ਕਹਾਉਤਾਂ 7:1-27
7 ਹੇ ਮੇਰੇ ਪੁੱਤਰ, ਮੇਰੀ ਗੱਲ ਮੰਨਅਤੇ ਮੇਰੇ ਹੁਕਮਾਂ ਨੂੰ ਸਾਂਭ ਕੇ ਰੱਖ।+
2 ਮੇਰੇ ਹੁਕਮਾਂ ਨੂੰ ਮੰਨ ਤੇ ਜੀਉਂਦਾ ਰਹਿ;+ਆਪਣੀ ਅੱਖ ਦੀ ਕਾਕੀ ਵਾਂਗ ਮੇਰੀ ਤਾਲੀਮ* ਦੀ ਰਾਖੀ ਕਰ।
3 ਉਨ੍ਹਾਂ ਨੂੰ ਆਪਣੀਆਂ ਉਂਗਲਾਂ ਦੁਆਲੇ ਬੰਨ੍ਹ ਲੈ;ਉਨ੍ਹਾਂ ਨੂੰ ਆਪਣੇ ਦਿਲ ਦੀ ਫੱਟੀ ਉੱਤੇ ਲਿਖ ਲੈ।+
4 ਬੁੱਧ ਨੂੰ ਕਹਿ, “ਤੂੰ ਮੇਰੀ ਭੈਣ ਹੈਂ”ਅਤੇ ਸਮਝ ਨੂੰ “ਮੇਰੀ ਰਿਸ਼ਤੇਦਾਰ” ਕਹਿ
5 ਤਾਂਕਿ ਕੁਰਾਹੇ ਪਈ* ਔਰਤ ਤੋਂ ਤੇਰੀ ਹਿਫਾਜ਼ਤ ਹੋਵੇ+ਅਤੇ ਬਦਚਲਣ* ਔਰਤ ਤੇ ਉਸ ਦੀਆਂ ਚਿਕਨੀਆਂ-ਚੋਪੜੀਆਂ* ਗੱਲਾਂ ਤੋਂ ਤੇਰੀ ਰਾਖੀ ਹੋਵੇ।+
6 ਮੈਂ ਆਪਣੇ ਘਰ ਦੀ ਖਿੜਕੀ ਵਿੱਚੋਂ,ਆਪਣੇ ਝਰੋਖੇ ਥਾਣੀਂ ਥੱਲੇ ਦੇਖਿਆ
7 ਅਤੇ ਜਦੋਂ ਮੈਂ ਭੋਲਿਆਂ* ਨੂੰ ਦੇਖਿਆ,ਤਾਂ ਉਨ੍ਹਾਂ ਨੌਜਵਾਨਾਂ ਵਿਚ ਇਕ ਅਜਿਹਾ ਗੱਭਰੂ ਸੀ ਜਿਸ ਨੂੰ ਅਕਲ ਦੀ ਘਾਟ* ਸੀ।+
8 ਉਹ ਉਸ ਔਰਤ ਦੀ ਗਲੀ ਦੇ ਮੋੜ ਨੇੜਿਓਂ ਲੰਘਿਆਅਤੇ ਉਸ ਦੇ ਘਰ ਵੱਲ ਨੂੰ ਤੁਰ ਪਿਆ,
9 ਦਿਨ ਢਲ਼ ਗਿਆ ਸੀ, ਸ਼ਾਮ ਪੈ ਗਈ ਸੀ,+ਹਨੇਰਾ ਹੋਣ ਵਾਲਾ ਸੀ ਤੇ ਰਾਤ ਪੈਣ ਵਾਲੀ ਸੀ।
10 ਫਿਰ ਮੈਂ ਦੇਖਿਆ ਕਿ ਇਕ ਔਰਤ ਉਸ ਨੂੰ ਮਿਲੀ,ਉਸ ਨੇ ਵੇਸਵਾ ਵਰਗੇ ਕੱਪੜੇ* ਪਾਏ ਸਨ+ ਤੇ ਉਹ ਦਿਲ ਦੀ ਮੱਕਾਰ ਸੀ।
11 ਉਹ ਖੱਪ ਪਾਉਂਦੀ ਹੈ ਤੇ ਆਪਣੀ ਮਨ-ਮਰਜ਼ੀ ਕਰਦੀ ਹੈ।+
ਘਰ ਉਹ ਕਦੇ ਟਿਕਦੀ ਨਹੀਂ।*
12 ਇਕ ਪਲ ਉਹ ਬਾਹਰ ਹੁੰਦੀ ਹੈ, ਦੂਜੇ ਪਲ ਚੌਂਕਾਂ ਵਿਚ,ਉਹ ਹਰ ਮੋੜ ਦੇ ਨੇੜੇ ਕਿਸੇ ਦੀ ਤਾਕ ਵਿਚ ਰਹਿੰਦੀ ਹੈ।+
13 ਉਹ ਉਸ ਨੂੰ ਫੜ ਲੈਂਦੀ ਹੈ ਤੇ ਚੁੰਮਦੀ ਹੈ;ਉਹ ਬੇਸ਼ਰਮ ਹੋ ਕੇ ਉਸ ਨੂੰ ਕਹਿੰਦੀ ਹੈ:
14 “ਮੈਂ ਸ਼ਾਂਤੀ-ਬਲ਼ੀਆਂ+ ਚੜ੍ਹਾਉਣੀਆਂ ਸਨ।
ਅੱਜ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰ ਦਿੱਤੀਆਂ ਹਨ।
15 ਇਸੇ ਕਰਕੇ ਮੈਂ ਤੈਨੂੰ ਮਿਲਣਅਤੇ ਤੈਨੂੰ ਲੱਭਣ ਨਿਕਲੀ ਹਾਂ ਤੇ ਤੂੰ ਮੈਨੂੰ ਮਿਲ ਗਿਆ!
