ਕਹਾਉਤਾਂ 23:1-35

  • ਸੋਚ-ਸਮਝ ਕੇ ਸੱਦਾ ਕਬੂਲ ਕਰ (2)

  • ਧਨ-ਦੌਲਤ ਪਿੱਛੇ ਨਾ ਭੱਜ (4)

  • ਧਨ-ਦੌਲਤ ਖੰਭ ਲਾ ਕੇ ਉੱਡ ਸਕਦੀ (5)

  • ਸ਼ਰਾਬੀਆਂ ਨਾਲ ਨਾ ਰਲ਼ (20)

  • ਸ਼ਰਾਬ ਸੱਪ ਵਾਂਗ ਡੱਸੇਗੀ (32)

23  ਜਦੋਂ ਤੂੰ ਰਾਜੇ ਨਾਲ ਖਾਣ ਲਈ ਬੈਠੇਂ,ਤਾਂ ਧਿਆਨ ਨਾਲ ਸੋਚ ਕਿ ਤੇਰੇ ਅੱਗੇ ਕੀ ਹੈ;   ਜੇ ਤੂੰ ਪੇਟੂ ਹੈਂ,*ਤਾਂ ਆਪਣੇ ਗਲ਼ੇ ’ਤੇ ਛੁਰੀ* ਰੱਖ।   ਉਸ ਦੇ ਪਕਵਾਨਾਂ ਦਾ ਲਾਲਚ ਨਾ ਕਰਕਿਉਂਕਿ ਇਹ ਧੋਖਾ ਦੇਣ ਵਾਲਾ ਖਾਣਾ ਹੈ।   ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+ ਰੁਕ ਤੇ ਸਮਝ ਤੋਂ ਕੰਮ ਲੈ।*   ਜਦ ਤੂੰ ਇਸ ’ਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+   ਕੰਜੂਸ ਦਾ* ਖਾਣਾ ਨਾ ਖਾਹ;ਉਸ ਦੇ ਪਕਵਾਨਾਂ ਦਾ ਲਾਲਚ ਨਾ ਕਰ   ਕਿਉਂਕਿ ਉਹ ਉਸ ਇਨਸਾਨ ਵਰਗਾ ਹੈ ਜੋ ਹਿਸਾਬ ਰੱਖਦਾ ਹੈ।* ਉਹ ਤੈਨੂੰ ਕਹਿੰਦਾ ਤਾਂ ਹੈ, “ਖਾ-ਪੀ,” ਪਰ ਉਹ ਦਿਲੋਂ ਨਹੀਂ ਚਾਹੁੰਦਾ।*   ਤੂੰ ਖਾਧੀਆਂ ਬੁਰਕੀਆਂ ਉਗਲ਼ ਦੇਵੇਂਗਾਅਤੇ ਜੋ ਤੂੰ ਤਾਰੀਫ਼ ਕੀਤੀ, ਉਹ ਬੇਕਾਰ ਜਾਵੇਗੀ।   ਮੂਰਖ ਦੇ ਕੰਨਾਂ ਵਿਚ ਨਾ ਬੋਲ+ਕਿਉਂਕਿ ਉਹ ਤੇਰੀ ਬੁੱਧ ਦੀਆਂ ਗੱਲਾਂ ਨੂੰ ਤੁੱਛ ਸਮਝੇਗਾ।+ 10  ਹੱਦਾਂ ਠਹਿਰਾਉਣ ਲਈ ਲਾਏ ਪੁਰਾਣੇ ਨਿਸ਼ਾਨ ਨੂੰ ਨਾ ਸਰਕਾ+ਅਤੇ ਨਾ ਹੀ ਯਤੀਮ* ਦੇ ਖੇਤ ਉੱਤੇ ਨਾਜਾਇਜ਼ ਹੱਕ ਜਤਾ। 11  ਉਨ੍ਹਾਂ ਦੀ ਪੈਰਵੀ ਕਰਨ ਵਾਲਾ* ਤਾਕਤਵਰ ਹੈ;ਉਹ ਤੇਰੇ ਖ਼ਿਲਾਫ਼ ਉਨ੍ਹਾਂ ਦਾ ਮੁਕੱਦਮਾ ਲੜੇਗਾ।+ 12  ਆਪਣਾ ਦਿਲ ਸਿੱਖਿਆ* ਵੱਲ ਲਾਅਤੇ ਆਪਣਾ ਕੰਨ ਗਿਆਨ ਦੀਆਂ ਗੱਲਾਂ ਵੱਲ। 