ਜ਼ਬੂਰ 150:1-6

  • ਹਰ ਜੀਉਂਦਾ ਪ੍ਰਾਣੀ ਯਾਹ ਦੀ ਮਹਿਮਾ ਕਰੇ

    • ਹਲਲੂਯਾਹ! (1, 6)

150  ਯਾਹ ਦੀ ਮਹਿਮਾ ਕਰੋ!*+ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਉਸ ਦੀ ਮਹਿਮਾ ਕਰੋ।+ ਆਕਾਸ਼ ਹੇਠ ਉਸ ਦੀ ਮਹਿਮਾ ਕਰੋ ਜੋ ਉਸ ਦੀ ਤਾਕਤ ਦੀ ਗਵਾਹੀ ਦਿੰਦਾ ਹੈ।+   ਉਸ ਦੇ ਸ਼ਕਤੀਸ਼ਾਲੀ ਕੰਮਾਂ ਲਈ ਉਸ ਦੀ ਮਹਿਮਾ ਕਰੋ।+ ਉਸ ਦੀ ਬੇਅੰਤ ਮਹਾਨਤਾ ਕਰਕੇ ਉਸ ਦੀ ਮਹਿਮਾ ਕਰੋ।+   ਨਰਸਿੰਗਾ ਵਜਾ ਕੇ ਉਸ ਦੀ ਮਹਿਮਾ ਕਰੋ।+ ਤਾਰਾਂ ਵਾਲਾ ਸਾਜ਼ ਅਤੇ ਰਬਾਬ ਵਜਾ ਕੇ ਉਸ ਦੀ ਮਹਿਮਾ ਕਰੋ।+   ਡਫਲੀ+ ਵਜਾ ਕੇ ਅਤੇ ਨੱਚ ਕੇ* ਉਸ ਦੀ ਮਹਿਮਾ ਕਰੋ। ਤਾਰਾਂ ਵਾਲੇ ਸਾਜ਼+ ਅਤੇ ਬੰਸਰੀਆਂ+ ਵਜਾ ਕੇ ਉਸ ਦੀ ਮਹਿਮਾ ਕਰੋ।   ਮਧੁਰ ਆਵਾਜ਼ ਵਾਲੇ ਛੈਣੇ ਵਜਾ ਕੇ ਉਸ ਦੀ ਮਹਿਮਾ ਕਰੋ। ਗੂੰਜਵੀਂ ਆਵਾਜ਼ ਵਾਲੇ ਛੈਣੇ+ ਵਜਾ ਕੇ ਉਸ ਦੀ ਮਹਿਮਾ ਕਰੋ।   ਹਰ ਜੀਉਂਦਾ ਪ੍ਰਾਣੀ ਯਾਹ ਦੀ ਮਹਿਮਾ ਕਰੇ। ਯਾਹ ਦੀ ਮਹਿਮਾ ਕਰੋ!*+

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਘੇਰਾ ਬਣਾ ਕੇ ਨੱਚਦੇ ਹੋਏ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।