ਜ਼ਬੂਰ 105:1-45

  • ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਲਈ ਕੰਮ ਕਰਦਾ ਹੈ

    • ਪਰਮੇਸ਼ੁਰ ਆਪਣਾ ਇਕਰਾਰ ਯਾਦ ਰੱਖਦਾ ਹੈ (8-10)

    • “ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓ” (15)

    • ਪਰਮੇਸ਼ੁਰ ਨੇ ਗ਼ੁਲਾਮ ਯੂਸੁਫ਼ ਨੂੰ ਵਰਤਿਆ (17-22)

    • ਮਿਸਰ ਵਿਚ ਪਰਮੇਸ਼ੁਰ ਦੇ ਚਮਤਕਾਰ (23-36)

    • ਇਜ਼ਰਾਈਲੀ ਮਿਸਰ ਤੋਂ ਚਲੇ ਗਏ (37-39)

    • ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਯਾਦ ਰੱਖਿਆ (42)

105  ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+   ਉਸ ਲਈ ਗੀਤ ਗਾਓ ਅਤੇ ਉਸ ਦਾ ਗੁਣਗਾਨ ਕਰੋ*ਅਤੇ ਉਸ ਦੇ ਸਾਰੇ ਹੈਰਾਨੀਜਨਕ ਕੰਮਾਂ ’ਤੇ ਸੋਚ-ਵਿਚਾਰ ਕਰੋ।*+   ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+ ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+   ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ। ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।   ਉਸ ਦੇ ਹੈਰਾਨੀਜਨਕ ਕੰਮ,ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+   ਹੇ ਪਰਮੇਸ਼ੁਰ ਦੇ ਸੇਵਕ ਅਬਰਾਹਾਮ ਦੀ ਸੰਤਾਨ,*+ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ,+ ਇਹ ਸਭ ਯਾਦ ਕਰੋ।   ਉਹ ਸਾਡਾ ਪਰਮੇਸ਼ੁਰ ਯਹੋਵਾਹ ਹੈ।+ ਉਸ ਦੇ ਫ਼ੈਸਲੇ ਸਾਰੀ ਧਰਤੀ ਉੱਤੇ ਲਾਗੂ ਹੁੰਦੇ ਹਨ।+   ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ,+ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+   ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+ 10  ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ 11  ਅਤੇ ਕਿਹਾ: “ਮੈਂ ਤੈਨੂੰ ਕਨਾਨ ਦੇਸ਼ ਦਿਆਂਗਾ+ਜੋ ਤੇਰੇ ਹਿੱਸੇ ਦੀ ਵਿਰਾਸਤ ਹੈ।”+ 12  ਉਸ ਨੇ ਇਹ ਗੱਲ ਉਦੋਂ ਕਹੀ ਜਦ ਉਹ ਗਿਣਤੀ ਵਿਚ ਥੋੜ੍ਹੇ ਸਨ,+ਹਾਂ, ਬਹੁਤ ਹੀ ਥੋੜ੍ਹੇ ਅਤੇ ਉਸ ਦੇਸ਼ ਵਿਚ ਪਰਦੇਸੀ ਸਨ।+ 13  ਉਹ ਇਕ ਕੌਮ ਤੋਂ ਦੂਜੀ ਕੌਮਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਚਲੇ ਜਾਂਦੇ ਸਨ।