ਜ਼ਬੂਰ 18:1-50

  • ਮੁਕਤੀ ਦਿਵਾਉਣ ਕਰਕੇ ਪਰਮੇਸ਼ੁਰ ਦੀ ਵਡਿਆਈ

    • ‘ਯਹੋਵਾਹ ਮੇਰੀ ਚਟਾਨ ਹੈ’ (2)

    • ਯਹੋਵਾਹ ਵਫ਼ਾਦਾਰ ਲੋਕਾਂ ਨਾਲ ਵਫ਼ਾਦਾਰ ਹੈ (25)

    • ਪਰਮੇਸ਼ੁਰ ਦਾ ਕੰਮ ਖਰਾ ਹੈ (30)

    • “ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ” (35)

ਨਿਰਦੇਸ਼ਕ ਲਈ ਹਿਦਾਇਤ। ਯਹੋਵਾਹ ਦੇ ਸੇਵਕ ਦਾਊਦ ਦਾ ਗੀਤ। ਉਸ ਨੇ ਉਦੋਂ ਇਹ ਸ਼ਬਦ ਯਹੋਵਾਹ ਨੂੰ ਕਹੇ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ ਸੀ। ਉਸ ਨੇ ਕਿਹਾ:+ 18  ਹੇ ਯਹੋਵਾਹ ਮੇਰੀ ਤਾਕਤ,+ ਮੈਂ ਤੈਨੂੰ ਪਿਆਰ ਕਰਦਾ ਹਾਂ।   ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ।+ ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,ਮੇਰੀ ਢਾਲ, ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ।*+   ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।+   ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜਿਆ ਹੋਇਆ ਸੀ;+ਨਿਕੰਮੇ ਆਦਮੀਆਂ ਦੇ ਤੇਜ਼ ਹੜ੍ਹਾਂ ਨੇ ਮੈਨੂੰ ਡਰਾਇਆ ਸੀ।+   ਕਬਰ* ਦੀਆਂ ਰੱਸੀਆਂ ਨੇ ਮੈਨੂੰ ਲਪੇਟਿਆ ਹੋਇਆ ਸੀ;ਮੌਤ ਦੇ ਫੰਦੇ ਮੇਰੇ ਸਾਮ੍ਹਣੇ ਸਨ।+   ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ,ਮੈਂ ਆਪਣੇ ਪਰਮੇਸ਼ੁਰ ਨੂੰ ਮਦਦ ਲਈ ਦੁਹਾਈ ਦਿੰਦਾ ਰਿਹਾ। ਉਸ ਨੇ ਆਪਣੇ ਮੰਦਰ ਤੋਂ ਮੇਰੀ ਆਵਾਜ਼ ਸੁਣੀ+ਅਤੇ ਮਦਦ ਲਈ ਮੇਰੀ ਦੁਹਾਈ ਉਸ ਦੇ ਕੰਨਾਂ ਤਕ ਪਹੁੰਚੀ।+   ਫਿਰ ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+ਪਹਾੜਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+   ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਿਆਅਤੇ ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ;+ਉਸ ਤੋਂ ਅੰਗਿਆਰੇ ਡਿਗ ਰਹੇ ਸਨ।   