ਜਦੋਂ ਸਾਡੇ ’ਤੇ ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਨਹੀਂ ਪਾਈ ਜਾ ਸਕਦੀ। ਪਰ ਬਾਈਬਲ ਨੇ ਅਣਗਿਣਤ ਲੋਕਾਂ ਦੀ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ, ਬੀਮਾਰੀਆਂ ਤੋਂ ਬਚਣ, ਨਿਰਾਸ਼ਾ ਵਿੱਚੋਂ ਬਾਹਰ ਨਿਕਲਣ ਅਤੇ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਮਦਦ ਕੀਤੀ ਹੈ। ਬਾਈਬਲ ਤੁਹਾਡੀ ਵੀ ਖ਼ੁਸ਼ੀ ਪਾਉਣ ਵਿਚ ਮਦਦ ਕਰ ਸਕਦੀ ਹੈ।