Skip to content

Skip to table of contents

ਸਵਾਲ 5

ਬਾਈਬਲ ਦਾ ਸੰਦੇਸ਼ ਕੀ ਹੈ?

“ਮੈਂ ਤੇਰੇ ਅਤੇ ਔਰਤ ਵਿਚ ਅਤੇ ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿਚ ਦੁਸ਼ਮਣੀ ਪੈਦਾ ਕਰਾਂਗਾ। ਉਹ ਤੇਰੇ ਸਿਰ ਨੂੰ ਕੁਚਲੇਗਾ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ ਕਰੇਂਗਾ।”

ਉਤਪਤ 3:15

“ਤੇਰੀ ਸੰਤਾਨ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ।”

ਉਤਪਤ 22:18

“ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”

ਮੱਤੀ 6:10

“ਜਲਦੀ ਹੀ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ।”

ਰੋਮੀਆਂ 16:20

“ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਹੋ ਜਾਣ ਤੋਂ ਬਾਅਦ ਪੁੱਤਰ ਆਪ ਵੀ ਪਰਮੇਸ਼ੁਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਕੀਤੀਆਂ ਹਨ ਤਾਂਕਿ ਪਰਮੇਸ਼ੁਰ ਹੀ ਸਾਰਿਆਂ ਲਈ ਸਭ ਕੁਝ ਹੋਵੇ।”

1 ਕੁਰਿੰਥੀਆਂ 15:28

“ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਕੀਤੇ ਗਏ ਸਨ . . . ਜੋ ਕਿ ਮਸੀਹ ਹੈ। ਨਾਲੇ ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ . . . ਹੋ।”

ਗਲਾਤੀਆਂ 3:​16, 29

“ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ ਅਤੇ ਪਰਮੇਸ਼ੁਰ ਰਾਜੇ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”

ਪ੍ਰਕਾਸ਼ ਦੀ ਕਿਤਾਬ 11:15

“ਉਸ ਵੱਡੇ ਅਜਗਰ ਨੂੰ, ਹਾਂ, ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ, ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ।”

ਪ੍ਰਕਾਸ਼ ਦੀ ਕਿਤਾਬ 12:9

“ਉਸ ਨੇ ਉਸ ਅਜਗਰ ਨੂੰ, ਹਾਂ, ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ।”

ਪ੍ਰਕਾਸ਼ ਦੀ ਕਿਤਾਬ 20:2