ਹੇਠਾਂ ਉੱਤਰਦੇ ਹੋਏ ਉਸ ਨੇ ਆਕਾਸ਼ ਨੂੰ ਝੁਕਾ ਦਿੱਤਾ+ਅਤੇ ਉਸ ਦੇ ਪੈਰਾਂ ਥੱਲੇ ਕਾਲੀਆਂ ਘਟਾਵਾਂ ਸਨ।+ 10  ਉਹ ਇਕ ਕਰੂਬੀ ’ਤੇ ਸਵਾਰ ਹੋ ਕੇ ਉੱਡਦਾ ਹੋਇਆ ਆਇਆ।+ ਉਹ ਇਕ ਦੂਤ* ਦੇ ਖੰਭਾਂ ’ਤੇ ਬੈਠ ਕੇ ਤੇਜ਼ੀ ਨਾਲ ਹੇਠਾਂ ਉਤਰਿਆ।+ 11  ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨਾਲ,+ਆਪਣੇ ਆਪ ਨੂੰ ਚਾਰੇ ਪਾਸਿਓਂ ਢਕ ਲਿਆ।+ 12  ਉਸ ਦੇ ਸਾਮ੍ਹਣੇ ਤੇਜ ਚਮਕਿਆ,ਬੱਦਲਾਂ ਤੋਂ ਗੜੇ ਅਤੇ ਅੰਗਿਆਰੇ ਵਰ੍ਹੇ। 13  ਫਿਰ ਯਹੋਵਾਹ ਆਕਾਸ਼ੋਂ ਗਰਜਣ ਲੱਗਾ;+ਗੜਿਆਂ ਅਤੇ ਅੰਗਿਆਰਿਆਂ ਨਾਲਅੱਤ ਮਹਾਨ ਨੇ ਆਪਣੀ ਆਵਾਜ਼ ਸੁਣਾਈ।+ 14  ਉਸ ਨੇ ਆਪਣੇ ਤੀਰ ਚਲਾ ਕੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ;+ਉਸ ਨੇ ਬਿਜਲੀ ਲਿਸ਼ਕਾ ਕੇ ਉਨ੍ਹਾਂ ਵਿਚ ਗੜਬੜੀ ਫੈਲਾ ਦਿੱਤੀ।+ 15  ਹੇ ਯਹੋਵਾਹ, ਤੇਰੇ ਝਿੜਕਣ ਨਾਲ ਅਤੇ ਤੇਰੀਆਂ ਨਾਸਾਂ ਦੇ ਤੇਜ਼ ਸਾਹ ਨਾਲਨਦੀਆਂ ਦੇ ਤਲ ਨਜ਼ਰ ਆਉਣ ਲੱਗੇ,+ਧਰਤੀ ਦੀਆਂ ਨੀਂਹਾਂ ਦਿਸਣ ਲੱਗੀਆਂ।+ 16  ਉਸ ਨੇ ਉੱਪਰੋਂ ਆਪਣਾ ਹੱਥ ਵਧਾ ਕੇਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢ ਲਿਆ।+ 17  ਉਸ ਨੇ ਮੈਨੂੰ ਮੇਰੇ ਤਾਕਤਵਰ ਦੁਸ਼ਮਣ ਤੋਂ ਛੁਡਾ ਲਿਆ+ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸਨ ਅਤੇ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ।+ 18  ਬਿਪਤਾ ਦੇ ਵੇਲੇ ਉਨ੍ਹਾਂ ਨੇ ਮੇਰੇ ’ਤੇ ਹਮਲਾ ਕੀਤਾ,+ਪਰ ਯਹੋਵਾਹ ਮੇਰਾ ਸਹਾਰਾ ਸੀ। 19  ਉਹ ਮੈਨੂੰ ਸੁਰੱਖਿਅਤ* ਥਾਂ ’ਤੇ ਲੈ ਆਇਆ;ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਖ਼ੁਸ਼ ਸੀ।