Skip to content

ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ

ਸਾਡੀਆਂ ਸਭਾਵਾਂ ਬਾਰੇ ਜਾਣਕਾਰੀ ਲਵੋ। ਸਭਾ ਦੀ ਜਗ੍ਹਾ ਲੱਭੋ ਜੋ ਤੁਹਾਡੇ ਘਰ ਦੇ ਨੇੜੇ ਹੈ।

ਖ਼ਾਸ ਭਾਸ਼ਣ: ਮਾਰਚ ਦੇ ਮਹੀਨੇ ਦੌਰਾਨ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਇਕ ਖ਼ਾਸ ਭਾਸ਼ਣ ਦਿੱਤਾ ਜਾਵੇਗਾ। ਇਸ ਦਾ ਵਿਸ਼ਾ ਹੈ “ਕੀ ਤੁਹਾਨੂੰ ‘ਬਹੁਤ ਕੀਮਤੀ ਮੋਤੀ ਮਿਲ‘ ਗਿਆ ਹੈ?” ਇਸ ਭਾਸ਼ਣ ਵਿਚ ਯਿਸੂ ਦੁਆਰਾ ਦਿੱਤੀਆਂ ਦੋ ਮਿਸਾਲਾਂ ਬਾਰੇ ਗੱਲ ਕੀਤੀ ਜਾਵੇਗੀ ਅਤੇ ਸਮਝਾਇਆ ਜਾਵੇਗਾ ਕਿ ਅਸੀਂ ਇਨ੍ਹਾਂ ਤੋ ਕੀ ਸਿਖ ਸਕਦੇ ਹਾਂ।

ਕੋਰੋਨਾ-ਵਾਇਰਸ (COVID-19) ਇਸ ਮਹਾਮਾਰੀ ਦੌਰਾਨ ਸਾਡੀਆਂ ਮੀਟਿੰਗਾਂ ਆਨ-ਲਾਈਨ ਹੋ ਰਹੀਆਂ ਹਨ। ਇਨ੍ਹਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਿਸੇ ਵੀ ਯਹੋਵਾਹ ਦੇ ਗਵਾਹ ਨਾਲ ਗੱਲ ਕਰ ਸਕਦੇ ਹੋ ਜਾਂ ਹੇਠਾਂ ਕਲਿੱਕ ਕਰ ਸਕਦੇ ਹੋ।

ਆਪਣੇ ਨੇੜੇ ਕੋਈ ਜਗ੍ਹਾ ਲੱਭੋ (opens new window)

ਸਾਡੀਆਂ ਸਭਾਵਾਂ ਵਿਚ ਕੀ-ਕੀ ਹੁੰਦਾ ਹੈ?

ਯਹੋਵਾਹ ਦੇ ਗਵਾਹ ਭਗਤੀ ਕਰਨ ਲਈ ਹਰ ਹਫ਼ਤੇ ਦੋ ਵਾਰ ਸਭਾਵਾਂ ਕਰਦੇ ਹਨ। (ਇਬਰਾਨੀਆਂ 10:24, 25) ਇਨ੍ਹਾਂ ਸਭਾਵਾਂ ਵਿਚ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੀ ਜਾਂਚ ਕਰਦੇ ਹਾਂ ਅਤੇ ਸਿੱਖਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਕੋਈ ਵੀ ਸਾਡੀਆਂ ਸਭਾਵਾਂ ਵਿਚ ਆ ਸਕਦਾ ਹੈ।

ਸਾਡੀਆਂ ਕਈ ਸਭਾਵਾਂ ਸਕੂਲਾਂ ਦੀਆਂ ਕਲਾਸਾਂ ਵਰਗੀਆਂ ਹੁੰਦੀਆਂ ਜਿਨ੍ਹਾਂ ਦੌਰਾਨ ਹਾਜ਼ਰੀਨ ਨੂੰ ਆਪਣੇ ਵਿਚਾਰ ਦੱਸਣ ਜਾਂ ਟਿੱਪਣੀਆਂ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਸਭਾਵਾਂ ਗੀਤ ਅਤੇ ਪ੍ਰਾਰਥਨਾ ਦੇ ਨਾਲ ਸ਼ੁਰੂ ਅਤੇ ਸਮਾਪਤ ਹੁੰਦੀਆਂ ਹਨ।

ਸਾਡੀਆਂ ਸਭਾਵਾਂ ਵਿਚ ਆਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਯਹੋਵਾਹ ਦੇ ਗਵਾਹ ਹੋਵੋ। ਅਸੀਂ ਸਾਰਿਆਂ ਨੂੰ ਆਉਣ ਦਾ ਸੱਦਾ ਦਿੰਦੇ ਹਾਂ। ਕੋਈ ਫ਼ੀਸ ਨਹੀਂ ਭਰਨੀ ਪੈਂਦੀ। ਕਿਸੇ ਤੋਂ ਕਦੇ ਚੰਦਾ ਨਹੀਂ ਮੰਗਿਆ ਜਾਂਦਾ।