ਜ਼ਬੂਰ 73:1-28

  • ਧਰਮੀ ਆਦਮੀ ਨੇ ਫਿਰ ਤੋਂ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ

    • “ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ” (2)

    • “ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ” (14)

    • ‘ਫਿਰ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਗਿਆ’ (17)

    • ਦੁਸ਼ਟ ਤਿਲਕਵੀਆਂ ਥਾਵਾਂ ʼਤੇ (18)

    • ਪਰਮੇਸ਼ੁਰ ਦੇ ਨੇੜੇ ਆਉਣਾ ਚੰਗਾ ਹੈ (28)

ਆਸਾਫ਼+ ਦਾ ਜ਼ਬੂਰ। 73  ਪਰਮੇਸ਼ੁਰ ਸੱਚ-ਮੁੱਚ ਇਜ਼ਰਾਈਲ ਦਾ, ਹਾਂ, ਸ਼ੁੱਧ ਮਨ ਵਾਲਿਆਂ ਦਾ ਭਲਾ ਕਰਦਾ ਹੈ।+  2  ਪਰ ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ;ਮੇਰੇ ਪੈਰ ਤਿਲਕਣ ਹੀ ਲੱਗੇ ਸਨ।+  3  ਜਦੋਂ ਮੈਂ ਦੁਸ਼ਟਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਦੇਖਿਆ,ਤਾਂ ਮੈਨੂੰ ਘਮੰਡੀਆਂ ਨਾਲ ਈਰਖਾ ਹੋ ਗਈ।+  4  ਉਨ੍ਹਾਂ ਦੇ ਸਰੀਰ ਤੰਦਰੁਸਤ ਹਨ;*ਉਨ੍ਹਾਂ ਨੂੰ ਮਰਨ ਤਕ ਕੋਈ ਦਰਦ ਨਹੀਂ ਹੁੰਦਾ।+  5  ਉਨ੍ਹਾਂ ਉੱਤੇ ਹੋਰ ਇਨਸਾਨਾਂ ਵਾਂਗ ਮੁਸੀਬਤਾਂ ਨਹੀਂ ਆਉਂਦੀਆਂ,+ਨਾ ਹੀ ਉਹ ਹੋਰ ਇਨਸਾਨਾਂ ਵਾਂਗ ਦੁੱਖ ਸਹਿੰਦੇ ਹਨ।+  6  ਇਸ ਲਈ ਹੰਕਾਰ ਉਨ੍ਹਾਂ ਦੇ ਗਲ਼ੇ ਦਾ ਹਾਰ ਹੈ+ਅਤੇ ਹਿੰਸਾ ਉਨ੍ਹਾਂ ਦਾ ਲਿਬਾਸ।  7  ਉਨ੍ਹਾਂ ਦੀਆਂ ਅੱਖਾਂ ਚਰਬੀ* ਨਾਲ ਮੋਟੀਆਂ ਹੋ ਗਈਆਂ ਹਨ;ਉਨ੍ਹਾਂ ਨੂੰ ਆਪਣੀ ਸੋਚ ਤੋਂ ਕਿਤੇ ਜ਼ਿਆਦਾ ਕਾਮਯਾਬੀ ਮਿਲੀ ਹੈ।  8  ਉਹ ਮਜ਼ਾਕ ਉਡਾਉਂਦੇ ਅਤੇ ਬੁਰਾ-ਭਲਾ ਕਹਿੰਦੇ ਹਨ।+ ਉਹ ਹੰਕਾਰ ਵਿਚ ਆ ਕੇ ਦੂਜਿਆਂ ਨੂੰ ਡਰਾਉਂਦੇ-ਧਮਕਾਉਂਦੇ ਹਨ।+  9  ਜਦੋਂ ਉਹ ਗੱਲ ਕਰਦੇ ਹਨ, ਤਾਂ ਉਹ ਆਸਮਾਨ ਨੂੰ ਟਾਕੀਆਂ ਲਾਉਂਦੇ ਹਨ,ਉਨ੍ਹਾਂ ਦੀ ਜ਼ਬਾਨ ਪੂਰੀ ਧਰਤੀ ʼਤੇ ਫੜ੍ਹਾਂ ਮਾਰਦੀ ਫਿਰਦੀ ਹੈ। 10  ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨਾਲ ਰਲ਼ ਜਾਂਦੇ ਹਨਅਤੇ ਉਨ੍ਹਾਂ ਦੇ ਪਾਣੀ ਦੇ ਸੋਤੇ ਵਿੱਚੋਂ ਪੀਂਦੇ ਹਨ। 11  ਉਹ ਕਹਿੰਦੇ ਹਨ: “ਪਰਮੇਸ਼ੁਰ ਨੂੰ ਕਿਹੜਾ ਪਤਾ ਲੱਗਣਾ?+ ਅੱਤ ਮਹਾਨ ਕਿਹੜਾ ਇਨ੍ਹਾਂ ਗੱਲਾਂ ਬਾਰੇ ਜਾਣਦਾ?” 12  ਹਾਂ, ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।+ ਉਹ ਆਪਣੀ ਧਨ-ਦੌਲਤ ਵਿਚ ਵਾਧਾ ਕਰਦੇ ਹਨ।+ 13  ਮੈਂ ਵਿਅਰਥ ਹੀ ਆਪਣਾ ਮਨ ਸਾਫ਼ ਰੱਖਿਆਅਤੇ ਬੇਗੁਨਾਹੀ ਦੇ ਪਾਣੀ ਵਿਚ ਆਪਣੇ ਹੱਥ ਧੋਤੇ।+ 14  ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ;+ਰੋਜ਼ ਸਵੇਰੇ ਮੈਨੂੰ ਡਾਂਟਿਆ-ਫਿਟਕਾਰਿਆ ਜਾਂਦਾ ਸੀ।