ਜ਼ਬੂਰ 19:1-14

  • ਪਰਮੇਸ਼ੁਰ ਦੀ ਸ੍ਰਿਸ਼ਟੀ ਅਤੇ ਕਾਨੂੰਨ ਗਵਾਹੀ ਦਿੰਦਾ ਹੈ

    • “ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ” (1)

    • ਪਰਮੇਸ਼ੁਰ ਦਾ ਮੁਕੰਮਲ ਕਾਨੂੰਨ ਨਵੇਂ ਸਿਰਿਓਂ ਜਾਨ ਪਾਉਂਦਾ ਹੈ (7)

    • “ਮੇਰੇ ਤੋਂ ਅਣਜਾਣੇ ਵਿਚ ਜੋ ਪਾਪ ਹੋਏ ਹਨ” (12)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 19  ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ;+ਅੰਬਰ* ਉਸ ਦੇ ਹੱਥਾਂ ਦੀ ਕਾਰੀਗਰੀ ਬਿਆਨ ਕਰਦਾ ਹੈ।+   ਉਹ ਹਰ ਦਿਨ ਗਵਾਹੀ ਭਰਦੇ ਹਨਅਤੇ ਉਹ ਹਰ ਰਾਤ ਗਿਆਨ ਦਿੰਦੇ ਹਨ।   ਨਾ ਹੀ ਉਨ੍ਹਾਂ ਦੇ ਬੋਲ ਹਨ ਅਤੇ ਨਾ ਹੀ ਸ਼ਬਦ;ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।   ਪਰ ਉਨ੍ਹਾਂ ਦੀ ਆਵਾਜ਼ ਸਾਰੀ ਧਰਤੀ ਉੱਤੇ ਗੂੰਜਦੀ ਹੈ*ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ* ਦੇ ਕੋਨੇ-ਕੋਨੇ ਵਿਚ ਪਹੁੰਚਦਾ ਹੈ।+ ਉਸ ਨੇ ਆਕਾਸ਼ ਵਿਚ ਸੂਰਜ ਲਈ ਤੰਬੂ ਲਾਇਆ ਹੈ;   ਸੂਰਜ ਲਾੜੇ ਵਾਂਗ ਆਪਣੇ ਕਮਰੇ ਵਿੱਚੋਂ ਨਿਕਲਦਾ ਹੈ;ਉਸ ਨੂੰ ਇਕ ਸੂਰਮੇ ਵਾਂਗ ਦੌੜ ਲਾਉਣ ਵਿਚ ਖ਼ੁਸ਼ੀ ਹੁੰਦੀ ਹੈ।   ਉਹ ਆਕਾਸ਼ ਦੇ ਇਕ ਸਿਰੇ ਤੋਂ ਨਿਕਲਦਾ ਹੈਅਤੇ ਚੱਕਰ ਕੱਢ ਕੇ ਦੂਜੇ ਸਿਰੇ ਤਕ ਜਾਂਦਾ ਹੈ;+ਕੋਈ ਵੀ ਚੀਜ਼ ਉਸ ਦੀ ਗਰਮੀ ਤੋਂ ਬਚ ਨਹੀਂ ਸਕਦੀ।   ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+   ਯਹੋਵਾਹ ਦੇ ਆਦੇਸ਼ ਸਹੀ ਹਨ ਜੋ ਦਿਲ ਨੂੰ ਖ਼ੁਸ਼ ਕਰਦੇ ਹਨ;+ਯਹੋਵਾਹ ਦੇ ਹੁਕਮ ਸ਼ੁੱਧ ਹਨ ਜੋ ਅੱਖਾਂ ਵਿਚ ਚਮਕ ਲਿਆਉਂਦੇ ਹਨ।+   ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ 10  ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+ 11  ਇਨ੍ਹਾਂ ਦੇ ਰਾਹੀਂ ਤੇਰੇ ਸੇਵਕ ਨੂੰ ਚੇਤਾਵਨੀ ਮਿਲਦੀ ਹੈ;+ਇਨ੍ਹਾਂ ਨੂੰ ਮੰਨਣ ਨਾਲ ਵੱਡਾ ਇਨਾਮ ਮਿਲਦਾ ਹੈ।+ 12  ਆਪਣੀਆਂ ਗ਼ਲਤੀਆਂ ਦਾ ਕਿਸ ਨੂੰ ਅਹਿਸਾਸ ਹੁੰਦਾ ਹੈ?+ ਮੇਰੇ ਤੋਂ ਅਣਜਾਣੇ ਵਿਚ ਜੋ ਪਾਪ ਹੋਏ ਹਨ, ਤੂੰ ਉਨ੍ਹਾਂ ਤੋਂ ਮੈਨੂੰ ਬੇਕਸੂਰ ਠਹਿਰਾ। 13  ਅਤੇ ਆਪਣੇ ਸੇਵਕ ਨੂੰ ਗੁਸਤਾਖ਼ੀ ਭਰੇ ਕੰਮ ਕਰਨ ਤੋਂ ਰੋਕ;+ਇਨ੍ਹਾਂ ਨੂੰ ਮੇਰੇ ’ਤੇ ਹਾਵੀ ਨਾ ਹੋਣ ਦੇ।+ ਫਿਰ ਮੈਂ ਬੇਦਾਗ਼ ਹੋ ਜਾਵਾਂਗਾ+ਅਤੇ ਆਪਣੇ ਗੰਭੀਰ ਪਾਪਾਂ ਤੋਂ ਨਿਰਦੋਸ਼ ਠਹਿਰਾਂਗਾ। 14  ਹੇ ਯਹੋਵਾਹ, ਮੇਰੀ ਚਟਾਨ+ ਅਤੇ ਮੇਰੇ ਮੁਕਤੀਦਾਤੇ,+ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦੇ ਖ਼ਿਆਲਾਂ ਤੋਂ ਤੈਨੂੰ ਖ਼ੁਸ਼ੀ ਮਿਲੇ।+

ਫੁਟਨੋਟ

ਜਾਂ, “ਵਾਯੂਮੰਡਲ।”
ਜਾਂ ਸੰਭਵ ਹੈ, “ਮਿਣਨ ਵਾਲੀ ਰੱਸੀ ਸਾਰੀ ਧਰਤੀ ’ਤੇ ਪਹੁੰਚਦੀ ਹੈ।”
ਜਾਂ, “ਉਪਜਾਊ ਜ਼ਮੀਨ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਜਾਂ, “ਸ਼ੁੱਧ ਕੀਤੇ ਗਏ।”