ਜ਼ਬੂਰ 26:1-12

  • ਵਫ਼ਾਦਾਰੀ ਦੇ ਰਾਹ ’ਤੇ ਚੱਲਣਾ

    • “ਹੇ ਯਹੋਵਾਹ, ਮੈਨੂੰ ਜਾਂਚ” (2)

    • ਬੁਰੀ ਸੰਗਤ ਤੋਂ ਦੂਰ ਰਹਿਣਾ (4, 5)

    • ‘ਮੈਂ ਪਰਮੇਸ਼ੁਰ ਦੀ ਵੇਦੀ ਦੇ ਆਲੇ-ਦੁਆਲੇ ਚੱਕਰ ਕੱਢਾਂਗਾ’ (6)

ਦਾਊਦ ਦਾ ਜ਼ਬੂਰ। 26  ਹੇ ਯਹੋਵਾਹ, ਮੇਰਾ ਇਨਸਾਫ਼ ਕਰ ਕਿਉਂਕਿ ਮੈਂ ਵਫ਼ਾਦਾਰੀ* ਦੇ ਰਾਹ ’ਤੇ ਚੱਲਿਆ ਹਾਂ;+ਮੈਂ ਬਿਨਾਂ ਡਗਮਗਾਏ ਯਹੋਵਾਹ ’ਤੇ ਭਰੋਸਾ ਰੱਖਿਆ।+   ਹੇ ਯਹੋਵਾਹ, ਮੈਨੂੰ ਜਾਂਚ ਅਤੇ ਮੈਨੂੰ ਅਜ਼ਮਾ;ਮੇਰੇ ਦਿਲ ਅਤੇ ਮੇਰੇ ਮਨ ਦੀਆਂ ਸੋਚਾਂ* ਨੂੰ ਸੁਧਾਰ+   ਕਿਉਂਕਿ ਮੈਂ ਹਮੇਸ਼ਾ ਤੇਰੇ ਅਟੱਲ ਪਿਆਰ ’ਤੇ ਸੋਚ-ਵਿਚਾਰ ਕਰਦਾ ਹਾਂਅਤੇ ਮੈਂ ਤੇਰੀ ਸੱਚਾਈ ਦੇ ਰਾਹ ’ਤੇ ਚੱਲਦਾ ਹਾਂ।+   ਮੈਂ ਧੋਖੇਬਾਜ਼ਾਂ ਨਾਲ ਸੰਗਤ ਨਹੀਂ ਕਰਦਾ,*+ਮੈਂ ਪਖੰਡੀਆਂ* ਤੋਂ ਦੂਰ ਰਹਿੰਦਾ ਹਾਂ।   ਮੈਨੂੰ ਬੁਰੇ ਲੋਕਾਂ ਦੀ ਸੰਗਤ ਤੋਂ ਨਫ਼ਰਤ ਹੈ+ਅਤੇ ਮੈਂ ਦੁਸ਼ਟਾਂ ਨਾਲ ਮੇਲ-ਜੋਲ ਰੱਖਣ* ਤੋਂ ਇਨਕਾਰ ਕਰਦਾ ਹਾਂ।+   ਮੈਂ ਆਪਣੇ ਹੱਥ ਬੇਗੁਨਾਹੀ ਦੇ ਪਾਣੀ ਵਿਚ ਧੋਵਾਂਗਾ,ਹੇ ਯਹੋਵਾਹ, ਮੈਂ ਤੇਰੀ ਵੇਦੀ ਦੇ ਆਲੇ-ਦੁਆਲੇ ਚੱਕਰ ਕੱਢਾਂਗਾ   ਤਾਂਕਿ ਮੈਂ ਉੱਚੀ ਆਵਾਜ਼ ਵਿਚ ਤੇਰਾ ਧੰਨਵਾਦ ਕਰਾਂ+ਅਤੇ ਤੇਰੇ ਸਾਰੇ ਸ਼ਾਨਦਾਰ ਕੰਮਾਂ ਦਾ ਐਲਾਨ ਕਰਾਂ।   ਹੇ ਯਹੋਵਾਹ, ਮੈਨੂੰ ਤੇਰੇ ਨਿਵਾਸ-ਸਥਾਨ ਨਾਲ ਪਿਆਰ ਹੈ,+ਹਾਂ, ਉਸ ਜਗ੍ਹਾ ਨਾਲ ਜਿੱਥੇ ਤੇਰੀ ਮਹਿਮਾ ਵਾਸ ਕਰਦੀ ਹੈ।+   ਮੈਨੂੰ ਪਾਪੀਆਂ ਦੇ ਨਾਲ ਖ਼ਤਮ ਨਾ ਕਰੀਂ+ਅਤੇ ਨਾ ਹੀ ਹਿੰਸਕ ਲੋਕਾਂ* ਸਣੇ ਮੇਰੀ ਜਾਨ ਲਈਂ। 10  ਉਹ ਆਪਣੇ ਹੱਥਾਂ ਨਾਲ ਬੇਸ਼ਰਮੀ ਭਰੇ ਕੰਮ ਕਰਦੇ ਹਨਅਤੇ ਉਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ। 11  ਪਰ ਮੈਂ ਵਫ਼ਾਦਾਰੀ* ਦੇ ਰਾਹ ’ਤੇ ਚੱਲਾਂਗਾ। ਮੈਨੂੰ ਛੁਡਾ ਅਤੇ ਮੇਰੇ ’ਤੇ ਮਿਹਰ ਕਰ। 12  ਮੇਰਾ ਪੈਰ ਪੱਧਰੀ ਥਾਂ ’ਤੇ ਟਿਕਿਆ ਹੋਇਆ ਹੈ;+ਮੈਂ ਵੱਡੀ ਮੰਡਲੀ ਵਿਚ ਯਹੋਵਾਹ ਦਾ ਗੁਣਗਾਨ ਕਰਾਂਗਾ।+

ਫੁਟਨੋਟ

ਜਾਂ, “ਖਰਿਆਈ।”
ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਮੇਰੇ ਗੁਰਦਿਆਂ।”
ਜਾਂ, “ਉੱਠਦਾ-ਬੈਠਦਾ।”
ਜਾਂ, “ਆਪਣੀ ਅਸਲੀਅਤ ਲੁਕਾਉਣ ਵਾਲਿਆਂ।”
ਜਾਂ, “ਬੈਠਣ।”
ਜਾਂ, “ਖ਼ੂਨ-ਖ਼ਰਾਬਾ ਕਰਨ ਵਾਲਿਆਂ।”
ਜਾਂ, “ਖਰਿਆਈ।”