ਕਹਾਉਤਾਂ 6:1-35

  • ਜ਼ਾਮਨ ਬਣਨ ਤੋਂ ਖ਼ਬਰਦਾਰ ਰਹਿ (1-5)

  • “ਓਏ ਆਲਸੀਆ, ਕੀੜੀ ਕੋਲ ਜਾਹ” (6-11)

  • ਨਿਕੰਮਾ ਤੇ ਦੁਸ਼ਟ ਆਦਮੀ (12-15)

  • ਸੱਤ ਚੀਜ਼ਾਂ ਤੋਂ ਯਹੋਵਾਹ ਨਫ਼ਰਤ ਕਰਦਾ (16-19)

  • ਬੁਰੀ ਔਰਤ ਤੋਂ ਬਚ (20-35)

6  ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ,*+ਜੇ ਤੂੰ ਕਿਸੇ ਅਜਨਬੀ ਨਾਲ ਹੱਥ ਮਿਲਾਇਆ ਹੈ,*+  2  ਜੇ ਤੂੰ ਆਪਣੇ ਵਾਅਦੇ ਕਰਕੇ ਫਸ ਗਿਆ ਹੈਂ,ਜ਼ਬਾਨ ਦੇ ਕੇ ਬੱਝ ਗਿਆ ਹੈਂ,+  3  ਤਾਂ ਹੇ ਮੇਰੇ ਪੁੱਤਰ, ਆਜ਼ਾਦ ਹੋਣ ਲਈ ਇਸ ਤਰ੍ਹਾਂ ਕਰਕਿਉਂਕਿ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ ਹੈਂ: ਜਾਹ ਤੇ ਆਪਣੇ ਆਪ ਨੂੰ ਨਿਮਰ ਕਰ ਅਤੇ ਆਪਣੇ ਗੁਆਂਢੀ ਅੱਗੇ ਤਰਲੇ-ਮਿੰਨਤਾਂ ਕਰ।+  4  ਆਪਣੀ ਅੱਖ ਨਾ ਲੱਗਣ ਦੇ,ਨਾ ਹੀ ਆਪਣੀਆਂ ਪਲਕਾਂ ਵਿਚ ਨੀਂਦ ਆਉਣ ਦੇ।  5  ਆਪਣੇ ਆਪ ਨੂੰ ਛੁਡਾ ਲੈ, ਜਿਵੇਂ ਇਕ ਸ਼ਿਕਾਰੀ ਦੇ ਹੱਥੋਂ ਚਿਕਾਰਾਅਤੇ ਚਿੜੀਮਾਰ ਦੇ ਹੱਥੋਂ ਚਿੜੀ ਆਪਣੇ ਆਪ ਨੂੰ ਛੁਡਾ ਲੈਂਦੀ ਹੈ।  6  ਓਏ ਆਲਸੀਆ, ਕੀੜੀ ਕੋਲ ਜਾਹ;+ਉਸ ਦੇ ਤੌਰ-ਤਰੀਕਿਆਂ ਨੂੰ ਗੌਰ ਨਾਲ ਦੇਖ ਤੇ ਬੁੱਧੀਮਾਨ ਬਣ।  7  ਭਾਵੇਂ ਇਸ ਦਾ ਕੋਈ ਆਗੂ, ਅਧਿਕਾਰੀ ਜਾਂ ਹਾਕਮ ਨਹੀਂ ਹੁੰਦਾ,  8  ਫਿਰ ਵੀ ਇਹ ਗਰਮੀਆਂ ਵਿਚ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਦੀ+ਅਤੇ ਵਾਢੀ ਵੇਲੇ ਆਪਣੇ ਲਈ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਦੀ ਹੈ।  9  ਓਏ ਆਲਸੀਆ, ਤੂੰ ਕਿੰਨਾ ਚਿਰ ਲੰਮਾ ਪਿਆ ਰਹੇਂਗਾ? ਤੂੰ ਕਦੋਂ ਨੀਂਦ ਤੋਂ ਜਾਗੇਂਗਾ? 10  ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,ਹੱਥ ʼਤੇ ਹੱਥ ਧਰ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,+ 11  ਗ਼ਰੀਬੀ ਲੁਟੇਰੇ ਵਾਂਗਅਤੇ ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+ 12  ਨਿਕੰਮਾ ਤੇ ਦੁਸ਼ਟ ਆਦਮੀ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਫਿਰਦਾ ਹੈ;+ 13  ਉਹ ਅੱਖ ਮਾਰਦਾ ਹੈ,+ ਆਪਣੇ ਪੈਰ ਨਾਲ ਸੰਕੇਤ ਅਤੇ ਉਂਗਲੀਆਂ ਨਾਲ ਇਸ਼ਾਰੇ ਕਰਦਾ ਹੈ। 