ਯਸਾਯਾਹ 58:1-14

  • ਸਹੀ ਅਤੇ ਦਿਖਾਵੇ ਦਾ ਵਰਤ (1-12)

  • ਸਬਤ ਮਨਾਉਣ ਵਿਚ ਖ਼ੁਸ਼ੀ (13, 14)

58  “ਸੰਘ ਪਾੜ ਕੇ ਪੁਕਾਰ; ਚੁੱਪ ਨਾ ਰਹਿ! ਨਰਸਿੰਗੇ ਵਾਂਗ ਆਪਣੀ ਆਵਾਜ਼ ਉੱਚੀ ਕਰ। ਮੇਰੇ ਲੋਕਾਂ ਨੂੰ ਉਨ੍ਹਾਂ ਦੀ ਬਗਾਵਤ ਬਾਰੇ ਦੱਸ+ਅਤੇ ਯਾਕੂਬ ਦੇ ਘਰਾਣੇ ਨੂੰ ਉਨ੍ਹਾਂ ਦੇ ਪਾਪ ਦੱਸ।   ਉਹ ਹਰ ਦਿਨ ਮੈਨੂੰ ਭਾਲਦੇ ਹਨਅਤੇ ਮੇਰੇ ਰਾਹਾਂ ਨੂੰ ਜਾਣਨ ਵਿਚ ਖ਼ੁਸ਼ ਹੁੰਦੇ ਹਨਜਿਵੇਂ ਕਿ ਉਹ ਅਜਿਹੀ ਕੌਮ ਹੋਵੇ ਜੋ ਧਰਮੀ ਕੰਮ ਕਰਦੀ ਹੋਵੇਅਤੇ ਜਿਸ ਨੇ ਆਪਣੇ ਪਰਮੇਸ਼ੁਰ ਦੇ ਨਿਆਂ ਨੂੰ ਨਾ ਠੁਕਰਾਇਆ ਹੋਵੇ।+ ਉਹ ਮੇਰੇ ਤੋਂ ਸਹੀ ਫ਼ੈਸਲੇ ਕਰਨ ਦੀ ਮੰਗ ਕਰਦੇ ਹਨ,ਜਿਵੇਂ ਕਿ ਉਹ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਖ਼ੁਸ਼ ਹੁੰਦੇ ਹੋਣ:+   ‘ਜਦੋਂ ਅਸੀਂ ਵਰਤ ਰੱਖਦੇ ਹਾਂ, ਤਾਂ ਤੂੰ ਕਿਉਂ ਨਹੀਂ ਦੇਖਦਾ?+ ਜਦੋਂ ਅਸੀਂ ਆਪਣੇ ਆਪ ਨੂੰ ਦੁੱਖ ਦਿੰਦੇ ਹਾਂ, ਤਾਂ ਤੂੰ ਕਿਉਂ ਧਿਆਨ ਨਹੀਂ ਦਿੰਦਾ?’+ ਕਿਉਂਕਿ ਆਪਣੇ ਵਰਤ ਦੇ ਦਿਨ ਤੁਸੀਂ ਆਪਣੀਆਂ ਇੱਛਾਵਾਂ* ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹੋਅਤੇ ਤੁਸੀਂ ਆਪਣੇ ਮਜ਼ਦੂਰਾਂ ਉੱਤੇ ਜ਼ੁਲਮ ਕਰਦੇ ਹੋ।+   ਤੁਹਾਡੇ ਵਰਤਾਂ ਕਰਕੇ ਲੜਾਈ-ਝਗੜੇ ਹੁੰਦੇ ਹਨਅਤੇ ਤੁਸੀਂ ਜ਼ੋਰਦਾਰ ਮੁੱਕੇ* ਮਾਰਦੇ ਹੋ। ਜਿਸ ਤਰ੍ਹਾਂ ਦੇ ਵਰਤ ਤੁਸੀਂ ਅੱਜ ਰੱਖਦੇ ਹੋ, ਉਨ੍ਹਾਂ ਨਾਲ ਸਵਰਗ ਵਿਚ ਤੁਹਾਡੀ ਸੁਣੀ ਨਹੀਂ ਜਾਵੇਗੀ।   