ਜ਼ਬੂਰ 143:1-12
ਦਾਊਦ ਦਾ ਜ਼ਬੂਰ।
143 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ;+ਮਦਦ ਲਈ ਮੇਰੀ ਦੁਹਾਈ ਸੁਣ।
ਤੂੰ ਵਫ਼ਾਦਾਰ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜਵਾਬ ਦੇ।
2 ਆਪਣੇ ਸੇਵਕ ਉੱਤੇ ਮੁਕੱਦਮਾ ਨਾ ਕਰਕਿਉਂਕਿ ਕੋਈ ਵੀ ਤੇਰੇ ਸਾਮ੍ਹਣੇ ਧਰਮੀ ਸਾਬਤ ਨਹੀਂ ਹੋ ਸਕਦਾ।+
3 ਦੁਸ਼ਮਣ ਮੇਰਾ ਪਿੱਛਾ ਕਰਦੇ ਹਨ;ਉਨ੍ਹਾਂ ਨੇ ਮੇਰੀ ਜਾਨ ਆਪਣੇ ਪੈਰਾਂ ਹੇਠ ਮਿੱਧ ਦਿੱਤੀ ਹੈ।
ਉਨ੍ਹਾਂ ਨੇ ਮੈਨੂੰ ਹਨੇਰੇ ਵਿਚ ਰਹਿਣ ਲਈ ਮਜਬੂਰ ਕੀਤਾ ਹੈ,ਉਨ੍ਹਾਂ ਲੋਕਾਂ ਵਾਂਗ ਜਿਹੜੇ ਬਹੁਤ ਚਿਰ ਪਹਿਲਾਂ ਮਰ ਚੁੱਕੇ ਹਨ।
4 ਮੈਂ ਨਿਰਾਸ਼ਾ ਵਿਚ ਡੁੱਬ ਗਿਆ ਹਾਂ;+ਮੇਰਾ ਦਿਲ ਸੁੰਨ ਹੋ ਗਿਆ ਹੈ।+
5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;ਮੈਂ ਤੇਰੇ ਸਾਰੇ ਕੰਮਾਂ ’ਤੇ ਮਨਨ ਕਰਦਾ ਹਾਂ;+ਮੈਂ ਤੇਰੇ ਹੱਥਾਂ ਦੇ ਕੰਮਾਂ ’ਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।
6 ਮੈਂ ਤੇਰੇ ਅੱਗੇ ਆਪਣੇ ਹੱਥ ਫੈਲਾਉਂਦਾ ਹਾਂ;ਜਿਵੇਂ ਸੁੱਕੀ ਜ਼ਮੀਨ ਪਾਣੀ ਲਈ ਤਰਸਦੀ ਹੈ, ਤਿਵੇਂ ਮੈਂ ਤੇਰੇ ਲਈ ਤਰਸਦਾ ਹਾਂ।+ (ਸਲਹ)
7 ਹੇ ਯਹੋਵਾਹ, ਮੈਨੂੰ ਛੇਤੀ ਜਵਾਬ ਦੇ;+ਮੇਰੀ ਤਾਕਤ ਜਵਾਬ ਦੇ ਚੁੱਕੀ ਹੈ।+
ਮੇਰੇ ਤੋਂ ਆਪਣਾ ਮੂੰਹ ਨਾ ਲੁਕਾ,+ਨਹੀਂ ਤਾਂ ਮੈਂ ਟੋਏ* ਵਿਚ ਜਾਣ ਵਾਲੇ ਲੋਕਾਂ ਵਰਗਾ ਹੋ ਜਾਵਾਂਗਾ।+
8 ਮੈਨੂੰ ਸਵੇਰ ਨੂੰ ਆਪਣੇ ਅਟੱਲ ਪਿਆਰ ਬਾਰੇ ਸੁਣਾਕਿਉਂਕਿ ਮੈਂ ਤੇਰੇ ’ਤੇ ਭਰੋਸਾ ਰੱਖਿਆ ਹੈ।
ਮੈਨੂੰ ਦੱਸ ਕਿ ਮੈਂ ਕਿਸ ਰਾਹ ’ਤੇ ਚੱਲਾਂ+ਕਿਉਂਕਿ ਮੈਂ ਤੇਰੇ ਕੋਲ ਆਇਆ ਹਾਂ।
9 ਹੇ ਯਹੋਵਾਹ, ਮੈਨੂੰ ਦੁਸ਼ਮਣਾਂ ਤੋਂ ਬਚਾ।
ਮੈਂ ਤੇਰੇ ਸਾਏ ਹੇਠ ਆਇਆ ਹਾਂ।+
10 ਮੈਨੂੰ ਆਪਣੀ ਇੱਛਾ ਪੂਰੀ ਕਰਨੀ ਸਿਖਾ+ਕਿਉਂਕਿ ਤੂੰ ਮੇਰਾ ਪਰਮੇਸ਼ੁਰ ਹੈਂ।
ਤੂੰ ਚੰਗਾ ਹੈਂ;ਆਪਣੀ ਪਵਿੱਤਰ ਸ਼ਕਤੀ ਨਾਲ ਪੱਧਰੀ ਜ਼ਮੀਨ ’ਤੇ* ਮੇਰੀ ਅਗਵਾਈ ਕਰ।
11 ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਮੈਨੂੰ ਜੀਉਂਦਾ ਰੱਖ।
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਬਿਪਤਾ ਵਿੱਚੋਂ ਕੱਢ।+
12 ਆਪਣੇ ਅਟੱਲ ਪਿਆਰ ਕਰਕੇ ਮੇਰੇ ਦੁਸ਼ਮਣਾਂ ਨੂੰ ਖ਼ਤਮ ਕਰ* ਦੇ;+ਮੈਨੂੰ ਸਤਾਉਣ ਵਾਲਿਆਂ ਨੂੰ ਨਾਸ਼ ਕਰ ਦੇ+ਕਿਉਂਕਿ ਮੈਂ ਤੇਰਾ ਸੇਵਕ ਹਾਂ।+