ਜ਼ਬੂਰ 111:1-10

  • ਪਰਮੇਸ਼ੁਰ ਦੇ ਮਹਾਨ ਕੰਮਾਂ ਕਰਕੇ ਉਸ ਦੀ ਮਹਿਮਾ ਕਰੋ

    • ਪਰਮੇਸ਼ੁਰ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ (9)

    • ਪਰਮੇਸ਼ੁਰ ਦਾ ਡਰ ਹੀ ਬੁੱਧ ਹੈ (10)

111  ਯਾਹ ਦੀ ਮਹਿਮਾ ਕਰੋ!*+ א [ਅਲਫ਼] ਮੈਂ ਨੇਕਦਿਲ ਲੋਕਾਂ ਦੇ ਇਕੱਠ ਅਤੇ ਮੰਡਲੀ ਵਿਚ ב [ਬੇਥ]ਪੂਰੇ ਦਿਲ ਨਾਲ ਯਹੋਵਾਹ ਦੀ ਮਹਿਮਾ ਕਰਾਂਗਾ।+ ג [ਗਿਮਲ]   ਯਹੋਵਾਹ ਦੇ ਕੰਮ ਮਹਾਨ ਹਨ;+ ד [ਦਾਲਥ]ਜਿਹੜੇ ਇਨ੍ਹਾਂ ਕੰਮਾਂ ਤੋਂ ਖ਼ੁਸ਼ ਹੁੰਦੇ ਹਨ, ਉਹ ਇਨ੍ਹਾਂ ਦੀ ਜਾਂਚ ਕਰਦੇ ਹਨ।+ ה [ਹੇ]   ਉਸ ਦੇ ਕੰਮ ਸ਼ਾਨਦਾਰ ਅਤੇ ਬੇਮਿਸਾਲ ਹਨ ו [ਵਾਉ]ਅਤੇ ਉਸ ਦਾ ਨਿਆਂ* ਸਦਾ ਕਾਇਮ ਰਹੇਗਾ।+ ז [ਜ਼ਾਇਨ]   ਉਹ ਆਪਣੇ ਹੈਰਾਨੀਜਨਕ ਕੰਮਾਂ ਨੂੰ ਯਾਦਗਾਰ ਬਣਾਉਂਦਾ ਹੈ।+ ח [ਹੇਥ] ਯਹੋਵਾਹ ਰਹਿਮਦਿਲ* ਅਤੇ ਦਇਆਵਾਨ ਹੈ।+ ט [ਟੇਥ]   ਉਹ ਉਨ੍ਹਾਂ ਨੂੰ ਰੋਟੀ ਦਿੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ।+ י [ਯੋਧ] ਉਹ ਆਪਣਾ ਇਕਰਾਰ ਹਮੇਸ਼ਾ ਯਾਦ ਰੱਖਦਾ ਹੈ।+ כ [ਕਾਫ਼]   ਉਸ ਨੇ ਆਪਣੇ ਲੋਕਾਂ ਨੂੰ ਕੌਮਾਂ ਦੀ ਵਿਰਾਸਤ ਦੇ ਕੇ ל [ਲਾਮਦ]ਉਨ੍ਹਾਂ ’ਤੇ ਸ਼ਕਤੀਸ਼ਾਲੀ ਕੰਮ ਜ਼ਾਹਰ ਕੀਤੇ ਹਨ।+ מ [ਮੀਮ]   ਉਸ ਦੇ ਹੱਥਾਂ ਦੇ ਕੰਮਾਂ ਤੋਂ ਸੱਚਾਈ ਅਤੇ ਇਨਸਾਫ਼ ਝਲਕਦਾ ਹੈ;+ נ [ਨੂਣ]ਉਸ ਦੇ ਸਾਰੇ ਆਦੇਸ਼ ਵਿਸ਼ਵਾਸਯੋਗ ਹਨ।+ ס [ਸਾਮਕ]   ਉਸ ਦੇ ਆਦੇਸ਼ ਭਰੋਸੇ ਦੇ ਲਾਇਕ* ਹਨ ਅਤੇ ਹਮੇਸ਼ਾ ਰਹਿਣਗੇ; ע [ਆਇਨ]ਉਨ੍ਹਾਂ ਦੀ ਨੀਂਹ ਸੱਚਾਈ ਅਤੇ ਧਰਮੀ ਅਸੂਲਾਂ ’ਤੇ ਟਿਕੀ ਹੋਈ ਹੈ।+ פ [ਪੇ]   ਉਸ ਨੇ ਆਪਣੇ ਲੋਕਾਂ ਨੂੰ ਮੁਕਤੀ ਦਿਵਾਈ ਹੈ।+ צ [ਸਾਦੇ] ਉਸ ਨੇ ਹੁਕਮ ਦਿੱਤਾ ਕਿ ਉਸ ਦਾ ਇਕਰਾਰ ਸਦਾ ਕਾਇਮ ਰਹੇ। ק [ਕੋਫ਼] ਉਸ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ ਹੈ।+ ר [ਰੇਸ਼] 10  ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ।+ ש [ਸ਼ੀਨ] ਉਸ ਦੇ ਆਦੇਸ਼ਾਂ* ਦੀ ਪਾਲਣਾ ਕਰਨ ਵਾਲੇ ਡੂੰਘੀ ਸਮਝ ਦਿਖਾਉਂਦੇ ਹਨ।+ ת [ਤਾਉ] ਉਸ ਦੀ ਮਹਿਮਾ ਸਦਾ ਹੁੰਦੀ ਰਹੇਗੀ।

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਉਸ ਦੇ ਸਹੀ ਕੰਮਾਂ ਦਾ ਫਲ।”
ਜਾਂ, “ਹਮਦਰਦ।”
ਜਾਂ, “ਪੱਕੇ ਸਬੂਤਾਂ ਉੱਤੇ ਆਧਾਰਿਤ।”
ਇਬ, “ਉਨ੍ਹਾਂ।”