ਜ਼ਬੂਰ 31:1-24

  • ਯਹੋਵਾਹ ਕੋਲ ਪਨਾਹ ਲੈਣੀ

    • “ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ” (5)

    • ‘ਯਹੋਵਾਹ, ਸੱਚਾਈ ਦਾ ਪਰਮੇਸ਼ੁਰ’ (5)

    • ਪਰਮੇਸ਼ੁਰ ਭਲਾਈ ਨਾਲ ਭਰਪੂਰ ਹੈ (19)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 31  ਹੇ ਯਹੋਵਾਹ, ਮੈਂ ਤੇਰੇ ਕੋਲ ਪਨਾਹ ਲਈ ਹੈ।+ ਮੈਨੂੰ ਕਦੀ ਵੀ ਸ਼ਰਮਿੰਦਾ ਨਾ ਹੋਣ ਦੇਈਂ।+ ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਲਈ ਮੈਨੂੰ ਬਚਾ।+   ਮੇਰੇ ਵੱਲ ਕੰਨ ਲਾ।* ਮੈਨੂੰ ਛੁਡਾਉਣ ਲਈ ਛੇਤੀ ਆ।+ ਮੈਨੂੰ ਬਚਾਉਣ ਲਈ ਪਹਾੜ ’ਤੇ ਮਜ਼ਬੂਤ ਪਨਾਹ ਬਣ,ਹਾਂ, ਮੇਰੀ ਸੁਰੱਖਿਆ ਦੀ ਥਾਂ ਬਣ+   ਕਿਉਂਕਿ ਤੂੰ ਮੇਰੀ ਚਟਾਨ ਅਤੇ ਮੇਰਾ ਕਿਲਾ ਹੈਂ;+ਤੂੰ ਆਪਣੇ ਨਾਂ ਦੀ ਖ਼ਾਤਰ+ ਮੇਰੀ ਅਗਵਾਈ ਕਰੇਂਗਾ ਅਤੇ ਮੈਨੂੰ ਸੇਧ ਦੇਵੇਂਗਾ।+   ਤੂੰ ਮੈਨੂੰ ਜਾਲ਼ ਵਿੱਚੋਂ ਛੁਡਾਏਂਗਾ ਜਿਹੜਾ ਉਨ੍ਹਾਂ ਨੇ ਮੇਰੇ ਲਈ ਚੋਰੀ-ਛਿਪੇ ਵਿਛਾਇਆ ਸੀ+ਕਿਉਂਕਿ ਤੂੰ ਮੇਰਾ ਕਿਲਾ ਹੈਂ।+   ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।+ ਹੇ ਯਹੋਵਾਹ ਸੱਚਾਈ ਦੇ ਪਰਮੇਸ਼ੁਰ,*+ ਤੂੰ ਹੀ ਮੈਨੂੰ ਛੁਟਕਾਰਾ ਦਿਵਾਇਆ ਹੈ।   ਮੈਨੂੰ ਬੇਕਾਰ ਅਤੇ ਨਿਕੰਮੀਆਂ ਮੂਰਤਾਂ ਨੂੰ ਪੂਜਣ ਵਾਲਿਆਂ ਤੋਂ ਨਫ਼ਰਤ ਹੈ,ਪਰ ਮੈਨੂੰ ਯਹੋਵਾਹ ’ਤੇ ਭਰੋਸਾ ਹੈ।   ਮੈਂ ਤੇਰੇ ਅਟੱਲ ਪਿਆਰ ਕਰਕੇ ਖ਼ੁਸ਼ੀਆਂ ਮਨਾਵਾਂਗਾਕਿਉਂਕਿ ਤੂੰ ਮੇਰਾ ਦੁੱਖ ਦੇਖਿਆ ਹੈ;+ਤੂੰ ਮੇਰੇ ਦਿਲ ਦਾ ਦਰਦ ਸਮਝਦਾ ਹੈਂ।   ਤੂੰ ਮੈਨੂੰ ਦੁਸ਼ਮਣਾਂ ਦੇ ਹਵਾਲੇ ਨਹੀਂ ਕੀਤਾ,ਸਗੋਂ ਸੁਰੱਖਿਅਤ* ਜਗ੍ਹਾ ਖੜ੍ਹਾ ਕੀਤਾ ਹੈ।   ਹੇ ਯਹੋਵਾਹ, ਮੇਰੇ ’ਤੇ ਮਿਹਰ ਕਰ ਕਿਉਂਕਿ ਮੈਂ ਕਸ਼ਟ ਸਹਿ ਰਿਹਾ ਹਾਂ। ਦਿਲ ਦੀ ਪੀੜ ਨੇ ਮੇਰੀਆਂ ਅੱਖਾਂ, ਇੱਥੋਂ ਤਕ ਕਿ ਮੇਰੇ ਪੂਰੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ ਹੈ।+ 10  ਮੇਰੀ ਜ਼ਿੰਦਗੀ ਗਮਾਂ ਨਾਲ ਭਰੀ ਹੋਈ ਹੈ+ਮੇਰੀ ਉਮਰ ਦੇ ਸਾਲ ਹਉਕਿਆਂ ਨਾਲ ਭਰੇ ਹੋਏ ਹਨ।+ ਮੇਰੀਆਂ ਗ਼ਲਤੀਆਂ ਕਰਕੇ ਮੇਰੀ ਤਾਕਤ ਘੱਟਦੀ ਜਾ ਰਹੀ ਹੈ। ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ।+ 11  ਮੇਰੇ ਸਾਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ,+ਖ਼ਾਸ ਕਰਕੇ ਮੇਰੇ ਗੁਆਂਢੀ। ਮੇਰੇ ਵਾਕਫ਼ ਮੇਰੇ ਤੋਂ ਡਰਦੇ ਹਨ;ਜਦੋਂ ਉਹ ਮੈਨੂੰ ਬਾਹਰ ਕਿਤੇ ਦੇਖ ਲੈਂਦੇ ਹਨ, ਤਾਂ ਉਹ ਮੇਰੇ ਤੋਂ ਭੱਜ ਜਾਂਦੇ ਹਨ।+ 12  ਉਨ੍ਹਾਂ ਨੇ ਮੈਨੂੰ ਦਿਲੋਂ* ਭੁਲਾ ਦਿੱਤਾ ਹੈ ਜਿਵੇਂ ਕਿ ਮੈਂ ਮਰ ਗਿਆ ਹੋਵਾਂ;ਮੈਂ ਇਕ ਟੁੱਟੇ ਘੜੇ ਵਰਗਾ ਹਾਂ। 13  ਮੈਂ ਆਪਣੇ ਬਾਰੇ ਬਹੁਤ ਸਾਰੀਆਂ ਖ਼ਤਰਨਾਕ ਅਫ਼ਵਾਹਾਂ ਸੁਣੀਆਂ ਹਨ;ਮੈਂ ਜਿੱਥੇ ਕਿਤੇ ਜਾਂਦਾ ਹਾਂ, ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ ਹੈ।+ ਜਦ ਉਹ ਮੇਰੇ ਖ਼ਿਲਾਫ਼ ਇਕੱਠੇ ਹੁੰਦੇ ਹਨ,ਤਾਂ ਉਹ ਮੈਨੂੰ ਜਾਨੋਂ ਮਾਰਨ ਦੀਆਂ ਸਾਜ਼ਸ਼ਾਂ ਘੜਦੇ ਹਨ।+ 14  ਪਰ ਹੇ ਯਹੋਵਾਹ, ਮੈਨੂੰ ਤੇਰੇ ’ਤੇ ਭਰੋਸਾ ਹੈ।+ ਮੈਂ ਐਲਾਨ ਕਰਦਾ ਹਾਂ: “ਤੂੰ ਹੀ ਮੇਰਾ ਪਰਮੇਸ਼ੁਰ ਹੈਂ।”+ 15  ਮੇਰੀ ਜ਼ਿੰਦਗੀ* ਤੇਰੇ ਹੱਥਾਂ ਵਿਚ ਹੈ। ਮੈਨੂੰ ਮੇਰੇ ਦੁਸ਼ਮਣਾਂ ਅਤੇ ਅਤਿਆਚਾਰੀਆਂ ਦੇ ਹੱਥੋਂ ਛੁਡਾ।+ 16  ਆਪਣੇ ਚਿਹਰੇ ਦਾ ਨੂਰ ਆਪਣੇ ਸੇਵਕ ’ਤੇ ਚਮਕਾ।+ ਆਪਣੇ ਅਟੱਲ ਪਿਆਰ ਕਰਕੇ ਮੈਨੂੰ ਬਚਾ। 17  ਹੇ ਯਹੋਵਾਹ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।+ ਪਰ ਦੁਸ਼ਟ ਸ਼ਰਮਿੰਦੇ ਹੋਣ।+ ਉਨ੍ਹਾਂ ਨੂੰ ਕਬਰ* ਵਿਚ ਸੁੱਟ ਕੇ ਚੁੱਪ ਕਰਾ ਦਿੱਤਾ ਜਾਵੇ।+ 18  ਝੂਠ ਬੋਲਣ ਵਾਲੇ ਖ਼ਾਮੋਸ਼ ਹੋ ਜਾਣ,+ਜਿਹੜੇ ਘਮੰਡ ਵਿਚ ਆ ਕੇ ਧਰਮੀ ਦੇ ਖ਼ਿਲਾਫ਼ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ। 19  ਤੂੰ ਭਲਾਈ ਨਾਲ ਭਰਪੂਰ ਹੈਂ!+ ਜਿਹੜੇ ਤੇਰੇ ਤੋਂ ਡਰਦੇ ਹਨ, ਤੂੰ ਉਨ੍ਹਾਂ ਲਈ ਆਪਣੀ ਭਲਾਈ ਸਾਂਭ ਕੇ ਰੱਖੀ ਹੈ+ਅਤੇ ਜਿਹੜੇ ਤੇਰੇ ਕੋਲ ਪਨਾਹ ਲੈਂਦੇ ਹਨ, ਤੂੰ ਉਨ੍ਹਾਂ ਨਾਲ ਸਾਰਿਆਂ ਸਾਮ੍ਹਣੇ ਭਲਾਈ ਕੀਤੀ ਹੈ।+ 20  ਤੂੰ ਉਨ੍ਹਾਂ ਨੂੰ ਲੋਕਾਂ ਦੀਆਂ ਸਾਜ਼ਸ਼ਾਂ ਤੋਂ ਬਚਾਉਣ ਲਈਗੁਪਤ ਜਗ੍ਹਾ ਵਿਚ, ਹਾਂ, ਆਪਣੀ ਹਜ਼ੂਰੀ ਵਿਚ ਲੁਕਾ ਰੱਖੇਂਗਾ;+ਤੂੰ ਉਨ੍ਹਾਂ ਨੂੰ ਸ਼ਬਦਾਂ ਦੇ ਤੀਰਾਂ* ਤੋਂ ਬਚਾਉਣ ਲਈਆਪਣੀ ਛਤਰ-ਛਾਇਆ ਹੇਠ ਰੱਖੇਂਗਾ।+ 21  ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇਕਿਉਂਕਿ ਉਸ ਨੇ ਇਕ ਘਿਰੇ ਹੋਏ ਸ਼ਹਿਰ ਵਿਚ+ ਮੇਰੇ ਲਈ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ ਹੈ।+ 22  ਪਰ ਉਸ ਵੇਲੇ ਮੈਂ ਘਬਰਾ ਕੇ ਕਿਹਾ: “ਮੈਂ ਮਰ ਜਾਵਾਂਗਾ ਅਤੇ ਤੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਵਾਂਗਾ।”+ ਪਰ ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦਿੱਤੀ, ਤਾਂ ਤੂੰ ਮੇਰੀ ਸੁਣ ਲਈ।+ 23  ਹੇ ਯਹੋਵਾਹ ਦੇ ਵਫ਼ਾਦਾਰ ਲੋਕੋ, ਉਸ ਨੂੰ ਪਿਆਰ ਕਰੋ!+ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਹਿਫਾਜ਼ਤ ਕਰਦਾ ਹੈ,+ਪਰ ਉਹ ਘਮੰਡੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦਾ ਹੈ।+ 24  ਯਹੋਵਾਹ ਦੀ ਉਡੀਕ ਕਰਨ ਵਾਲਿਓ,+ਦਲੇਰ ਬਣੋ ਅਤੇ ਆਪਣੇ ਦਿਲ ਤਕੜੇ ਕਰੋ।+

ਫੁਟਨੋਟ

ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਵਫ਼ਾਦਾਰ ਪਰਮੇਸ਼ੁਰ।”
ਜਾਂ, “ਖੁੱਲ੍ਹੀ।”
ਜਾਂ, “ਮਨੋਂ।”
ਇਬ, “ਮੇਰਾ ਸਮਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਜੀਭਾਂ ਦੀ ਲੜਾਈ।”