ਸਵਾਲ 3
ਬਾਈਬਲ ਕਿਸ ਨੇ ਲਿਖੀ ਸੀ?
“ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ।”
“ਦਾਨੀਏਲ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੇ ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਦਰਸ਼ਣ ਦੇਖੇ। ਫਿਰ ਉਸ ਨੇ ਸੁਪਨੇ ਨੂੰ ਲਿਖ ਲਿਆ ਅਤੇ ਸੁਪਨੇ ਵਿਚ ਦੇਖੀਆਂ ਸਾਰੀਆਂ ਗੱਲਾਂ ਖੋਲ੍ਹ ਕੇ ਲਿਖੀਆਂ।”
“ਜਦੋਂ ਤੁਸੀਂ ਸਾਡੇ ਤੋਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ ਜੋ ਕਿ ਸੱਚ-ਮੁੱਚ ਹੈ।”
“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ . . . ਲਈ ਫ਼ਾਇਦੇਮੰਦ ਹੈ।”
“ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।”