ਕਹਾਉਤਾਂ 22:1-29
22 ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ* ਚੁਣਨਾ ਚਾਹੀਦਾ ਹੈ;+ਆਦਰ* ਪਾਉਣਾ ਸੋਨੇ-ਚਾਂਦੀ ਨਾਲੋਂ ਬਿਹਤਰ ਹੈ।
2 ਅਮੀਰ ਤੇ ਗ਼ਰੀਬ ਦੀ ਇਕ ਗੱਲ ਮਿਲਦੀ-ਜੁਲਦੀ ਹੈ:*
ਦੋਹਾਂ ਨੂੰ ਯਹੋਵਾਹ ਨੇ ਬਣਾਇਆ ਹੈ।+
3 ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ,ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ* ਭੁਗਤਦਾ ਹੈ।
4 ਨਿਮਰ ਰਹਿਣ ਤੇ ਯਹੋਵਾਹ ਦਾ ਡਰ ਮੰਨਣ ਦਾ ਨਤੀਜਾ ਹੈਧਨ-ਦੌਲਤ, ਆਦਰ ਤੇ ਜ਼ਿੰਦਗੀ।+
5 ਟੇਢੇ ਆਦਮੀ ਦੇ ਰਾਹ ਵਿਚ ਕੰਡੇ ਤੇ ਫੰਦੇ ਹਨ,ਪਰ ਆਪਣੀ ਜ਼ਿੰਦਗੀ ਦੀ ਕਦਰ ਕਰਨ ਵਾਲਾ ਇਨ੍ਹਾਂ ਤੋਂ ਦੂਰ ਰਹਿੰਦਾ ਹੈ।+
6 ਮੁੰਡੇ* ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ;+ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।+
7 ਅਮੀਰ ਇਨਸਾਨ ਗ਼ਰੀਬ ʼਤੇ ਰਾਜ ਕਰਦਾ ਹੈਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗ਼ੁਲਾਮ ਹੁੰਦਾ ਹੈ।+
8 ਜਿਹੜਾ ਬੁਰਾਈ ਬੀਜਦਾ ਹੈ, ਉਹ ਬਿਪਤਾ ਨੂੰ ਵੱਢੇਗਾ+ਅਤੇ ਉਸ ਦੇ ਕ੍ਰੋਧ ਦਾ ਡੰਡਾ ਟੁੱਟ ਜਾਵੇਗਾ।+
9 ਖੁੱਲ੍ਹੇ ਦਿਲ ਵਾਲੇ ਇਨਸਾਨ* ਨੂੰ ਬਰਕਤਾਂ ਮਿਲਣਗੀਆਂਕਿਉਂਕਿ ਉਹ ਗ਼ਰੀਬ ਨਾਲ ਆਪਣਾ ਖਾਣਾ ਸਾਂਝਾ ਕਰਦਾ ਹੈ।+
10 ਮਜ਼ਾਕ ਉਡਾਉਣ ਵਾਲੇ* ਆਦਮੀ ਨੂੰ ਦੂਰ ਭਜਾ ਦੇਅਤੇ ਝਗੜਾ ਮੁੱਕ ਜਾਵੇਗਾ;ਬਹਿਸਬਾਜ਼ੀ* ਤੇ ਬੇਇੱਜ਼ਤੀ ਖ਼ਤਮ ਹੋ ਜਾਵੇਗੀ।
11 ਜਿਸ ਨੂੰ ਸਾਫ਼ ਦਿਲ ਨਾਲ ਪਿਆਰ ਹੈ ਤੇ ਜਿਸ ਦੀਆਂ ਗੱਲਾਂ ਮਨਭਾਉਂਦੀਆਂ ਹਨ,ਰਾਜਾ ਉਸ ਦਾ ਦੋਸਤ ਹੋਵੇਗਾ।+
12 ਯਹੋਵਾਹ ਦੀਆਂ ਨਜ਼ਰਾਂ ਗਿਆਨ ਦੀ ਰਾਖੀ ਕਰਦੀਆਂ ਹਨ,ਪਰ ਉਹ ਧੋਖੇਬਾਜ਼ ਦੀਆਂ ਗੱਲਾਂ ਨੂੰ ਉਲਟਾ ਦਿੰਦਾ ਹੈ।+
13 ਆਲਸੀ ਕਹਿੰਦਾ ਹੈ: “ਬਾਹਰ ਸ਼ੇਰ ਹੈ!
