੀ 18:23 ਜਾਨਵਰ ਨਾਲ ਸਰੀਰਕ ਸੰਬੰਧ ~
ਰੋਮੀ 1:26 ਤੀਵੀਆਂ ਨੇ ਆਪਸ ਵਿਚ ਸਰੀਰਕ ਸੰਬੰਧ ਜੋ ~
ਯਹੂ 7 ~ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ
ਗੋਤ
, ਉਤ 49:28 ਇਨ੍ਹਾਂ ਤੋਂ ਇਜ਼ਰਾਈਲ ਦੇ 12 ~ ਬਣੇ
ਗੋਦਨੇ
, ਲੇਵੀ 19:28 ਸਰੀਰ ਉੱਤੇ ~ ਨਾ ਗੁੰਦਵਾਓ
ਗੋਲਿਅਥ
, 1 ਸਮੂ 17:4 ਯੋਧਾ, ਉਸ ਦਾ ਨਾਂ ~ ਸੀ
ਘ
ਘੱਟ ਪੜ੍ਹੇ-ਲਿਖੇ
, ਰਸੂ 4:13 ਯੂਹੰਨਾ, ~ ਅਤੇ ਆਮ ਆਦਮੀ
ਘਬਰਾਉਣਾ
, ਯਸਾ 28:16 ਨਿਹਚਾ ਕਰਨ ਵਾਲਾ ਨਹੀਂ ~
ਯਸਾ 41:10 ਨਾ ~ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ।
ਪ੍ਰਕਾ 2:10 ਕਸ਼ਟ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ~ ਨਾ
ਘਮੰਡ
, ਕਹਾ 8:13 ਖ਼ੁਦ ਨੂੰ ਉੱਚਾ ਚੁੱਕਣ ਅਤੇ ~ ਤੋਂ ਨਫ਼ਰਤ
ਕਹਾ 16:5 ~ ਤੋਂ ਯਹੋਵਾਹ ਨੂੰ ਘਿਣ
ਘਰ
, 2 ਸਮੂ 7:13 ਉਹੀ ਮੇਰੇ ਨਾਂ ਲਈ ਇਕ ~ ਬਣਾਵੇਗਾ
ਜ਼ਬੂ 27:4 ਮੈਂ ਯਹੋਵਾਹ ਦੇ ~ ਵੱਸਾਂ
ਜ਼ਬੂ 101:2 ਮੈਂ ਆਪਣੇ ~ ਵਿਚ ਖਰੇ ਮਨ ਨਾਲ ਚੱਲਾਂਗਾ
ਜ਼ਬੂ 127:1 ਜੇ ਯਹੋਵਾਹ ~ ਨਾ ਬਣਾਵੇ
ਯਸਾ 56:7 ਕੌਮਾਂ ਲਈ ਪ੍ਰਾਰਥਨਾ ਦਾ ~ ਕਹਾਵੇਗਾ
ਯਸਾ 65:21 ~ ਬਣਾਉਣਗੇ ਅਤੇ ਵੱਸਣਗੇ
ਲੂਕਾ 2:49 ਮੈਂ ਆਪਣੇ ਪਿਤਾ ਦੇ ~ ਹੀ ਹੋਵਾਂਗਾ
ਯੂਹੰ 2:16 ਮੇਰੇ ਪਿਤਾ ਦੇ ~ ਨੂੰ ਮੰਡੀ ਨਾ ਬਣਾਓ
ਯੂਹੰ 14:2 ਮੇਰੇ ਪਿਤਾ ਦੇ ~ ਵਿਚ ਬਹੁਤ ਜਗ੍ਹਾ ਹੈ
ਰਸੂ 7:48 ਪਰਮੇਸ਼ੁਰ ਹੱਥਾਂ ਦੇ ਬਣਾਏ ~ ਵਿਚ ਨਹੀਂ
2 ਕੁਰਿੰ 5:1 ਸਵਰਗ ਵਿਚ ਕਦੀ ਨਾ ਢਹਿਣ ਵਾਲਾ ~
ਇਬ 3:4 ਹਰ ~ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ
ਘਰ-ਘਰ
, ਰਸੂ 5:42 ਉਹ ~ ਜਾ ਕੇ ਸਿੱਖਿਆ ਦਿੰਦੇ ਰਹੇ
ਰਸੂ 20:20 ਤੁਹਾਨੂੰ ਖੁੱਲ੍ਹੇ-ਆਮ ਤੇ ~ ਜਾ ਕੇ ਸਿਖਾਉਣ
ਘੱਲਣਾ
, ਯਸਾ 6:8 ਮੈਂ ਹਾਜ਼ਰ ਹਾਂ, ਮੈਨੂੰ ~!
