ਜ਼ਬੂਰ 83:1-18

  • ਦੁਸ਼ਮਣਾਂ ਦਾ ਸਾਮ੍ਹਣਾ ਕਰਨ ਵੇਲੇ ਪ੍ਰਾਰਥਨਾ

    • “ਹੇ ਪਰਮੇਸ਼ੁਰ, ਖ਼ਾਮੋਸ਼ ਨਾ ਰਹਿ” (1)

    • ਦੁਸ਼ਮਣਾਂ ਨੂੰ ਕੰਡਿਆਲ਼ੀਆਂ ਝਾੜੀਆਂ ਵਾਂਗ ਬਣਾ ਦੇ (13)

    • ਪਰਮੇਸ਼ੁਰ ਦਾ ਨਾਂ ਯਹੋਵਾਹ ਹੈ (18)

ਆਸਾਫ਼+ ਦਾ ਜ਼ਬੂਰ। 83  ਹੇ ਪਰਮੇਸ਼ੁਰ, ਖ਼ਾਮੋਸ਼ ਨਾ ਰਹਿ;+ਹੇ ਅੱਤ ਮਹਾਨ ਪਰਮੇਸ਼ੁਰ, ਚੁੱਪ ਖੜ੍ਹਾ ਨਾ ਰਹਿ।   ਦੇਖ! ਤੇਰੇ ਦੁਸ਼ਮਣ ਭੜਕੇ ਹੋਏ ਹਨ;+ਤੈਨੂੰ ਨਫ਼ਰਤ ਕਰਨ ਵਾਲੇ ਲੋਕ ਘਮੰਡ ਵਿਚ ਆ ਕੇ ਤੈਨੂੰ ਲਲਕਾਰਦੇ ਹਨ।*   ਉਹ ਤੇਰੇ ਲੋਕਾਂ ਖ਼ਿਲਾਫ਼ ਮੱਕਾਰੀ ਨਾਲ ਗੁੱਝੀਆਂ ਸਾਜ਼ਸ਼ਾਂ ਘੜਦੇ ਹਨ;ਉਹ ਤੇਰੇ ਖ਼ਾਸ* ਲੋਕਾਂ ਵਿਰੁੱਧ ਮਨਸੂਬੇ ਘੜਦੇ ਹਨ।   ਉਹ ਕਹਿੰਦੇ ਹਨ: “ਆਓ ਅਸੀਂ ਉਨ੍ਹਾਂ ਦੀ ਕੌਮ ਨੂੰ ਮਿਟਾ ਦੇਈਏ+ਤਾਂਕਿ ਇਜ਼ਰਾਈਲ ਦਾ ਨਾਂ ਫਿਰ ਕਦੇ ਯਾਦ ਨਾ ਕੀਤਾ ਜਾਵੇ।”   ਉਹ ਇਕ ਮਨ ਹੋ ਕੇ ਯੋਜਨਾ ਬਣਾਉਂਦੇ ਹਨ;ਉਨ੍ਹਾਂ ਨੇ ਤੇਰੇ ਨਾਲ ਲੜਨ ਲਈ ਗਠਜੋੜ* ਕੀਤਾ ਹੈ+​—   ਅਦੋਮੀ, ਇਸਮਾਏਲੀ, ਹਗਰੀ+ ਅਤੇ ਮੋਆਬ,+   ਗਬਾਲ, ਅੰਮੋਨ+ ਤੇ ਅਮਾਲੇਕ,ਫਲਿਸਤ+ ਅਤੇ ਸੋਰ ਦੇ ਵਾਸੀ।+   ਨਾਲੇ ਅੱਸ਼ੂਰ ਦੇ ਲੋਕ+ ਵੀ ਉਨ੍ਹਾਂ ਨਾਲ ਰਲ਼ ਗਏ ਹਨ;ਉਹ ਲੂਤ ਦੇ ਪੁੱਤਰਾਂ+ ਦਾ ਸਾਥ ਦਿੰਦੇ ਹਨ।* (ਸਲਹ)   ਉਨ੍ਹਾਂ ਦਾ ਉਹੀ ਹਾਲ ਕਰ ਜੋ ਤੂੰ ਮਿਦਿਆਨ ਦਾ ਕੀਤਾ+ਅਤੇ ਕੀਸ਼ੋਨ ਨਦੀ ਕੋਲ ਸੀਸਰਾ ਅਤੇ ਯਾਬੀਨ ਦਾ ਕੀਤਾ।+ 10  ਉਨ੍ਹਾਂ ਨੂੰ ਏਨ-ਦੋਰ ਵਿਚ ਨਾਸ਼ ਕੀਤਾ ਗਿਆ;+ਉਹ ਜ਼ਮੀਨ ਦੀ ਰੂੜੀ ਬਣ ਗਏ। 