13  ਮੁੰਡੇ* ਨੂੰ ਅਨੁਸ਼ਾਸਨ ਦੇਣ ਤੋਂ ਪਿੱਛੇ ਨਾ ਹਟ।+ ਜੇ ਤੂੰ ਉਸ ਨੂੰ ਡੰਡੇ ਨਾਲ ਮਾਰੇਂ, ਤਾਂ ਉਹ ਮਰ ਨਹੀਂ ਜਾਵੇਗਾ। 14  ਤੂੰ ਡੰਡੇ ਨਾਲ ਉਸ ਨੂੰ ਮਾਰਤਾਂਕਿ ਤੂੰ ਉਸ ਨੂੰ ਕਬਰ* ਤੋਂ ਬਚਾ ਲਵੇਂ। 15  ਹੇ ਮੇਰੇ ਪੁੱਤਰ, ਜੇ ਤੇਰਾ ਮਨ ਬੁੱਧੀਮਾਨ ਬਣੇ,ਤਾਂ ਮੇਰਾ ਦਿਲ ਖ਼ੁਸ਼ ਹੋਵੇਗਾ।+ 16  ਮੈਂ ਧੁਰ ਅੰਦਰੋਂ* ਖ਼ੁਸ਼ ਹੋਵਾਂਗਾਜਦੋਂ ਤੇਰੇ ਬੁੱਲ੍ਹ ਉਹੀ ਗੱਲਾਂ ਕਰਨਗੇ ਜੋ ਸਹੀ ਹਨ। 17  ਤੇਰਾ ਦਿਲ ਪਾਪੀਆਂ ਤੋਂ ਈਰਖਾ ਨਾ ਕਰੇ,+ਸਗੋਂ ਸਾਰਾ ਦਿਨ ਯਹੋਵਾਹ ਦਾ ਡਰ ਮੰਨੇ+ 18  ਕਿਉਂਕਿ ਤਾਂ ਹੀ ਤੇਰਾ ਭਵਿੱਖ ਸੁਨਹਿਰਾ ਹੋਵੇਗਾ+ਅਤੇ ਤੇਰੀ ਆਸ ਨਹੀਂ ਟੁੱਟੇਗੀ। 19  ਹੇ ਮੇਰੇ ਪੁੱਤਰ, ਸੁਣ ਤੇ ਬੁੱਧੀਮਾਨ ਬਣਅਤੇ ਆਪਣੇ ਦਿਲ ਨੂੰ ਸਹੀ ਰਾਹ ’ਤੇ ਤੋਰ। 20  ਉਨ੍ਹਾਂ ਨਾਲ ਨਾ ਰਲ਼ ਜੋ ਬਹੁਤ ਜ਼ਿਆਦਾ ਦਾਖਰਸ ਪੀਂਦੇ ਹਨ,+ਨਾ ਉਨ੍ਹਾਂ ਨਾਲ ਜੋ ਤੁੰਨ-ਤੁੰਨ ਕੇ ਮੀਟ ਖਾਂਦੇ ਹਨ+ 21  ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਣਗੇ+ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਵੇਗੀ। 22  ਆਪਣੇ ਪਿਤਾ ਦੀ ਸੁਣ ਜਿਸ ਨੇ ਤੈਨੂੰ ਜਨਮ ਦਿੱਤਾ ਹੈਅਤੇ ਆਪਣੀ ਮਾਂ ਨੂੰ ਉਸ ਦੇ ਬੁਢਾਪੇ ਵਿਚ ਤੁੱਛ ਨਾ ਸਮਝ।+ 23  ਸੱਚਾਈ ਨੂੰ ਖ਼ਰੀਦ* ਤੇ ਇਸ ਨੂੰ ਕਦੇ ਵੇਚੀ ਨਾ,+ਨਾਲੇ ਬੁੱਧ, ਸਿੱਖਿਆ ਤੇ ਸਮਝ ਨੂੰ ਵੀ ਖ਼ਰੀਦ ਲੈ।+ 24  ਧਰਮੀ ਦਾ ਪਿਤਾ ਜ਼ਰੂਰ ਖ਼ੁਸ਼ ਹੋਵੇਗਾ;ਬੁੱਧੀਮਾਨ ਪੁੱਤਰ ਦਾ ਪਿਤਾ ਉਸ ਕਾਰਨ ਆਨੰਦ ਮਨਾਵੇਗਾ। 25  ਤੇਰੇ ਮਾਤਾ-ਪਿਤਾ ਖ਼ੁਸ਼ ਹੋਣਗੇਅਤੇ ਤੈਨੂੰ ਜਨਮ ਦੇਣ ਵਾਲੀ ਫੁੱਲੀ ਨਾ ਸਮਾਏਗੀ। 