ਘੜਨਾ
, ਜ਼ਬੂ 94:20 ਕਾਨੂੰਨ ਦਾ ਸਹਾਰਾ ਲੈ ਕੇ ਸਾਜ਼ਸ਼ਾਂ ~ ਹਨ
ਘੜੀ
, ਮੱਤੀ 24:36 ਦਿਨ ਜਾਂ ~ ਨੂੰ ਕੋਈ ਨਹੀਂ ਜਾਣਦਾ
ਘਾਹ-ਫੂਸ
, ਯਸਾ 65:25 ਸ਼ੇਰ ਬਲਦ ਵਾਂਗ ~ ਖਾਏਗਾ
ਘਿਣਾਉਣਾ
, ਯੂਹੰ 6:60 ਇਹ ਤਾਂ ਬੜੀ ~ ਗੱਲ ਹੈ; ਕੌਣ
ਘਿਣਾਉਣੀ
, ਗਿਣ 21:5 ਸਾਨੂੰ ਇਸ ~ ਰੋਟੀ ਨਾਲ ਨਫ਼ਰਤ
ਮੱਤੀ 24:15 ਤਬਾਹੀ ਮਚਾਉਣ ਵਾਲੀ ~ ਚੀਜ਼
ਘੀਆ
, ਯੂਨਾ 4:10 ਤੈਨੂੰ ~ ਦੀ ਵੇਲ ʼਤੇ ਇੰਨਾ ਦੁੱਖ ਹੈ
ਘੁੱਟ ਕੇ ਫੜਨਾ
, ਰੋਮੀ 12:9 ਚੰਗੀਆਂ ਗੱਲਾਂ ਨੂੰ ~ ਰੱਖੋ
ਘੁਮਿਆਰ
, ਯਸਾ 64:8 ਅਸੀਂ ਮਿੱਟੀ ਅਤੇ ਤੂੰ ਸਾਡਾ ~ ਹੈਂ
ਰੋਮੀ 9:21 ਕੀ ~ ਨੂੰ ਇਹ ਅਧਿਕਾਰ ਨਹੀਂ
ਘੁਰਨਾ
, ਦਾਨੀ 6:7 ਸ਼ੇਰਾਂ ਦੇ ~ ਵਿਚ ਸੁੱਟ ਦਿੱਤਾ ਜਾਵੇ
ਘੇਰਾ
, ਯਸਾ 40:22 ਜੋ ਧਰਤੀ ਦੇ ~ ਤੋਂ ਉੱਪਰ ਵਾਸ ਕਰਦਾ
ਘੋੜਾ
, ਪ੍ਰਕਾ 6:2 ਚਿੱਟਾ ~ ਅਤੇ ਉਸ ਦੇ ਸਵਾਰ
ਪ੍ਰਕਾ 19:11 ਅਤੇ ਇਕ ਚਿੱਟਾ ~ ਦੇਖਿਆ
ਚ
ਚਸ਼ਮਾ
, ਯਿਰ 2:13 ਮੈਨੂੰ, ਅੰਮ੍ਰਿਤ ਜਲ ਦੇ ~ ਨੂੰ ਤਿਆਗ ਦਿੱਤਾ
ਚੱਖਣਾ
, ਜ਼ਬੂ 34:8 ~ ਅਤੇ ਦੇਖੋ ਕਿ ਯਹੋਵਾਹ ਭਲਾ ਹੈ
ਚੰਗਾ
, ਉਤ 3:5 ਪਰਮੇਸ਼ੁਰ ਵਰਗੇ, ~ ਬੁਰੇ ਦਾ ਗਿਆਨ
ਅੱਯੂ 2:10 ਕੀ ਅਸੀਂ ਪਰਮੇਸ਼ੁਰ ਤੋਂ ~~ ਹੀ ਲਈਏ
ਜ਼ਬੂ 147:3 ਉਹ ਟੁੱਟੇ ਦਿਲ ਵਾਲਿਆਂ ਨੂੰ ~ ਕਰਦਾ
ਕਹਾ 12:18 ਬੁੱਧੀਮਾਨ ਦੀ ਜ਼ਬਾਨ ~ ਕਰ ਦਿੰਦੀ