+ 14  ਉਸ ਨੇ ਕਿਸੇ ਵੀ ਇਨਸਾਨ ਨੂੰ ਉਨ੍ਹਾਂ ’ਤੇ ਜ਼ੁਲਮ ਨਹੀਂ ਢਾਹੁਣ ਦਿੱਤਾ,+ਸਗੋਂ ਉਨ੍ਹਾਂ ਦੀ ਖ਼ਾਤਰ ਰਾਜਿਆਂ ਨੂੰ ਝਿੜਕਿਆ+ 15  ਅਤੇ ਕਿਹਾ: “ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓਅਤੇ ਨਾ ਹੀ ਮੇਰੇ ਨਬੀਆਂ ਨਾਲ ਕੁਝ ਬੁਰਾ ਕਰੋ।”+ 16  ਉਸ ਨੇ ਦੇਸ਼ ਵਿਚ ਕਾਲ਼ ਪਾ ਦਿੱਤਾ;+ਉਸ ਨੇ ਉਨ੍ਹਾਂ ਨੂੰ ਰੋਟੀ ਤੋਂ ਵਾਂਝੇ ਰੱਖਿਆ।* 17  ਉਸ ਨੇ ਉਨ੍ਹਾਂ ਦੇ ਅੱਗੇ-ਅੱਗੇ ਯੂਸੁਫ਼ ਨੂੰ ਭੇਜਿਆਜਿਸ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ ਸੀ।+ 18  ਉਨ੍ਹਾਂ ਨੇ ਉਸ ਦੇ ਪੈਰ ਬੇੜੀਆਂ ਨਾਲ ਜਕੜ ਦਿੱਤੇ,*+ਉਸ ਦੀ ਧੌਣ ’ਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੱਤੀਆਂ; 19  ਜਦ ਤਕ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਇਆ,+ਯਹੋਵਾਹ ਦਾ ਬਚਨ ਉਸ ਨੂੰ ਸ਼ੁੱਧ ਕਰਦਾ ਰਿਹਾ। 20  ਰਾਜੇ ਨੇ ਉਸ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ,+ਹਾਂ, ਕੌਮਾਂ ਦੇ ਹਾਕਮ ਨੇ ਉਸ ਨੂੰ ਆਜ਼ਾਦ ਕੀਤਾ। 21  ਰਾਜੇ ਨੇ ਉਸ ਨੂੰ ਆਪਣੇ ਘਰਾਣੇ ’ਤੇ ਅਧਿਕਾਰ ਦਿੱਤਾਅਤੇ ਉਸ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਇਆ+ 22  ਤਾਂਕਿ ਉਹ ਉੱਚ ਅਧਿਕਾਰੀਆਂ ’ਤੇ ਆਪਣੀ ਮਰਜ਼ੀ ਨਾਲ ਅਧਿਕਾਰ ਚਲਾਏ*ਅਤੇ ਉਸ ਦੇ ਸਿਆਣੇ ਬੰਦਿਆਂ ਨੂੰ ਬੁੱਧ ਦੀਆਂ ਗੱਲਾਂ ਸਿਖਾਏ।+ 23  ਫਿਰ ਇਜ਼ਰਾਈਲ ਮਿਸਰ ਵਿਚ ਆਇਆ+ਅਤੇ ਯਾਕੂਬ ਹਾਮ ਦੇ ਦੇਸ਼ ਵਿਚ ਪਰਦੇਸੀ ਵਜੋਂ ਰਿਹਾ। 24  ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+ 25  ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+ 26  ਉਸ ਨੇ ਆਪਣੇ ਸੇਵਕ ਮੂਸਾਅਤੇ ਆਪਣੇ ਚੁਣੇ ਹੋਏ ਸੇਵਕ ਹਾਰੂਨ ਨੂੰ ਭੇਜਿਆ।+ 27  ਉਨ੍ਹਾਂ ਦੋਹਾਂ ਨੇ ਉਨ੍ਹਾਂ ਵਿਚਕਾਰ ਉਸ ਵੱਲੋਂ ਨਿਸ਼ਾਨੀਆਂ ਦਿਖਾਈਆਂਅਤੇ ਹਾਮ ਦੇ ਦੇਸ਼ ਵਿਚ ਉਸ ਵੱਲੋਂ ਚਮਤਕਾਰ ਕਰ ਕੇ ਦਿਖਾਏ।+ 28  ਉਸ ਨੇ ਹਨੇਰਾ ਭੇਜਿਆ ਅਤੇ ਮਿਸਰ ਵਿਚ ਹਨੇਰਾ ਛਾ ਗਿਆ;+ਉਹ ਦੋਵੇਂ ਉਸ ਦੇ ਹੁਕਮਾਂ ਖ਼ਿਲਾਫ਼ ਨਹੀਂ ਗਏ। 29  ਉਸ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।+ 30  ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ,+ਇੱਥੋਂ ਤਕ ਕਿ ਰਾਜੇ ਦੇ ਕਮਰੇ ਵੀ। 31  ਉਸ ਨੇ ਮੱਖਾਂ ਨੂੰ ਉਨ੍ਹਾਂ ’ਤੇ ਹਮਲਾ ਕਰਨ ਦਾ ਹੁਕਮ ਦਿੱਤਾਅਤੇ ਮੱਛਰ ਉਨ੍ਹਾਂ ਦੇ ਸਾਰੇ ਇਲਾਕਿਆਂ ਵਿਚ ਫੈਲ ਗਏ।+ 32  ਉਸ ਨੇ ਮੀਂਹ ਦੀ ਜਗ੍ਹਾ ਗੜੇ ਪਾਏਅਤੇ ਉਨ੍ਹਾਂ ਦੇ ਦੇਸ਼ ’ਤੇ ਬਿਜਲੀ ਲਿਸ਼ਕਾਈ।