ਜ਼ਬੂਰ 145:1-21

 • ਪਰਮੇਸ਼ੁਰ ਦੀ ਮਹਿਮਾ ਕਰਨੀ ਜੋ ਮਹਾਨ ਰਾਜਾ ਹੈ

  • ‘ਮੈਂ ਪਰਮੇਸ਼ੁਰ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰਾਂਗਾ’ (6)

  • “ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ” (9)

  • “ਤੇਰੇ ਵਫ਼ਾਦਾਰ ਸੇਵਕ ਤੇਰੀ ਮਹਿਮਾ ਕਰਨਗੇ” (10)

  • ਪਰਮੇਸ਼ੁਰ ਦਾ ਰਾਜ ਸਦਾ ਕਾਇਮ ਰਹਿਣ ਵਾਲਾ ਰਾਜ ਹੈ (13)

  • ਪਰਮੇਸ਼ੁਰ ਦਾ ਹੱਥ ਸਾਰਿਆਂ ਦੀ ਇੱਛਾ ਪੂਰੀ ਕਰਦਾ ਹੈ (16)

ਦਾਊਦ ਦਾ ਜ਼ਬੂਰ ਜਿਸ ਵਿਚ ਉਹ ਮਹਿਮਾ ਕਰਦਾ ਹੈ। א [ਅਲਫ਼] 145  ਹੇ ਮੇਰੇ ਪਰਮੇਸ਼ੁਰ, ਮੇਰੇ ਰਾਜੇ, ਮੈਂ ਤੇਰੀ ਵਡਿਆਈ ਕਰਾਂਗਾ,+ਮੈਂ ਸਦਾ ਤੇਰੇ ਨਾਂ ਦੀ ਮਹਿਮਾ ਕਰਾਂਗਾ।+ ב [ਬੇਥ]   ਮੈਂ ਦਿਨ ਭਰ ਤੇਰੀ ਵਡਿਆਈ ਕਰਾਂਗਾ;+ਮੈਂ ਸਦਾ ਤੇਰੇ ਨਾਂ ਦੀ ਮਹਿਮਾ ਕਰਾਂਗਾ।+ ג [ਗਿਮਲ]   ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦਾ ਹੱਕਦਾਰ ਹੈ;+ਉਸ ਦੀ ਮਹਾਨਤਾ ਅਥਾਹ ਹੈ।+ ד [ਦਾਲਥ]   ਲੋਕ ਪੀੜ੍ਹੀਓ-ਪੀੜ੍ਹੀ ਤੇਰੇ ਕੰਮਾਂ ਦੀ ਵਡਿਆਈ ਕਰਨਗੇ;ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।+ ה [ਹੇ]   ਉਹ ਤੇਰੀ ਮਹਿਮਾ, ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਬਾਰੇ ਗੱਲਾਂ ਕਰਨਗੇ+ਅਤੇ ਮੈਂ ਤੇਰੇ ਹੈਰਾਨੀਜਨਕ ਕੰਮਾਂ ’ਤੇ ਸੋਚ-ਵਿਚਾਰ ਕਰਾਂਗਾ। ו [ਵਾਉ]   ਉਹ ਤੇਰੇ ਹੈਰਾਨੀਜਨਕ ਕੰਮਾਂ* ਬਾਰੇ ਗੱਲਾਂ ਕਰਨਗੇਅਤੇ ਮੈਂ ਤੇਰੀ ਸ਼ਾਨੋ-ਸ਼ੌਕਤ ਦਾ ਐਲਾਨ ਕਰਾਂਗਾ। ז [ਜ਼ਾਇਨ]   ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+ ח [ਹੇਥ]   ਯਹੋਵਾਹ ਰਹਿਮਦਿਲ* ਅਤੇ ਦਇਆਵਾਨ ਹੈ,+ਉਹ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ।+ ט [ਟੇਥ]   ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ+ਅਤੇ ਉਸ ਦੇ ਸਾਰੇ ਕੰਮਾਂ ਤੋਂ ਉਸ ਦੀ ਦਇਆ ਝਲਕਦੀ ਹੈ। י [ਯੋਧ] 10  ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰੀ ਵਡਿਆਈ ਕਰਨਗੇ+ਅਤੇ ਤੇਰੇ ਵਫ਼ਾਦਾਰ ਸੇਵਕ ਤੇਰੀ ਮਹਿਮਾ ਕਰਨਗੇ।