ਨਿਹਚਾ ਸਾਨੂੰ ਮਜ਼ਬੂਤ ਕਰਦੀ ਹੈ!
2021 ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ
ਅਸੀਂ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੇ ਤਿੰਨ ਦਿਨਾਂ ਦੇ ਸੰਮੇਲਨ ਨੂੰ ਦੇਖਣ ਦਾ ਸੱਦਾ ਦੇਣਾ ਚਾਹੁੰਦੇ ਹਾਂ। ਕੋਵਿਡ-19 ਕਰਕੇ ਇਸ ਸਾਲ ਇਹ ਪ੍ਰੋਗ੍ਰਾਮ jw.org ’ਤੇ ਆਨ-ਲਾਈਨ ਪੇਸ਼ ਕੀਤਾ ਜਾਵੇਗਾ। ਜੁਲਾਈ ਅਤੇ ਅਗਸਤ ਦੇ ਮਹੀਨਿਆਂ ਦੌਰਾਨ ਇਸ ਪ੍ਰੋਗ੍ਰਾਮ ਦੇ ਅਲੱਗ-ਅਲੱਗ ਭਾਗ ਵੈੱਬਸਾਈਟ ’ਤੇ ਪਾ ਦਿੱਤੇ ਜਾਣਗੇ।
ਇਸ ਵਿਚ ਕੀ-ਕੀ ਹੋਵੇਗਾ
ਸ਼ੁੱਕਰਵਾਰ: ਗੌਰ ਕਰੋ ਕਿ ਪਰਮੇਸ਼ੁਰ ਦੀ ਹੋਂਦ ਅਤੇ ਉਸ ਦੇ ਬਚਨ ’ਤੇ ਨਿਹਚਾ ਕਰਨੀ ਸਹੀ ਕਿਉਂ ਹੈ? ਨਾਲੇ ਇਹ ਵਿਸ਼ਵਾਸ ਕਰਨਾ ਸਹੀ ਕਿਉਂ ਹੈ ਕਿ ਪਰਮੇਸ਼ੁਰ ਦੇ ਨੈਤਿਕ ਮਿਆਰ ਸਾਡੇ ਭਲੇ ਲਈ ਹਨ ਅਤੇ ਉਹ ਸਾਨੂੰ ਪਿਆਰ ਕਰਦਾ ਹੈ? ਕੁਦਰਤੀ ਚੀਜ਼ਾਂ ਬਾਰੇ ਸਿੱਖ ਕੇ ਤੁਸੀਂ ਆਪਣੇ ਸਿਰਜਣਹਾਰ ਦੇ ਵਾਅਦਿਆਂ ’ਤੇ ਨਿਹਚਾ ਮਜ਼ਬੂਤ ਕਰ ਸਕਦੇ ਹੋ।
ਸ਼ਨੀਵਾਰ: ਯਹੋਵਾਹ ਦੇ ਗਵਾਹ ਪ੍ਰਚਾਰ ਕਿਉਂ ਕਰਦੇ ਹਨ? ਜਾਣੋ ਕਿ ਉਨ੍ਹਾਂ ਦਾ ਸੰਦੇਸ਼ ਦੁਨੀਆਂ ਭਰ ਦੇ ਲੋਕਾਂ ਦੀ ਕਿਵੇਂ ਮਦਦ ਕਰ ਰਿਹਾ ਹੈ।
ਐਤਵਾਰ: “ਖ਼ੁਸ਼ ਖ਼ਬਰੀ” ਕੀ ਹੈ? (ਮਰਕੁਸ 1:14, 15) ਕੀ ਅਸੀਂ ਇਸ ’ਤੇ ਭਰੋਸਾ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਇਹ ਬਾਈਬਲ-ਆਧਾਰਿਤ ਭਾਸ਼ਣ ਸੁਣੋ, “ਖ਼ੁਸ਼ ਖ਼ਬਰੀ ਵਿਚ ਨਿਹਚਾ ਕਰੋ।”
ਵੀਡੀਓ ਡਰਾਮਾ: ਬਾਈਬਲ ਵਿਚ ਦੱਸੀ ਦਾਨੀਏਲ ਨਬੀ ਦੀ ਕਹਾਣੀ ਦਿਲਾਂ ਨੂੰ ਛੂੰਹਦੀ ਹੈ। ਸ਼ਨੀ-ਐਤਵਾਰ ਨੂੰ ਦੋ ਭਾਗਾਂ ਵਾਲਾ ਡਰਾਮਾ ਦੇਖਦਿਆਂ ਧਿਆਨ ਦਿਓ ਕਿ ਉਸ ਨੇ ਪਰੀਖਿਆਵਾਂ, ਅਜ਼ਮਾਇਸ਼ਾਂ ਅਤੇ ਮਜ਼ਾਕ ਦਾ ਸਾਮ੍ਹਣਾ ਕਿਵੇਂ ਕੀਤਾ।
ਪ੍ਰੋਗ੍ਰਾਮ ਨੂੰ ਸੁਣਨ ਦੇ ਪੈਸੇ ਨਹੀਂ ਲੱਗਣਗੇ
ਲਾਗ-ਇਨ ਜਾਂ ਰਜਿਸਟਰੇਸ਼ਨ ਦੀ ਲੋੜ ਨਹੀਂ ਹੈ
ਸਾਡੀ ਵੈੱਬਸਾਈਟ www.jw.org/pa ’ਤੇ ਇਸ ਸੰਮੇਲਨ ਦਾ ਪੂਰਾ ਪ੍ਰੋਗ੍ਰਾਮ ਅਤੇ ਸਾਡੇ ਸੰਮੇਲਨਾਂ ਬਾਰੇ ਵੀਡੀਓ ਦੇਖੋ।