ਜ਼ਬੂਰ 96:1-13

  • “ਯਹੋਵਾਹ ਲਈ ਇਕ ਨਵਾਂ ਗੀਤ ਗਾਓ”

    • ਯਹੋਵਾਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ (4)

    • ਕੌਮਾਂ ਦੇ ਈਸ਼ਵਰ ਨਿਕੰਮੇ ਹਨ (5)

    • ਪਵਿੱਤਰ ਪਹਿਰਾਵਾ ਪਾ ਕੇ ਭਗਤੀ ਕਰੋ (9)

96  ਯਹੋਵਾਹ ਲਈ ਇਕ ਨਵਾਂ ਗੀਤ ਗਾਓ।+ ਹੇ ਸਾਰੀ ਧਰਤੀ ਦੇ ਲੋਕੋ, ਯਹੋਵਾਹ ਲਈ ਗੀਤ ਗਾਓ!+   ਯਹੋਵਾਹ ਲਈ ਗੀਤ ਗਾਓ; ਉਸ ਦੇ ਨਾਂ ਦੀ ਮਹਿਮਾ ਕਰੋ। ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ।+   ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।+   ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ। ਉਹ ਸਾਰੇ ਈਸ਼ਵਰਾਂ ਨਾਲੋਂ ਜ਼ਿਆਦਾ ਸ਼ਰਧਾ ਦੇ ਲਾਇਕ ਹੈ।   ਕੌਮਾਂ ਦੇ ਸਾਰੇ ਈਸ਼ਵਰ ਨਿਕੰਮੇ ਹਨ,+ਪਰ ਯਹੋਵਾਹ ਨੇ ਆਕਾਸ਼ ਬਣਾਇਆ,+   ਉਸ ਦੀ ਹਜ਼ੂਰੀ ਵਿਚ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਹੈ;+ਉਸ ਦੇ ਪਵਿੱਤਰ ਸਥਾਨ ਵਿਚ ਤਾਕਤ ਅਤੇ ਖ਼ੂਬਸੂਰਤੀ ਹੈ।+   ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*ਯਹੋਵਾਹ ਦੀ ਵਡਿਆਈ ਕਰੋ* ਕਿਉਂਕਿ ਉਹ ਮਹਿਮਾਵਾਨ ਅਤੇ ਤਾਕਤਵਰ ਹੈ।+   ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ;+ਉਸ ਦੇ ਵਿਹੜਿਆਂ ਵਿਚ ਨਜ਼ਰਾਨਾ ਲੈ ਕੇ ਆਓ।   ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਦੇ ਅੱਗੇ ਸਿਰ ਨਿਵਾਓ;*ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਥਰ-ਥਰ ਕੰਬ! 10  ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ। ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+ 11  ਆਕਾਸ਼ ਖ਼ੁਸ਼ੀਆਂ ਮਨਾਏ ਅਤੇ ਧਰਤੀ ਜਸ਼ਨ ਮਨਾਏ;ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ;+ 12  ਮੈਦਾਨ ਅਤੇ ਇਸ ਵਿਚਲੀ ਹਰ ਚੀਜ਼ ਖ਼ੁਸ਼ੀਆਂ ਮਨਾਏ।+ ਨਾਲੇ ਜੰਗਲ ਦੇ ਸਾਰੇ ਦਰਖ਼ਤ ਖ਼ੁਸ਼ੀ ਨਾਲ ਯਹੋਵਾਹ ਦੇ ਸਾਮ੍ਹਣੇ ਜੈ-ਜੈ ਕਾਰ ਕਰਨ+ 13  ਕਿਉਂਕਿ ਉਹ ਆ ਰਿਹਾ ਹੈ,*ਹਾਂ, ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ। ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਵਫ਼ਾਦਾਰੀ ਨਾਲ ਕਰੇਗਾ।+

ਫੁਟਨੋਟ

ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
ਜਾਂ, “ਦੀ ਭਗਤੀ ਕਰੋ।”
ਜਾਂ, “ਦੇ ਮੁਕੱਦਮੇ ਦੀ ਪੈਰਵੀ ਕਰੇਗਾ।”
ਜਾਂ, “ਆ ਗਿਆ ਹੈ।”