26  ਹੇ ਮੇਰੇ ਪੁੱਤਰ, ਆਪਣਾ ਦਿਲ ਮੈਨੂੰ ਦੇਅਤੇ ਤੇਰੀਆਂ ਅੱਖਾਂ ਨੂੰ ਮੇਰੇ ਰਾਹਾਂ ਤੋਂ ਖ਼ੁਸ਼ੀ ਮਿਲੇ।+ 27  ਵੇਸਵਾ ਇਕ ਡੂੰਘਾ ਟੋਆ ਹੈਅਤੇ ਬਦਚਲਣ* ਔਰਤ ਇਕ ਭੀੜਾ ਖੂਹ।+ 28  ਉਹ ਲੁਟੇਰੇ ਵਾਂਗ ਘਾਤ ਲਾ ਕੇ ਬੈਠਦੀ ਹੈ;+ਉਹ ਬੇਵਫ਼ਾ ਆਦਮੀਆਂ ਦੀ ਗਿਣਤੀ ਵਧਾਉਂਦੀ ਹੈ। 29  ਕੌਣ ਹਾਇ-ਹਾਇ ਕਰਦਾ ਹੈ? ਕੌਣ ਬੇਚੈਨ ਹੈ? ਕੌਣ ਝਗੜੇ ਕਰਦਾ ਹੈ? ਕੌਣ ਸ਼ਿਕਾਇਤਾਂ ਕਰਦਾ ਹੈ? ਕਿਸ ਦੇ ਬਿਨਾਂ ਵਜ੍ਹਾ ਜ਼ਖ਼ਮ ਹੋਏ ਹਨ? ਕਿਸ ਦੀਆਂ ਅੱਖਾਂ ਵਿਚ ਲਾਲੀ ਰਹਿੰਦੀ ਹੈ?* 30  ਉਹ ਜਿਹੜੇ ਦੇਰ-ਦੇਰ ਤਕ ਦਾਖਰਸ ਪੀਂਦੇ ਹਨ;+ਜਿਹੜੇ ਰਲ਼ੇ ਹੋਏ ਦਾਖਰਸ ਦੀ ਖੋਜ ਵਿਚ ਰਹਿੰਦੇ ਹਨ।* 31  ਦਾਖਰਸ ਦਾ ਲਾਲ ਰੰਗ ਨਾ ਦੇਖਜੋ ਪਿਆਲੇ ਵਿਚ ਚਮਕਦਾ ਹੈ ਅਤੇ ਆਰਾਮ ਨਾਲ ਗਲ਼ੇ ਵਿੱਚੋਂ ਉਤਰਦਾ ਹੈ 32  ਕਿਉਂਕਿ ਅਖ਼ੀਰ ਵਿਚ ਇਹ ਸੱਪ ਵਾਂਗ ਡੱਸਦੀ ਹੈਅਤੇ ਜ਼ਹਿਰੀਲੇ ਸੱਪ ਵਾਂਗ ਜ਼ਹਿਰ ਉਗਲ਼ਦੀ ਹੈ। 33  ਤੇਰੀਆਂ ਅੱਖਾਂ ਅਜੀਬੋ-ਗ਼ਰੀਬ ਚੀਜ਼ਾਂ ਦੇਖਣਗੀਆਂਅਤੇ ਤੇਰਾ ਦਿਲ ਪੁੱਠੀਆਂ-ਸਿੱਧੀਆਂ ਗੱਲਾਂ ਕਰੇਗਾ।+ 34  ਤੈਨੂੰ ਇਵੇਂ ਲੱਗੇਗਾ ਜਿਵੇਂ ਤੂੰ ਸਮੁੰਦਰ ਦੇ ਵਿਚਕਾਰ ਲੇਟਿਆ ਹੋਵੇਂ,ਜਹਾਜ਼ ਦੇ ਮਸਤੂਲ ਦੇ ਸਿਰੇ ’ਤੇ ਲੰਮਾ ਪਿਆ ਹੋਵੇਂ। 35  ਤੂੰ ਕਹੇਂਗਾ: “ਉਨ੍ਹਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਮਹਿਸੂਸ ਹੀ ਨਹੀਂ ਹੋਇਆ।* ਉਨ੍ਹਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਪਤਾ ਵੀ ਨਹੀਂ ਲੱਗਾ। ਮੈਨੂੰ ਕਦੋਂ ਸੁਰਤ ਆਵੇਗੀ?+ ਮੈਨੂੰ ਹੋਰ ਪੀਣ ਨੂੰ ਚਾਹੀਦੀ ਹੈ।”*

