ਮੀਕਾਹ 6:1-16
6 ਕਿਰਪਾ ਕਰ ਕੇ ਸੁਣੋ ਕਿ ਯਹੋਵਾਹ ਕੀ ਕਹਿ ਰਿਹਾ ਹੈ।
ਉੱਠੋ, ਪਹਾੜਾਂ ਅੱਗੇ ਆਪਣਾ ਮੁਕੱਦਮਾ ਪੇਸ਼ ਕਰੋਅਤੇ ਪਹਾੜੀਆਂ ਤੁਹਾਡੀ ਆਵਾਜ਼ ਸੁਣਨ।+
2 ਹੇ ਪਹਾੜੋ, ਯਹੋਵਾਹ ਦਾ ਮੁਕੱਦਮਾ ਸੁਣੋਅਤੇ ਧਰਤੀ ਦੀਆਂ ਮਜ਼ਬੂਤ ਨੀਂਹਾਂ ਵੀ ਸੁਣਨ,+ਯਹੋਵਾਹ ਆਪਣੇ ਲੋਕਾਂ ਨਾਲ ਮੁਕੱਦਮਾ ਲੜ ਰਿਹਾ ਹੈ;ਉਹ ਇਜ਼ਰਾਈਲ ʼਤੇ ਦੋਸ਼ ਲਾਵੇਗਾ:+
3 “ਹੇ ਮੇਰੇ ਲੋਕੋ, ਮੈਂ ਤੁਹਾਡਾ ਕੀ ਵਿਗਾੜਿਆ?
ਮੈਂ ਕੀ ਕੀਤਾ ਕਿ ਤੁਸੀਂ ਅੱਕ ਗਏ?+
ਮੇਰੇ ਖ਼ਿਲਾਫ਼ ਗਵਾਹੀ ਦਿਓ।
4 ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ,+ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਤੋਂ ਛੁਡਾਇਆ;+ਮੈਂ ਤੁਹਾਡੇ ਅੱਗੇ-ਅੱਗੇ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਘੱਲਿਆ।+
5 ਹੇ ਮੇਰੇ ਲੋਕੋ, ਕਿਰਪਾ ਕਰ ਕੇ ਯਾਦ ਕਰੋ ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਸ਼ ਘੜੀ ਸੀ+ਅਤੇ ਬਿਓਰ ਦੇ ਪੁੱਤਰ ਬਿਲਾਮ ਨੇ ਉਸ ਨੂੰ ਕੀ ਜਵਾਬ ਦਿੱਤਾ ਸੀ+—ਸ਼ਿੱਟੀਮ+ ਤੋਂ ਲੈ ਕੇ ਗਿਲਗਾਲ+ ਤਕ ਕੀ ਕੁਝ ਹੋਇਆ ਸੀ—ਤਾਂਕਿ ਤੁਸੀਂ ਜਾਣ ਸਕੋ ਕਿ ਯਹੋਵਾਹ ਹਮੇਸ਼ਾ ਸਹੀ ਕੰਮ ਕਰਦਾ ਹੈ।”
6 ਮੈਂ ਯਹੋਵਾਹ ਅੱਗੇ ਕੀ ਲੈ ਕੇ ਜਾਵਾਂ?
ਮੈਂ ਉੱਚੀ ਜਗ੍ਹਾ ʼਤੇ ਬਿਰਾਜਮਾਨ ਪਰਮੇਸ਼ੁਰ ਅੱਗੇ ਮੱਥਾ ਟੇਕਣ ਲਈ ਕੀ ਲੈ ਕੇ ਜਾਵਾਂ?
ਕੀ ਮੈਂ ਉਸ ਅੱਗੇ ਹੋਮ-ਬਲ਼ੀਆਂ ਲੈ ਕੇ ਜਾਵਾਂ?
ਇਕ-ਇਕ ਸਾਲ ਦੇ ਵੱਛੇ ਲੈ ਕੇ ਜਾਵਾਂ?+
7 ਕੀ ਯਹੋਵਾਹ ਹਜ਼ਾਰਾਂ ਭੇਡੂਆਂਅਤੇ ਤੇਲ ਦੀਆਂ ਲੱਖਾਂ ਨਦੀਆਂ ਨਾਲ ਖ਼ੁਸ਼ ਹੋਵੇਗਾ?+
ਕੀ ਮੈਂ ਆਪਣੇ ਅਪਰਾਧ ਲਈ ਆਪਣਾ ਜੇਠਾ ਪੁੱਤਰ ਦੇ ਦਿਆਂ?
ਅਤੇ ਕੀ ਆਪਣੇ ਪਾਪ ਲਈ ਆਪਣਾ ਬੱਚਾ* ਦੇ ਦਿਆਂ?+
8 ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਹੈ ਕਿ ਸਹੀ ਕੀ ਹੈ।
ਯਹੋਵਾਹ ਤੇਰੇ ਤੋਂ ਕੀ ਮੰਗਦਾ ਹੈ?
ਇਹੀ ਕਿ ਤੂੰ ਇਨਸਾਫ਼ ਕਰ,+ ਵਫ਼ਾਦਾਰੀ ਨੂੰ ਘੁੱਟ ਕੇ ਫੜੀ ਰੱਖ*+ਅਤੇ ਨਿਮਰ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ!*+
9 ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ;ਜਿਹੜੇ ਬੁੱਧੀਮਾਨ ਹਨ, ਉਹ ਤੇਰੇ ਨਾਂ ਦਾ ਡਰ ਰੱਖਣਗੇ।
ਡੰਡੇ ਦੀ ਆਵਾਜ਼ ਸੁਣ ਅਤੇ ਇਸ ਨੂੰ ਠਹਿਰਾਉਣ ਵਾਲੇ ਵੱਲ ਧਿਆਨ ਦੇ।+
10 ਕੀ ਦੁਸ਼ਟ ਦੇ ਘਰ ਵਿਚ ਹਾਲੇ ਵੀ ਦੁਸ਼ਟਤਾ ਦੇ ਖ਼ਜ਼ਾਨੇਅਤੇ ਅਧੂਰਾ ਏਫਾ* ਮਾਪ ਹੈ ਜੋ ਘਿਣਾਉਣੀ ਗੱਲ ਹੈ?