ਕੀ ਮੈਂ ਇਸ ਤਰ੍ਹਾਂ ਦਾ ਵਰਤ ਚਾਹੁੰਦਾ ਹਾਂ,ਅਜਿਹਾ ਦਿਨ ਜਦ ਕੋਈ ਆਪਣੇ ਆਪ ਨੂੰ ਦੁੱਖ ਦੇਵੇ,ਆਪਣੇ ਸਿਰ ਨੂੰ ਸਰਕੰਡੇ ਵਾਂਗ ਝੁਕਾਵੇਅਤੇ ਤੱਪੜ ਤੇ ਸੁਆਹ ਨੂੰ ਆਪਣਾ ਬਿਸਤਰਾ ਬਣਾਵੇ? ਕੀ ਤੁਸੀਂ ਇਸ ਨੂੰ ਵਰਤ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਦਿਨ ਕਹਿੰਦੇ ਹੋ?   ਨਹੀਂ, ਮੈਂ ਜੋ ਵਰਤ ਚਾਹੁੰਦਾ ਹਾਂ, ਉਹ ਇਹ ਹੈ: ਦੁਸ਼ਟਤਾ ਦੀਆਂ ਬੇੜੀਆਂ ਖੋਲ੍ਹ ਦਿਓ,ਜੂਲੇ ਦੇ ਬੰਧਨ ਖੋਲ੍ਹ ਦਿਓ,+ਜ਼ੁਲਮ ਸਹਿਣ ਵਾਲਿਆਂ ਨੂੰ ਆਜ਼ਾਦ ਕਰੋ+ਅਤੇ ਹਰ ਜੂਲੇ ਦੇ ਟੁਕੜੇ-ਟੁਕੜੇ ਕਰ ਦਿਓ;   ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ।   ਫਿਰ ਤੇਰਾ ਚਾਨਣ ਸਵੇਰ ਦੇ ਚਾਨਣ ਵਾਂਗ ਚਮਕੇਗਾ+ਅਤੇ ਤੂੰ ਜਲਦ ਹੀ ਚੰਗਾ ਹੋ ਜਾਵੇਂਗਾ। ਤੇਰੀ ਨੇਕੀ ਤੇਰੇ ਅੱਗੇ-ਅੱਗੇ ਜਾਵੇਗੀਅਤੇ ਯਹੋਵਾਹ ਦਾ ਤੇਜ ਤੇਰੀ ਰਾਖੀ ਲਈ ਤੇਰੇ ਪਿੱਛੇ-ਪਿੱਛੇ ਜਾਵੇਗਾ।+   ਫਿਰ ਤੂੰ ਪੁਕਾਰੇਂਗਾ ਅਤੇ ਯਹੋਵਾਹ ਜਵਾਬ ਦੇਵੇਗਾ;ਤੂੰ ਮਦਦ ਲਈ ਦੁਹਾਈ ਦੇਵੇਂਗਾ ਅਤੇ ਉਹ ਕਹੇਗਾ, ‘ਮੈਂ ਇੱਥੇ ਹਾਂ!’ ਜੇ ਤੂੰ ਆਪਣੇ ਵਿਚਕਾਰੋਂ ਜੂਲੇ ਨੂੰ ਹਟਾ ਦੇਵੇਂਅਤੇ ਉਂਗਲ ਉਠਾਉਣੀ ਤੇ ਬੁਰੀਆਂ ਗੱਲਾਂ ਕਹਿਣੀਆਂ ਛੱਡ ਦੇਵੇਂ,+ 10  ਜੇ ਤੂੰ ਭੁੱਖਿਆਂ ਨੂੰ ਉਹੀ ਦੇਵੇਂ ਜੋ ਤੂੰ ਆਪ ਚਾਹੁੰਦਾ ਹੈਂ+ਅਤੇ ਦੁਖੀਆਂ ਦੀਆਂ ਲੋੜਾਂ ਪੂਰੀਆਂ ਕਰੇਂ,ਤਾਂ ਤੇਰਾ ਚਾਨਣ ਹਨੇਰੇ ਵਿਚ ਵੀ ਚਮਕੇਗਾਅਤੇ ਤੇਰਾ ਘੁੱਪ ਹਨੇਰਾ ਸਿਖਰ ਦੁਪਹਿਰ ਵਰਗਾ ਹੋਵੇਗਾ।