ਰਸੂ 5:16 ਉਨ੍ਹਾਂ ਸਾਰਿਆਂ ਨੂੰ ~ ਕੀਤਾ ਜਾਂਦਾ ਸੀ
ਰੋਮੀ 5:7 ~ ਇਨਸਾਨ ਲਈ ਕੋਈ ਮਰਨ ਲਈ ਤਿਆਰ
ਰੋਮੀ 7:19 ਮੈਂ ~ ਕੰਮ ਕਰਨੇ ਚਾਹੁੰਦਾ, ਪਰ ਕਰਦਾ ਨਹੀਂ
1 ਕੁਰਿੰ 12:18 ਪਰਮੇਸ਼ੁਰ ਨੂੰ ਜਿਵੇਂ ~ ਲੱਗਿਆ
ਫ਼ਿਲਿ 2:3 ਦੂਸਰਿਆਂ ਨੂੰ ਆਪਣੇ ਨਾਲੋਂ ~ ਸਮਝੋ
ਚਟਾਨ
, ਬਿਵ 32:4 ਉਹ ~ ਹੈ ਤੇ ਉਸ ਦਾ ਹਰ ਕੰਮ ਖਰਾ
ਮੱਤੀ 7:24 ਆਪਣਾ ਘਰ ~ ʼਤੇ ਬਣਾਇਆ
ਚੰਦ
, ਯੋਏ 2:31 ~ ਖ਼ੂਨ ਵਾਂਗ ਲਾਲ ਹੋ ਜਾਵੇਗਾ
ਲੂਕਾ 21:25 ਸੂਰਜ, ~ ਅਤੇ ਤਾਰਿਆਂ ਵਿਚ ਨਿਸ਼ਾਨੀਆਂ
ਚਮੜੀ
, ਅੱਯੂ 33:25 ~ ਬੱਚੇ ਦੀ ~ ਨਾਲੋਂ ਵੀ ਕੋਮਲ ਹੋ
ਚਰਵਾਹਾ
, ਜ਼ਬੂ 23:1 ਯਹੋਵਾਹ ਮੇਰਾ ~ ਹੈ
ਯਸਾ 40:11 ~ ਵਾਂਗ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ
ਹਿਜ਼ 34:2 ~ ਆਪਣਾ ਢਿੱਡ ਭਰਨ ਵਿਚ ਲੱਗੇ ਹੋਏ
ਹਿਜ਼ 37:24 ਦਾਊਦ ਉਨ੍ਹਾਂ ਸਾਰਿਆਂ ਦਾ ਇੱਕੋ ~ ਹੋਵੇਗਾ
ਜ਼ਕ 13:7 ~ ਨੂੰ ਮਾਰ ਅਤੇ ਝੁੰਡ
ਮੱਤੀ 9:36 ਉਹ ਭੇਡਾਂ ਜੋ ~ ਤੋਂ ਬਿਨਾਂ ਹੋਣ
ਯੂਹੰ 10:11 ਮੈਂ ਵਧੀਆ ~ ਆਪਣੀ ਜਾਨ ਦਿੰਦਾ
ਯੂਹੰ 10:14 ਮੈਂ ਵਧੀਆ ~ ਆਪਣੀਆਂ ਭੇਡਾਂ ਨੂੰ ਜਾਣਦਾ
ਯੂਹੰ 10:16 ਇੱਕੋ ਝੁੰਡ ਅਤੇ ਇੱਕੋ ~
ਅਫ਼ 4:11 ਕੁਝ ~ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