ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਂਦਾ ਹੈ?

ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਂਦਾ ਹੈ?

 ਹਰ ਮੰਡਲੀ ਦੀ ਦੇਖ-ਭਾਲ ਕਰਨ ਲਈ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਲਗਭਗ 20 ਮੰਡਲੀਆਂ ਨੂੰ ਮਿਲਾ ਕੇ ਇਕ ਸਰਕਟ ਬਣਦਾ ਹੈ। ਸਮੇਂ-ਸਮੇਂ ʼਤੇ ਮੰਡਲੀਆਂ ਨੂੰ ਮਿਲਣ ਲਈ ਸਫ਼ਰੀ ਨਿਗਾਹਬਾਨ ਆਉਂਦੇ ਹਨ ਜਿਨ੍ਹਾਂ ਨੂੰ ਸਰਕਟ ਓਵਰਸੀਅਰ ਅਤੇ ਡਿਸਟ੍ਰਿਕਟ ਓਵਰਸੀਅਰ ਕਿਹਾ ਜਾਂਦਾ ਹੈ।

 ਬਾਈਬਲ ਦੀਆਂ ਹਿਦਾਇਤਾਂ ਦੇਣ ਦਾ ਕੰਮ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕਰਦੀ ਹੈ। ਪ੍ਰਬੰਧਕ ਸਭਾ ਦੇ ਮੈਂਬਰ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਨ ਅਤੇ ਵਾਰਵਿਕ, ਨਿਊਯਾਰਕ ਵਿਖੇ ਹੈੱਡ-ਕੁਆਰਟਰ ਵਿਚ ਕੰਮ ਕਰਦੇ ਹਨ।—ਰਸੂਲਾਂ ਦੇ ਕੰਮ 15:23-29; 1 ਤਿਮੋਥਿਉਸ 3:1-7.