+ 15  ਪਰ ਜੇ ਮੈਂ ਦੂਜਿਆਂ ਨੂੰ ਇਹ ਗੱਲਾਂ ਦੱਸਦਾ,ਤਾਂ ਮੈਂ ਤੇਰੇ ਲੋਕਾਂ* ਨਾਲ ਧੋਖਾ ਕਰਦਾ। 16  ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ,ਤਾਂ ਮੈਂ ਪਰੇਸ਼ਾਨ ਹੋ ਉੱਠਿਆ। 17  ਫਿਰ ਮੈਂ ਪਰਮੇਸ਼ੁਰ ਦੇ ਆਲੀਸ਼ਾਨ ਪਵਿੱਤਰ ਸਥਾਨ ਵਿਚ ਗਿਆ,ਉੱਥੇ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ। 18  ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਵੀਆਂ ਥਾਵਾਂ ʼਤੇ ਖੜ੍ਹਾ ਕਰਦਾ ਹੈਂ+ਤਾਂਕਿ ਉਹ ਡਿਗ ਕੇ ਬਰਬਾਦ ਹੋ ਜਾਣ।+ 19  ਉਹ ਅਚਾਨਕ ਹੀ ਤਬਾਹ ਹੋ ਜਾਂਦੇ ਹਨ।+ ਉਹ ਪਲਾਂ ਵਿਚ ਹੀ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਦਾ ਅੰਤ ਕਿੰਨਾ ਬੁਰਾ ਹੁੰਦਾ ਹੈ! 20  ਜਿਵੇਂ ਕੋਈ ਜਾਗਣ ਤੋਂ ਬਾਅਦ ਸੁਪਨਾ ਭੁੱਲ ਜਾਂਦਾ ਹੈਂ,ਉਵੇਂ ਹੀ ਤੂੰ ਹੇ ਯਹੋਵਾਹ, ਜਦੋਂ ਜਾਗਦਾ ਹੈਂ, ਤਾਂ ਤੂੰ ਉਨ੍ਹਾਂ ਨੂੰ ਮਨੋਂ ਭੁਲਾ ਦਿੰਦਾ ਹੈਂ।* 21  ਪਰ ਮੇਰਾ ਮਨ ਕੌੜਾ ਹੋ ਗਿਆ ਸੀ,+ਮੇਰੇ ਅੰਦਰ* ਦਰਦ ਨਾਲ ਚੀਸਾਂ ਪੈਂਦੀਆਂ ਸਨ। 22  ਮੈਂ ਨਾਸਮਝੀ ਅਤੇ ਮੂਰਖਤਾ ਦਿਖਾਈ;ਮੈਂ ਤੇਰੀਆਂ ਨਜ਼ਰਾਂ ਵਿਚ ਬੇਅਕਲ ਜਾਨਵਰਾਂ ਵਰਗਾ ਸੀ। 23  ਪਰ ਹੁਣ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ;ਤੂੰ ਮੇਰਾ ਸੱਜਾ ਹੱਥ ਫੜਿਆ ਹੈ।+ 24  ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦਾ ਹੈਂ+ਅਤੇ ਬਾਅਦ ਵਿਚ ਤੂੰ ਮੈਨੂੰ ਮਹਿਮਾ ਬਖ਼ਸ਼ੇਂਗਾ।+ 25  ਸਵਰਗ ਵਿਚ ਤੇਰੇ ਤੋਂ ਸਿਵਾਇ ਮੇਰਾ ਹੋਰ ਕੌਣ ਹੈ? ਤੂੰ ਮੇਰੇ ਨਾਲ ਹੈਂ, ਇਸ ਲਈ ਧਰਤੀ ʼਤੇ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ।+ 26  ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+ 27  ਵਾਕਈ, ਤੇਰੇ ਤੋਂ ਦੂਰ ਰਹਿਣ ਵਾਲੇ ਨਾਸ਼ ਹੋ ਜਾਣਗੇ। ਤੂੰ ਹਰ ਉਸ ਇਨਸਾਨ ਨੂੰ ਖ਼ਤਮ ਕਰ* ਦੇਵੇਂਗਾ ਜੋ ਤੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।*+ 28  ਪਰ ਪਰਮੇਸ਼ੁਰ ਦੇ ਨੇੜੇ ਆਉਣਾ ਮੇਰੇ ਲਈ ਚੰਗਾ ਹੈ।+ ਮੈਂ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈਤਾਂਕਿ ਮੈਂ ਉਸ ਦੇ ਸਾਰੇ ਕੰਮਾਂ ਦਾ ਐਲਾਨ ਕਰਾਂ।+

ਫੁਟਨੋਟ

ਜਾਂ, “ਉਨ੍ਹਾਂ ਦੇ ਢਿੱਡ ਮੋਟੇ ਹਨ।”
ਜਾਂ, “ਅਮੀਰੀ।”
ਇਬ, “ਤੇਰੇ ਪੁੱਤਰਾਂ ਦੀ ਪੀੜ੍ਹੀ।”
ਜਾਂ, “ਤੂੰ ਉਨ੍ਹਾਂ ਨੂੰ ਤੁੱਛ ਸਮਝ ਕੇ ਤਿਆਗ ਦਿੰਦਾ ਹੈਂ।”
ਇਬ, “ਮੇਰੇ ਗੁਰਦਿਆਂ ਵਿਚ।”
ਇਬ, “ਚੁੱਪ ਕਰਾ।”
ਜਾਂ, “ਬਦਚਲਣੀ ਕਰ ਕੇ ਤੈਨੂੰ ਛੱਡ ਦਿੰਦਾ ਹੈ।”