ਅਸੀਂ ਵੱਖ-ਵੱਖਰੇ ਦੇਸ਼ਾਂ ਵਿਚ ਰਹਿੰਦੇ ਹਾਂ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਦੇ ਹਾਂ, ਪਰ ਸਾਡੇ ਸਾਰਿਆਂ ਵਿਚ ਏਕਤਾ ਹੈ। ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਯਹੋਵਾਹ, ਪਰਮੇਸ਼ੁਰ ਦੀ ਮਹਿਮਾ ਕਰੀਏ ਜਿਸ ਨੇ ਸਾਰੀ ਦੁਨੀਆਂ ਬਣਾਈ ਹੈ। ਅਸੀਂ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਮਸੀਹੀ ਹੋਣ ਤੇ ਮਾਣ ਹੈ। ਅਸੀਂ ਸਾਰੇ ਸਮਾਂ ਕੱਢ ਕੇ ਦੂਸਰਿਆਂ ਨੂੰ ਬਾਈਬਲ ਬਾਰੇ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੰਦੇ ਹਾਂ। ਅਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸਾਰਿਆਂ ਨੂੰ ਗਵਾਹੀ ਦਿੰਦੇ ਹਾਂ ਅਤੇ ਇਸੇ ਲਈ ਸਾਨੂੰ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ।

ਸਾਡੀ ਵੈੱਬਸਾਈਟ ਦੇਖੋ। ਇਸ ਵੈੱਬਸਾਈਟ ’ਤੇ ਬਾਈਬਲ ਪੜ੍ਹੋ, ਸਾਡੇ ਬਾਰੇ ਅਤੇ ਸਾਡੀਆਂ ਸਿੱਖਿਆਵਾਂ ਬਾਰੇ ਹੋਰ ਜਾਣੋ।