*+ 33  ਉਸ ਨੇ ਉਨ੍ਹਾਂ ਦੀਆਂ ਅੰਗੂਰੀ ਵੇਲਾਂ ਅਤੇ ਅੰਜੀਰ ਦੇ ਦਰਖ਼ਤ ਤਬਾਹ ਕਰ ਦਿੱਤੇਨਾਲੇ ਉਨ੍ਹਾਂ ਦੇ ਇਲਾਕੇ ਦੇ ਰੁੱਖ ਉਖਾੜ ਦਿੱਤੇ। 34  ਉਸ ਨੇ ਹੁਕਮ ਦਿੱਤਾ ਕਿ ਟਿੱਡੀਆਂ ਹਮਲਾ ਕਰਨ,ਨਾਲੇ ਟਿੱਡੀਆਂ ਦੇ ਅਣਗਿਣਤ ਬੱਚੇ ਵੀ।+ 35  ਉਨ੍ਹਾਂ ਨੇ ਦੇਸ਼ ਦੇ ਸਾਰੇ ਪੇੜ-ਪੌਦੇ ਚੱਟ ਕਰ ਲਏ,ਨਾਲੇ ਜ਼ਮੀਨ ਦੀ ਪੈਦਾਵਾਰ ਵੀ। 36  ਫਿਰ ਉਸ ਨੇ ਉਨ੍ਹਾਂ ਦੇ ਦੇਸ਼ ਦੇ ਸਾਰੇ ਜੇਠੇ ਬੱਚੇ ਮਾਰ ਸੁੱਟੇ,+ਜਿਹੜੇ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ ਸਨ। 37  ਉਹ ਆਪਣੇ ਲੋਕਾਂ ਨੂੰ ਸੋਨੇ-ਚਾਂਦੀ ਸਣੇ ਕੱਢ ਲਿਆਇਆ+ਅਤੇ ਉਸ ਦੇ ਗੋਤਾਂ ਵਿੱਚੋਂ ਕੋਈ ਵੀ ਕਮਜ਼ੋਰ ਹੋ ਕੇ ਨਹੀਂ ਡਿਗਿਆ। 38  ਜਦੋਂ ਇਜ਼ਰਾਈਲੀ ਚਲੇ ਗਏ, ਤਾਂ ਮਿਸਰ ਨੇ ਖ਼ੁਸ਼ੀਆਂ ਮਨਾਈਆਂਕਿਉਂਕਿ ਉਨ੍ਹਾਂ ’ਤੇ ਇਜ਼ਰਾਈਲ* ਦਾ ਖ਼ੌਫ਼ ਛਾ ਗਿਆ ਸੀ।+ 39  ਉਸ ਨੇ ਬੱਦਲ ਦਾ ਸਾਇਆ ਕਰ ਕੇ ਉਨ੍ਹਾਂ ਦੀ ਰੱਖਿਆ ਕੀਤੀ+ਅਤੇ ਰਾਤ ਵੇਲੇ ਉਨ੍ਹਾਂ ਲਈ ਅੱਗ ਨਾਲ ਚਾਨਣ ਕੀਤਾ।+ 40  ਉਨ੍ਹਾਂ ਦੇ ਮੰਗਣ ’ਤੇ ਉਹ ਬਟੇਰੇ ਲਿਆਇਆ;+ਉਸ ਨੇ ਸਵਰਗੋਂ ਰੋਟੀ ਦੇ ਕੇ ਉਨ੍ਹਾਂ ਨੂੰ ਰਜਾਇਆ।+ 41  ਉਸ ਨੇ ਚਟਾਨ ਨੂੰ ਚੀਰ ਕੇ ਪਾਣੀ ਕੱਢਿਆ+ਜੋ ਉਜਾੜ ਵਿਚ ਦਰਿਆ ਵਾਂਗ ਵਗਿਆ।+ 42  ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤਾ ਪਵਿੱਤਰ ਵਾਅਦਾ ਯਾਦ ਰੱਖਿਆ।+ 43  ਇਸ ਲਈ ਉਹ ਆਪਣੇ ਲੋਕਾਂ ਨੂੰ ਕੱਢ ਲਿਆਇਆ,+ਉਸ ਦੇ ਚੁਣੇ ਹੋਇਆਂ ਨੇ ਖ਼ੁਸ਼ੀਆਂ ਮਨਾਈਆਂ। 44  ਉਸ ਨੇ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਇਲਾਕੇ ਦਿੱਤੇ;+ਉਨ੍ਹਾਂ ਨੂੰ ਵਿਰਾਸਤ ਵਿਚ ਦੂਜੇ ਲੋਕਾਂ ਦੀ ਮਿਹਨਤ ਦਾ ਫਲ ਮਿਲਿਆ+ 45  ਤਾਂਕਿ ਉਹ ਉਸ ਦੇ ਫ਼ਰਮਾਨਾਂ ਦੀ ਪਾਲਣਾ ਕਰਨ+ਅਤੇ ਉਸ ਦੇ ਕਾਨੂੰਨ ਮੰਨਣ। ਯਾਹ ਦੀ ਮਹਿਮਾ ਕਰੋ!*

ਫੁਟਨੋਟ

ਜਾਂ ਸੰਭਵ ਹੈ, “ਦੇ ਬਾਰੇ ਗੱਲਾਂ ਕਰੋ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ, “ਔਲਾਦ।” ਇਬ, “ਬੀ।”
ਇਬ, “ਉਹ ਬਚਨ ਜਿਸ ਦਾ ਉਸ ਨੇ ਹੁਕਮ ਦਿੱਤਾ।”
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿੱਤੀ।” ਸ਼ਾਇਦ ਇਨ੍ਹਾਂ ਕਿੱਲੀਆਂ ’ਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
ਇਬ, “ਪੈਰਾਂ ਨੂੰ ਦੁੱਖ ਦਿੱਤਾ।”
ਇਬ, “ਨੂੰ ਬੰਨ੍ਹੇ।”
ਜਾਂ, “ਅੱਗ ਵਰ੍ਹਾਈ।”
ਇਬ, “ਉਨ੍ਹਾਂ ਦਾ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।