ਜ਼ਬੂਰ 14:1-7

  • ਮੂਰਖ ਦਾ ਵਰਣਨ

    • “ਯਹੋਵਾਹ ਹੈ ਹੀ ਨਹੀਂ” (1)

    • “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ” (3)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 14  ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ: “ਯਹੋਵਾਹ ਹੈ ਹੀ ਨਹੀਂ।”+ ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+   ਪਰ ਸਵਰਗ ਤੋਂ ਯਹੋਵਾਹ ਦੀ ਨਜ਼ਰ ਮਨੁੱਖ ਦੇ ਪੁੱਤਰਾਂ ’ਤੇ ਹੈਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ+   ਉਹ ਸਾਰੇ ਭਟਕ ਗਏ ਹਨ;+ਉਹ ਸਾਰੇ ਦੇ ਸਾਰੇ ਬੁਰੇ ਹਨ। ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ,ਹਾਂ, ਇਕ ਵੀ ਨਹੀਂ।   ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ? ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ। ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।   ਪਰ ਉਨ੍ਹਾਂ ਉੱਤੇ ਦਹਿਸ਼ਤ ਛਾ ਜਾਵੇਗੀ+ਕਿਉਂਕਿ ਯਹੋਵਾਹ ਧਰਮੀਆਂ ਦੀ ਪੀੜ੍ਹੀ ਦੇ ਨਾਲ ਹੈ।   ਪਾਪੀਓ, ਤੁਸੀਂ ਗ਼ਰੀਬ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋ,ਪਰ ਯਹੋਵਾਹ ਉਸ ਦੀ ਪਨਾਹ ਹੈ।+   ਇਜ਼ਰਾਈਲ ਨੂੰ ਬਚਾਉਣ ਵਾਲਾ ਸੀਓਨ ਤੋਂ ਆਵੇ!+ ਜਦ ਯਹੋਵਾਹ ਆਪਣੇ ਗ਼ੁਲਾਮ ਲੋਕਾਂ ਨੂੰ ਇਕੱਠਾ ਕਰੇਗਾ,ਤਾਂ ਯਾਕੂਬ ਖ਼ੁਸ਼ੀਆਂ ਮਨਾਏ, ਇਜ਼ਰਾਈਲ ਬਾਗ਼-ਬਾਗ਼ ਹੋਵੇ।

ਫੁਟਨੋਟ

ਜਾਂ, “ਬੇਅਕਲ।”