ਸਵਾਲ 10
ਬਾਈਬਲ ਵਿਚ ਭਵਿੱਖ ਬਾਰੇ ਕਿਹੜੇ ਵਾਅਦੇ ਕੀਤੇ ਗਏ ਹਨ?
“ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”
“ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ।”
“ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਰ ਚਿਹਰੇ ਤੋਂ ਹੰਝੂ ਪੂੰਝ ਦੇਵੇਗਾ।”
“ਉਸ ਸਮੇਂ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ। ਉਸ ਸਮੇਂ ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ ਅਤੇ ਗੁੰਗੇ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ ਲਾਵੇਗੀ ਕਿਉਂਕਿ ਉਜਾੜ ਵਿਚ ਪਾਣੀ ਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ।”
“ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”
“ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ, ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇ ਕਿਉਂਕਿ ਮੇਰੀ ਪਰਜਾ ਦੇ ਦਿਨ ਰੁੱਖ ਦੇ ਦਿਨਾਂ ਵਰਗੇ ਹੋਣਗੇ ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ।”