Skip to content

Skip to table of contents

2.1

ਬਾਈਬਲ ਦਾ ਸੰਦੇਸ਼

ਯਹੋਵਾਹ ਪਰਮੇਸ਼ੁਰ ਨੂੰ ਰਾਜ ਕਰਨ ਦਾ ਹੱਕ ਹੈ। ਉਸ ਦਾ ਰਾਜ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ। ਧਰਤੀ ਅਤੇ ਇਨਸਾਨਾਂ ਲਈ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।

4026 ਈ.ਪੂ. ਤੋਂ ਬਾਅਦ

“ਸੱਪ” ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਅਤੇ ਤਰੀਕੇ ਉੱਤੇ ਸਵਾਲ ਖੜ੍ਹੇ ਕੀਤੇ। ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਇਕ “ਸੰਤਾਨ” ਜਾਂ ਇਕ “ਬੀ” ਦੇ ਰਾਹੀਂ ਸੱਪ ਯਾਨੀ ਸ਼ੈਤਾਨ ਦਾ ਸਿਰ ਫੇਵੇਗਾ। (ਉਤਪਤ 3:1-5, 15, ਫੁਟਨੋਟ) ਪਰ ਯਹੋਵਾਹ ਨੇ ਸ਼ੈਤਾਨ ਅਧੀਨ ਇਨਸਾਨਾਂ ਨੂੰ ਖ਼ੁਦ ਰਾਜ ਕਰਨ ਦਾ ਸਮਾਂ ਦਿੱਤਾ ਹੈ।

1943 ਈ.ਪੂ. 

ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ “ਸੰਤਾਨ” ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗੀ।​—ਉਤਪਤ 22:18.

1070 ਈ.ਪੂ. ਤੋਂ ਬਾਅਦ

ਯਹੋਵਾਹ ਨੇ ਰਾਜਾ ਦਾਊਦ ਨੂੰ ਅਤੇ ਬਾਅਦ ਵਿਚ ਉਸ ਦੇ ਪੁੱਤਰ ਸੁਲੇਮਾਨ ਨੂੰ ਦੱਸਿਆ ਕਿ ਵਾਅਦਾ ਕੀਤੀ ਗਈ “ਸੰਤਾਨ” ਉਨ੍ਹਾਂ ਦੀ ਪੀੜ੍ਹੀ ਵਿਚ ਪੈਦਾ ਹੋਵੇਗੀ। ​—2 ਸਮੂਏਲ 7:​12, 16; 1 ਰਾਜਿਆਂ 9:​3-5; ਯਸਾਯਾਹ 9:​6, 7.

29 ਈ.

ਯਹੋਵਾਹ ਨੇ ਦੱਸਿਆ ਕਿ ਯਿਸੂ ਵਾਅਦਾ ਕੀਤੀ ਗਈ “ਸੰਤਾਨ” ਹੈ ਅਤੇ ਉਹ ਦਾਊਦ ਦੀ ਰਾਜ-ਗੱਦੀ ਦਾ ਵਾਰਸ ਹੈ।​—ਗਲਾਤੀਆਂ 3:16; ਲੂਕਾ 1:​31-33; 3:​21, 22.

33 ਈ.

ਸੱਪ ਯਾਨੀ ਸ਼ੈਤਾਨ ਨੇ ਯਿਸੂ ਨੂੰ ਜਾਨੋਂ ਮਾਰ ਕੇ ਵਾਅਦਾ ਕੀਤੀ ਹੋਈ “ਸੰਤਾਨ” ਨੂੰ ਕੁਝ ਸਮੇਂ ਲਈ ਜ਼ਖ਼ਮੀ ਕਰ ਦਿੱਤਾ। ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਜ਼ਿੰਦਗੀ ਦਿੱਤੀ। ਉਸ ਨੇ ਯਿਸੂ ਦੀ ਮੁਕੰਮਲ ਜ਼ਿੰਦਗੀ ਦੀ ਕੁਰਬਾਨੀ ਨੂੰ ਰਿਹਾਈ ਦੀ ਕੀਮਤ ਵਜੋਂ ਸਵੀਕਾਰ ਕੀਤਾ। ਇਸ ਕਰਕੇ ਆਦਮ ਦੀ ਔਲਾਦ ਲਈ ਪਾਪਾਂ ਦੀ ਮਾਫ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਰਾਹ ਖੁੱਲ੍ਹਿਆ।​—ਉਤਪਤ 3:15; ਰਸੂਲਾਂ ਦੇ ਕੰਮ 2:​32-36; 1 ਕੁਰਿੰਥੀਆਂ 15:​21, 22.

ਲਗਭਗ 1914 ਈ.

ਯਿਸੂ ਨੇ ਸੱਪ ਯਾਨੀ ਸ਼ੈਤਾਨ ਨੂੰ ਧਰਤੀ ਉੱਤੇ ਸੁੱਟਿਆ ਜਿੱਥੇ ਸ਼ੈਤਾਨ ʼਤੇ ਥੋੜ੍ਹੇ ਸਮੇਂ ਲਈ ਪਾਬੰਦੀ ਲਾਈ ਗਈ ਹੈ।​—ਪ੍ਰਕਾਸ਼ ਦੀ ਕਿਤਾਬ 12:​7-9, 12.

ਭਵਿੱਖ

ਯਿਸੂ 1,000 ਸਾਲ ਤਕ ਸ਼ੈਤਾਨ ਨੂੰ ਕੈਦ ਕਰ ਕੇ ਰੱਖੇਗਾ ਅਤੇ ਫਿਰ ਉਸ ਦੇ “ਸਿਰ ਨੂੰ ਕੁਚਲੇਗਾ।” ਯਹੋਵਾਹ ਨੇ ਸ਼ੁਰੂ ਵਿਚ ਧਰਤੀ ਅਤੇ ਇਨਸਾਨਾਂ ਲਈ ਜੋ ਮਕਸਦ ਰੱਖਿਆ ਸੀ, ਉਹ ਪੂਰਾ ਹੋ ਜਾਵੇਗਾ। ਉਸ ਦੇ ਨਾਂ ʼਤੇ ਲਾਏ ਦੋਸ਼ਾਂ ਨੂੰ ਮਿਟਾਇਆ ਜਾਵੇਗਾ ਅਤੇ ਸਾਬਤ ਕੀਤਾ ਜਾਵੇਗਾ ਕਿ ਉਸ ਦਾ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ।​—ਪ੍ਰਕਾਸ਼ ਦੀ ਕਿਤਾਬ 20:​1-3, 10; 21:​3, 4.