ਕਹਾਉਤਾਂ 5:1-23

  • ਬਦਚਲਣ ਔਰਤਾਂ ਤੋਂ ਬਚਣ ਲਈ ਚੇਤਾਵਨੀ (1-14)

  • ਆਪਣੀ ਪਤਨੀ ਨਾਲ ਆਨੰਦ ਮਾਣ (15-23)

5  ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ। ਮੇਰੀਆਂ ਸੂਝ-ਬੂਝ ਦੀਆਂ ਗੱਲਾਂ ਕੰਨ ਲਾ ਕੇ ਸੁਣ+  2  ਤਾਂਕਿ ਤੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ ਸਕੇਂਅਤੇ ਆਪਣੇ ਬੁੱਲ੍ਹਾਂ ਨਾਲ ਗਿਆਨ ਦੀ ਹਿਫਾਜ਼ਤ ਕਰ ਸਕੇਂ।+  3  ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+  4  ਪਰ ਅਖ਼ੀਰ ਉਹ ਨਾਗਦੋਨੇ ਜਿੰਨੀ ਕੌੜੀ+ਅਤੇ ਦੋ ਧਾਰੀ ਤਲਵਾਰ ਜਿੰਨੀ ਤਿੱਖੀ ਨਿਕਲਦੀ ਹੈ।+  5  ਉਸ ਦੇ ਪੈਰ ਮੌਤ ਵੱਲ ਲਹਿ ਜਾਂਦੇ ਹਨ। ਉਸ ਦੇ ਕਦਮ ਸਿੱਧੇ ਕਬਰ* ਨੂੰ ਲੈ ਜਾਂਦੇ ਹਨ।  6  ਉਹ ਜ਼ਿੰਦਗੀ ਦੇ ਰਾਹ ਬਾਰੇ ਜ਼ਰਾ ਵੀ ਨਹੀਂ ਸੋਚਦੀ। ਉਹ ਭਟਕਦੀ ਫਿਰਦੀ ਹੈ, ਪਰ ਜਾਣਦੀ ਨਹੀਂ ਕਿ ਉਹ ਕਿੱਧਰ ਜਾ ਰਹੀ ਹੈ।  7  ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋਅਤੇ ਜੋ ਮੈਂ ਕਹਿੰਦਾ ਹਾਂ, ਉਸ ਤੋਂ ਮੂੰਹ ਨਾ ਮੋੜਿਓ।  8  ਉਸ ਤੋਂ ਕੋਹਾਂ ਦੂਰ ਰਹਿ;ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਹ+  9  ਤਾਂਕਿ ਤੂੰ ਆਪਣਾ ਇੱਜ਼ਤ-ਮਾਣ ਦੂਜਿਆਂ ਨੂੰ ਨਾ ਦੇ ਦੇਵੇਂ+ਅਤੇ ਨਾ ਹੀ ਬਾਕੀ ਦੀ ਜ਼ਿੰਦਗੀ ਦੁੱਖ ਭੋਗੇਂ;*+ 10  ਤਾਂਕਿ ਪਰਾਏ ਤੇਰੀ ਧਨ-ਸੰਪਤੀ* ਹੜੱਪ ਨਾ ਜਾਣ+ਅਤੇ ਤੇਰੀ ਮਿਹਨਤ ਦਾ ਫਲ ਕਿਸੇ ਪਰਦੇਸੀ ਦੇ ਘਰ ਨਾ ਚਲਾ ਜਾਵੇ। 11  ਨਹੀਂ ਤਾਂ ਤੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਹੂੰਗੇਂਗਾਜਦੋਂ ਤੇਰੀ ਚਮੜੀ ਤੇ ਸਰੀਰ ਨਕਾਰਾ ਹੋ ਜਾਵੇਗਾ+ 12  ਅਤੇ ਤੂੰ ਕਹੇਂਗਾ: “ਮੈਂ ਅਨੁਸ਼ਾਸਨ ਨਾਲ ਨਫ਼ਰਤ ਕਿਉਂ ਕੀਤੀ? ਮੇਰੇ ਦਿਲ ਨੇ ਤਾੜਨਾ ਨੂੰ ਤੁੱਛ ਕਿਉਂ ਸਮਝਿਆ? 13  ਮੈਂ ਆਪਣੇ ਸਿੱਖਿਅਕਾਂ ਦੀ ਗੱਲ ਨਹੀਂ ਸੁਣੀਅਤੇ ਨਾ ਹੀ ਆਪਣੇ ਗੁਰੂਆਂ ਵੱਲ ਧਿਆਨ ਦਿੱਤਾ। 