ਜ਼ਬੂਰ 65:1-13

  • ਪਰਮੇਸ਼ੁਰ ਧਰਤੀ ਦੀ ਦੇਖ-ਭਾਲ ਕਰਦਾ ਹੈ

    • ‘ਪ੍ਰਾਰਥਨਾ ਦਾ ਸੁਣਨ ਵਾਲਾ’ (2)

    • ‘ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਹੈਂ’ (4)

    • ਪਰਮੇਸ਼ੁਰ ਦੀਆਂ ਭਰਪੂਰ ਬਰਕਤਾਂ (11)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 65  ਹੇ ਪਰਮੇਸ਼ੁਰ, ਸੀਓਨ ਪਹਾੜ ʼਤੇ ਤੇਰੀ ਵਡਿਆਈ ਹੋਵੇਗੀ;+ਅਸੀਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗੇ।+  2  ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਹਰ ਤਰ੍ਹਾਂ ਦੇ ਲੋਕ ਤੇਰੇ ਕੋਲ ਆਉਣਗੇ।+  3  ਮੈਂ ਆਪਣੇ ਅਪਰਾਧਾਂ ਦੇ ਭਾਰ ਹੇਠ ਦੱਬਿਆ ਹੋਇਆ ਹਾਂ,+ਪਰ ਤੂੰ ਸਾਡੇ ਗੁਨਾਹ ਮਾਫ਼ ਕਰਦਾ ਹੈਂ।+  4  ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+ ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+  5  ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ,ਤੂੰ ਧਰਮੀ ਅਸੂਲਾਂ ਦੀ ਖ਼ਾਤਰ ਹੈਰਾਨੀਜਨਕ ਕੰਮ ਕਰ ਕੇ ਸਾਨੂੰ ਜਵਾਬ ਦੇਵੇਂਗਾ;+ਧਰਤੀ ਦੇ ਕੋਨੇ-ਕੋਨੇ ਵਿਚ ਵੱਸਦੇ ਲੋਕਾਂ ਨੂੰ ਤੇਰੇ ʼਤੇ ਭਰੋਸਾ ਹੈ,+ਨਾਲੇ ਉਨ੍ਹਾਂ ਨੂੰ ਵੀ ਜਿਹੜੇ ਦੂਰ-ਦੁਰਾਡੇ ਸਮੁੰਦਰੀ ਇਲਾਕਿਆਂ ਵਿਚ ਵੱਸਦੇ ਹਨ।  6  ਤੂੰ* ਆਪਣੀ ਤਾਕਤ ਨਾਲ ਪਹਾੜਾਂ ਨੂੰ ਕਾਇਮ ਕੀਤਾ;ਤੂੰ* ਤਾਕਤ ਦਾ ਲਿਬਾਸ ਪਾਇਆ ਹੋਇਆ ਹੈ।+  7  ਤੂੰ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕਰਦਾ ਹੈਂ,+ਨਾਲੇ ਠਾਠਾਂ ਮਾਰਦੀਆਂ ਲਹਿਰਾਂ ਅਤੇ ਕੌਮਾਂ ਵਿਚ ਮਚੀ ਹਲਚਲ ਨੂੰ ਵੀ।+  8  ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਤੇਰੇ ਹੈਰਾਨੀਜਨਕ ਕੰਮ ਦੇਖ ਕੇ ਦੰਗ ਰਹਿ ਜਾਣਗੇ;+ਤੂੰ ਪੂਰਬ ਤੇ ਪੱਛਮ ਦੇ ਲੋਕਾਂ ਨੂੰ ਖ਼ੁਸ਼ੀਆਂ ਬਖ਼ਸ਼ੇਂਗਾ ਜਿਸ ਕਰਕੇ ਉਹ ਜੈ-ਜੈ ਕਾਰ ਕਰਨਗੇ।  9  ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ,ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।+ ਤੂੰ ਨਦੀਆਂ ਨੂੰ ਪਾਣੀ ਨਾਲ ਭਰਦਾ ਹੈਂ,ਇਨਸਾਨਾਂ ਨੂੰ ਅਨਾਜ ਦਿੰਦਾ ਹੈਂ,+ਤੂੰ ਇਸ ਤਰ੍ਹਾਂ ਜ਼ਮੀਨ ਨੂੰ ਤਿਆਰ ਕੀਤਾ ਹੈ। 10  ਤੂੰ ਜ਼ਮੀਨ ਨੂੰ ਸਿੰਜਦਾ ਅਤੇ ਪੱਧਰਾ ਕਰਦਾ ਹੈਂਤੂੰ ਮੀਂਹ ਵਰ੍ਹਾ ਕੇ ਇਸ ਨੂੰ ਨਰਮ ਕਰਦਾ ਹੈਂ; ਇਸ ਦੀ ਪੈਦਾਵਾਰ ʼਤੇ ਬਰਕਤ ਪਾਉਂਦਾ ਹੈਂ।+ 11  ਤੂੰ ਪੂਰੇ ਸਾਲ ਨੂੰ ਬਰਕਤਾਂ ਨਾਲ ਸ਼ਿੰਗਾਰਦਾ ਹੈਂ;ਤੇਰੇ ਰਾਹ ਬਰਕਤਾਂ ਨਾਲ ਭਰੇ ਹੋਏ ਹਨ।*+ 12  ਉਜਾੜ ਵਿਚ ਘਾਹ ਦੇ ਮੈਦਾਨ ਨਮੀ ਨਾਲ ਤਰ ਹਨ+ਅਤੇ ਪਹਾੜੀਆਂ ਖ਼ੁਸ਼ੀ ਮਨਾਉਂਦੀਆਂ ਹਨ।+ 13  ਘਾਹ ਦੇ ਮੈਦਾਨ ਭੇਡਾਂ-ਬੱਕਰੀਆਂ ਨਾਲ ਭਰੇ ਹੋਏ ਹਨਅਤੇ ਘਾਟੀਆਂ ਅਨਾਜ ਨਾਲ ਲੱਦੀਆਂ ਹੋਈਆਂ ਹਨ।+ ਇਹ ਸਾਰੇ ਜੈ-ਜੈ ਕਾਰ ਕਰਦੇ ਹਨ, ਹਾਂ, ਇਹ ਗੀਤ ਗਾਉਂਦੇ ਹਨ।+

ਫੁਟਨੋਟ

ਇਬ, “ਉਸ ਨੇ।”
ਇਬ, “ਉਸ ਨੇ।”
ਇਬ, “ਚਰਬੀ ਚੋਂਦੀ ਹੈ।”