+ 20  ਯਹੋਵਾਹ ਮੈਨੂੰ ਮੇਰੀ ਨੇਕੀ ਕਰਕੇ ਇਨਾਮ ਦਿੰਦਾ ਹੈ,+ਉਹ ਮੈਨੂੰ ਇਨਾਮ ਦਿੰਦਾ ਹੈ ਕਿਉਂਕਿ ਮੇਰੇ ਹੱਥ ਸ਼ੁੱਧ ਹਨ।+ 21  ਕਿਉਂਕਿ ਮੈਂ ਯਹੋਵਾਹ ਦੇ ਰਾਹਾਂ ’ਤੇ ਚੱਲਿਆ ਹਾਂਅਤੇ ਮੈਂ ਪਰਮੇਸ਼ੁਰ ਤੋਂ ਦੂਰ ਜਾਣ ਦੀ ਦੁਸ਼ਟਤਾ ਨਹੀਂ ਕੀਤੀ। 22  ਮੈਂ ਉਸ ਦੇ ਸਾਰੇ ਹੁਕਮ ਧਿਆਨ ਵਿਚ ਰੱਖਦਾ ਹਾਂ;ਮੈਂ ਉਸ ਦੇ ਨਿਯਮਾਂ ਦਾ ਨਿਰਾਦਰ ਨਹੀਂ ਕਰਾਂਗਾ। 23  ਮੈਂ ਉਸ ਦੇ ਸਾਮ੍ਹਣੇ ਬੇਦਾਗ਼ ਰਹਾਂਗਾ+ਅਤੇ ਮੈਂ ਖ਼ੁਦ ਨੂੰ ਬੁਰਾਈ ਤੋਂ ਬਚਾ ਕੇ ਰੱਖਾਂਗਾ।+ 24  ਯਹੋਵਾਹ ਮੈਨੂੰ ਮੇਰੀ ਨੇਕੀ ਦਾ ਇਨਾਮ ਦੇਵੇ+ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ।+ 25  ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ;+ਨੇਕ ਇਨਸਾਨ ਨਾਲ ਤੂੰ ਨੇਕੀ ਨਾਲ ਪੇਸ਼ ਆਉਂਦਾ ਹੈਂ;+ 26  ਸ਼ੁੱਧ ਇਨਸਾਨ ਨਾਲ ਤੂੰ ਸ਼ੁੱਧਤਾ ਨਾਲ,+ਪਰ ਟੇਢੇ ਇਨਸਾਨ ਨਾਲ ਤੂੰ ਹੁਸ਼ਿਆਰੀ ਨਾਲ ਪੇਸ਼ ਆਉਂਦਾ ਹੈਂ।+ 27  ਤੂੰ ਦੁਖੀਆਂ ਨੂੰ ਬਚਾਉਂਦਾ ਹੈਂ,+ਪਰ ਹੰਕਾਰੀਆਂ* ਨੂੰ ਨੀਵਾਂ ਕਰਦਾ ਹੈਂ।+ 28  ਹੇ ਯਹੋਵਾਹ, ਤੂੰ ਮੇਰਾ ਦੀਵਾ ਬਾਲ਼ਦਾ ਹੈਂ,ਮੇਰਾ ਪਰਮੇਸ਼ੁਰ ਮੇਰਾ ਹਨੇਰਾ ਦੂਰ ਕਰਦਾ ਹੈ।+ 29  ਤੇਰੀ ਮਦਦ ਸਦਕਾ ਮੈਂ ਲੁਟੇਰਿਆਂ ਦੀ ਟੋਲੀ ਦਾ ਮੁਕਾਬਲਾ ਕਰ ਸਕਦਾ ਹਾਂ;+ਪਰਮੇਸ਼ੁਰ ਦੀ ਤਾਕਤ ਨਾਲ ਮੈਂ ਕੰਧ ਟੱਪ ਸਕਦਾ ਹਾਂ।+ 30  ਸੱਚੇ ਪਰਮੇਸ਼ੁਰ ਦਾ ਕੰਮ ਖਰਾ ਹੈ;+ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ।+ ਉਹ ਉਨ੍ਹਾਂ ਸਾਰੇ ਲੋਕਾਂ ਲਈ ਢਾਲ ਹੈ ਜੋ ਉਸ ਕੋਲ ਪਨਾਹ ਲੈਂਦੇ ਹਨ।+ 31  ਯਹੋਵਾਹ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੈ?+ ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ?+ 32  ਸੱਚਾ ਪਰਮੇਸ਼ੁਰ ਮੈਨੂੰ ਤਾਕਤ ਦਿੰਦਾ ਹੈ,+ਉਹ ਮੇਰਾ ਰਾਹ ਪੱਧਰਾ ਕਰੇਗਾ।