Skip to content

Skip to table of contents

 ਵਿਛੋੜੇ ਦਾ ਗਮ ਕਿਵੇਂ ਸਹੀਏ?

ਸੋਗ ਕਰਨ ਵਾਲਿਆਂ ਲਈ ਮਦਦ

ਸੋਗ ਕਰਨ ਵਾਲਿਆਂ ਲਈ ਮਦਦ

ਹਾਲ ਹੀ ਦੇ ਸਮੇਂ ਵਿਚ ਮੌਤ ਦਾ ਵਿਛੋੜਾ ਝੱਲ ਰਹੇ ਲੋਕਾਂ ਦੀ ਪੀੜਾ ਬਾਰੇ ਕਾਫ਼ੀ ਖੋਜਬੀਨ ਕੀਤੀ ਗਈ। ਪਰ ਜਿਵੇਂ ਪਿਛਲੇ ਲੇਖਾਂ ਵਿਚ ਗੱਲ ਕੀਤੀ ਗਈ ਸੀ ਕਿ ਅਕਸਰ ਵੱਡੇ-ਵੱਡੇ ਮਾਹਰਾਂ ਦੀ ਸਲਾਹ ਬਾਈਬਲ ਵਿਚ ਪਾਈ ਜਾਂਦੀ ਬੁੱਧ ਨਾਲ ਮੇਲ ਖਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਸਲਾਹ ਕਿਸੇ ਵੀ ਸਮੇਂ ਵਿਚ ਲਾਗੂ ਹੋ ਸਕਦੀ ਹੈ। ਪਰ ਬਾਈਬਲ ਤੋਂ ਸਾਨੂੰ ਸਿਰਫ਼ ਭਰੋਸੇਮੰਦ ਸਲਾਹ ਹੀ ਨਹੀਂ ਮਿਲਦੀ। ਇਸ ਵਿਚ ਉਹ ਜਾਣਕਾਰੀ ਹੈ ਜੋ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲੇਗੀ ਤੇ ਇਸ ਜਾਣਕਾਰੀ ਤੋਂ ਸੋਗ ਕਰਨ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਦਿਲਾਸਾ ਮਿਲ ਸਕਦਾ ਹੈ।

  • ਭਰੋਸਾ ਰੱਖੋ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁੱਖ ਨਹੀਂ ਝੱਲ ਰਹੇ

    ਬਾਈਬਲ ਵਿਚ ਉਪਦੇਸ਼ਕ ਦੀ ਪੋਥੀ 9:5 ਵਿਚ ਲਿਖਿਆ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।” ਉਨ੍ਹਾਂ ਦੀਆਂ “ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।” (ਜ਼ਬੂਰ 146:4, ERV) ਬਾਈਬਲ ਵਿਚ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਗਈ ਹੈ।​—ਯੂਹੰਨਾ 11:11.

  • ਰੱਬ ’ਤੇ ਯਕੀਨ ਰੱਖੋ ਕਿ ਉਹ ਦਿਲਾਸਾ ਦੇਵੇਗਾ

    ਬਾਈਬਲ ਵਿਚ ਜ਼ਬੂਰਾਂ ਦੀ ਪੋਥੀ 34:15 ਵਿਚ ਲਿਖਿਆ ਹੈ ਕਿ ‘ਯਹੋਵਾਹ * ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।’ ਪ੍ਰਾਰਥਨਾ ਸਿਰਫ਼ ਮਨ ਦੀ ਸ਼ਾਂਤੀ ਅਤੇ ਆਪਣੇ ਖ਼ਿਆਲਾਂ ’ਤੇ ਕਾਬੂ ਪਾਉਣ ਦਾ ਜ਼ਰੀਆ ਹੀ ਨਹੀਂ ਹੈ, ਸਗੋਂ ਇਸ ਨਾਲ ਅਸੀਂ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਦੇ ਹਾਂ ਤੇ ਉਹ ਸਾਨੂੰ ਆਪਣੀ ਤਾਕਤ ਰਾਹੀਂ ਦਿਲਾਸਾ ਦਿੰਦਾ ਹੈ।

