ਇਬਰਾਨੀਆਂ ਨੂੰ ਚਿੱਠੀ 5:1-14

  • ਯਿਸੂ ਇਨਸਾਨੀ ਮਹਾਂ ਪੁਜਾਰੀਆਂ ਨਾਲੋਂ ਉੱਚਾ (1-10)

    • ਮਲਕਿਸਿਦਕ ਵਾਂਗ ਪੁਜਾਰੀ (6, 10)

    • ਦੁੱਖਾਂ ਤੋਂ ਆਗਿਆਕਾਰੀ ਸਿੱਖੀ (8)

    • ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ (9)

  • ਬੱਚਿਆਂ ਵਰਗੀ ਸਮਝ ਨਾ ਰੱਖਣ ਤੋਂ ਖ਼ਬਰਦਾਰ ਕੀਤਾ (11-14)

5  ਹਰ ਇਨਸਾਨੀ ਮਹਾਂ ਪੁਜਾਰੀ ਨੂੰ ਇਸ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਇਨਸਾਨਾਂ ਦੀ ਮਦਦ ਕਰੇ+ ਅਤੇ ਪਾਪਾਂ ਲਈ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ।+  ਉਹ ਅਣਜਾਣੇ ਵਿਚ ਗ਼ਲਤੀਆਂ ਕਰਨ ਵਾਲੇ ਲੋਕਾਂ* ਨਾਲ ਹਮਦਰਦੀ* ਨਾਲ ਪੇਸ਼ ਆ ਸਕਦਾ ਹੈ ਕਿਉਂਕਿ ਉਸ ਨੂੰ ਆਪਣੀਆਂ ਖ਼ੁਦ ਦੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ  ਜਿਸ ਕਰਕੇ ਉਸ ਨੂੰ ਆਪਣੇ ਪਾਪਾਂ ਲਈ ਵੀ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਹਨ, ਜਿਵੇਂ ਉਹ ਹੋਰ ਲੋਕਾਂ ਦੇ ਪਾਪਾਂ ਲਈ ਚੜ੍ਹਾਉਂਦਾ ਹੈ।+  ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਆਪਣੇ ਆਪ ਇਹ ਸਨਮਾਨ ਨਹੀਂ ਲੈਂਦਾ, ਸਗੋਂ ਪਰਮੇਸ਼ੁਰ ਹੀ ਉਸ ਨੂੰ ਇਹ ਸਨਮਾਨ ਦਿੰਦਾ ਹੈ, ਠੀਕ ਜਿਵੇਂ ਉਸ ਨੇ ਹਾਰੂਨ ਨੂੰ ਦਿੱਤਾ ਸੀ।+  ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਮਹਾਂ ਪੁਜਾਰੀ ਨਹੀਂ ਬਣਾਇਆ, ਹਾਂ, ਉਸ ਨੇ ਖ਼ੁਦ ਨੂੰ ਉੱਚਾ ਨਹੀਂ ਕੀਤਾ,+ ਸਗੋਂ ਪਰਮੇਸ਼ੁਰ ਨੇ ਉਸ ਨੂੰ ਉੱਚਾ ਕੀਤਾ ਜਿਸ ਨੇ ਉਸ ਨੂੰ ਕਿਹਾ ਸੀ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।”+  ਉਸ ਨੇ ਧਰਮ-ਗ੍ਰੰਥ ਵਿਚ ਇਕ ਹੋਰ ਜਗ੍ਹਾ ਇਹ ਵੀ ਕਿਹਾ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਹਮੇਸ਼ਾ ਪੁਜਾਰੀ ਰਹੇਂਗਾ।”+  ਧਰਤੀ ਉੱਤੇ ਰਹਿੰਦਿਆਂ ਮਸੀਹ ਨੇ ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਅਤੇ ਮਿੰਨਤਾਂ ਕੀਤੀਆਂ+ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਸ ਦੀ ਸੁਣੀ ਗਈ।  ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।+  ਜਦੋਂ ਉਹ ਪੂਰੀ ਤਰ੍ਹਾਂ ਕਾਬਲ ਬਣ ਗਿਆ,+ ਤਾਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ+ 10  ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣਾਇਆ ਹੈ।+ 11  ਅਸੀਂ ਮਸੀਹ ਬਾਰੇ ਬਹੁਤ ਕੁਝ ਦੱਸਣਾ ਚਾਹੁੰਦੇ ਹਾਂ, ਪਰ ਤੁਹਾਨੂੰ ਸਮਝਾਉਣਾ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।* 12  ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਸ਼ੁਰੂ ਤੋਂ ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸਿਖਾਵੇ।+ ਤੁਹਾਨੂੰ ਦੁਬਾਰਾ ਤੋਂ ਦੁੱਧ* ਦੀ ਲੋੜ ਹੈ, ਨਾ ਕਿ ਰੋਟੀ* ਦੀ। 13  ਜਿਹੜਾ ਇਨਸਾਨ ਦੁੱਧ ਹੀ ਪੀਂਦਾ ਰਹਿੰਦਾ ਹੈ, ਉਹ ਬੱਚਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਦੇ ਸੱਚੇ ਬਚਨ ਨੂੰ ਨਹੀਂ ਜਾਣਦਾ।+ 14  ਪਰ ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ ਜਿਹੜੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।

ਫੁਟਨੋਟ

ਜਾਂ, “ਭਟਕੇ ਹੋਏ ਲੋਕਾਂ।”
ਜਾਂ, “ਨਰਮਾਈ।”
ਜਾਂ, “ਤੁਹਾਨੂੰ ਉੱਚਾ ਸੁਣਨ ਲੱਗ ਪਿਆ ਹੈ।”
“ਦੁੱਧ” ਬੁਨਿਆਦੀ ਮਸੀਹੀ ਸਿੱਖਿਆਵਾਂ ਨੂੰ ਦਰਸਾਉਂਦਾ ਹੈ।
“ਰੋਟੀ” ਡੂੰਘੀਆਂ ਮਸੀਹੀ ਸਿੱਖਿਆਵਾਂ ਨੂੰ ਦਰਸਾਉਂਦੀ ਹੈ।