ਕਹਾਉਤਾਂ 4:1-27
4 ਹੇ ਮੇਰੇ ਪੁੱਤਰੋ, ਆਪਣੇ ਪਿਤਾ ਦੀ ਸਿੱਖਿਆ ਵੱਲ ਕੰਨ ਲਾਓ;+ਸਮਝ ਹਾਸਲ ਕਰਨ ਲਈ ਪੂਰਾ ਧਿਆਨ ਦਿਓ
2 ਕਿਉਂਕਿ ਮੈਂ ਤੁਹਾਨੂੰ ਚੰਗੀ ਸਿੱਖਿਆ ਦਿਆਂਗਾ;ਮੇਰੀ ਤਾਲੀਮ* ਨੂੰ ਛੱਡਿਓ ਨਾ।+
3 ਮੈਂ ਆਪਣੇ ਪਿਤਾ ਦਾ ਲਾਇਕ ਪੁੱਤਰ ਸੀ+ਅਤੇ ਆਪਣੀ ਮਾਤਾ ਦਾ ਲਾਡਲਾ ਸੀ।+
4 ਉਸ ਨੇ ਮੈਨੂੰ ਸਿਖਾਇਆ ਤੇ ਇਹ ਕਿਹਾ: “ਤੇਰਾ ਦਿਲ ਮੇਰੀਆਂ ਗੱਲਾਂ ਨੂੰ ਫੜੀ ਰੱਖੇ।+
ਮੇਰੇ ਹੁਕਮ ਮੰਨ ਤੇ ਜੀਉਂਦਾ ਰਹਿ।+
5 ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।+
ਜੋ ਮੈਂ ਕਹਿੰਦਾ ਹਾਂ, ਉਹ ਭੁੱਲੀਂ ਨਾ ਅਤੇ ਨਾ ਉਸ ਤੋਂ ਮੂੰਹ ਮੋੜੀਂ।
6 ਬੁੱਧ ਨੂੰ ਛੱਡੀਂ ਨਾ ਤੇ ਇਹ ਤੇਰੀ ਰਾਖੀ ਕਰੇਗੀ।
ਇਸ ਨੂੰ ਪਿਆਰ ਕਰ ਤੇ ਇਹ ਤੇਰੀ ਹਿਫਾਜ਼ਤ ਕਰੇਗੀ।
7 ਬੁੱਧ ਸਭ ਤੋਂ ਜ਼ਰੂਰੀ* ਹੈ,+ ਇਸ ਲਈ ਬੁੱਧ ਹਾਸਲ ਕਰਅਤੇ ਜੋ ਕੁਝ ਤੂੰ ਹਾਸਲ ਕਰਦਾ ਹੈਂ, ਉਸ ਨਾਲ ਸਮਝ ਵੀ ਹਾਸਲ ਕਰ।+
8 ਬੁੱਧ ਨੂੰ ਅਨਮੋਲ ਸਮਝ ਤੇ ਇਹ ਤੈਨੂੰ ਉੱਚਾ ਕਰੇਗੀ।+
ਇਹ ਤੈਨੂੰ ਆਦਰ ਦੇਵੇਗੀ ਕਿਉਂਕਿ ਤੂੰ ਇਸ ਨੂੰ ਗਲ਼ੇ ਲਾਉਂਦਾ ਹੈਂ।+
9 ਇਹ ਤੇਰੇ ਸਿਰ ’ਤੇ ਫੁੱਲਾਂ ਦਾ ਸੋਹਣਾ ਤਾਜ ਸਜਾਵੇਗੀ;ਇਹ ਤੈਨੂੰ ਸੁਹੱਪਣ ਦੇ ਮੁਕਟ ਨਾਲ ਸ਼ਿੰਗਾਰੇਗੀ।”
10 ਹੇ ਮੇਰੇ ਪੁੱਤਰ, ਮੇਰੀਆਂ ਗੱਲਾਂ ਸੁਣੀਂ ਅਤੇ ਮੰਨੀਂਅਤੇ ਤੇਰੀ ਉਮਰ ਬਹੁਤ ਵਰ੍ਹਿਆਂ ਦੀ ਹੋਵੇਗੀ।+
11 ਮੈਂ ਤੈਨੂੰ ਬੁੱਧ ਦਾ ਰਾਹ ਸਿਖਾਵਾਂਗਾ;+ਮੈਂ ਤੈਨੂੰ ਸਿੱਧੇ ਰਾਹ ’ਤੇ ਲੈ ਚੱਲਾਂਗਾ।+
12 ਜਦੋਂ ਤੂੰ ਤੁਰੇਂਗਾ, ਤਾਂ ਤੇਰੇ ਕਦਮਾਂ ਅੱਗੇ ਕੋਈ ਰੁਕਾਵਟ ਨਹੀਂ ਆਵੇਗੀ;ਅਤੇ ਜੇ ਤੂੰ ਦੌੜੇਂਗਾ, ਤਾਂ ਤੈਨੂੰ ਠੇਡਾ ਨਹੀਂ ਲੱਗੇਗਾ।
13 ਅਨੁਸ਼ਾਸਨ ਨੂੰ ਫੜੀ ਰੱਖ; ਇਸ ਨੂੰ ਜਾਣ ਨਾ ਦੇਈਂ।+
ਇਸ ਨੂੰ ਸਾਂਭ ਕੇ ਰੱਖੀਂ ਕਿਉਂਕਿ ਇਹ ਤੇਰੀ ਜ਼ਿੰਦਗੀ ਦਾ ਸਵਾਲ ਹੈ।+
14 ਦੁਸ਼ਟਾਂ ਦੇ ਰਾਹ ਨਾ ਜਾਹਅਤੇ ਬੁਰੇ ਲੋਕਾਂ ਦੇ ਰਾਹ ’ਤੇ ਨਾ ਤੁਰ।+
