ਕਹਾਉਤਾਂ 26:1-28
26 ਜਿਵੇਂ ਗਰਮੀਆਂ ਵਿਚ ਬਰਫ਼ਬਾਰੀ ਅਤੇ ਵਾਢੀ ਦੇ ਸਮੇਂ ਮੀਂਹ,ਉਸੇ ਤਰ੍ਹਾਂ ਆਦਰ ਮੂਰਖ ਨੂੰ ਸ਼ੋਭਾ ਨਹੀਂ ਦਿੰਦਾ।+
2 ਜਿਵੇਂ ਪੰਛੀ ਦੇ ਭੱਜ ਜਾਣ ਅਤੇ ਬਾਲ ਕਟਾਰੇ ਦੇ ਉੱਡਣ ਦਾ ਕਾਰਨ ਹੁੰਦਾ ਹੈ,ਉਸੇ ਤਰ੍ਹਾਂ ਸਰਾਪ ਵੀ ਬਿਨਾਂ ਕਾਰਨ ਨਹੀਂ ਮਿਲਦਾ।*
3 ਘੋੜੇ ਲਈ ਚਾਬਕ, ਗਧੇ ਲਈ ਲਗਾਮ+ਅਤੇ ਮੂਰਖ ਲੋਕਾਂ ਦੀ ਪਿੱਠ ਲਈ ਡੰਡਾ ਹੈ।+
4 ਮੂਰਖ ਨੂੰ ਉਸ ਦੀ ਮੂਰਖਤਾ ਮੁਤਾਬਕ ਜਵਾਬ ਨਾ ਦੇਤਾਂਕਿ ਕਿਤੇ ਤੂੰ ਵੀ ਉਹ ਦੇ ਵਰਗਾ ਨਾ ਬਣ ਜਾਵੇਂ।
5 ਮੂਰਖ ਨੂੰ ਉਸ ਦੀ ਮੂਰਖਤਾ ਅਨੁਸਾਰ ਜਵਾਬ ਦੇਤਾਂਕਿ ਉਹ ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੇ।+
6 ਮਾਮਲੇ ਨੂੰ ਮੂਰਖ ਦੇ ਹੱਥ ਸੌਂਪ ਦੇਣ ਵਾਲਾ ਉਸ ਇਨਸਾਨ ਵਰਗਾ ਹੈਜੋ ਆਪਣੇ ਹੀ ਪੈਰਾਂ ਨੂੰ ਅਪਾਹਜ ਕਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।*
7 ਜਿਵੇਂ ਲੰਗੜੇ ਦੀਆਂ ਬੇਜਾਨ* ਲੱਤਾਂ,ਉਸੇ ਤਰ੍ਹਾਂ ਮੂਰਖ ਲੋਕਾਂ ਦੇ ਮੂੰਹ ਵਿਚ ਕਹਾਵਤ ਹੁੰਦੀ ਹੈ।+
8 ਕਿਸੇ ਮੂਰਖ ਦੀ ਵਡਿਆਈ ਕਰਨੀਗੋਪੀਏ ਵਿਚ ਪੱਥਰ ਬੰਨ੍ਹਣ ਵਾਂਗ ਹੈ।+
9 ਮੂਰਖ ਲੋਕਾਂ ਦੇ ਮੂੰਹ ਵਿਚ ਕਹਾਵਤ ਇਵੇਂ ਹੁੰਦੀ ਹੈਜਿਵੇਂ ਸ਼ਰਾਬੀ ਦੇ ਹੱਥ ਵਿਚ ਕੰਡਿਆਲ਼ਾ ਪੌਦਾ ਆ ਜਾਂਦਾ ਹੈ।
10 ਜਿਵੇਂ ਤੀਰਅੰਦਾਜ਼ ਅੰਨ੍ਹੇਵਾਹ ਜ਼ਖ਼ਮੀ ਕਰ ਦਿੰਦਾ ਹੈ,*ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਮੂਰਖ ਨੂੰ ਜਾਂ ਰਾਹੀਆਂ ਨੂੰ ਕੰਮ ʼਤੇ ਰੱਖਦਾ ਹੈ।
