ਜ਼ਬੂਰ 135:1-21
135 ਯਾਹ ਦੀ ਮਹਿਮਾ ਕਰੋ!*
ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।
ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,+
2 ਤੁਸੀਂ ਜਿਹੜੇ ਯਹੋਵਾਹ ਦੇ ਘਰ ਵਿਚ,ਹਾਂ, ਸਾਡੇ ਪਰਮੇਸ਼ੁਰ ਦੇ ਘਰ ਦੇ ਵਿਹੜਿਆਂ ਵਿਚ ਸੇਵਾ ਕਰਦੇ ਹੋ।+
3 ਯਾਹ ਦੀ ਮਹਿਮਾ ਕਰੋ ਕਿਉਂਕਿ ਯਹੋਵਾਹ ਚੰਗਾ ਹੈ।+
ਉਸ ਦੇ ਨਾਂ ਦਾ ਗੁਣਗਾਨ ਕਰੋ* ਕਿਉਂਕਿ ਇਸ ਤੋਂ ਖ਼ੁਸ਼ੀ ਮਿਲਦੀ ਹੈ।
4 ਯਾਹ ਨੇ ਯਾਕੂਬ ਨੂੰ ਆਪਣੇ ਲਈ ਚੁਣਿਆ ਹੈ,ਇਜ਼ਰਾਈਲ ਨੂੰ ਆਪਣੇ ਖ਼ਾਸ ਲੋਕ* ਬਣਾਇਆ ਹੈ।+
5 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਯਹੋਵਾਹ ਹੀ ਮਹਾਨ ਹੈ;ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।+
6 ਆਕਾਸ਼ ਵਿਚ, ਧਰਤੀ ’ਤੇ, ਸਮੁੰਦਰਾਂ ਅਤੇ ਸਾਰੀਆਂ ਡੂੰਘਾਈਆਂ ਵਿਚਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।+
7 ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ;ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ;ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
8 ਉਸ ਨੇ ਮਿਸਰ ਦੇ ਜੇਠਿਆਂ ਨੂੰ ਜਾਨੋਂ ਮਾਰ ਮੁਕਾਇਆ,ਇਨਸਾਨ ਅਤੇ ਜਾਨਵਰ ਦੋਵਾਂ ਦੇ ਜੇਠਿਆਂ ਨੂੰ।+
9 ਹੇ ਮਿਸਰ, ਉਸ ਨੇ ਤੇਰੇ ਵਿਚ ਫ਼ਿਰਊਨ ਅਤੇ ਉਸ ਦੇ ਸਾਰੇ ਸੇਵਕਾਂ ਵਿਰੁੱਧਨਿਸ਼ਾਨੀਆਂ ਅਤੇ ਚਮਤਕਾਰ ਦਿਖਾਏ।+
10 ਉਸ ਨੇ ਬਹੁਤ ਸਾਰੀਆਂ ਕੌਮਾਂ ਦਾ ਨਾਸ਼ ਕਰ ਦਿੱਤਾ+ਅਤੇ ਤਾਕਤਵਰ ਰਾਜਿਆਂ ਨੂੰ ਮਾਰ ਮੁਕਾਇਆ+
11 ਹਾਂ, ਅਮੋਰੀਆਂ ਦੇ ਰਾਜੇ ਸੀਹੋਨ+ਅਤੇ ਬਾਸ਼ਾਨ ਦੇ ਰਾਜੇ ਓਗ+ ਨੂੰ ਮਾਰ ਦਿੱਤਾਅਤੇ ਕਨਾਨ ਦੀਆਂ ਸਾਰੀਆਂ ਹਕੂਮਤਾਂ ਦਾ ਅੰਤ ਕਰ ਦਿੱਤਾ।
12 ਉਸ ਨੇ ਉਨ੍ਹਾਂ ਦਾ ਦੇਸ਼ ਵਿਰਾਸਤ ਵਿਚ ਦੇ ਦਿੱਤਾ,ਹਾਂ, ਆਪਣੀ ਪਰਜਾ ਇਜ਼ਰਾਈਲ ਨੂੰ ਵਿਰਾਸਤ ਵਿਚ ਦੇ ਦਿੱਤਾ।+
13 ਹੇ ਯਹੋਵਾਹ, ਤੇਰਾ ਨਾਂ ਸਦਾ ਲਈ ਕਾਇਮ ਰਹਿੰਦਾ ਹੈ।
ਹੇ ਯਹੋਵਾਹ, ਤੇਰੀ ਸ਼ੋਭਾ* ਪੀੜ੍ਹੀਓ-ਪੀੜ੍ਹੀ ਕਾਇਮ ਰਹਿੰਦੀ ਹੈ।+
14 ਯਹੋਵਾਹ ਆਪਣੇ ਲੋਕਾਂ ਦੇ ਪੱਖ ਵਿਚ ਖੜ੍ਹਾ ਹੋਵੇਗਾ*+ਅਤੇ ਉਹ ਆਪਣੇ ਸੇਵਕਾਂ ’ਤੇ ਤਰਸ ਖਾਵੇਗਾ।+
15 ਕੌਮਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+
16 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;
17 ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।
ਉਨ੍ਹਾਂ ਦੇ ਨੱਕ ਤਾਂ ਹਨ, ਪਰ ਉਹ ਸਾਹ ਨਹੀਂ ਲੈ ਸਕਦੇ।+
18 ਉਨ੍ਹਾਂ ਨੂੰ ਬਣਾਉਣ ਵਾਲੇ ਉਨ੍ਹਾਂ ਵਰਗੇ ਬਣ ਜਾਣਗੇ,+ਉਹ ਵੀ ਜਿਹੜੇ ਉਨ੍ਹਾਂ ’ਤੇ ਭਰੋਸਾ ਰੱਖਦੇ ਹਨ।+
19 ਹੇ ਇਜ਼ਰਾਈਲ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
ਹੇ ਹਾਰੂਨ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
20 ਹੇ ਲੇਵੀ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।+
ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਦੀ ਮਹਿਮਾ ਕਰੋ।
21 ਸੀਓਨ ਤੋਂ ਯਹੋਵਾਹ ਦੀ ਮਹਿਮਾ ਹੋਵੇ+ਜੋ ਯਰੂਸ਼ਲਮ ਵਿਚ ਵੱਸਦਾ ਹੈ।+
ਯਾਹ ਦੀ ਮਹਿਮਾ ਕਰੋ!+
ਫੁਟਨੋਟ
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
^ ਜਾਂ, “ਕੀਮਤੀ ਜਾਇਦਾਦ।”
^ ਜਾਂ, “ਬੱਦਲਾਂ।”
^ ਜਾਂ, “ਤੇਰਾ ਨਾਂ।” ਇਬ, “ਉਸ ਦੀ ਪਵਿੱਤਰਤਾ ਦੀ ਯਾਦਗਾਰ।”
^ ਜਾਂ, “ਦਾ ਮੁਕੱਦਮਾ ਲੜੇਗਾ।”