ਯਿਸੂ ਦੀ ਮੌਤ ਦੀ ਯਾਦਗਾਰ
ਐਤਵਾਰ, 24 ਮਾਰਚ 2024
ਯਹੋਵਾਹ ਦੇ ਗਵਾਹ ਹਰ ਸਾਲ ਯਿਸੂ ਦੇ ਹੁਕਮ ਅਨੁਸਾਰ ਉਸ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਉਸ ਨੇ ਕਿਹਾ ਸੀ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”—ਲੂਕਾ 22:19.
ਅਸੀਂ ਤੁਹਾਨੂੰ ਇਸ ਪ੍ਰੋਗ੍ਰਾਮ ʼਤੇ ਆਉਣ ਦਾ ਸੱਦਾ ਦਿੰਦੇ ਹਾਂ।
ਆਮ ਪੁੱਛੇ ਜਾਂਦੇ ਸਵਾਲ
ਇਹ ਪ੍ਰੋਗ੍ਰਾਮ ਕਿੰਨੇ ਚਿਰ ਦਾ ਹੋਵੇਗਾ?
ਲਗਭਗ ਇਕ ਘੰਟੇ ਦਾ।
ਇਹ ਪ੍ਰੋਗ੍ਰਾਮ ਕਿੱਥੇ ਹੋਵੇਗਾ?
ਇਸ ਬਾਰੇ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ।
ਕੀ ਤੁਹਾਨੂੰ ਇੱਥੇ ਹਾਜ਼ਰ ਹੋਣ ਲਈ ਪੈਸੇ ਦੇਣੇ ਪੈਣਗੇ?
ਨਹੀਂ।
ਕੀ ਚੰਦਾ ਇਕੱਠਾ ਕੀਤਾ ਜਾਵੇਗਾ?
ਨਹੀਂ। ਯਹੋਵਾਹ ਦੇ ਗਵਾਹ ਕਦੇ ਵੀ ਆਪਣੀਆਂ ਸਭਾਵਾਂ ʼਤੇ ਚੰਦਾ ਇਕੱਠਾ ਨਹੀਂ ਕਰਦੇ।
ਕੀ ਤੁਹਾਨੂੰ ਕੋਈ ਖ਼ਾਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਣਾ ਪਵੇਗਾ?
ਨਹੀਂ, ਪਰ ਯਹੋਵਾਹ ਦੇ ਗਵਾਹ ਬਾਈਬਲ ਦੀ ਸਲਾਹ ਮੰਨਦੇ ਹੋਏ ਸਲੀਕੇਦਾਰ ਕੱਪੜੇ ਪਾਉਂਦੇ ਹਨ ਜਿਨ੍ਹਾਂ ਤੋਂ ਸ਼ਰਮ-ਹਯਾ ਝਲਕਦੀ ਹੈ। (1 ਤਿਮੋਥਿਉਸ 2:9) ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੇ ਕੱਪੜੇ ਪਾ ਕੇ ਆਓ।
ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕੀ ਹੋਵੇਗਾ?
ਇਸ ਪ੍ਰੋਗ੍ਰਾਮ ਦੇ ਸ਼ੁਰੂ ਤੇ ਅਖ਼ੀਰ ਵਿਚ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਇਆ ਜਾਵੇਗਾ। ਗੀਤ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਦਾ ਇਕ ਸੇਵਕ ਪ੍ਰਾਰਥਨਾ ਕਰੇਗਾ। ਫਿਰ ਇਕ ਭਾਸ਼ਣ ਹੋਵੇਗਾ ਜਿਸ ਵਿਚ ਦੱਸਿਆ ਜਾਵੇਗਾ ਕਿ ਯਿਸੂ ਨੇ ਆਪਣੀ ਕੁਰਬਾਨੀ ਕਿਉਂ ਦਿੱਤੀ। ਨਾਲੇ ਇਹ ਵੀ ਦੱਸਿਆ ਜਾਵੇਗਾ ਕਿ ਪਰਮੇਸ਼ੁਰ ਅਤੇ ਯਿਸੂ ਨੇ ਸਾਡੇ ਲਈ ਕੀ-ਕੀ ਕੀਤਾ ਹੈ ਅਤੇ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।
ਹੋਰ ਜਾਣਕਾਰੀ ਲੈਣ ਲਈ ਇਹ ਲੇਖ ਪੜ੍ਹੋ, “ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?”