+ 11  ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ। 12  ਉਹ ਤੇਰੀ ਖ਼ਾਤਰ ਪੁਰਾਣੇ ਖੰਡਰ ਫਿਰ ਤੋਂ ਉਸਾਰਨਗੇ+ਅਤੇ ਤੂੰ ਬੀਤੀਆਂ ਪੀੜ੍ਹੀਆਂ ਦੀਆਂ ਨੀਂਹਾਂ ਦੁਬਾਰਾ ਧਰੇਂਗਾ।+ ਤੂੰ ਟੁੱਟੀਆਂ ਕੰਧਾਂ* ਦਾ ਮੁਰੰਮਤ ਕਰਨ ਵਾਲਾ ਕਹਾਵੇਂਗਾ,+ਹਾਂ, ਉਨ੍ਹਾਂ ਰਾਹਾਂ ਨੂੰ ਦੁਬਾਰਾ ਬਣਾਉਣ ਵਾਲਾ ਜਿਨ੍ਹਾਂ ਨੇੜੇ ਲੋਕ ਵੱਸਣਗੇ। 13  ਜੇ ਤੂੰ ਸਬਤ ਦੇ ਦਿਨ, ਮੇਰੇ ਪਵਿੱਤਰ ਦਿਨ ਆਪਣੀਆਂ ਇੱਛਾਵਾਂ* ਪੂਰੀਆਂ ਕਰਨੋਂ ਦੂਰ ਰਹੇਂ,*+ਜੇ ਤੂੰ ਸਬਤ ਨੂੰ ਬੇਹੱਦ ਖ਼ੁਸ਼ੀ ਦਾ ਦਿਨ ਅਤੇ ਯਹੋਵਾਹ ਦਾ ਪਵਿੱਤਰ ਦਿਨ ਤੇ ਆਦਰ ਵਾਲਾ ਦਿਨ ਸਮਝੇਂ+ਅਤੇ ਜੇ ਤੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਤੇ ਫ਼ਜ਼ੂਲ ਦੀਆਂ ਗੱਲਾਂ ਕਰਨ ਦੀ ਬਜਾਇ ਇਸ ਦਿਨ ਦਾ ਆਦਰ ਕਰੇਂ, 14  ਫਿਰ ਤੂੰ ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾਏਂਗਾਅਤੇ ਮੈਂ ਧਰਤੀ ਦੀਆਂ ਉੱਚੀਆਂ ਥਾਵਾਂ ਤੇਰੇ ਅਧੀਨ ਕਰ ਦਿਆਂਗਾ।+ ਮੈਂ ਤੈਨੂੰ ਤੇਰੇ ਵੱਡ-ਵਡੇਰੇ ਯਾਕੂਬ ਦੀ ਵਿਰਾਸਤ ਤੋਂ ਖਿਲਾਵਾਂਗਾ+ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”

ਫੁਟਨੋਟ

ਜਾਂ, “ਖ਼ੁਸ਼ੀਆਂ।”
ਇਬ, “ਦੁਸ਼ਟਤਾ ਦੇ ਮੁੱਕੇ।”
ਇਬ, “ਪਾੜ।”
ਜਾਂ, “ਖ਼ੁਸ਼ੀਆਂ।”
ਇਬ, “ਆਪਣੇ ਕਦਮ ਨੂੰ ਮੋੜੇਂ।”