14  ਖੋਟੇ ਦਿਲ ਨਾਲਉਹ ਹਮੇਸ਼ਾ ਬੁਰਾ ਕਰਨ ਦੀ ਸਾਜ਼ਸ਼ ਘੜਦਾ+ ਤੇ ਝਗੜੇ ਪੁਆਉਂਦਾ ਹੈ।+ 15  ਇਸ ਲਈ ਤਬਾਹੀ ਉਸ ਉੱਤੇ ਅਚਾਨਕ ਆ ਪਵੇਗੀ;ਪਲ ਵਿਚ ਹੀ ਉਸ ਦਾ ਅਜਿਹਾ ਹਸ਼ਰ ਹੋਵੇਗਾ ਜਿਸ ਦਾ ਕੋਈ ਇਲਾਜ ਨਹੀਂ।+ 16  ਛੇ ਚੀਜ਼ਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ;ਹਾਂ, ਸੱਤ ਚੀਜ਼ਾਂ ਤੋਂ ਉਸ ਨੂੰ ਘਿਣ ਹੈ: 17  ਘਮੰਡੀ ਅੱਖਾਂ,+ ਝੂਠੀ ਜੀਭ+ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥ,+ 18  ਬੁਰੀਆਂ ਸਾਜ਼ਸ਼ਾਂ ਘੜਨ ਵਾਲਾ ਦਿਲ+ ਅਤੇ ਬੁਰਾਈ ਕਰਨ ਲਈ ਕਾਹਲੀ ਨਾਲ ਭੱਜਣ ਵਾਲੇ ਪੈਰ, 19  ਗੱਲ-ਗੱਲ ਤੇ ਝੂਠ ਮਾਰਨ ਵਾਲਾ ਝੂਠਾ ਗਵਾਹ+ਅਤੇ ਭਰਾਵਾਂ ਵਿਚ ਝਗੜੇ ਪੁਆਉਣ ਵਾਲਾ।+ 20  ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਹੁਕਮ ਮੰਨਅਤੇ ਆਪਣੀ ਮਾਤਾ ਦੀ ਤਾਲੀਮ* ਨੂੰ ਨਾ ਛੱਡੀਂ।+ 21  ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਬਿਠਾਈ ਰੱਖ;ਉਨ੍ਹਾਂ ਨੂੰ ਆਪਣੇ ਗਲ਼ੇ ਨਾਲ ਬੰਨ੍ਹ ਲੈ। 22  ਜਦ ਤੂੰ ਚੱਲੇਂਗਾ, ਤਾਂ ਇਹ ਤੇਰੀ ਅਗਵਾਈ ਕਰਨਗੇ;ਜਦ ਤੂੰ ਲੰਮਾ ਪਵੇਂਗਾ, ਤਾਂ ਇਹ ਤੇਰੇ ʼਤੇ ਪਹਿਰਾ ਦੇਣਗੇ;ਜਦੋਂ ਤੂੰ ਜਾਗੇਂਗਾ, ਤਾਂ ਇਹ ਤੇਰੇ ਨਾਲ ਗੱਲਾਂ ਕਰਨਗੇ। 23  ਕਿਉਂਕਿ ਹੁਕਮ ਦੀਵਾ ਹੈ,+ਕਾਨੂੰਨ ਚਾਨਣ ਹੈ+ ਅਤੇਤਾੜਨਾ ਰਾਹੀਂ ਮਿਲੀ ਸਿੱਖਿਆ ਜੀਵਨ ਨੂੰ ਜਾਂਦਾ ਰਾਹ ਹੈ।+ 24  ਇਹ ਬੁਰੀ ਔਰਤ ਤੋਂ ਤੇਰੀ ਹਿਫਾਜ਼ਤ ਕਰਨਗੇ+ਅਤੇ ਬਦਚਲਣ* ਔਰਤ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਤੋਂ ਤੈਨੂੰ ਬਚਾਉਣਗੇ।