+ 33  ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਉਂਦਾ ਹੈ;ਉਹ ਮੈਨੂੰ ਉੱਚੀਆਂ ਥਾਵਾਂ ’ਤੇ ਖੜ੍ਹਾ ਕਰਦਾ ਹੈ।+ 34  ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ;ਮੇਰੀਆਂ ਬਾਹਾਂ ਤਾਂਬੇ ਦੀ ਕਮਾਨ ਨੂੰ ਮੋੜ ਸਕਦੀਆਂ ਹਨ। 35  ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੰਦਾ ਹੈਂ,+ਤੇਰਾ ਸੱਜਾ ਹੱਥ ਮੈਨੂੰ ਸਹਾਰਾ ਦਿੰਦਾ* ਹੈਅਤੇ ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ।+ 36  ਤੂੰ ਮੇਰੇ ਕਦਮਾਂ ਲਈ ਰਾਹ ਖੁੱਲ੍ਹਾ ਕਰਦਾ ਹੈਂ;ਮੇਰੇ ਪੈਰ* ਨਹੀਂ ਤਿਲਕਣਗੇ।+ 37  ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਾਂਗਾ ਅਤੇ ਉਨ੍ਹਾਂ ਨੂੰ ਘੇਰ ਲਵਾਂਗਾ;ਮੈਂ ਤਦ ਤਕ ਵਾਪਸ ਨਹੀਂ ਆਵਾਂਗਾ ਜਦ ਤਕ ਉਹ ਨਾਸ਼ ਨਾ ਹੋ ਜਾਣ। 38  ਮੈਂ ਉਨ੍ਹਾਂ ਨੂੰ ਕੁਚਲ ਦਿਆਂਗਾ ਤਾਂਕਿ ਉਹ ਉੱਠ ਨਾ ਸਕਣ;+ਮੈਂ ਉਨ੍ਹਾਂ ਨੂੰ ਪੈਰਾਂ ਹੇਠ ਮਿੱਧ ਦਿਆਂਗਾ। 39  ਤੂੰ ਮੈਨੂੰ ਯੁੱਧ ਲੜਨ ਦੀ ਤਾਕਤ ਬਖ਼ਸ਼ੇਂਗਾ;ਤੂੰ ਮੇਰੇ ਵੈਰੀਆਂ ਨੂੰ ਮੇਰੇ ਪੈਰਾਂ ਹੇਠ ਕਰੇਂਗਾ।+ 40  ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ਸਾਮ੍ਹਣਿਓਂ ਭਜਾਵੇਂਗਾ*ਅਤੇ ਮੇਰੇ ਨਾਲ ਨਫ਼ਰਤ ਕਰਨ ਵਾਲਿਆਂ ਦਾ ਮੈਂ ਨਾਮੋ-ਨਿਸ਼ਾਨ ਮਿਟਾ* ਦਿਆਂਗਾ।+ 41  ਉਹ ਮਦਦ ਲਈ ਦੁਹਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ;ਉਹ ਯਹੋਵਾਹ ਨੂੰ ਵੀ ਮਦਦ ਲਈ ਪੁਕਾਰਦੇ ਹਨ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦਿੰਦਾ। 42  ਮੈਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਧੂੜ ਬਣਾ ਦਿਆਂਗਾ ਜਿਸ ਨੂੰ ਹਵਾ ਉਡਾ ਕੇ ਲੈ ਜਾਵੇਗੀ;ਮੈਂ ਉਨ੍ਹਾਂ ਨੂੰ ਗਲੀਆਂ ਵਿਚ ਚਿੱਕੜ ਵਾਂਗ ਸੁੱਟਾਂਗਾ। 