ਜ਼ਬੂਰ 97:1-12
97 ਯਹੋਵਾਹ ਰਾਜਾ ਬਣ ਗਿਆ ਹੈ!+
ਧਰਤੀ ਖ਼ੁਸ਼ੀਆਂ ਮਨਾਏ।+
ਸਾਰੇ ਟਾਪੂ ਜਸ਼ਨ ਮਨਾਉਣ।+
2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+
3 ਅੱਗ ਉਸ ਦੇ ਅੱਗੇ-ਅੱਗੇ ਜਾਂਦੀ ਹੈ+ਅਤੇ ਹਰ ਪਾਸੇ ਉਸ ਦੇ ਦੁਸ਼ਮਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ।+
4 ਉਸ ਦੀ ਆਸਮਾਨੀ ਬਿਜਲੀ ਧਰਤੀ ਉੱਤੇ ਲਿਸ਼ਕਦੀ ਹੈ;ਇਹ ਦੇਖ ਕੇ ਧਰਤੀ ਕੰਬ ਜਾਂਦੀ ਹੈ।+
5 ਪੂਰੀ ਧਰਤੀ ਦੇ ਮਾਲਕ ਯਹੋਵਾਹ ਸਾਮ੍ਹਣੇਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ।+
6 ਆਕਾਸ਼ ਉਸ ਦੇ ਨਿਆਂ ਦਾ ਐਲਾਨ ਕਰਦੇ ਹਨਅਤੇ ਦੇਸ਼-ਦੇਸ਼ ਦੇ ਸਾਰੇ ਲੋਕ ਉਸ ਦੀ ਮਹਿਮਾ ਦੇਖਦੇ ਹਨ।+
7 ਜਿਹੜੇ ਕਿਸੇ ਵੀ ਮੂਰਤ ਨੂੰ ਮੱਥਾ ਟੇਕਦੇ ਹਨਅਤੇ ਆਪਣੇ ਨਿਕੰਮੇ ਦੇਵਤਿਆਂ+ ਬਾਰੇ ਸ਼ੇਖ਼ੀਆਂ ਮਾਰਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।+
ਹੇ ਸਾਰੇ ਦੇਵਤਿਓ, ਉਸ ਦੇ ਅੱਗੇ ਸਿਰ ਨਿਵਾਓ।*+
8 ਹੇ ਯਹੋਵਾਹ, ਤੇਰੇ ਫ਼ੈਸਲਿਆਂ ਬਾਰੇ ਸੁਣ ਕੇਸੀਓਨ ਖ਼ੁਸ਼ੀਆਂ ਮਨਾਉਂਦਾ ਹੈ+ਅਤੇ ਯਹੂਦਾਹ ਦੇ ਨਗਰ* ਜਸ਼ਨ ਮਨਾਉਂਦੇ ਹਨ।+
9 ਹੇ ਯਹੋਵਾਹ, ਤੂੰ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ;ਤੂੰ ਸਾਰੇ ਦੇਵਤਿਆਂ ਨਾਲੋਂ ਕਿਤੇ ਉੱਚਾ ਹੈਂ।+
10 ਯਹੋਵਾਹ ਨੂੰ ਪਿਆਰ ਕਰਨ ਵਾਲਿਓ, ਬੁਰਾਈ ਨਾਲ ਨਫ਼ਰਤ ਕਰੋ।+
ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਜਾਨਾਂ ਦੀ ਹਿਫਾਜ਼ਤ ਕਰਦਾ ਹੈ;+ਉਹ ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ* ਛੁਡਾਉਂਦਾ ਹੈ।+
11 ਧਰਮੀਆਂ ਲਈ ਚਾਨਣ ਹੋਇਆ ਹੈ+ਅਤੇ ਨੇਕਦਿਲ ਲੋਕਾਂ ਨੂੰ ਖ਼ੁਸ਼ੀਆਂ ਮਿਲੀਆਂ ਹਨ।
12 ਹੇ ਧਰਮੀ ਲੋਕੋ, ਯਹੋਵਾਹ ਕਰਕੇ ਖ਼ੁਸ਼ੀਆਂ ਮਨਾਓਅਤੇ ਉਸ ਦੇ ਪਵਿੱਤਰ ਨਾਂ* ਦਾ ਧੰਨਵਾਦ ਕਰੋ।