15 ਇਸ ਨੂੰ ਛੱਡ ਦੇ, ਇਸ ’ਤੇ ਨਾ ਚੱਲ;+ਇਸ ਤੋਂ ਮੂੰਹ ਮੋੜ ਕੇ ਅੱਗੇ ਲੰਘ ਜਾ।+
16 ਕਿਉਂਕਿ ਉਨ੍ਹਾਂ ਨੂੰ ਕੁਝ ਬੁਰਾ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ।
ਜਦ ਤਕ ਉਹ ਕਿਸੇ ਨੂੰ ਡੇਗ ਨਹੀਂ ਦਿੰਦੇ, ਉਹ ਉਣੀਂਦਰੇ ਰਹਿੰਦੇ ਹਨ।
17 ਉਹ ਬੁਰਾਈ ਦੀ ਰੋਟੀ ਖਾਂਦੇਅਤੇ ਜ਼ੁਲਮ ਦਾ ਦਾਖਰਸ ਪੀਂਦੇ ਹਨ।
18 ਪਰ ਧਰਮੀਆਂ ਦਾ ਰਾਹ ਸਵੇਰ ਦੇ ਚਾਨਣ ਵਰਗਾ ਹੈਜੋ ਪੂਰਾ ਦਿਨ ਚੜ੍ਹਨ ਤਕ ਵਧਦਾ ਜਾਂਦਾ ਹੈ।+
19 ਦੁਸ਼ਟਾਂ ਦਾ ਰਾਹ ਘੁੱਪ ਹਨੇਰੇ ਵਰਗਾ ਹੈ;ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਸ ਤੋਂ ਠੇਡਾ ਲੱਗਦਾ ਹੈ।
20 ਹੇ ਮੇਰੇ ਪੁੱਤਰ, ਮੇਰੇ ਸ਼ਬਦਾਂ ਵੱਲ ਧਿਆਨ ਦੇ;ਮੇਰੀਆਂ ਗੱਲਾਂ ਧਿਆਨ ਨਾਲ* ਸੁਣ।
21 ਉਨ੍ਹਾਂ ਨੂੰ ਅੱਖੋਂ ਓਹਲੇ ਨਾ ਹੋਣ ਦੇ;ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਸਾਂਭ ਕੇ ਰੱਖ,+
22 ਜਿਹੜੇ ਇਨ੍ਹਾਂ ਨੂੰ ਲੱਭਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ+ਅਤੇ ਉਨ੍ਹਾਂ ਦਾ ਸਾਰਾ ਸਰੀਰ ਤੰਦਰੁਸਤ ਰਹਿੰਦਾ ਹੈ।
23 ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆਪਣੇ ਦਿਲ ਦੀ ਰਾਖੀ ਕਰ+ਕਿਉਂਕਿ ਜ਼ਿੰਦਗੀ ਦੇ ਸੋਮੇ ਇਸੇ ਤੋਂ ਫੁੱਟਦੇ ਹਨ।
24 ਪੁੱਠੀਆਂ ਗੱਲਾਂ ਨੂੰ ਆਪਣੇ ਤੋਂ ਪਰੇ ਕਰ,+ਧੋਖੇ ਭਰੀਆਂ ਗੱਲਾਂ ਨੂੰ ਆਪਣੇ ਤੋਂ ਦੂਰ ਰੱਖ।
25 ਤੇਰੀਆਂ ਅੱਖਾਂ ਨੱਕ ਦੀ ਸੇਧੇ ਦੇਖਦੀਆਂ ਰਹਿਣ,ਹਾਂ, ਆਪਣੀਆਂ ਨਜ਼ਰਾਂ* ਸਾਮ੍ਹਣੇ ਵੱਲ ਨੂੰ ਟਿਕਾਈ ਰੱਖ।+
26 ਆਪਣੇ ਪੈਰਾਂ ਦੇ ਰਾਹ ਨੂੰ ਪੱਧਰਾ ਕਰ*+ਅਤੇ ਤੇਰੇ ਸਾਰੇ ਰਾਹ ਸਹੀ ਸਾਬਤ ਹੋਣਗੇ।
27 ਸੱਜੇ ਜਾਂ ਖੱਬੇ ਨਾ ਮੁੜ।+
ਆਪਣੇ ਪੈਰਾਂ ਨੂੰ ਬੁਰਾਈ ਕਰਨ ਤੋਂ ਮੋੜ।
ਫੁਟਨੋਟ
^ ਜਾਂ, “ਕਾਨੂੰਨ।”
^ ਜਾਂ, “ਮੁੱਖ ਚੀਜ਼।”
^ ਇਬ, “ਆਪਣਾ ਕੰਨ ਲਾ ਕੇ।”
^ ਜਾਂ, “ਚਮਕਦੀਆਂ ਅੱਖਾਂ।”
^ ਜਾਂ ਸੰਭਵ ਹੈ, “ਬਾਰੇ ਧਿਆਨ ਨਾਲ ਸੋਚ-ਵਿਚਾਰ।”