ਸਵਾਲ 11

ਮਰਨ ਤੋਂ ਬਾਅਦ ਕੀ ਹੁੰਦਾ ਹੈ?

“ਉਸ ਦਾ ਸਾਹ ਨਿਕਲ ਜਾਂਦਾ ਹੈ ਅਤੇ ਉਹ ਮਿੱਟੀ ਵਿਚ ਮੁੜ ਜਾਂਦਾ ਹੈ; ਉਸੇ ਦਿਨ ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।”

ਜ਼ਬੂਰ 146:4

“ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ, ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ . . . ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ ਕਿਉਂਕਿ ਕਬਰ ਵਿਚ, ਜਿੱਥੇ ਤੂੰ ਜਾਣਾ ਹੈਂ, ਤੂੰ ਨਾ ਤਾਂ ਕੋਈ ਕੰਮ ਕਰ ਸਕਦਾਂ, ਨਾ ਕੋਈ ਯੋਜਨਾ ਬਣਾ ਸਕਦਾਂ ਅਤੇ ਨਾ ਹੀ ਗਿਆਨ ਤੇ ਬੁੱਧ ਹਾਸਲ ਕਰ ਸਕਦਾਂ।”

ਉਪਦੇਸ਼ਕ ਦੀ ਕਿਤਾਬ 9:​5, 10

“[ਯਿਸੂ] ਨੇ ਉਨ੍ਹਾਂ ਨੂੰ ਕਿਹਾ: ‘ਲਾਜ਼ਰ ਸਾਡਾ ਦੋਸਤ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਲਈ ਉੱਥੇ ਜਾ ਰਿਹਾ ਹਾਂ।’ ਯਿਸੂ ਨੇ ਤਾਂ ਉਸ ਦੇ ਮਰਨ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਲਾਜ਼ਰ ਦੇ ਸੌਣ ਤੇ ਆਰਾਮ ਕਰਨ ਬਾਰੇ ਗੱਲ ਕਰ ਰਿਹਾ ਸੀ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ: ‘ਲਾਜ਼ਰ ਮਰ ਗਿਆ ਹੈ।’”

ਯੂਹੰਨਾ 11:​11, 13, 14