11 ਜਿਵੇਂ ਕੁੱਤਾ ਆਪਣੀ ਉਲਟੀ ਚੱਟਣ ਲਈ ਮੁੜ ਆਉਂਦਾ ਹੈ,ਉਸੇ ਤਰ੍ਹਾਂ ਮੂਰਖ ਆਪਣੀ ਮੂਰਖਤਾ ਦੁਹਰਾਉਂਦਾ ਹੈ।+
12 ਕੀ ਤੂੰ ਅਜਿਹੇ ਆਦਮੀ ਨੂੰ ਦੇਖਿਆ ਹੈ ਜੋ ਖ਼ੁਦ ਨੂੰ ਬੁੱਧੀਮਾਨ ਸਮਝਦਾ ਹੈ?+
ਉਸ ਦੇ ਨਾਲੋਂ ਮੂਰਖ ਲਈ ਜ਼ਿਆਦਾ ਉਮੀਦ ਹੈ।
13 ਆਲਸੀ ਕਹਿੰਦਾ ਹੈ: “ਸੜਕ ʼਤੇ ਇਕ ਜਵਾਨ ਸ਼ੇਰ ਹੈ,ਦੇਖੋ, ਚੌਂਕ ਵਿਚ ਸ਼ੇਰ ਹੈ!”+
14 ਦਰਵਾਜ਼ਾ ਆਪਣੇ ਕਬਜ਼ਿਆਂ* ʼਤੇ ਝੂਲਦਾ ਰਹਿੰਦਾ ਹੈਅਤੇ ਆਲਸੀ ਆਪਣੇ ਮੰਜੇ ਉੱਤੇ।+
15 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,ਪਰ ਇਸ ਨੂੰ ਮੂੰਹ ਤਕ ਲਿਆਉਣ ਨਾਲ ਹੀ ਉਹ ਥੱਕ ਜਾਂਦਾ ਹੈ।+
16 ਆਲਸੀ ਸੋਚਦਾ ਹੈ ਕਿ ਉਹਉਨ੍ਹਾਂ ਸੱਤਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਜੋ ਸੋਚ-ਸਮਝ ਕੇ ਜਵਾਬ ਦਿੰਦੇ ਹਨ।
17 ਜਿਹੜਾ ਰਾਹ ਤੁਰਦਿਆਂ ਕਿਸੇ ਹੋਰ ਦੇ ਝਗੜੇ ਕਰਕੇ ਭੜਕ ਉੱਠਦਾ ਹੈ,*ਉਹ ਉਸ ਇਨਸਾਨ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜਦਾ ਹੈ।+
18 ਜਿਵੇਂ ਇਕ ਪਾਗਲ ਬਲ਼ਦੇ ਹੋਏ ਹਥਿਆਰ ਅਤੇ ਜਾਨਲੇਵਾ ਤੀਰ ਚਲਾਉਂਦਾ ਹੈ,
19 ਉਸੇ ਤਰ੍ਹਾਂ ਉਹ ਆਦਮੀ ਹੈ ਜੋ ਆਪਣੇ ਗੁਆਂਢੀ ਨਾਲ ਚਾਲ ਖੇਡ ਕੇ ਕਹਿੰਦਾ ਹੈ, “ਮੈਂ ਤਾਂ ਮਜ਼ਾਕ ਕਰ ਰਿਹਾ ਸੀ!”+
20 ਜਿੱਥੇ ਲੱਕੜ ਨਹੀਂ ਹੁੰਦੀ, ਉੱਥੇ ਅੱਗ ਬੁੱਝ ਜਾਂਦੀ ਹੈਅਤੇ ਜਿੱਥੇ ਤੁਹਮਤੀ ਨਹੀਂ ਹੁੰਦਾ, ਉੱਥੇ ਝਗੜਾ ਮੁੱਕ ਜਾਂਦਾ ਹੈ।+
21 ਜਿਵੇਂ ਕੋਲਾ ਅੰਗਿਆਰਿਆਂ ਨੂੰ ਤੇ ਲੱਕੜ ਅੱਗ ਨੂੰ ਬਾਲ਼ੀ ਰੱਖਦੀ ਹੈ,ਉਸੇ ਤਰ੍ਹਾਂ ਝਗੜਾਲੂ ਆਦਮੀ ਝਗੜੇ ਨੂੰ ਜਾਰੀ ਰੱਖਦਾ ਹੈ।+
