ਜ਼ਬੂਰ 79:1-13

  • ਪਰਮੇਸ਼ੁਰ ਦੇ ਲੋਕਾਂ ’ਤੇ ਕੌਮਾਂ ਦੇ ਹਮਲੇ ਦੌਰਾਨ ਪ੍ਰਾਰਥਨਾ

    • “ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ” (4)

    • ‘ਆਪਣੇ ਨਾਂ ਦੀ ਖ਼ਾਤਰ ਸਾਡੀ ਮਦਦ ਕਰ’ (9)

    • “ਸਾਡੇ ਗੁਆਂਢੀਆਂ ਤੋਂ ਸੱਤ ਗੁਣਾ ਬਦਲਾ ਲੈ” (12)

ਆਸਾਫ਼+ ਦਾ ਜ਼ਬੂਰ। 79  ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ’ਤੇ ਹਮਲਾ ਕੀਤਾ ਹੈ;ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+   ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿੱਤੀਆਂ ਹਨਅਤੇ ਤੇਰੇ ਵਫ਼ਾਦਾਰ ਸੇਵਕਾਂ ਦਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਨੂੰ।+   ਉਨ੍ਹਾਂ ਨੇ ਪੂਰੇ ਯਰੂਸ਼ਲਮ ਵਿਚ ਪਾਣੀ ਵਾਂਗ ਉਨ੍ਹਾਂ ਦਾ ਲਹੂ ਵਹਾਇਆ ਹੈਅਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਬਚਿਆ।+   ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ;+ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।   ਹੇ ਯਹੋਵਾਹ, ਤੂੰ ਕਦ ਤਕ ਸਾਡੇ ਨਾਲ ਗੁੱਸੇ ਰਹੇਂਗਾ? ਕੀ ਹਮੇਸ਼ਾ ਲਈ?+ ਤੇਰੇ ਕ੍ਰੋਧ ਦੀ ਅੱਗ ਕਦ ਤਕ ਬਲ਼ਦੀ ਰਹੇਗੀ?+   ਉਨ੍ਹਾਂ ਕੌਮਾਂ ’ਤੇ ਆਪਣਾ ਕ੍ਰੋਧ ਵਰ੍ਹਾ ਜੋ ਤੈਨੂੰ ਨਹੀਂ ਜਾਣਦੀਆਂਅਤੇ ਉਨ੍ਹਾਂ ਹਕੂਮਤਾਂ ’ਤੇ ਜੋ ਤੇਰਾ ਨਾਂ ਨਹੀਂ ਲੈਂਦੀਆਂ+   ਕਿਉਂਕਿ ਉਨ੍ਹਾਂ ਨੇ ਯਾਕੂਬ ਨੂੰ ਨਿਗਲ਼ ਲਿਆ ਹੈਅਤੇ ਉਸ ਦਾ ਦੇਸ਼ ਉਜਾੜ ਦਿੱਤਾ ਹੈ।+   ਸਾਡੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਦਾ ਲੇਖਾ ਸਾਡੇ ਤੋਂ ਨਾ ਲੈ।+ ਛੇਤੀ-ਛੇਤੀ ਸਾਡੇ ’ਤੇ ਦਇਆ ਕਰ+ਕਿਉਂਕਿ ਸਾਡਾ ਹਾਲ ਬਹੁਤ ਬੁਰਾ ਹੋ ਚੁੱਕਾ ਹੈ।   ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ, ਆਪਣੇ ਮਹਿਮਾਵਾਨ ਨਾਂ ਦੀ ਖ਼ਾਤਰਸਾਡੀ ਮਦਦ ਕਰ;+ਹਾਂ, ਆਪਣੇ ਨਾਂ ਦੀ ਖ਼ਾਤਰ ਸਾਨੂੰ ਬਚਾ ਅਤੇ ਸਾਡੇ ਪਾਪ ਮਾਫ਼ ਕਰ।+ 10  ਕੌਮਾਂ ਕਿਉਂ ਕਹਿਣ: “ਹੁਣ ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+ ਸਾਡੀਆਂ ਅੱਖਾਂ ਸਾਮ੍ਹਣੇ ਕੌਮਾਂ ਜਾਣ ਲੈਣਕਿ ਤੇਰੇ ਸੇਵਕਾਂ ਦੇ ਵਹਾਏ ਗਏ ਲਹੂ ਦਾ ਬਦਲਾ ਲੈ ਲਿਆ ਗਿਆ ਹੈ।+ 11  ਤੂੰ ਕੈਦੀਆਂ ਦੇ ਹਉਕਿਆਂ ਨੂੰ ਸੁਣ।+ ਆਪਣੀ ਵੱਡੀ ਤਾਕਤ* ਨਾਲ ਉਨ੍ਹਾਂ ਨੂੰ ਬਚਾ* ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।+ 12  ਸਾਡੇ ਗੁਆਂਢੀਆਂ ਤੋਂ ਸੱਤ ਗੁਣਾ ਬਦਲਾ ਲੈ+ਕਿਉਂਕਿ ਹੇ ਯਹੋਵਾਹ, ਉਨ੍ਹਾਂ ਨੇ ਤੇਰੀ ਬੇਇੱਜ਼ਤੀ ਕੀਤੀ ਹੈ।+ 13  ਫਿਰ ਤੇਰੇ ਲੋਕ ਅਤੇ ਤੇਰੀ ਚਰਾਂਦ ਦੀਆਂ ਭੇਡਾਂ,+ਹਾਂ, ਅਸੀਂ ਸਾਰੇ ਹਮੇਸ਼ਾ ਤੇਰਾ ਧੰਨਵਾਦ ਕਰਾਂਗੇਅਤੇ ਪੀੜ੍ਹੀਓ-ਪੀੜ੍ਹੀ ਤੇਰੀ ਮਹਿਮਾ ਕਰਾਂਗੇ।+

ਫੁਟਨੋਟ

ਇਬ, “ਬਾਂਹ।”
ਜਾਂ ਸੰਭਵ ਹੈ, “ਆਜ਼ਾਦ ਕਰ।”