43  ਤੂੰ ਮੈਨੂੰ ਲੋਕਾਂ ਦੇ ਵਿਰੋਧ ਤੋਂ ਬਚਾਵੇਂਗਾ।+ ਤੂੰ ਮੈਨੂੰ ਕੌਮਾਂ ਦਾ ਮੁਖੀ ਠਹਿਰਾਵੇਂਗਾ।+ ਜਿਹੜੇ ਲੋਕ ਮੈਨੂੰ ਨਹੀਂ ਜਾਣਦੇ, ਉਹ ਮੇਰੀ ਸੇਵਾ ਕਰਨਗੇ।+ 44  ਪਰਦੇਸੀ ਸਿਰਫ਼ ਖ਼ਬਰ ਸੁਣ ਕੇ ਹੀ ਮੇਰਾ ਕਹਿਣਾ ਮੰਨਣਗੇ;ਉਹ ਡਰਦੇ-ਡਰਦੇ ਮੇਰੇ ਅੱਗੇ ਆਉਣਗੇ।+ 45  ਪਰਦੇਸੀ ਹਿੰਮਤ ਹਾਰ ਬੈਠਣਗੇ;*ਉਹ ਆਪਣੇ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ। 46  ਯਹੋਵਾਹ ਜੀਉਂਦਾ ਪਰਮੇਸ਼ੁਰ ਹੈ! ਮੇਰੀ ਚਟਾਨ ਦੀ ਮਹਿਮਾ ਹੋਵੇ!+ ਮੇਰੀ ਮੁਕਤੀ ਦੇ ਪਰਮੇਸ਼ੁਰ ਦਾ ਨਾਂ ਬੁਲੰਦ ਹੋਵੇ!+ 47  ਸੱਚਾ ਪਰਮੇਸ਼ੁਰ ਮੇਰਾ ਬਦਲਾ ਲੈਂਦਾ ਹੈ;+ਉਹ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ। 48  ਉਹ ਗੁੱਸੇ ਵਿਚ ਭੜਕੇ ਹੋਏ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ;ਤੂੰ ਮੇਰੇ ’ਤੇ ਹਮਲਾ ਕਰਨ ਵਾਲਿਆਂ ਤੋਂ ਮੈਨੂੰ ਉੱਚਾ ਚੁੱਕਦਾ ਹੈਂ;+ਤੂੰ ਖ਼ੂਨ-ਖ਼ਰਾਬਾ ਕਰਨ ਵਾਲੇ ਤੋਂ ਮੈਨੂੰ ਬਚਾਉਂਦਾ ਹੈਂ। 49  ਇਸੇ ਕਰਕੇ ਹੇ ਯਹੋਵਾਹ, ਮੈਂ ਕੌਮਾਂ ਵਿਚ ਤੇਰੀ ਵਡਿਆਈ ਕਰਾਂਗਾ+ਅਤੇ ਮੈਂ ਤੇਰੇ ਨਾਂ ਦਾ ਗੁਣਗਾਨ ਕਰਾਂਗਾ।*+ 50  ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+

ਫੁਟਨੋਟ

ਜਾਂ, “ਮੇਰਾ ਸ਼ਕਤੀਸ਼ਾਲੀ ਮੁਕਤੀਦਾਤਾ।” ਸ਼ਬਦਾਵਲੀ ਦੇਖੋ।
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਹਵਾ।”
ਜਾਂ, “ਖੁੱਲ੍ਹੀ।”
ਇਬ, “ਘਮੰਡੀ ਅੱਖਾਂ।”
ਜਾਂ, “ਸੰਭਾਲਦਾ।”
ਜਾਂ, “ਗਿੱਟੇ।”
ਜਾਂ, “ਤੂੰ ਮੇਰੇ ਦੁਸ਼ਮਣਾਂ ਦੀ ਪਿੱਠ ਮੈਨੂੰ ਦਿਖਾਏਂਗਾ।”
ਇਬ, “ਚੁੱਪ ਕਰਾ।”
ਜਾਂ, “ਮੁਰਝਾ ਜਾਣਗੇ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ, “ਵੱਡੀਆਂ-ਵੱਡੀਆਂ ਲੜਾਈਆਂ ਜਿਤਾਉਂਦਾ ਹੈ।”
ਇਬ, “ਬੀ।”