14  ਮੈਂ ਸਾਰੀ ਮੰਡਲੀ ਵਿਚਕਾਰ*ਤਬਾਹੀ ਦੇ ਕੰਢੇ ʼਤੇ ਪਹੁੰਚ ਗਿਆ ਹਾਂ।”+ 15  ਆਪਣੇ ਹੀ ਕੁੰਡ ਵਿੱਚੋਂ ਪਾਣੀ ਪੀਅਤੇ ਆਪਣੇ ਹੀ ਖੂਹ ਵਿੱਚੋਂ ਤਾਜ਼ਾ* ਪਾਣੀ ਪੀ।+ 16  ਤੇਰੇ ਚਸ਼ਮੇ ਬਾਹਰ ਕਿਉਂ ਵਹਿਣਅਤੇ ਤੇਰੇ ਪਾਣੀ ਦੀਆਂ ਧਾਰਾਂ ਚੌਂਕਾਂ ਵਿਚ ਕਿਉਂ ਵਹਿਣ?+ 17  ਉਹ ਤੇਰੇ ਇਕੱਲੇ ਲਈ ਹੋਣ,ਤੇਰੇ ਨਾਲ-ਨਾਲ ਅਜਨਬੀਆਂ ਲਈ ਨਹੀਂ।+ 18  ਤੇਰੇ ਆਪਣੇ ਚਸ਼ਮੇ* ʼਤੇ ਬਰਕਤ ਹੋਵੇਅਤੇ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ,+ 19  ਉਹ ਪਿਆਰੀ ਹਿਰਨੀ ਤੇ ਸੋਹਣੀ ਪਹਾੜੀ ਬੱਕਰੀ ਹੈ।+ ਉਸ ਦੀਆਂ ਛਾਤੀਆਂ ਤੋਂ ਹਮੇਸ਼ਾ ਤੈਨੂੰ ਸੰਤੁਸ਼ਟੀ ਮਿਲੇ।* ਤੂੰ ਸਦਾ ਉਸ ਦੇ ਪਿਆਰ ਵਿਚ ਡੁੱਬਿਆ ਰਹੇਂ।+ 20  ਤਾਂ ਫਿਰ, ਹੇ ਮੇਰੇ ਪੁੱਤਰ, ਤੂੰ ਕਿਉਂ ਕਿਸੇ ਕੁਰਾਹੇ ਪਈ* ਔਰਤ ʼਤੇ ਮੋਹਿਤ ਹੋਵੇਂਜਾਂ ਬਦਚਲਣ* ਔਰਤ ਨੂੰ ਸੀਨੇ ਨਾਲ ਲਾਵੇਂ?+ 21  ਕਿਉਂਕਿ ਇਨਸਾਨ ਦੇ ਰਾਹ ਯਹੋਵਾਹ ਦੀਆਂ ਨਜ਼ਰਾਂ ਸਾਮ੍ਹਣੇ ਹਨ;ਉਹ ਉਸ ਦੇ ਸਾਰੇ ਰਾਹਾਂ ਨੂੰ ਜਾਂਚਦਾ ਹੈ।+ 22  ਦੁਸ਼ਟ ਦੀਆਂ ਆਪਣੀਆਂ ਗ਼ਲਤੀਆਂ ਹੀ ਉਸ ਨੂੰ ਫਸਾ ਦਿੰਦੀਆਂ ਹਨਅਤੇ ਉਹ ਆਪਣੇ ਹੀ ਪਾਪ ਦੀਆਂ ਰੱਸੀਆਂ ਨਾਲ ਬੱਝ ਜਾਵੇਗਾ।+ 23  ਉਹ ਅਨੁਸ਼ਾਸਨ ਤੋਂ ਬਿਨਾਂ ਮਰ ਜਾਵੇਗਾਅਤੇ ਆਪਣੀ ਬਹੁਤੀ ਮੂਰਖਤਾ ਕਰਕੇ ਭਟਕਦਾ ਫਿਰੇਗਾ।

ਫੁਟਨੋਟ

ਇਬ, “ਪਰਾਈ।” ਕਹਾ 2:16 ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਤੂੰ ਆਪਣੇ ਸਾਲ ਜ਼ੁਲਮ ਦੇ ਹੱਥ ਵਿਚ ਨਾ ਦੇ ਦੇਵੇਂ।”
ਜਾਂ, “ਤਾਕਤ।”
ਇਬ, “ਸਭਾ ਅਤੇ ਮੰਡਲੀ ਵਿਚਕਾਰ।”
ਜਾਂ, “ਵਹਿੰਦਾ।”
ਜਾਂ, “ਪਾਣੀ ਦੇ ਸੋਤੇ।”
ਜਾਂ, “ਮਦਹੋਸ਼ ਰਹੇਂ।”
ਇਬ, “ਪਰਾਈ।” ਕਹਾ 2:16 ਦੇਖੋ।
ਇਬ, “ਪਰਦੇਸੀ।” ਕਹਾ 2:16 ਦੇਖੋ।