22 ਬਦਨਾਮ ਕਰਨ ਵਾਲੇ ਦੀਆਂ ਗੱਲਾਂ ਸੁਆਦ ਬੁਰਕੀਆਂ ਵਰਗੀਆਂ ਹਨ;*ਉਹ ਸਿੱਧੀਆਂ ਢਿੱਡ ਵਿਚ ਚਲੀਆਂ ਜਾਂਦੀਆਂ ਹਨ।+
23 ਜਿਵੇਂ ਠੀਕਰੀ ਉੱਤੇ ਚਾਂਦੀ ਦਾ ਪਾਣੀ ਚੜ੍ਹਿਆ ਹੋਵੇ,ਉਸੇ ਤਰ੍ਹਾਂ ਬੁਰੇ ਦਿਲ ਵਿੱਚੋਂ ਨਿਕਲੀਆਂ ਪਿਆਰੀਆਂ ਗੱਲਾਂ ਹਨ।*+
24 ਨਫ਼ਰਤ ਕਰਨ ਵਾਲਾ ਆਪਣੇ ਬੁੱਲ੍ਹਾਂ ਨਾਲ ਨਫ਼ਰਤ ਨੂੰ ਲੁਕਾਉਂਦਾ ਹੈ,ਪਰ ਉਹ ਅੰਦਰ ਹੀ ਅੰਦਰ ਫ਼ਰੇਬ ਨੂੰ ਪਾਲਦਾ ਹੈ।
25 ਭਾਵੇਂ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੈ, ਪਰ ਉਸ ʼਤੇ ਭਰੋਸਾ ਨਾ ਕਰਕਿਉਂਕਿ ਉਸ ਦੇ ਦਿਲ ਵਿਚ ਸੱਤ ਘਿਣਾਉਣੀਆਂ ਗੱਲਾਂ ਹਨ।*
26 ਭਾਵੇਂ ਧੋਖੇ ਨਾਲ ਉਸ ਦੀ ਨਫ਼ਰਤ ਲੁਕੀ ਹੋਈ ਹੈ,ਪਰ ਉਸ ਦੀ ਬੁਰਾਈ ਮੰਡਲੀ ਵਿਚ ਜ਼ਾਹਰ ਕੀਤੀ ਜਾਵੇਗੀ।
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
28 ਝੂਠੀ ਜੀਭ ਉਨ੍ਹਾਂ ਨਾਲ ਨਫ਼ਰਤ ਕਰਦੀ ਹੈ ਜਿਨ੍ਹਾਂ ਨੂੰ ਇਸ ਨੇ ਕੁਚਲਿਆ ਹੈਅਤੇ ਚਾਪਲੂਸੀ ਕਰਨ ਵਾਲਾ ਮੂੰਹ ਤਬਾਹੀ ਲਿਆਉਂਦਾ ਹੈ।+
ਫੁਟਨੋਟ
^ ਜਾਂ ਸੰਭਵ ਹੈ, “ਉਸੇ ਤਰ੍ਹਾਂ ਬਿਨਾਂ ਵਜ੍ਹਾ ਦਿੱਤਾ ਸਰਾਪ ਵੀ ਨਹੀਂ ਲੱਗਦਾ।”
^ ਇਬ, “ਹਿੰਸਾ ਪੀਂਦਾ ਹੈ।”
^ ਜਾਂ, “ਝੂਲਦੀਆਂ।”
^ ਜਾਂ, “ਜਿਹੜਾ ਸਾਰਿਆਂ ਨੂੰ ਜ਼ਖ਼ਮੀ ਕਰਦਾ ਹੈ।”
^ ਜਾਂ, “ਚੂਲ।”
^ ਜਾਂ ਸੰਭਵ ਹੈ, “ਵਿਚ ਲੱਤ ਅੜਾਉਂਦਾ ਹੈ।”
^ ਜਾਂ, “ਲਾਲਚ ਨਾਲ ਨਿਗਲ਼ੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਹਨ।”
^ ਇਬ, “ਦੇ ਨਾਲ-ਨਾਲ ਬਲ਼ਦੇ ਬੁੱਲ੍ਹ ਹਨ।”
^ ਜਾਂ, “ਕਿਉਂਕਿ ਉਸ ਦਾ ਦਿਲ ਪੂਰੀ ਤਰ੍ਹਾਂ ਘਿਣਾਉਣਾ ਹੈ।”