Skip to content


ਬਾਈਬਲ ਤੋਂ ਸਿੱਖੋ

ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!

ਜਦੋਂ ਤੁਸੀਂ ਸਿੱਖੋਗੇ, ਤਾਂ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ, ਜਿਵੇਂ

  • ਮੈਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਪਾ ਸਕਦਾ ਹਾਂ?

  • ਕੀ ਕਦੇ ਬੁਰਾਈ ਅਤੇ ਦੁੱਖ-ਤਕਲੀਫ਼ਾਂ ਖ਼ਤਮ ਹੋਣਗੀਆਂ?

  • ਕੀ ਮੈਂ ਕਦੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲ ਸਕਾਂਗਾ?

  • ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ?

  • ਮੈਂ ਪ੍ਰਾਰਥਨਾ ਕਿਵੇਂ ਕਰਾਂ ਤਾਂਕਿ ਰੱਬ ਮੇਰੀ ਸੁਣੇ?

ਕਿਸੇ ਤੋਂ ਵੀ ਪੈਸੇ ਨਹੀਂ ਲਏ ਜਾਂਦੇ

ਸਿਖਾਉਣ ਦੀ ਕੋਈ ਫ਼ੀਸ ਨਹੀਂ ਹੈ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਮੁਫ਼ਤ ਵਿਚ ਦਿੱਤਾ ਜਾਵੇਗਾ। ਨਾਲੇ ਜੇ ਤੁਸੀਂ ਚਾਹੋ, ਤਾਂ ਤੁਹਾਨੂੰ ਬਾਈਬਲ ਵੀ ਮੁਫ਼ਤ ਵਿਚ ਦਿੱਤੀ ਜਾਵੇਗੀ।

ਤੁਹਾਡੀ ਸਹੂਲਤ ਅਨੁਸਾਰ

ਤੁਸੀਂ ਆਪਣੇ ਸਮੇਂ ਅਤੇ ਜਗ੍ਹਾ ʼਤੇ ਕਿਸੇ ਯਹੋਵਾਹ ਦੇ ਗਵਾਹ ਨਾਲ ਮਿਲ ਕੇ, ਫ਼ੋਨ ʼਤੇ ਜਾਂ ਆਨ-ਲਾਈਨ ਗੱਲ ਕਰ ਸਕਦੇ ਹੋ।

ਕੋਈ ਮਜਬੂਰੀ ਨਹੀਂ

ਤੁਸੀਂ ਕਦੇ ਵੀ ਸਿੱਖਣਾ ਬੰਦ ਕਰ ਸਕਦੇ ਹੋ।

ਬਾਈਬਲ ਤੋਂ ਸਿਖਾਇਆ ਕਿਵੇਂ ਜਾਂਦਾ ਹੈ?

ਯਹੋਵਾਹ ਦਾ ਕੋਈ ਗਵਾਹ ਇਕ-ਇਕ ਕਰ ਕੇ ਬਾਈਬਲ ਦੇ ਵਿਸ਼ਿਆਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰੇਗਾ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਤੁਸੀਂ ਹੌਲੀ-ਹੌਲੀ ਜਾਣ ਸਕੋਗੇ ਕਿ ਬਾਈਬਲ ਕੀ ਸਿਖਾਉਂਦੀ ਹੈ ਅਤੇ ਇਹ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ। ਹੋਰ ਜਾਣਨ ਲਈ ਇਹ ਵੀਡੀਓ ਜਾਂ ਆਮ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਖੋ।

ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਬਾਈਬਲ ਤੋਂ ਸਿਖਾਇਆ ਕਿਵੇਂ ਜਾਂਦਾ ਹੈ?

ਸ਼ੁਰੂ ਦੇ ਪਾਠਾਂ ʼਤੇ ਨਜ਼ਰ ਮਾਰੋ।

ਕੀ ਤੁਸੀਂ ਤਿਆਰ ਹੋ?

ਪਹਿਲੀ ਵਾਰ ਬਾਈਬਲ ਤੋਂ ਸਿੱਖਣ ਲਈ ਕਲਿੱਕ ਕਰੋ।