11 ਕੀ ਮੈਂ ਬੇਦਾਗ਼* ਰਹਿ ਸਕਦਾ ਹਾਂ ਜੇ ਮੈਂ ਤੱਕੜੀ ਨਾਲ ਤੋਲਣ ਵੇਲੇ ਹੇਰਾ-ਫੇਰੀ ਕਰਦਾ ਹਾਂਅਤੇ ਮੇਰੀ ਥੈਲੀ ਵਿਚ ਬੇਈਮਾਨੀ ਦੇ ਵੱਟੇ ਹਨ?+
12 ਉਸ ਦੇ ਅਮੀਰ ਆਦਮੀ ਖ਼ੂਨ-ਖ਼ਰਾਬਾ ਕਰਦੇ ਹਨਅਤੇ ਉਸ ਦੇ ਵਾਸੀ ਝੂਠ ਬੋਲਦੇ ਹਨ;+ਉਨ੍ਹਾਂ ਦੇ ਮੂੰਹੋਂ ਧੋਖੇ ਭਰੀਆਂ ਗੱਲਾਂ ਨਿਕਲਦੀਆਂ ਹਨ।+
13 “ਇਸ ਲਈ, ਮੈਂ ਤੈਨੂੰ ਮਾਰ-ਮਾਰ ਕੇ ਜ਼ਖ਼ਮੀ ਕਰਾਂਗਾ+ਅਤੇ ਤੇਰੇ ਪਾਪਾਂ ਕਰਕੇ ਤੈਨੂੰ ਉਜਾੜ ਦਿਆਂਗਾ।
14 ਤੂੰ ਖਾਣਾ ਤਾਂ ਖਾਵੇਂਗਾ, ਪਰ ਰੱਜੇਂਗਾ ਨਹੀਂ;ਤੇਰਾ ਢਿੱਡ ਖਾਲੀ ਰਹੇਗਾ।+
ਤੂੰ ਆਪਣੀਆਂ ਚੀਜ਼ਾਂ ਸੁਰੱਖਿਅਤ ਜਗ੍ਹਾ ʼਤੇ ਲਿਜਾਣ ਦੀ ਕੋਸ਼ਿਸ਼ ਕਰੇਂਗਾ, ਪਰ ਲਿਜਾ ਨਹੀਂ ਸਕੇਂਗਾਅਤੇ ਤੂੰ ਜੋ ਕੁਝ ਲੈ ਕੇ ਜਾਵੇਂਗਾ, ਉਹ ਮੈਂ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।
15 ਤੂੰ ਬੀ ਬੀਜੇਂਗਾ, ਪਰ ਫ਼ਸਲ ਨਹੀਂ ਵੱਢੇਂਗਾ।
ਤੂੰ ਜ਼ੈਤੂਨਾਂ ਨੂੰ ਮਿੱਧੇਂਗਾ, ਪਰ ਤੇਲ ਨਹੀਂ ਵਰਤੇਂਗਾ;ਤੂੰ ਨਵਾਂ ਦਾਖਰਸ ਬਣਾਵੇਂਗਾ, ਪਰ ਪੀਵੇਂਗਾ ਨਹੀਂ।+
16 ਤੂੰ ਆਮਰੀ ਦੇ ਨਿਯਮਾਂ ʼਤੇ ਚੱਲਦਾ ਹੈਂ ਅਤੇ ਅਹਾਬ ਦੇ ਘਰਾਣੇ ਵਰਗੇ ਕੰਮ ਕਰਦਾ ਹੈਂ+ਅਤੇ ਤੂੰ ਉਨ੍ਹਾਂ ਦੀ ਸਲਾਹ ʼਤੇ ਚੱਲਦਾ ਹੈਂ।
ਇਸ ਕਰਕੇ ਮੈਂ ਤੇਰਾ ਜੋ ਹਸ਼ਰ ਕਰਾਂਗਾ, ਉਸ ਨੂੰ ਦੇਖ ਕੇ ਲੋਕ ਕੰਬ ਜਾਣਗੇਅਤੇ ਉਸ ਦੇ ਵਾਸੀਆਂ ਨੂੰ ਦੇਖ ਕੇ ਲੋਕ ਸੀਟੀਆਂ ਮਾਰਨਗੇ;+ਅਤੇ ਲੋਕ ਤੇਰਾ ਮਜ਼ਾਕ ਉਡਾਉਣਗੇ।”+
ਫੁਟਨੋਟ
^ ਜਾਂ, “ਆਪਣੇ ਸਰੀਰ ਦਾ ਫਲ।”
^ ਜਾਂ, “ਪਰਮੇਸ਼ੁਰ ਨਾਲ ਚੱਲਦੇ ਹੋਏ ਆਪਣੀਆਂ ਹੱਦਾਂ ਪਛਾਣ।”
^ ਜਾਂ, “ਪਿਆਰ ਕਰਨ ਵੇਲੇ ਰਹਿਮਦਿਲੀ ਅਤੇ ਵਫ਼ਾਦਾਰੀ ਨਾਲ ਪੇਸ਼ ਆ।” ਇਬ, “ਅਟੱਲ ਪਿਆਰ ਨਾਲ ਪਿਆਰ ਕਰ।”
^ ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਨਿਰਦੋਸ਼।”