Skip to content

ਬਾਈਬਲ ਆਇਤਾਂ ਦੀ ਸਮਝ

ਬਾਈਬਲ ਦੀਆਂ ਜਾਣੀਆਂ ਪਛਾਣੀਆਂ ਆਇਤਾਂ ਅਤੇ ਵਾਕਾਂ ਦੇ ਸਹੀ ਮਤਲਬ ਦੀ ਖੋਜਬੀਨ ਕਰੋ। ਅਗਲੀਆਂ-ਪਿਛਲੀਆਂ ਆਇਤਾਂ ਨੂੰ ਪੜ੍ਹ ਕੇ ਜਾਣੋ ਕਿ ਇਹ ਆਇਤਾਂ ਕਿਨ੍ਹਾਂ ਹਾਲਾਤਾਂ ਵਿਚ ਲਿਖੀਆਂ ਗਈਆਂ ਸਨ। ਫੁੱਟਨੋਟ ਅਤੇ ਹਾਸ਼ੀਏ ਵਿਚ ਦਿੱਤੀਆਂ ਆਇਤਾਂ ਦੀ ਮਦਦ ਨਾਲ ਆਪਣੀ ਸਮਝ ਨੂੰ ਹੋਰ ਵਧਾਓ।

ਉਤਪਤ 1:1 ਦੀ ਸਮਝ​—“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”

ਬਾਈਬਲ ਦੇ ਪਹਿਲੇ ਅਧਿਆਇ ਵਿਚ ਕਿਹੜੀਆਂ ਦੋ ਅਹਿਮ ਸੱਚਾਈਆਂ ਦੱਸੀਆਂ ਗਈਆਂ ਹਨ?

ਕੂਚ 20:12 ਵਿਚ ਦੱਸਿਆ ਹੈ—“ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ”

ਪਰਮੇਸ਼ੁਰ ਨੇ ਇਸ ਹੁਕਮ ਦੇ ਨਾਲ ਇਕ ਵਾਅਦਾ ਕਰ ਕੇ ਇਜ਼ਰਾਈਲੀ ਬੱਚਿਆਂ ਨੂੰ ਇਹ ਹੁਕਮ ਮੰਨਣ ਦੀ ਹੱਲਾਸ਼ੇਰੀ ਦਿੱਤੀ।

ਕਹਾਉਤਾਂ 3:5, 6 ਦੀ ਸਮਝ—“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ”

ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਤੋਂ ਜ਼ਿਆਦਾ ਪਰਮੇਸ਼ੁਰ ’ਤੇ ਭਰੋਸਾ ਰੱਖਦੇ ਹੋ?

ਯਸਾਯਾਹ 41:10 ਦੀ ਸਮਝ—“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ”

ਯਹੋਵਾਹ ਤਿੰਨ ਗੱਲਾਂ ਕਹਿ ਕੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਦੇ ਨਾਲ ਹੈ

ਮੱਤੀ 6:34 ਦੀ ਸਮਝ​—“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ”

ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਸਾਨੂੰ ਭਵਿੱਖ ਬਾਰੇ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ।

ਮਰਕੁਸ 1:15 ਦੀ ਸਮਝ​—“ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ”

ਕੀ ਯਿਸੂ ਦਾ ਇਹ ਮਤਲਬ ਸੀ ਕਿ ਰਾਜ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ?

ਯੂਹੰਨਾ 16:33—“ਮੈਂ ਦੁਨੀਆਂ ਨੂੰ ਜਿੱਤ ਲਿਆ ਹੈ”

ਯਿਸੂ ਦੇ ਸ਼ਬਦਾਂ ਤੋਂ ਉਸ ਦੇ ਚੇਲਿਆਂ ਨੂੰ ਭਰੋਸਾ ਕਿਵੇਂ ਮਿਲਦਾ ਹੈ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਨ?

ਰੋਮੀਆਂ 10:13 ਦੀ ਸਮਝ​—“ਜਿਹੜਾ ਪ੍ਰਭੁ ਦਾ ਨਾਮ ਲਵੇਗਾ”

ਰੱਬ ਸਾਰੇ ਲੋਕਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਬਚਾਉਣ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਭਾਵੇਂ ਉਹ ਕਿਸੇ ਵੀ ਦੇਸ਼, ਜਾਤ ਜਾਂ ਸਮਾਜਕ ਰੁਤਬੇ ਦੇ ਹੋਣ।

ਫ਼ਿਲਿੱਪੀਆਂ 4:6, 7—“ਕਿਸੇ ਗੱਲ ਦੀ ਚਿੰਤਾ ਨਾ ਕਰੋ”

ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੇ ਸੇਵਕਾਂ ਦੀ ਚਿੰਤਾ ਤੋਂ ਰਾਹਤ ਪਾਉਣ ਅਤੇ ਮਨ ਦੀ ਸ਼ਾਂਤੀ ਪਾਉਣ ਵਿਚ ਮਦਦ ਕਰ ਸਕਦੀਆਂ ਹਨ?