ਜ਼ਬੂਰ 100:1-5

  • ਸਿਰਜਣਹਾਰ ਦਾ ਧੰਨਵਾਦ ਕਰੋ

    • “ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ” (2)

    • ‘ਪਰਮੇਸ਼ੁਰ ਨੇ ਹੀ ਸਾਨੂੰ ਬਣਾਇਆ ਹੈ’ (3)

ਧੰਨਵਾਦ ਦਾ ਜ਼ਬੂਰ। 100  ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾਓ।+   ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ।+ ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।   ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+   ਧੰਨਵਾਦ ਕਰਦੇ ਹੋਏ ਉਸ ਦੇ ਪਵਿੱਤਰ ਸਥਾਨ ਵਿਚ ਆਓ,+ਮਹਿਮਾ ਕਰਦੇ ਹੋਏ ਉਸ ਦੇ ਵਿਹੜਿਆਂ ਵਿਚ ਆਓ।+ ਉਸ ਦਾ ਧੰਨਵਾਦ ਕਰੋ; ਉਸ ਦੇ ਨਾਂ ਦੀ ਮਹਿਮਾ ਕਰੋ+   ਕਿਉਂਕਿ ਯਹੋਵਾਹ ਚੰਗਾ ਹੈ;+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈਅਤੇ ਉਸ ਦੀ ਵਫ਼ਾਦਾਰੀ ਪੀੜ੍ਹੀਓ-ਪੀੜ੍ਹੀ।+

ਫੁਟਨੋਟ

ਜਾਂ ਸੰਭਵ ਹੈ, “ਨਾ ਕਿ ਅਸੀਂ ਆਪਣੇ ਆਪ ਨੂੰ।”