11  ਉਨ੍ਹਾਂ ਦੇ ਉੱਚ ਅਧਿਕਾਰੀਆਂ ਦਾ ਹਾਲ ਓਰੇਬ ਅਤੇ ਜ਼ਏਬ ਵਰਗਾ ਕਰ+ਅਤੇ ਉਨ੍ਹਾਂ ਦੇ ਹਾਕਮਾਂ ਦਾ ਹਸ਼ਰ ਜ਼ਬਾਹ ਅਤੇ ਸਲਮੁੰਨਾ ਵਰਗਾ ਕਰ+ 12  ਕਿਉਂਕਿ ਉਨ੍ਹਾਂ ਨੇ ਕਿਹਾ: “ਆਓ ਅਸੀਂ ਉਸ ਦੇਸ਼ ਉੱਤੇ ਕਬਜ਼ਾ ਕਰੀਏ ਜਿੱਥੇ ਪਰਮੇਸ਼ੁਰ ਵੱਸਦਾ ਹੈ।” 13  ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਕੰਡਿਆਲ਼ੀਆਂ ਝਾੜੀਆਂ ਵਾਂਗ ਬਣਾ ਦੇ ਜੋ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ,+ਉਨ੍ਹਾਂ ਨੂੰ ਘਾਹ-ਫੂਸ ਵਾਂਗ ਬਣਾ ਦੇ ਜਿਸ ਨੂੰ ਹਵਾ ਉਡਾ ਲੈ ਜਾਂਦੀ ਹੈ, 14  ਜਿਵੇਂ ਅੱਗ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ,ਜਿਵੇਂ ਅੱਗ ਦੀਆਂ ਲਪਟਾਂ ਪਹਾੜਾਂ ਨੂੰ ਭਸਮ ਕਰ ਦਿੰਦੀਆਂ ਹਨ,+ 15  ਤਿਵੇਂ ਤੂੰ ਤੂਫ਼ਾਨ ’ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕਰ+ਅਤੇ ਝੱਖੜ ਝੁਲਾ ਕੇ ਉਨ੍ਹਾਂ ਦੇ ਸਾਹ ਸੁਕਾ ਦੇ।+ 16  ਉਨ੍ਹਾਂ ਦਾ ਮੂੰਹ ਸ਼ਰਮਿੰਦਗੀ ਨਾਲ ਢਕ ਦੇਤਾਂਕਿ ਹੇ ਯਹੋਵਾਹ, ਉਹ ਤੇਰੇ ਨਾਂ ਦੀ ਤਲਾਸ਼ ਕਰਨ। 17  ਉਹ ਸ਼ਰਮਿੰਦੇ ਕੀਤੇ ਜਾਣ ਅਤੇ ਉਨ੍ਹਾਂ ’ਤੇ ਹਮੇਸ਼ਾ ਡਰ ਛਾਇਆ ਰਹੇ;ਉਹ ਬੇਇੱਜ਼ਤ ਕੀਤੇ ਜਾਣ ਅਤੇ ਨਾਸ਼ ਹੋ ਜਾਣ; 18  ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ,+ਸਾਰੀ ਧਰਤੀ ’ਤੇ ਅੱਤ ਮਹਾਨ ਹੈਂ।+

ਫੁਟਨੋਟ

ਜਾਂ, “ਸਿਰ ਚੁੱਕਦੇ ਹਨ।”
ਇਬ, “ਲੁਕਾਏ ਹੋਏ।”
ਜਾਂ, “ਇਕਰਾਰ।”
ਇਬ, “ਪੁੱਤਰਾਂ ਦੀ ਬਾਂਹ ਬਣ ਗਏ ਹਨ।”