ਫੁਟਨੋਟ

ਜਾਂ, “ਤੇਰਾ ਬਹੁਤ ਜੀਅ ਕਰੇ।”
ਜਾਂ, “ਆਪਣੇ ਆਪ ’ਤੇ ਕਾਬੂ।”
ਜਾਂ ਸੰਭਵ ਹੈ, “ਆਪਣੀ ਸਮਝ ਤੋਂ ਕੰਮ ਲੈਣਾ ਛੱਡ ਦੇ।”
ਜਾਂ, “ਉਸ ਦਾ ਜਿਸ ਦੀ ਨਜ਼ਰ ਬੁਰੀ ਹੈ।”
ਜਾਂ, “ਮਨ ਵਿਚ ਗਿਣਤੀ ਕਰਦਾ ਹੈ।”
ਇਬ, “ਉਸ ਦਾ ਦਿਲ ਤੇਰੇ ਨਾਲ ਨਹੀਂ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਛੁਡਾਉਣ ਵਾਲਾ,” ਯਾਨੀ ਪਰਮੇਸ਼ੁਰ।
ਜਾਂ, “ਅਨੁਸ਼ਾਸਨ।”
ਜਾਂ, “ਬੱਚੇ; ਨੌਜਵਾਨ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਮੇਰੇ ਗੁਰਦੇ।”
ਜਾਂ, “ਹਾਸਲ ਕਰ।”
ਇਬ, “ਪਰਦੇਸੀ।” ਕਹਾ 2:16 ਦੇਖੋ।
ਜਾਂ, “ਸੁਸਤ ਰਹਿੰਦੀਆਂ ਹਨ?”
ਜਾਂ, “ਨੂੰ ਚੱਖਣ ਲਈ ਇਕੱਠੇ ਹੁੰਦੇ ਹਨ।”
ਜਾਂ, “ਮੇਰੇ ਦਰਦ ਨਹੀਂ ਹੋਇਆ।”
ਜਾਂ, “ਮੈਂ ਇਸ ਨੂੰ ਫਿਰ ਭਾਲਾਂਗਾ।”