ਜ਼ਬੂਰ 41:1-13

  • ਬੀਮਾਰ ਇਨਸਾਨ ਦੀ ਪ੍ਰਾਰਥਨਾ

    • ਪਰਮੇਸ਼ੁਰ ਬੀਮਾਰ ਇਨਸਾਨ ਦੀ ਦੇਖ-ਭਾਲ ਕਰਦਾ ਹੈ (3)

    • ਜਿਗਰੀ ਦੋਸਤ ਨੇ ਧੋਖਾ ਦਿੱਤਾ (9)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 41  ਖ਼ੁਸ਼ ਹੈ ਉਹ ਇਨਸਾਨ ਜਿਹੜਾ ਮਾਮੂਲੀ ਲੋਕਾਂ ਦੀ ਮਦਦ ਕਰਦਾ ਹੈ;+ਯਹੋਵਾਹ ਉਸ ਨੂੰ ਬਿਪਤਾ ਦੇ ਵੇਲੇ ਬਚਾਵੇਗਾ।  2  ਯਹੋਵਾਹ ਉਸ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਜੀਉਂਦਾ ਰੱਖੇਗਾ। ਉਸ ਨੂੰ ਦੁਨੀਆਂ ਦਾ ਖ਼ੁਸ਼ ਇਨਸਾਨ ਮੰਨਿਆ ਜਾਵੇਗਾ;+ਤੂੰ ਉਸ ਨੂੰ ਕਦੇ ਵੀ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਵਿਚ ਫਸਣ ਨਹੀਂ ਦੇਵੇਂਗਾ।+  3  ਜਦੋਂ ਉਹ ਬੀਮਾਰੀ ਕਰਕੇ ਮੰਜੇ ʼਤੇ ਪਿਆ ਹੋਵੇਗਾ,+ਉਦੋਂ ਹੇ ਯਹੋਵਾਹ, ਤੂੰ ਉਸ ਦੀ ਦੇਖ-ਭਾਲ ਕਰੇਂਗਾ ਅਤੇ ਉਸ ਦਾ ਬਿਸਤਰਾ ਬਦਲੇਂਗਾ।  4  ਮੈਂ ਕਿਹਾ: “ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ।+ ਮੈਨੂੰ ਚੰਗਾ ਕਰ+ ਕਿਉਂਕਿ ਮੈਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।”+  5  ਪਰ ਮੇਰੇ ਦੁਸ਼ਮਣ ਮੇਰੇ ਬਾਰੇ ਇਹ ਬੁਰੀ ਗੱਲ ਕਹਿੰਦੇ ਹਨ: “ਇਹ ਕਦੋਂ ਮਰੇਗਾ ਅਤੇ ਇਸ ਦਾ ਨਾਂ ਕਦੋਂ ਮਿਟੇਗਾ?”  6  ਜੇ ਉਨ੍ਹਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਤਾਂ ਉਹ ਮੇਰੇ ਨਾਲ ਝੂਠ ਬੋਲਦਾ ਹੈ। ਉਹ ਮੈਨੂੰ ਬਦਨਾਮ ਕਰਨ ਲਈ ਕੋਈ-ਨਾ-ਕੋਈ ਗੱਲ ਲੱਭ ਲੈਂਦਾ ਹੈ;ਫਿਰ ਬਾਹਰ ਜਾ ਕੇ ਸਾਰੇ ਪਾਸੇ ਫੈਲਾਉਂਦਾ ਹੈ।  7  ਮੈਨੂੰ ਨਫ਼ਰਤ ਕਰਨ ਵਾਲੇ ਇਕ-ਦੂਜੇ ਨਾਲ ਘੁਸਰ-ਮੁਸਰ ਕਰਦੇ ਹਨ;ਉਹ ਮੇਰਾ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹੋਏ ਕਹਿੰਦੇ ਹਨ:  8  “ਉਸ ਉੱਤੇ ਆਫ਼ਤ ਆ ਪਈ ਹੈ;ਹੁਣ ਉਹ ਡਿਗ ਗਿਆ ਹੈ, ਉਹ ਦੁਬਾਰਾ ਨਹੀਂ ਉੱਠ ਸਕੇਗਾ।”+  9  ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ। 10  ਪਰ ਤੂੰ ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਅਤੇ ਮੈਨੂੰ ਚੰਗਾ ਕਰਤਾਂਕਿ ਮੈਂ ਉਨ੍ਹਾਂ ਤੋਂ ਬਦਲਾ ਲੈ ਸਕਾਂ। 11  ਜਦ ਮੇਰੇ ਦੁਸ਼ਮਣ ਮੇਰੇ ʼਤੇ ਜਿੱਤ ਹਾਸਲ ਨਹੀਂ ਕਰ ਸਕਣਗੇ,+ਤਾਂ ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਤੋਂ ਖ਼ੁਸ਼ ਹੈਂ। 12  ਪਰ ਤੂੰ ਮੇਰੀ ਵਫ਼ਾਦਾਰੀ ਕਰਕੇ ਮੈਨੂੰ ਸਹਾਰਾ ਦਿੰਦਾ ਹੈਂ;+ਤੂੰ ਮੈਨੂੰ ਹਮੇਸ਼ਾ ਆਪਣੀ ਹਜ਼ੂਰੀ ਵਿਚ ਰੱਖੇਂਗਾ।+ 13  ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਯੁਗਾਂ-ਯੁਗਾਂ ਤਕ* ਹੋਵੇ।+ ਆਮੀਨ ਅਤੇ ਆਮੀਨ।

ਫੁਟਨੋਟ

ਜਾਂ, “ਮੇਰੇ ਵਿਰੁੱਧ ਹੋ ਗਿਆ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”