ਕੁਲੁੱਸੀਆਂ ਨੂੰ ਚਿੱਠੀ 4:1-18

  • ਮਾਲਕਾਂ ਲਈ ਸਲਾਹ (1)

  • “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” (2-4)

  • ਬਾਹਰਲੇ ਲੋਕਾਂ ਨਾਲ ਸਮਝਦਾਰੀ ਨਾਲ ਪੇਸ਼ ਆਓ (5, 6)

  • ਅਖ਼ੀਰ ਵਿਚ ਨਮਸਕਾਰ (7-18)

4  ਮਾਲਕੋ, ਤੁਸੀਂ ਆਪਣੇ ਗ਼ੁਲਾਮਾਂ ਨਾਲ ਸਹੀ ਅਤੇ ਜਾਇਜ਼ ਢੰਗ ਨਾਲ ਪੇਸ਼ ਆਓ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵਰਗ ਵਿਚ ਤੁਹਾਡਾ ਵੀ ਇਕ ਮਾਲਕ ਹੈ।+  ਪ੍ਰਾਰਥਨਾ ਕਰਨ ਵਿਚ ਲੱਗੇ ਰਹੋ+ ਅਤੇ ਇਸ ਮਾਮਲੇ ਵਿਚ ਸਚੇਤ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰੋ।+  ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ+ ਕਿ ਪਰਮੇਸ਼ੁਰ ਆਪਣੇ ਬਚਨ ਦਾ ਪ੍ਰਚਾਰ ਕਰਨ ਲਈ ਰਾਹ ਖੋਲ੍ਹੇ ਤਾਂਕਿ ਅਸੀਂ ਮਸੀਹ ਬਾਰੇ ਪਵਿੱਤਰ ਭੇਤ ਦਾ ਐਲਾਨ ਕਰ ਸਕੀਏ (ਅਸਲ ਵਿਚ ਮੈਂ ਇਸੇ ਕਰਕੇ ਕੈਦ ਵਿਚ ਹਾਂ)+  ਅਤੇ ਇਹ ਵੀ ਪ੍ਰਾਰਥਨਾ ਕਰੋ ਕਿ ਮੈਂ ਇਸ ਭੇਤ ਬਾਰੇ ਸਾਫ਼-ਸਾਫ਼ ਗੱਲ ਕਰ ਸਕਾਂ ਜਿਵੇਂ ਮੈਨੂੰ ਕਰਨੀ ਚਾਹੀਦੀ ਹੈ।  ਬਾਹਰਲੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਸਮਝਦਾਰੀ ਤੋਂ ਕੰਮ ਲਓ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।*+  ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਹਮੇਸ਼ਾ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।+ ਫਿਰ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।+  ਤੁਖੀਕੁਸ+ ਤੁਹਾਨੂੰ ਮੇਰੇ ਬਾਰੇ ਸਭ ਕੁਝ ਦੱਸੇਗਾ ਜਿਹੜਾ ਮੇਰਾ ਪਿਆਰਾ ਭਰਾ ਅਤੇ ਸਾਡੇ ਨਾਲ ਪ੍ਰਭੂ ਦਾ ਵਫ਼ਾਦਾਰ ਸੇਵਕ ਅਤੇ ਦਾਸ ਹੈ।  ਮੈਂ ਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਤਾਂਕਿ ਤੁਹਾਨੂੰ ਸਾਡਾ ਹਾਲ-ਚਾਲ ਪਤਾ ਲੱਗੇ ਅਤੇ ਉਹ ਤੁਹਾਡੇ ਦਿਲਾਂ ਨੂੰ ਦਿਲਾਸਾ ਦੇਵੇ।  ਉਹ ਮੇਰੇ ਵਫ਼ਾਦਾਰ ਅਤੇ ਪਿਆਰੇ ਭਰਾ ਉਨੇਸਿਮੁਸ+ ਨਾਲ ਆ ਰਿਹਾ ਹੈ ਜਿਹੜਾ ਤੁਹਾਡੇ ਇਲਾਕੇ ਦਾ ਹੈ ਅਤੇ ਉਹ ਦੋਵੇਂ ਤੁਹਾਨੂੰ ਇੱਥੇ ਦੀ ਸਾਰੀ ਖ਼ਬਰ ਦੇਣਗੇ। 10  ਕੈਦ ਵਿਚ ਮੇਰੇ ਸਾਥੀ ਅਰਿਸਤਰਖੁਸ+ ਵੱਲੋਂ ਤੁਹਾਨੂੰ ਨਮਸਕਾਰ। ਨਾਲੇ ਬਰਨਾਬਾਸ ਦੇ ਰਿਸ਼ਤੇਦਾਰ ਮਰਕੁਸ+ (ਜਿਸ ਬਾਰੇ ਤੁਹਾਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਹ ਤੁਹਾਡੇ ਕੋਲ ਆਇਆ, ਤਾਂ ਉਸ ਦਾ ਸੁਆਗਤ ਕੀਤਾ ਜਾਵੇ)+ 11  ਅਤੇ ਯਿਸੂ ਉਰਫ਼ ਯੂਸਤੁਸ ਵੱਲੋਂ ਨਮਸਕਾਰ। ਇਹ ਭਰਾ ਉਨ੍ਹਾਂ ਵਿੱਚੋਂ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਸੀ ਅਤੇ ਸਿਰਫ਼ ਇਹੀ ਭਰਾ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਦਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ ਹੈ।* 12  ਮਸੀਹ ਯਿਸੂ ਦੇ ਦਾਸ ਇਪਫ੍ਰਾਸ+ ਵੱਲੋਂ ਨਮਸਕਾਰ ਜਿਹੜਾ ਤੁਹਾਡੇ ਇਲਾਕੇ ਦਾ ਹੈ। ਉਹ ਹਮੇਸ਼ਾ ਤੁਹਾਡੇ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਅੰਤ ਵਿਚ ਸਮਝਦਾਰੀ ਨਾਲ ਮਜ਼ਬੂਤ ਖੜ੍ਹੇ ਰਹੋ ਅਤੇ ਪਰਮੇਸ਼ੁਰ ਦੀ ਇੱਛਾ ਨਾਲ ਸੰਬੰਧਿਤ ਹਰ ਗੱਲ ਉੱਤੇ ਤੁਹਾਡਾ ਭਰੋਸਾ ਪੱਕਾ ਰਹੇ। 13  ਮੈਂ ਇਸ ਗੱਲ ਦੀ ਹਾਮੀ ਭਰਦਾ ਹਾਂ ਕਿ ਉਹ ਤੁਹਾਡੀ ਖ਼ਾਤਰ ਅਤੇ ਲਾਉਦਿਕੀਆ ਅਤੇ ਹੀਏਰਪੁਲਿਸ ਦੇ ਭਰਾਵਾਂ ਦੀ ਖ਼ਾਤਰ ਸਖ਼ਤ ਮਿਹਨਤ ਕਰਦਾ ਹੈ। 14  ਸਾਡੇ ਪਿਆਰੇ ਭਰਾ ਅਤੇ ਹਕੀਮ ਲੂਕਾ+ ਵੱਲੋਂ ਅਤੇ ਦੇਮਾਸ+ ਵੱਲੋਂ ਤੁਹਾਨੂੰ ਨਮਸਕਾਰ। 15  ਮੇਰੇ ਵੱਲੋਂ ਲਾਉਦਿਕੀਆ ਦੇ ਭਰਾਵਾਂ ਨੂੰ ਅਤੇ ਭੈਣ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਨਮਸਕਾਰ।+ 16  ਇਹ ਚਿੱਠੀ ਤੁਹਾਡੇ ਵਿਚ ਪੜ੍ਹੇ ਜਾਣ ਤੋਂ ਬਾਅਦ ਲਾਉਦਿਕੀਆ ਦੀ ਮੰਡਲੀ ਵਿਚ ਵੀ ਇਸ ਨੂੰ ਪੜ੍ਹਨ ਦਾ ਇੰਤਜ਼ਾਮ ਕੀਤਾ ਜਾਵੇ।+ ਜੋ ਚਿੱਠੀ ਉਸ ਮੰਡਲੀ ਨੂੰ ਘੱਲੀ ਗਈ ਹੈ, ਉਹ ਤੁਸੀਂ ਵੀ ਪੜ੍ਹੋ। 17  ਨਾਲੇ ਅਰਖਿਪੁੱਸ+ ਨੂੰ ਕਹੋ: “ਧਿਆਨ ਰੱਖ ਕਿ ਪ੍ਰਭੂ ਦਾ ਚੇਲਾ ਹੋਣ ਦੇ ਨਾਤੇ ਤੂੰ ਸੇਵਾ ਦੀ ਜੋ ਜ਼ਿੰਮੇਵਾਰੀ ਕਬੂਲ ਕੀਤੀ ਹੈ, ਉਸ ਨੂੰ ਪੂਰਾ ਵੀ ਕਰੀਂ।” 18  ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਯਾਦ ਰੱਖੋ ਕਿ ਮੈਂ ਕੈਦ ਵਿਚ ਹਾਂ।+ ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ’ਤੇ ਹੋਵੇ।

ਫੁਟਨੋਟ

ਯੂਨਾ, “ਢੁਕਵੇਂ ਸਮੇਂ ਨੂੰ ਖ਼ਰੀਦੋ।”
ਜਾਂ, “ਹੌਸਲਾ ਅਤੇ ਮਦਦ ਮਿਲੀ ਹੈ।”