Skip to content

Skip to table of contents

ਸਵਾਲ 6

ਬਾਈਬਲ ਵਿਚ ਮਸੀਹ ਬਾਰੇ ਕਿਹੜੀਆਂ ਭਵਿੱਖਬਾਣੀਆਂ ਦਰਜ ਹਨ?

ਭਵਿੱਖਬਾਣੀ

“ਹੇ ਬੈਤਲਹਮ ਅਫਰਾਥਾਹ, . . . ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ।”

ਮੀਕਾਹ 5:2

ਪੂਰਤੀ

“ਰਾਜਾ ਹੇਰੋਦੇਸ ਦੇ ਦਿਨਾਂ ਵਿਚ ਯਹੂਦਿਯਾ ਦੇ ਬੈਤਲਹਮ ਸ਼ਹਿਰ ਵਿਚ ਯਿਸੂ ਦਾ ਜਨਮ ਹੋਣ ਤੋਂ ਬਾਅਦ, ਦੇਖੋ! ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਆਏ।”

ਮੱਤੀ 2:1

ਭਵਿੱਖਬਾਣੀ

“ਉਹ ਮੇਰੇ ਕੱਪੜੇ ਆਪਸ ਵਿਚ ਵੰਡ ਲੈਂਦੇ ਹਨ ਅਤੇ ਮੇਰੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ।”

ਜ਼ਬੂਰ 22:18

ਪੂਰਤੀ

“ਜਿਨ੍ਹਾਂ ਫ਼ੌਜੀਆਂ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਸੀ, ਉਨ੍ਹਾਂ ਨੇ ਉਸ ਦਾ ਕੱਪੜਾ ਲੈ ਕੇ ਚਾਰ ਟੁਕੜੇ ਕਰ ਲਏ . . . ਪਰ ਕੁੜਤੇ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ, ਇਹ ਉੱਪਰੋਂ ਲੈ ਕੇ ਥੱਲੇ ਤਕ ਬੁਣਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: ‘ਸਾਨੂੰ ਇਸ ਨੂੰ ਪਾੜਨਾ ਨਹੀਂ ਚਾਹੀਦਾ, ਪਰ ਆਪਾਂ ਗੁਣੇ ਪਾ ਕੇ ਤੈਅ ਕਰ ਲੈਂਦੇ ਹਾਂ ਕਿ ਇਹ ਕਿਸ ਦਾ ਹੋਵੇਗਾ।’”

ਯੂਹੰਨਾ 19:​23, 24

ਭਵਿੱਖਬਾਣੀ

“ਉਹ ਉਸ ਦੀਆਂ ਸਾਰੀਆਂ ਹੱਡੀਆਂ ਦੀ ਰਖਵਾਲੀ ਕਰਦਾ ਹੈ; ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਗਈ।”

ਜ਼ਬੂਰ 34:20

ਪੂਰਤੀ

“ਜਦੋਂ ਉਹ ਯਿਸੂ ਕੋਲ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਮਰ ਚੁੱਕਾ ਸੀ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਹੀਂ ਤੋੜੀਆਂ।”

ਯੂਹੰਨਾ 19:33

ਭਵਿੱਖਬਾਣੀ

“ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ।”

ਯਸਾਯਾਹ 53:5

ਪੂਰਤੀ

“ਇਕ ਫ਼ੌਜੀ ਨੇ ਆਪਣੇ ਬਰਛੇ ਨਾਲ ਉਸ ਦੀਆਂ ਪਸਲੀਆਂ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਨਿਕਲਿਆ।”

ਯੂਹੰਨਾ 19:34

ਭਵਿੱਖਬਾਣੀ

“ਉਨ੍ਹਾਂ ਨੇ ਮਜ਼ਦੂਰੀ ਵਜੋਂ ਮੈਨੂੰ ਚਾਂਦੀ ਦੇ 30 ਟੁਕੜੇ ਦੇ ਦਿੱਤੇ।”

ਜ਼ਕਰਯਾਹ 11:​12, 13

ਪੂਰਤੀ

“ਫਿਰ ਉਸ ਦੇ 12 ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ ਮੁੱਖ ਪੁਜਾਰੀਆਂ ਕੋਲ ਗਿਆ ਅਤੇ ਕਿਹਾ: ‘ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?’ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ।”

ਮੱਤੀ 26:​14, 15; 27:5