ਜ਼ਬੂਰ 95:1-11

  • ਸੱਚੀ ਭਗਤੀ ਦੇ ਨਾਲ-ਨਾਲ ਕਹਿਣਾ ਮੰਨਣਾ

    • “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ” (7)

    • “ਆਪਣੇ ਦਿਲ ਕਠੋਰ ਨਾ ਕਰਿਓ” (8)

    • “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ” (11)

95  ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਜੈ-ਜੈ ਕਾਰ ਕਰੀਏ! ਆਓ ਆਪਾਂ ਖ਼ੁਸ਼ੀ ਨਾਲ ਆਪਣੀ ਮੁਕਤੀ ਦੀ ਚਟਾਨ ਦੇ ਜਸ ਗਾਈਏ।+   ਆਓ ਆਪਾਂ ਧੰਨਵਾਦ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਈਏ;+ਆਓ ਆਪਾਂ ਗੀਤ ਗਾਈਏ ਅਤੇ ਉਸ ਦੀ ਜੈ-ਜੈ ਕਾਰ ਕਰੀਏ।   ਯਹੋਵਾਹ ਮਹਾਨ ਪਰਮੇਸ਼ੁਰ ਹੈ,ਉਹ ਸਾਰੇ ਈਸ਼ਵਰਾਂ ਤੋਂ ਮਹਾਨ ਰਾਜਾ ਹੈ।+   ਧਰਤੀ ਦੀਆਂ ਡੂੰਘਾਈਆਂ ’ਤੇ ਉਸ ਦਾ ਅਧਿਕਾਰ ਹੈ;ਪਹਾੜਾਂ ਦੀਆਂ ਚੋਟੀਆਂ ਉਸ ਦੀਆਂ ਹਨ।+   ਉਸ ਨੇ ਸਮੁੰਦਰ ਬਣਾਇਆ ਅਤੇ ਇਹ ਉਸ ਦਾ ਹੈ+ਅਤੇ ਉਸ ਦੇ ਹੱਥਾਂ ਨੇ ਹੀ ਸੁੱਕੀ ਜ਼ਮੀਨ ਬਣਾਈ।+   ਆਓ ਆਪਾਂ ਉਸ ਦੀ ਭਗਤੀ ਕਰੀਏ ਅਤੇ ਉਸ ਅੱਗੇ ਸਿਰ ਨਿਵਾਈਏ;ਆਓ ਆਪਾਂ ਆਪਣੇ ਸਿਰਜਣਹਾਰ ਯਹੋਵਾਹ ਸਾਮ੍ਹਣੇ ਗੋਡੇ ਟੇਕੀਏ।+   ਉਹੀ ਸਾਡਾ ਪਰਮੇਸ਼ੁਰ ਹੈ,ਅਸੀਂ ਉਸ ਦੀ ਚਰਾਂਦ ਦੀਆਂ ਭੇਡਾਂ ਹਾਂ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦਾ ਹੈ।+ ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+   ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+   ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+ 10  ਇਸ ਕਰਕੇ ਮੈਨੂੰ 40 ਸਾਲ ਉਸ ਪੀੜ੍ਹੀ ਨਾਲ ਘਿਰਣਾ ਰਹੀ। ਮੈਂ ਕਿਹਾ: “ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ;ਇਹ ਮੇਰੇ ਰਾਹਾਂ ’ਤੇ ਨਹੀਂ ਚੱਲਦੇ।” 11  ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ: “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”+

ਫੁਟਨੋਟ

ਮਤਲਬ “ਝਗੜਾ।”
ਮਤਲਬ “ਪਰੀਖਿਆ; ਅਜ਼ਮਾਇਸ਼।”