+ 25  ਆਪਣੇ ਦਿਲ ਵਿਚ ਉਸ ਦੀ ਸੁੰਦਰਤਾ ਦੀ ਲਾਲਸਾ ਨਾ ਕਰ,+ਨਾ ਹੀ ਉਸ ਦੀਆਂ ਮੋਹ ਲੈਣ ਵਾਲੀਆਂ ਅੱਖਾਂ ਦੇ ਜਾਲ਼ ਵਿਚ ਫਸ 26  ਕਿਉਂਕਿ ਵੇਸਵਾ ਇਕ ਆਦਮੀ ਨੂੰ ਰੋਟੀ ਦਾ ਮੁਥਾਜ ਬਣਾ ਦਿੰਦੀ ਹੈ,+ਪਰ ਕਿਸੇ ਹੋਰ ਦੀ ਪਤਨੀ ਇਕ ਅਨਮੋਲ ਜਾਨ ਦਾ ਸ਼ਿਕਾਰ ਕਰ ਲੈਂਦੀ ਹੈ। 27  ਭਲਾ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਆਦਮੀ ਆਪਣੇ ਸੀਨੇ ʼਤੇ ਅੱਗ ਰੱਖੇ ਅਤੇ ਉਸ ਦੇ ਕੱਪੜੇ ਨਾ ਸੜਨ?+ 28  ਜਾਂ ਕੋਈ ਆਦਮੀ ਅੰਗਿਆਰਿਆਂ ʼਤੇ ਤੁਰੇ ਅਤੇ ਉਸ ਦੇ ਪੈਰ ਨਾ ਝੁਲਸਣ? 29  ਉਸ ਆਦਮੀ ਦਾ ਵੀ ਇਹੋ ਹਾਲ ਹੋਵੇਗਾ ਜੋ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਬੰਧ ਬਣਾਉਂਦਾ ਹੈ;ਜੋ ਉਸ ਨੂੰ ਛੂੰਹਦਾ ਹੈ, ਉਹ ਸਜ਼ਾ ਭੁਗਤੇ ਬਿਨਾਂ ਨਹੀਂ ਛੁੱਟੇਗਾ।+ 30  ਲੋਕ ਉਸ ਚੋਰ ਨਾਲ ਨਫ਼ਰਤ ਨਹੀਂ ਕਰਦੇਜੋ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ। 31  ਪਰ ਫੜੇ ਜਾਣ ਤੇ ਉਸ ਨੂੰ ਸੱਤ ਗੁਣਾ ਭਰਨਾ ਪਵੇਗਾ;ਉਸ ਨੂੰ ਆਪਣੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦੇਣੀਆਂ ਪੈਣਗੀਆਂ।+ 32  ਜਿਹੜਾ ਕਿਸੇ ਔਰਤ ਨਾਲ ਹਰਾਮਕਾਰੀ ਕਰਦਾ ਹੈ, ਉਸ ਨੂੰ ਅਕਲ ਦੀ ਘਾਟ* ਹੈ;ਜੋ ਇਸ ਤਰ੍ਹਾਂ ਕਰਦਾ ਹੈ, ਉਹ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।+ 33  ਉਸ ਦੇ ਪੱਲੇ ਸਿਰਫ਼ ਜ਼ਖ਼ਮ ਤੇ ਨਿਰਾਦਰ ਹੀ ਪਵੇਗਾ,+ਉਸ ਦੀ ਬਦਨਾਮੀ ਮਿਟਾਇਆਂ ਨਾ ਮਿਟੇਗੀ।+ 34  ਕਿਉਂਕਿ ਜਲ਼ਨ ਕਰਕੇ ਪਤੀ ਦਾ ਕ੍ਰੋਧ ਭੜਕ ਉੱਠਦਾ ਹੈ;ਉਹ ਬਦਲਾ ਲੈਣ ਵੇਲੇ ਬਿਲਕੁਲ ਤਰਸ ਨਹੀਂ ਖਾਵੇਗਾ।+ 35  ਉਹ ਕੋਈ ਮੁਆਵਜ਼ਾ* ਕਬੂਲ ਨਹੀਂ ਕਰੇਗਾ;ਭਾਵੇਂ ਤੂੰ ਉਸ ਨੂੰ ਜਿੰਨਾ ਮਰਜ਼ੀ ਵੱਡਾ ਤੋਹਫ਼ਾ ਦੇਵੇਂ, ਉਹ ਸ਼ਾਂਤ ਨਹੀਂ ਹੋਵੇਗਾ।

ਫੁਟਨੋਟ

ਯਾਨੀ, ਲੈਣ-ਦੇਣ ਦੇ ਮਾਮਲੇ ਵਿਚ।
ਇਬ, “ਜ਼ਾਮਨ ਬਣਿਆ ਹੈਂ।”
ਜਾਂ, “ਕਾਨੂੰਨ।”
ਇਬ, “ਪਰਦੇਸੀ।” ਕਹਾ 2:16 ਦੇਖੋ।
ਇਬ, “ਵਿਚ ਦਿਲ ਦੀ ਕਮੀ।”
ਇਬ, “ਰਿਹਾਈ ਦੀ ਕੀਮਤ।”