16 ਮੈਂ ਆਪਣੇ ਬਿਸਤਰੇ ʼਤੇ ਵਧੀਆ ਚਾਦਰਾਂ,ਹਾਂ, ਮਿਸਰ ਦੀਆਂ ਮਲਮਲ ਦੀਆਂ ਰੰਗ-ਬਰੰਗੀਆਂ ਚਾਦਰਾਂ+ ਵਿਛਾਈਆਂ ਹਨ।
17 ਮੈਂ ਆਪਣੇ ਬਿਸਤਰੇ ʼਤੇ ਗੰਧਰਸ, ਅਗਰ ਅਤੇ ਦਾਲਚੀਨੀ ਛਿੜਕੀ ਹੈ।+
18 ਆ, ਆਪਾਂ ਸਵੇਰ ਤਕ ਪਿਆਰ ਦਾ ਪਿਆਲਾ ਪੀਏ;ਆਪਾਂ ਇਕ-ਦੂਜੇ ਦੇ ਪਿਆਰ ਵਿਚ ਡੁੱਬ ਜਾਈਏ
19 ਕਿਉਂਕਿ ਮੇਰਾ ਪਤੀ ਘਰ ਨਹੀਂ ਹੈ;ਉਹ ਦੂਰ ਸਫ਼ਰ ʼਤੇ ਗਿਆ ਹੋਇਆ ਹੈ।
20 ਉਹ ਆਪਣੇ ਨਾਲ ਪੈਸਿਆਂ ਦੀ ਥੈਲੀ ਲੈ ਕੇ ਗਿਆ ਹੈ,ਉਹ ਪੂਰਨਮਾਸੀ ਤਕ ਨਹੀਂ ਮੁੜੇਗਾ।”
21 ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਉਸ ਨੂੰ ਫੁਸਲਾ ਲੈਂਦੀ ਹੈ।+
ਉਹ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫਸਾ ਲੈਂਦੀ ਹੈ।
22 ਉਹ ਝੱਟ ਉਸ ਦੇ ਪਿੱਛੇ ਤੁਰ ਪੈਂਦਾ ਹੈ ਜਿਵੇਂ ਬਲਦ ਵੱਢੇ ਜਾਣ ਲਈ,ਜਿਵੇਂ ਮੂਰਖ ਸਜ਼ਾ ਭੁਗਤਣ ਵਾਸਤੇ ਸ਼ਿਕੰਜਾ* ਕਸਵਾਉਣ ਲਈ ਜਾਂਦਾ ਹੈ,+
23 ਜਦ ਤਕ ਇਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹ ਨਹੀਂ ਦਿੰਦਾ;ਫਾਹੀ ਵੱਲ ਤੇਜ਼ੀ ਨਾਲ ਉੱਡਦੇ ਪੰਛੀ ਵਾਂਗ ਉਹ ਨਹੀਂ ਜਾਣਦਾ ਕਿ ਉਸ ਦੀ ਜਾਨ ਜਾ ਸਕਦੀ ਹੈ।+
24 ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋ;ਮੇਰੀਆਂ ਗੱਲਾਂ ਵੱਲ ਧਿਆਨ ਦਿਓ।
25 ਆਪਣਾ ਦਿਲ ਉਸ ਦੇ ਰਾਹਾਂ ਵੱਲ ਨਾ ਭਟਕਣ ਦੇ।
ਗੁਮਰਾਹ ਹੋ ਕੇ ਉਸ ਦੇ ਰਾਹਾਂ ʼਤੇ ਨਾ ਜਾਹ+
26 ਕਿਉਂਕਿ ਉਸ ਦੇ ਕਰਕੇ ਕਈ ਜਣੇ ਕਤਲ ਹੋਏ ਹਨ+ਅਤੇ ਉਸ ਦੇ ਹੱਥੋਂ ਮਾਰੇ ਗਏ ਢੇਰ ਸਾਰੇ ਹਨ।+
27 ਉਸ ਦਾ ਘਰ ਕਬਰ* ਵੱਲ ਜਾਂਦਾ ਹੈ;ਇਹ ਮੌਤ ਦੀਆਂ ਕੋਠੜੀਆਂ ਅੰਦਰ ਲੈ ਜਾਂਦਾ ਹੈ।
ਫੁਟਨੋਟ
^ ਜਾਂ, “ਕਾਨੂੰਨ।”
^ ਜਾਂ, “ਭਰਮਾਉਣ ਵਾਲੀਆਂ।”
^ ਜਾਂ, “ਨਾਤਜਰਬੇਕਾਰਾਂ।”
^ ਇਬ, “ਵਿਚ ਦਿਲ ਦੀ ਕਮੀ।”
^ ਜਾਂ, “ਦੇ ਕੱਪੜੇ।”
^ ਇਬ, “ਉਸ ਦੇ ਪੈਰ ਕਦੇ ਟਿਕਦੇ ਨਹੀਂ।”
^ ਜਾਂ, “ਬੇੜੀਆਂ।”