ਮੈਂ ਚੌਂਕ ਦੇ ਵਿਚਕਾਰ ਮਾਰਿਆ ਜਾਵਾਂਗਾ!”+
14 ਕੁਰਾਹੇ ਪਈਆਂ* ਔਰਤਾਂ ਦਾ ਮੂੰਹ ਇਕ ਡੂੰਘਾ ਟੋਆ ਹੈ।+
ਇਸ ਵਿਚ ਉਹ ਡਿਗੇਗਾ ਜਿਸ ਨੂੰ ਯਹੋਵਾਹ ਫਿਟਕਾਰਦਾ ਹੈ।
15 ਮੁੰਡੇ* ਦੇ ਮਨ ਵਿਚ ਮੂਰਖਤਾਈ ਬੱਝੀ ਹੁੰਦੀ ਹੈ,+ਪਰ ਤਾੜ ਦੀ ਛਿਟੀ ਇਸ ਨੂੰ ਉਸ ਤੋਂ ਦੂਰ ਕਰ ਦੇਵੇਗੀ।+
16 ਜਿਹੜਾ ਆਪਣੀ ਦੌਲਤ ਵਧਾਉਣ ਲਈ ਗ਼ਰੀਬ ਨੂੰ ਠੱਗਦਾ ਹੈ+ਅਤੇ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ,ਉਹ ਖ਼ੁਦ ਗ਼ਰੀਬ ਹੋ ਜਾਵੇਗਾ।
17 ਆਪਣਾ ਕੰਨ ਲਾ ਅਤੇ ਬੁੱਧੀਮਾਨ ਦੀਆਂ ਗੱਲਾਂ ਸੁਣ+ਤਾਂਕਿ ਤੂੰ ਮੇਰੇ ਗਿਆਨ ʼਤੇ ਮਨ ਲਾਵੇਂ+
18 ਕਿਉਂਕਿ ਇਨ੍ਹਾਂ ਨੂੰ ਆਪਣੇ ਧੁਰ ਅੰਦਰ ਸਾਂਭੀ ਰੱਖਣ ਨਾਲ ਖ਼ੁਸ਼ੀ ਮਿਲਦੀ ਹੈ+ਅਤੇ ਇਹ ਸਾਰੀਆਂ ਸਦਾ ਤੇਰੇ ਬੁੱਲ੍ਹਾਂ ʼਤੇ ਰਹਿਣਗੀਆਂ।+
19 ਅੱਜ ਮੈਂ ਤੈਨੂੰ ਗਿਆਨ ਦੇ ਰਿਹਾ ਹਾਂਤਾਂਕਿ ਤੇਰਾ ਭਰੋਸਾ ਯਹੋਵਾਹ ʼਤੇ ਹੋਵੇ।
20 ਤੈਨੂੰ ਸਲਾਹ ਤੇ ਗਿਆਨ ਦੇਣ ਲਈਕੀ ਮੈਂ ਪਹਿਲਾਂ ਹੀ ਨਹੀਂ ਲਿਖਿਆ ਸੀ
21 ਤਾਂਕਿ ਤੈਨੂੰ ਸੱਚੀਆਂ ਤੇ ਭਰੋਸੇਯੋਗ ਗੱਲਾਂ ਸਿਖਾਵਾਂਅਤੇ ਤੂੰ ਆਪਣੇ ਭੇਜਣ ਵਾਲੇ ਕੋਲ ਸਹੀ-ਸਹੀ ਜਾਣਕਾਰੀ ਲੈ ਕੇ ਮੁੜ ਸਕੇਂ?
22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+
23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।
24 ਗਰਮ ਸੁਭਾਅ ਵਾਲੇ ਆਦਮੀ ਨਾਲ ਸੰਗਤ ਨਾ ਕਰਅਤੇ ਨਾ ਹੀ ਉਸ ਨਾਲ ਮੇਲ-ਜੋਲ ਰੱਖ ਜੋ ਝੱਟ ਗੁੱਸੇ ਵਿਚ ਭੜਕ ਉੱਠਦਾ ਹੈ
25 ਤਾਂਕਿ ਕਦੇ ਇਵੇਂ ਨਾ ਹੋਵੇ ਕਿ ਤੂੰ ਉਸ ਦੇ ਰਾਹਾਂ ਨੂੰ ਸਿੱਖ ਲਵੇਂਅਤੇ ਫੰਦੇ ਵਿਚ ਫਸ ਜਾਵੇਂ।+
26 ਉਨ੍ਹਾਂ ਵਿਚ ਸ਼ਾਮਲ ਨਾ ਹੋ ਜੋ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਦੇ ਹਨਅਤੇ ਦੂਜਿਆਂ ਦਾ ਕਰਜ਼ਾ ਚੁਕਾਉਣ ਦਾ ਜ਼ਿੰਮਾ ਆਪਣੇ ਸਿਰ ਲੈਂਦੇ ਹਨ।+
27 ਜੇ ਤੇਰੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਾ ਹੋਇਆ,ਤਾਂ ਉਹ ਤੇਰੇ ਥੱਲਿਓਂ ਤੇਰਾ ਮੰਜਾ ਖਿੱਚ ਕੇ ਲੈ ਜਾਣਗੇ!
28 ਉਸ ਪੁਰਾਣੇ ਨਿਸ਼ਾਨ ਨੂੰ ਨਾ ਸਰਕਾਜੋ ਤੇਰੇ ਪਿਉ-ਦਾਦਿਆਂ ਨੇ ਹੱਦਾਂ ਠਹਿਰਾਉਣ ਲਈ ਲਾਇਆ ਸੀ।+
29 ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ?
ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ;+ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।
ਫੁਟਨੋਟ
^ ਇਬ, “ਕਿਰਪਾ।”
^ ਜਾਂ, “ਨੇਕਨਾਮੀ।” ਇਬ, “ਇਕ ਨਾਂ।”
^ ਇਬ, “ਇਕ-ਦੂਜੇ ਨਾਲ ਮਿਲਦੇ ਹਨ।”
^ ਜਾਂ, “ਸਜ਼ਾ।”
^ ਜਾਂ, “ਬੱਚੇ; ਨੌਜਵਾਨ।”
^ ਇਬ, “ਜਿਸ ਦੀ ਅੱਖ ਚੰਗੀ ਹੈ।”
^ ਜਾਂ, “ਘਿਰਣਾ ਕਰਨ ਵਾਲੇ।”
^ ਜਾਂ, “ਮੁਕੱਦਮਾ।”
^ ਜਾਂ, “ਬੱਚੇ; ਨੌਜਵਾਨ।”