+ כ [ਕਾਫ਼] 11  ਉਹ ਤੇਰੇ ਰਾਜ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ+ਅਤੇ ਤੇਰੀ ਤਾਕਤ ਬਾਰੇ ਦੱਸਣਗੇ+ ל [ਲਾਮਦ] 12  ਤਾਂਕਿ ਲੋਕਾਂ ਨੂੰ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ+ਅਤੇ ਤੇਰੇ ਰਾਜ ਦੀ ਮਹਿਮਾ ਅਤੇ ਪ੍ਰਤਾਪ ਬਾਰੇ ਪਤਾ ਲੱਗੇ।+ מ [ਮੀਮ] 13  ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਰਾਜ ਹੈਅਤੇ ਤੇਰੀ ਹਕੂਮਤ ਪੀੜ੍ਹੀਓ-ਪੀੜ੍ਹੀ ਰਹੇਗੀ।+ ס [ਸਾਮਕ] 14  ਯਹੋਵਾਹ ਡਿਗ ਰਹੇ ਲੋਕਾਂ ਨੂੰ ਸਹਾਰਾ ਦਿੰਦਾ ਹੈ+ਅਤੇ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ।+ ע [ਆਇਨ] 15  ਸਾਰਿਆਂ ਦੀਆਂ ਅੱਖਾਂ ਆਸ ਨਾਲ ਤੇਰੀ ’ਤੇ ਰਹਿੰਦੀਆਂ ਹਨ;ਤੂੰ ਉਨ੍ਹਾਂ ਨੂੰ ਰੁੱਤ ਸਿਰ ਭੋਜਨ ਦਿੰਦਾ ਹੈਂ।+ פ [ਪੇ] 16  ਤੂੰ ਆਪਣਾ ਹੱਥ ਖੋਲ੍ਹਦਾ ਹੈਂਅਤੇ ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰਦਾ ਹੈਂ।+ צ [ਸਾਦੇ] 17  ਯਹੋਵਾਹ ਹਮੇਸ਼ਾ ਉਹੀ ਕਰਦਾ ਹੈ, ਜੋ ਸਹੀ ਹੈ।+ਉਹ ਆਪਣੇ ਸਾਰੇ ਕੰਮਾਂ ਰਾਹੀਂ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ।+ ק [ਕੋਫ਼] 18  ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ,+ਹਾਂ, ਜੋ ਸੱਚੇ ਦਿਲੋਂ* ਉਸ ਨੂੰ ਪੁਕਾਰਦੇ ਹਨ।+ ר [ਰੇਸ਼] 19  ਜਿਹੜੇ ਉਸ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ;+ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ ਅਤੇ ਉਨ੍ਹਾਂ ਨੂੰ ਬਚਾਉਂਦਾ ਹੈਂ।+ ש [ਸ਼ੀਨ] 20  ਯਹੋਵਾਹ ਉਨ੍ਹਾਂ ਸਾਰਿਆਂ ਦੀ ਹਿਫਾਜ਼ਤ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ,+ਪਰ ਉਹ ਸਾਰੇ ਦੁਸ਼ਟਾਂ ਨੂੰ ਨਾਸ਼ ਕਰ ਦੇਵੇਗਾ।+ ת [ਤਾਉ] 21  ਮੇਰਾ ਮੂੰਹ ਯਹੋਵਾਹ ਦੀ ਮਹਿਮਾ ਕਰੇਗਾ;+ਹਰ ਜੀਉਂਦਾ ਪ੍ਰਾਣੀ ਸਦਾ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।+

ਫੁਟਨੋਟ

ਜਾਂ, “ਤਾਕਤ।”
ਜਾਂ, “ਹਮਦਰਦ।”
ਜਾਂ, “ਸੱਚਾਈ ਨਾਲ।”