  • ਵਧੀਆ ਭਵਿੱਖ ਦੀ ਉਮੀਦ ਰੱਖੋ

    ਉਸ ਸਮੇਂ ਦੀ ਕਲਪਨਾ ਕਰੋ ਜਦੋਂ ਮਰ ਚੁੱਕੇ ਲੋਕਾਂ ਨੂੰ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਬਾਈਬਲ ਵਿਚ ਕਈ ਵਾਰ ਇਸ ਸਮੇਂ ਬਾਰੇ ਗੱਲ ਕੀਤੀ ਗਈ ਹੈ। ਇਸ ਵਿਚ ਦੱਸਿਆ ਹੈ ਕਿ ਉਦੋਂ ਰੱਬ ਸਾਡੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:3, 4.

ਬਾਈਬਲ ਵਿਚ ਦੱਸੇ ਪਰਮੇਸ਼ੁਰ, ਯਹੋਵਾਹ, ’ਤੇ ਨਿਹਚਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸੋਗ ਤੋਂ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਣ ਦੀ ਉਮੀਦ ’ਤੇ ਭਰੋਸਾ ਕੀਤਾ ਹੈ। ਮਿਸਾਲ ਲਈ, ਐੱਨ ਦੇ ਵਿਆਹ ਨੂੰ 65 ਸਾਲ ਹੋਏ ਸਨ। ਆਪਣੇ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਨੇ ਕਿਹਾ: “ਬਾਈਬਲ ਤੋਂ ਮੈਨੂੰ ਇਸ ਗੱਲ ਦਾ ਭਰੋਸਾ ਮਿਲਿਆ ਹੈ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁੱਖ ਨਹੀਂ ਝੱਲ ਰਹੇ ਅਤੇ ਰੱਬ ਉਨ੍ਹਾਂ ਸਾਰਿਆਂ ਨੂੰ ਜੀਉਂਦਾ ਕਰੇਗਾ ਜੋ ਉਸ ਦੀ ਯਾਦਾਸ਼ਤ ਵਿਚ ਹਨ। ਜਦੋਂ ਵੀ ਮੈਨੂੰ ਮੇਰੇ ਪਤੀ ਦੀ ਯਾਦ ਆਉਂਦੀ ਹੈ, ਤਾਂ ਮੈਂ ਬਾਈਬਲ ਦੀ ਇਸ ਉਮੀਦ ’ਤੇ ਸੋਚ-ਵਿਚਾਰ ਕਰਦੀ ਹਾਂ। ਇੱਦਾਂ ਕਰਨ ਨਾਲ ਮੈਂ ਆਪਣੇ ਸਭ ਤੋਂ ਵੱਡੇ ਦਰਦ ਨੂੰ ਸਹਿ ਸਕੀ!”

ਟੀਨਾ, ਜਿਸ ਦਾ ਜ਼ਿਕਰ ਪਿਛਲੇ ਲੇਖਾਂ ਵਿਚ ਕੀਤਾ ਗਿਆ ਸੀ, ਕਹਿੰਦੀ ਹੈ: “ਟੀਮੋ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਰੱਬ ਦਾ ਹੱਥ ਦੇਖਿਆ ਹੈ। ਮੈਂ ਦੇਖਿਆ ਕਿ ਯਹੋਵਾਹ ਨੇ ਇਸ ਦੁੱਖ ਦੀ ਘੜੀ ਵਿਚ ਕਦੇ ਵੀ ਮੇਰਾ ਸਾਥ ਨਹੀਂ ਛੱਡਿਆ। ਦੁਬਾਰਾ ਜੀ ਉਠਾਏ ਜਾਣ ਦਾ ਵਾਅਦਾ ਮੇਰੇ ਲਈ ਅਸਲੀ ਹੈ। ਇਸ ਤੋਂ ਮੈਨੂੰ ਤਾਕਤ ਮਿਲਦੀ ਹੈ ਕਿ ਮੈਂ ਉਦੋਂ ਤਕ ਜ਼ਿੰਦਗੀ ਵਿਚ ਅੱਗੇ ਵਧਦੀ ਰਹਾਂ ਤੇ ਹਾਰ ਨਾ ਮੰਨਾਂ ਜਦ ਤਕ ਮੈਂ ਟੀਮੋ ਨੂੰ ਦੁਬਾਰਾ ਨਹੀਂ ਮਿਲ ਲੈਂਦੀ।”

