ਜ਼ਬੂਰ 34:1-22

  • ਯਹੋਵਾਹ ਆਪਣੇ ਸੇਵਕਾਂ ਨੂੰ ਬਚਾਉਂਦਾ ਹੈ

    • “ਆਓ ਆਪਾਂ ਮਿਲ ਕੇ ਉਸ ਦੇ ਨਾਂ ਦੇ ਜਸ ਗਾਈਏ” (3)

    • ਯਹੋਵਾਹ ਦਾ ਦੂਤ ਰੱਖਿਆ ਕਰਦਾ ਹੈ (7)

    • “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ” (8)

    • “ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਗਈ” (20)

ਦਾਊਦ ਦਾ ਜ਼ਬੂਰ ਜਦ ਉਸ ਨੇ ਅਬੀਮਲਕ ਦੇ ਸਾਮ੍ਹਣੇ ਪਾਗਲ ਹੋਣ ਦਾ ਨਾਟਕ ਕੀਤਾ+ ਅਤੇ ਉਸ ਨੇ ਦਾਊਦ ਨੂੰ ਕੱਢ ਦਿੱਤਾ ਅਤੇ ਦਾਊਦ ਉੱਥੋਂ ਚਲਾ ਗਿਆ। א [ਅਲਫ਼] 34  ਮੈਂ ਹਰ ਸਮੇਂ ਯਹੋਵਾਹ ਦੀ ਮਹਿਮਾ ਕਰਾਂਗਾ;ਮੇਰੇ ਬੁੱਲ੍ਹ ਹਮੇਸ਼ਾ ਉਸ ਦੀ ਵਡਿਆਈ ਕਰਨਗੇ। ב [ਬੇਥ]   ਮੈਂ ਮਾਣ ਨਾਲ ਯਹੋਵਾਹ ਬਾਰੇ ਦੱਸਾਂਗਾ;+ਹਲੀਮ* ਲੋਕ ਇਹ ਸੁਣ ਕੇ ਖ਼ੁਸ਼ ਹੋਣਗੇ। ג [ਗਿਮਲ]   ਮੇਰੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰੋ;+ਆਓ ਆਪਾਂ ਮਿਲ ਕੇ ਉਸ ਦੇ ਨਾਂ ਦੇ ਜਸ ਗਾਈਏ। ד [ਦਾਲਥ]   ਮੈਂ ਯਹੋਵਾਹ ਤੋਂ ਸਲਾਹ ਮੰਗੀ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+ ਉਸ ਨੇ ਮੇਰਾ ਸਾਰਾ ਡਰ ਦੂਰ ਕਰ ਦਿੱਤਾ।+ ה [ਹੇ]   ਉਸ ’ਤੇ ਆਸ ਰੱਖਣ ਵਾਲਿਆਂ ਦੇ ਚਿਹਰੇ ਖ਼ੁਸ਼ੀ ਨਾਲ ਚਮਕ ਉੱਠੇ;ਉਨ੍ਹਾਂ ਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣਾ ਪਿਆ। ז [ਜ਼ਾਇਨ]   ਇਸ ਦੁਖੀ ਇਨਸਾਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਉਸ ਦੀ ਪੁਕਾਰ ਸੁਣੀ। ਪਰਮੇਸ਼ੁਰ ਨੇ ਉਸ ਨੂੰ ਸਾਰੀਆਂ ਮੁਸ਼ਕਲਾਂ ਵਿੱਚੋਂ ਕੱਢਿਆ।+ ח [ਹੇਥ]   ਯਹੋਵਾਹ ਤੋਂ ਡਰਨ ਵਾਲਿਆਂ ਦੇ ਆਲੇ-ਦੁਆਲੇ ਉਸ ਦਾ ਦੂਤ ਪਹਿਰਾ ਦਿੰਦਾ ਹੈ+ਅਤੇ ਉਨ੍ਹਾਂ ਨੂੰ ਛੁਡਾਉਂਦਾ ਹੈ।+ ט [ਟੇਥ]   ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ;+ਖ਼ੁਸ਼ ਹੈ ਉਹ ਇਨਸਾਨ ਜੋ ਉਸ ਕੋਲ ਪਨਾਹ ਲੈਂਦਾ ਹੈ। י [ਯੋਧ]   ਹੇ ਯਹੋਵਾਹ ਦੇ ਸਾਰੇ ਪਵਿੱਤਰ ਸੇਵਕੋ, ਉਸ ਤੋਂ ਡਰੋ,ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ।+ כ [ਕਾਫ਼] 10  ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+ ל [ਲਾਮਦ] 11  ਆਓ ਮੇਰੇ ਪੁੱਤਰੋ, ਮੇਰੀ ਸੁਣੋ;ਮੈਂ ਤੁਹਾਨੂੰ ਯਹੋਵਾਹ ਦਾ ਡਰ ਮੰਨਣਾ ਸਿਖਾਵਾਂਗਾ।+ מ [ਮੀਮ] 12  ਕੀ ਤੂੰ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦਾ ਹੈਂ? ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈਂ?+ נ [ਨੂਣ] 13  ਤਾਂ ਫਿਰ, ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ+ਅਤੇ ਆਪਣੇ ਬੁੱਲ੍ਹਾਂ ਨੂੰ ਧੋਖੇ ਭਰੀਆਂ ਗੱਲਾਂ ਕਰਨ ਤੋਂ ਰੋਕ।+ ס [ਸਾਮਕ] 14  ਬੁਰਾਈ ਕਰਨ ਤੋਂ ਹਟ ਜਾ ਅਤੇ ਨੇਕੀ ਕਰ;+ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਜਤਨ ਕਰ।+ ע [ਆਇਨ] 15  ਯਹੋਵਾਹ ਦੀਆਂ ਅੱਖਾਂ ਧਰਮੀਆਂ ’ਤੇ ਲੱਗੀਆਂ ਹੋਈਆਂ ਹਨ+ਅਤੇ ਉਸ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਹੋਏ ਹਨ।+ פ [ਪੇ] 16  ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ,ਉਹ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਦੇਵੇਗਾ।+ צ [ਸਾਦੇ] 17  ਧਰਮੀਆਂ ਨੇ ਮਦਦ ਲਈ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਸੁਣ ਲਈ;+ਉਸ ਨੇ ਉਨ੍ਹਾਂ ਨੂੰ ਸਾਰੀਆਂ ਬਿਪਤਾਵਾਂ ਤੋਂ ਛੁਡਾਇਆ।+ ק [ਕੋਫ਼] 18  ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ;+ਉਹ ਕੁਚਲੇ ਮਨ ਵਾਲਿਆਂ* ਨੂੰ ਬਚਾਉਂਦਾ ਹੈ।+ ר [ਰੇਸ਼] 19  ਧਰਮੀ ’ਤੇ ਬਹੁਤ ਸਾਰੀਆਂ ਮੁਸੀਬਤਾਂ* ਆਉਂਦੀਆਂ ਹਨ,+ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।+ ש [ਸ਼ੀਨ] 20  ਉਹ ਉਸ ਦੀਆਂ ਸਾਰੀਆਂ ਹੱਡੀਆਂ ਦੀ ਰਖਵਾਲੀ ਕਰਦਾ ਹੈ;ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਗਈ।+ ת [ਤਾਉ] 21  ਬਿਪਤਾ ਦੁਸ਼ਟ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ;ਧਰਮੀ ਨੂੰ ਨਫ਼ਰਤ ਕਰਨ ਵਾਲੇ ਦੋਸ਼ੀ ਠਹਿਰਾਏ ਜਾਣਗੇ। 22  ਯਹੋਵਾਹ ਆਪਣੇ ਸੇਵਕਾਂ ਦੀਆਂ ਜਾਨਾਂ ਬਚਾਉਂਦਾ ਹੈ;ਉਸ ਕੋਲ ਪਨਾਹ ਲੈਣ ਵਾਲੇ ਦੋਸ਼ੀ ਨਹੀਂ ਠਹਿਰਾਏ ਜਾਣਗੇ।+

ਫੁਟਨੋਟ

ਜਾਂ, “ਸ਼ਾਂਤ ਸੁਭਾਅ ਦੇ।”
ਜਾ, “ਨਿਰਾਸ਼ ਲੋਕਾਂ।”
ਜਾਂ, “ਆਫ਼ਤਾਂ।”