ਜ਼ਬੂਰ 98:1-9

  • ਯਹੋਵਾਹ ਮੁਕਤੀਦਾਤਾ ਅਤੇ ਸੱਚਾ ਨਿਆਂਕਾਰ

    • ਯਹੋਵਾਹ ਦੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ (2, 3)

ਇਕ ਜ਼ਬੂਰ। 98  ਯਹੋਵਾਹ ਲਈ ਇਕ ਨਵਾਂ ਗੀਤ ਗਾਓ+ਕਿਉਂਕਿ ਉਸ ਨੇ ਹੈਰਾਨੀਜਨਕ ਕੰਮ ਕੀਤੇ ਹਨ।+ ਉਸ ਦੇ ਸੱਜੇ ਹੱਥ, ਹਾਂ, ਉਸ ਦੀ ਪਵਿੱਤਰ ਬਾਂਹ ਨੇ ਮੁਕਤੀ* ਦਿਵਾਈ ਹੈ।+   ਯਹੋਵਾਹ ਨੇ ਆਪਣੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਹੈ;+ਉਸ ਨੇ ਕੌਮਾਂ ਸਾਮ੍ਹਣੇ ਆਪਣਾ ਨਿਆਂ ਜ਼ਾਹਰ ਕੀਤਾ ਹੈ।+   ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਹੈਕਿ ਉਹ ਇਜ਼ਰਾਈਲ ਨਾਲ ਅਟੱਲ ਪਿਆਰ ਕਰੇਗਾ ਅਤੇ ਵਫ਼ਾਦਾਰੀ ਨਿਭਾਏਗਾ।+ ਪੂਰੀ ਧਰਤੀ ਨੇ ਸਾਡੇ ਪਰਮੇਸ਼ੁਰ ਦੇ ਮੁਕਤੀ ਦੇ ਕੰਮਾਂ* ਨੂੰ ਆਪਣੀ ਅੱਖੀਂ ਦੇਖਿਆ ਹੈ।+   ਹੇ ਸਾਰੀ ਧਰਤੀ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾ। ਬਾਗ਼-ਬਾਗ਼ ਹੋ, ਖ਼ੁਸ਼ੀ ਨਾਲ ਉਸ ਦੀ ਜੈ-ਜੈ ਕਾਰ ਕਰ ਅਤੇ ਗੁਣਗਾਨ ਕਰ।*+   ਸੁਰੀਲਾ ਗੀਤ ਗਾ ਕੇ ਅਤੇ ਰਬਾਬ ਵਜਾ ਕੇ,ਹਾਂ, ਰਬਾਬ ਵਜਾ ਕੇ ਯਹੋਵਾਹ ਦਾ ਗੁਣਗਾਨ ਕਰ।*   ਤੁਰ੍ਹੀਆਂ ਅਤੇ ਨਰਸਿੰਗਾ ਵਜਾ ਕੇ,+ਆਪਣੇ ਰਾਜੇ ਯਹੋਵਾਹ ਸਾਮ੍ਹਣੇ ਜਿੱਤ ਦੇ ਨਾਅਰੇ ਲਾ।   ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ,ਨਾਲੇ ਧਰਤੀ ਅਤੇ ਇਸ ਦੇ ਵਾਸੀ ਵੀ।   ਨਦੀਆਂ ਤਾੜੀਆਂ ਵਜਾਉਣਅਤੇ ਪਹਾੜ ਮਿਲ ਕੇ ਖ਼ੁਸ਼ੀ ਨਾਲ ਯਹੋਵਾਹ ਸਾਮ੍ਹਣੇ ਜੈ-ਜੈ ਕਰਨ+   ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।* ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਬਿਨਾਂ ਪੱਖਪਾਤ ਦੇ ਨਿਆਂ ਕਰੇਗਾ।+

ਫੁਟਨੋਟ

ਜਾਂ, “ਜਿੱਤ।”
ਜਾਂ, “ਸਾਡੇ ਪਰਮੇਸ਼ੁਰ ਦੀ ਜਿੱਤ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
ਜਾਂ, “ਆ ਗਿਆ ਹੈ।”