ਲੱਖਾਂ ਹੀ ਲੋਕ ਉੱਪਰ ਜ਼ਿਕਰ ਕੀਤੇ ਗਏ ਲੋਕਾਂ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਹਿੰਦੇ ਹਨ ਕਿ ਬਾਈਬਲ ਦੀਆਂ ਗੱਲਾਂ ਭਰੋਸੇਯੋਗ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੀਆਂ ਗੱਲਾਂ ਅਤੇ ਵਾਅਦੇ ਖ਼ਿਆਲੀ ਕਹਾਣੀਆਂ ਹਨ, ਤਾਂ ਕਿਉਂ ਨਾ ਤੁਸੀਂ ਆਪ ਇਨ੍ਹਾਂ ਦੀ ਜਾਂਚ ਕਰ ਕੇ ਦੇਖੋ। ਤੁਸੀਂ ਦੇਖੋਗੇ ਕਿ ਬਾਈਬਲ ਦੀ ਸਲਾਹ ਸੋਗ ਕਰਨ ਵਾਲਿਆਂ ਲਈ ਸਭ ਤੋਂ ਵਧੀਆ ਹੈ।

ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਬਾਰੇ ਹੋਰ ਜਾਣੋ

ਇਸ ਵਿਸ਼ੇ ਦੇ ਨਾਲ ਮਿਲਦੇ-ਜੁਲਦੇ ਵੀਡੀਓ ਦੇਖਣ ਲਈ ਸਾਡੀ ਵੈੱਬਸਾਈਟ jw.org/pa ’ਤੇ ਜਾਓ

ਬਾਈਬਲ ਵਾਅਦਾ ਕਰਦੀ ਹੈ ਕਿ ਭਵਿੱਖ ਵਿਚ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ

 ਮਰਨ ਤੋਂ ਬਾਅਦ ਕੀ ਹੁੰਦਾ ਹੈ?

ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ? ਬਾਈਬਲ ਤੋਂ ਸਹੀ ਜਵਾਬ ਪਾ ਕੇ ਸਾਨੂੰ ਦਿਲਾਸਾ ਅਤੇ ਉਮੀਦ ਮਿਲਦੀ ਹੈ।

“ਕਿਤਾਬਾਂ ਅਤੇ ਮੈਗਜ਼ੀਨ” >“ਵੀਡੀਓ” ਹੇਠਾਂ ਦੇਖੋ (ਵੀਡੀਓ: “ਬਾਈਬਲ”)

ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨੀ ਚਾਹੋਗੇ?

ਅੱਜ ਇੰਨੀਆਂ ਬੁਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪਰ ਅਸੀਂ ਖ਼ੁਸ਼ੀ ਦੀ ਖ਼ਬਰ ਕਿੱਥੋਂ ਸੁਣ ਸਕਦੇ ਹਾਂ? ਇਸ ਵੀਡੀਓ ਵਿਚ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਬਾਰੇ ਦੱਸਿਆ ਗਿਆ ਹੈ।

“ਕਿਤਾਬਾਂ ਅਤੇ ਮੈਗਜ਼ੀਨ” >“ਵੀਡੀਓ” ਹੇਠਾਂ ਦੇਖੋ (ਵੀਡੀਓ: “ਸਾਡੀ ਸੇਵਕਾਈ”)

^ ਪੈਰਾ 7 ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ।