ਜ਼ਬੂਰ 149:1-9

  • ਪਰਮੇਸ਼ੁਰ ਦੀ ਜਿੱਤ ਦੀ ਮਹਿਮਾ ਦਾ ਗੀਤ

    • ਪਰਮੇਸ਼ੁਰ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ (4)

    • ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਸਨਮਾਨ ਮਿਲਿਆ ਹੈ (9)

149  ਯਾਹ ਦੀ ਮਹਿਮਾ ਕਰੋ!* ਯਹੋਵਾਹ ਲਈ ਇਕ ਨਵਾਂ ਗੀਤ ਗਾਓ;+ਵਫ਼ਾਦਾਰ ਸੇਵਕਾਂ ਦੀ ਮੰਡਲੀ ਵਿਚ ਉਸ ਦੀ ਮਹਿਮਾ ਕਰੋ।+   ਇਜ਼ਰਾਈਲ ਆਪਣੇ ਮਹਾਨ ਰਚਣਹਾਰੇ ਕਰਕੇ ਖ਼ੁਸ਼ ਹੋਵੇ;+ਸੀਓਨ ਦੇ ਪੁੱਤਰ ਆਪਣੇ ਰਾਜੇ ਕਰਕੇ ਬਾਗ਼-ਬਾਗ਼ ਹੋਣ।   ਉਹ ਨੱਚਦੇ ਹੋਏ ਉਸ ਦੇ ਨਾਂ ਦੀ ਮਹਿਮਾ ਕਰਨ+ਅਤੇ ਡਫਲੀ ਤੇ ਰਬਾਬ ਵਜਾ ਕੇ ਉਸ ਦਾ ਗੁਣਗਾਨ ਕਰਨ।+   ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।+ ਉਹ ਹਲੀਮ* ਲੋਕਾਂ ਨੂੰ ਬਚਾ ਕੇ ਉਨ੍ਹਾਂ ਦੀ ਸ਼ੋਭਾ ਵਧਾਉਂਦਾ ਹੈ।+   ਵਫ਼ਾਦਾਰ ਲੋਕ ਆਦਰ-ਮਾਣ ਮਿਲਣ ’ਤੇ ਖ਼ੁਸ਼ ਹੋਣ;ਉਹ ਬਿਸਤਰਿਆਂ ’ਤੇ ਲੰਮੇ ਪਿਆਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ।+   ਉਨ੍ਹਾਂ ਦੀ ਜ਼ਬਾਨ ’ਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਹੋਣਅਤੇ ਹੱਥ ਵਿਚ ਦੋ ਧਾਰੀ ਤਲਵਾਰ ਹੋਵੇ   ਜਿਸ ਨਾਲ ਉਹ ਕੌਮਾਂ ਤੋਂ ਬਦਲਾ ਲੈਣਅਤੇ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਦੇਣ   ਅਤੇ ਉਨ੍ਹਾਂ ਦੇ ਰਾਜਿਆਂ ਨੂੰ ਬੇੜੀਆਂ ਨਾਲ ਜਕੜਨਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਣ   ਅਤੇ ਉਨ੍ਹਾਂ ਖ਼ਿਲਾਫ਼ ਲਿਖੇ ਸਜ਼ਾ ਦੇ ਹੁਕਮ ਨੂੰ ਪੂਰਾ ਕਰਨ।+ ਇਹ ਸਨਮਾਨ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਮਿਲਿਆ ਹੈ। ਯਾਹ ਦੀ ਮਹਿਮਾ ਕਰੋ!*

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।